ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6)

ਸ਼ਹੀਦੀ ਬਾਬਾ ਜੁਝਾਰ ਸਿੰਘ (ਭਾਗ -6)
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ , ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਹੀ ਬੁਲੰਦ ਕੀਤੀ ਸੀ।
ਵੱਡੇ ਵੀਰ ਦੀ ਸ਼ਹਾਦਤ ਤੋ ਬਾਦ ਹੱਥ ਜੋੜ ਕਿਹਾ ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ , ਮੈਂ ਵੱਡੇ ਵੀਰ ਵਾਂਗ ਜੰਗ ਚ ਜੂਝਾਗਾ। ਤੁਸੀਂ ਏਥੇ ਖੜ ਕੇ ਵੇਖਿਓ , ਚੋਜੀ ਪ੍ਰੀਤਮ ਵੇਖ ਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ ਲਾਲ ਜੀ ਤੁਹਾਨੂੰ ਲੜਨਾ ਅਉਦਾ ?
ਹੱਥ ਜੋੜ ਬਾਬਾ ਜੀ ਨੇ ਕਿਹਾ ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ। ਸਿਰ ਲਾਹੁਣੇ ਨਹੀਂ ਆਉਂਦੇ ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ। ਕਿਰਪਾ ਕਰੋ ਹੁਣ ਮੈਨੂੰ ਆਗਿਆ
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ।
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।
ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਆਂ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ ਦਿੱਲੀ ਜਾਣ ਲੀ ਤਾਡੇ ਵੱਡੇ ਭਰਾ ਨੂੰ ਥਾਪੜਾ ਦੇ ਕੇ ਤੋਰਿਆ ਹੇੈ , ਤਾਨੂੰ ਵੀ ਨਹੀ ਰੋਕਾਂਗੇ। ਜਾਓ ਅਕਾਲ ਪੁਰਖ ਤਾਂਨੂੰ ਬਲ ਬਖਸ਼ੇ। ਅਸੀਂ ਤੁਹਾਨੂੰ ਅਲਾਹ ਦੇ ਸਪੁਰਦ ਕਰਦੇ ਆ। ਮਰੋ ਜਾਂ ਮਾਰ ਦਿਓ ਪੁੱਤਰ ਜੀ। ਤੁਹੀ ਪੰਥ ਦੇ ਮਲਾਹ ਹੋ (ਬੇੜਾ ਚਲਉਣ ਆਲਾ ) ਜਾਓ ਸਿਰ ਭੇਟ ਕਰੋ ਤਾਂਕੇ ਧਰਮ ਦੀ ਬੇੜੀ ਚੱਲੇ
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ ।
ਸਰ ਭੇਂਟ ਕਰੋ ਤਾਕਿ ਧਰਮ ਕੀ ਚਲੇ ਨੱਯਾ ।
ਅਟਾਰੀ ਤੋ ਥੱਲੇ ਆ ਬਾਬਾ ਜੁਝਾਰ ਸਿੰਘ ਜੀ ਨੂੰ ਆਪ ਸ਼ਸਤਰ ਸਜਾ ਤਿਆਰ ਕੀਤਾ ਏਸ ਵੇਲੇ ਬਾਬਾ ਜੀ ਦੀ ਉਮਰ ਸਿਰਫ 14 ਸਾਲ ਕੁਝ ਮਹੀਨੇ ਸੀ। ਬਾਜ਼ਾਵਾਲੇ ਬਾਪੂ ਨੇ ਥਾਪੜਾ ਦਿੱਤਾ ਤੇ ਕਿਹਾ ਸਾਡੇ ਮਨ ਦੀ ਬੜੀ ਰੀਝ ਆ ਤੁਹਾਨੂੰ ਤੇਗ ਚਲਾਉਦਿਆਂ ਵੇਖਾਂ ਸੀਨੇ ਤੇ ਬਰਸ਼ੀ ਖਾਂਦਿਆਂ ਵੇਖਾਂ (ਧੰਨ ਪਿਤਾ 🙏)
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!
ਪੰਜ ਪਿਆਰਿਆਂ ਚੋ ਭਾਈ #ਸਾਹਿਬ_ਸਿੰਘ ਕੁਝ ਹੋਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋਏ ਦਰਵਾਜ਼ਾ ਖੁੱਲ੍ਹਾ ਗੜ੍ਹੀ ਤੋ ਬਾਹਰ ਨਿਕਲਦਿਆ ਹੀ ਬੰਦੂਕਾਂ ਦੀ ਸ਼ਲਖ ਛੱਡੀ ਧੜਾਧੜ ਗੋਲੀਆਂ ਨਾਲ ਕਈਆਂ ਦੇ ਸੀਨੇ ਪਾੜਤੇ ਪਹਿਲੇ ਕਦਮ ਈ ਬਾਬਾ ਜੀ ਨੇ ਏਡਾ ਜ਼ਬਰਦਸਤ ਹਮਲਾ ਕੀਤਾ ਕੇ ਸ਼ੇਰਾਂ ਵਾਂਗ ਗੱਜਦੇ ਵੈਰੀ ਗਿੱਦੜਾਂ ਵਾਗ ਡਹਲ ਗਏ
ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।
ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ ।
ਬੰਦੂਕਾਂ ਖਾਲੀਆ ਹੋਈਆਂ ਤੇ ਬਾਬਾ ਜੀ ਨੇ ਬਰਛਾ ਕੱਢ ਲਿਆ 10/11 ਨੇ ਘੇਰਾ ਪਾ ਲਿਆ ਬਾਬਾ ਜੀ ਸਾਰੇ ਨਬੇੜ ਤੇ ਫੇ 20/25 ਕੱਠੇ ਹੋ ਅਏ ਸਭ ਦੇ ਡਰਕੇ ਕਰਕੇ ਅਜੇ ਦੋ ਕਦਮ ਤੁਰੇ ਕੇ 40/50 ਨੇ ਘੇਰਾ ਪਾਲਿਆ ਬਾਬਾ ਜੀ ਬਾਜ਼ੀਗਰ ਵਾਂਗ ਪੈਤੜੇ ਬਦਲਦਿਆ ਸਭ ਦਾ ਫਾਤੀਆ ਪੜਤਾ ਰੌਲਾ ਪੈਂ ਗਿਆ ਸਾਰੇ ਭੈ ਭੀਤ ਹੋ ਗਏ ਕਹਿਣ ਬੱਚ ਬੱਚ ਲੜੋ ਕੇ ਕਲਗੀ ਵਾਲੇ ਦਾ ਛੋਟਾ ਫਰਜੰਦ ਆ
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ ।
ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ ।
ਗ਼ੁਲ ਮਚ ਗਯਾ ਇਕ ਤਿਫ਼ਲ ਨੇ ਚਾਲੀਸ ਕੋ ਮਾਰਾ ।
ਬਚ ਬਚ ਕੇ ਲੜੋ ਕਲਗ਼ੀਓਂ ਵਾਲੇ ਕੇ ਪਿਸਰ ਸੇ ।
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ ।
ਏ ਕਵੀ ਸੰਤੋਖ ਸਿੰਘ ਲਿਖਦੇ ਬਾਬਾ ਜੁਝਾਰ ਸਿੰਘ ਮੈਦਾਨ ਚ ਐ ਫਿਰਦੇ ਜਿਵੇਂ ਹਿਰਨਾ ਦੇ ਝੁੰਡ ਚ ਬੱਬਰ ਸ਼ੇਰ ਗੱਜ ਦਾ ਮਰਨ ਦਾ ਕੋਈ ਡਰ ਨੀ ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਕੇ ਲੋਥਾਂ ਤੇ ਲੋਥਾਂ ਚਾੜ੍ਹਤੀਆਂ ਢੇਰ ਲਾਤੇ ਮੁਰਦਿਆਂ ਦੇ ਨਵਾਬ ਵਜੀਦੈ ਤੋ ਸੁਣ ਵੈਰੀ ਜਦੋ ਕੱਠੇ ਹੋ ਚੜ੍ਹਦੇ ਆ ਬਾਬਾ ਜੀ ਐ ਹਲੂਣਾ ਦਿੰਦੇ ਜਿਵੇਂ ਪਾਣੀ ਚ ਮਗਰਮੱਛ ਉਛਲਦਾ ਜਥੇ ਦੇ ਸਿੰਘ ਜ਼ਖਮੀ ਹੋ ਸ਼ਹੀਦੀਆ ਪਉਣ ਡਏ ਸੀ ਬਾਬਾ ਜੀ ਦਾ ਘੋੜਾ ਆਖਰੀ ਸਾਹਾਂ ਤੇ ਘੋੜਾ ਛੱਡ ਪੈਦਲ ਹੋ ਪਏ ਸਾਰਾ ਸਰੀਰ ਲਹੂ ਲੁਹਾਨ ਹੋਇਆ ਪਿਆ ਹੈ ਪਰ ਰਣ ਵੇਖ ਸੂਰਮੇ ਨੂੰ ਚਾਅ ਚੜਦਾ ਨੇਜਾ ਟੁੱਟ ਗਿਆ ਤੇ #ਸ੍ਰੀ_ਸਾਹਿਬ ਕੱਢ ਲੀ ਕੱਦੂ ਵਾਂਗ ਮੁਗਲ ਤੇ ਪਹਾੜੀ ਫੌਜ ਦੇ ਸਿਰ ਲਉਦਿਆ ਉ ਵੀ ਟੱਟ ਗਈ ਤਾਂਵੀ ਸਾਮਣੇ ਹੋਣ ਹੌਸਲਾਂ ਨਹੀ ਸੀ ਤਾਂ ਇੱਕ ਪਠਾਣ ਨੇ ਪਿੱਛੋਂ ਦੀ ਬਰਸ਼ੀ ਮਾਰੀ ਅੈ ਦਸਮੇਸ਼ ਦਾ ਦੂਜਾ ਫਰਜੰਦ ਵੀ ਵੱਡੇ ਵੀਰ ਨੂੰ ਜਾ ਮਿਲਿਆ ਕਲਗੀਧਰ ਪਿਤਾ ਨੇ ਜੈਕਾਰੇ ਲਾਏ ਤੇ ਅਕਾਲ ਪੁਰਖ ਦਾ ਸ਼ੁਕਰਨਾ ਕੀਤਾ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਏਦਾ 8 ਪੋਹ ਦਿਨ ਸ਼ੁਕਰਵਾਰ ਨੂੰ ਚਮਕੌਰ ਦੀ ਧਰਤੀ ਤੇ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਹੋਇਆ ਜਿੱਥੇ ਇੱਕ ਪਾਸੇ ਓਸ ਵੇਲੇ ਦੀ ਏਸੀਆ ਦੀ ਸਭ ਤੋਂ ਵੱਡੀ ਤਾਕਤ ਸਭ ਤਰ੍ਹਾਂ ਦੇ ਹਥਿਆਰਾਂ ਤੋਪਾਂ ਘੋੜੇ ਊਠ ਜੰਗੀ ਹਾਥੀਆਂ ਨਾਲ ਲੈਸ 10 ਲੱਖ ਦੀ ਫੌਜ ਦੂਜੇ ਪਾਸੇ 40 ਭੁੱਖੇ-ਪਿਆਸੇ ਸਿੱਖ ਜਿੰਨਾ ਕੋਲ ਸ਼ਸਤਰ ਵੀ ਗਿਣਤੀ ਦੇ ਸੀ ਸ਼ਾਮ ਤੱਕ ਮੈਦਾਨ ਚ ਇਨ੍ਹਾਂ ਲਹੂ ਵਹਿ ਚੁਕਾ ਸੀ ਕੇ ਜਿਵੇ ਮੋਹਲੇਧਾਰ ਮੀਹ ਪੈਕੇ ਵਹਿਣ ਵਗਦੇ ਆ ਚਮਕੌਰ ਦੇ ਰੇਤਲੇ ਟਿੱਬਿਆ ਚ ਲਹੂ ਮਿੱਝ ਨਾਲ ਰੌਣੀ ਕਰਤੀ ਧਰਤੀ ਹੀ ਨਹੀ ਸੂਰਜ ਵੀ ਲਾਲ ਹੋ ਕੇ ਘਰ ਨੂੰ ਮੁੜ ਗਿਆ
ਜੋਗੀ ਜੀ ਆਂਦੇ
…..ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ #ਛੇਵੀਂ_ਪੋਸਟ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top