ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4)

ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4)
7 ਪੋਹ ਦੀ ਸ਼ਾਮ ਕਲਗੀਧਰ ਪਿਤਾ ਚਮਕੌਰ ਬਾਹਰ ਇਕ ਬਾਗ ਚ ਜਾ ਰੁਕੇ , ਜਿਥੇ ਦਮਦਮਾ ਸਾਹਿਬ ਬਣਿਆ ਹੁਣ ਚਮਕੌਰ ਦੇ ਚੋਧਰੀ ਦੋ ਭਰਾ ਜਗਤ ਸਿੰਘ ਤੇ ਰੂਪ ਚੰਦ ਸੀ। ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ , ਪਾਤਸ਼ਾਹ ਸਾਡੀ ਹਵੇਲੀ ਚੱਲੋ। ਉਹ ਕੋਈ ਕਿਲ੍ਹਾ ਤੇ ਨਹੀਂ ਪਰ ਆ ਰੜੇ ਨਾਲ਼ੋਂ ਚੰਗਾ। ਸਤਿਗੁਰੂ ਆਏ ਵੀ ਇਸੇ ਵਾਸਤੇ ਸੀ। ਉਹ ਜਾਣਦੇ ਸੀ ਕਿ ਚਮਕੌਰ ਚ ਇਕ ਗੜ੍ਹੀ ਹੈਗੀ , ਕਿਉਕਿ ਕੁਰਕਸ਼ੇਤਰ ਤੋਂ ਮੁੜਦਿਆਂ ਪਹਿਲਾਂ ਵੀ ਇੱਕ ਵਾਰ ਪਾਤਸ਼ਾਹ ਨੇ ਚਮਕੌਰ ਚਰਨ ਪਾਏ ਸੀ (ਕੁਝ ਨੇ ਨਾਮ ਬੁੱਧੀਚੰਦ ਲਿਖਿਆ ਪਰ ਭਾਈ ਰੂਪ ਚੰਦ ਦੀ ਔਲਾਦ ਹੁਣ ਵੀ ਚਮਕੌਰ ਸਾਹਿਬ ਵੱਸਦੀ ਆ) .
ਦਰਬਾਰੀ ਕਵੀ ਸੈਨਾਪਤਿ ਲਿਖਦਾ
ਖਬਰ ਸੁਨੀ ਜ਼ਿਮੀਂਦਾਰ ਨੇ ਮੱਧ ਬਸੈ ਚਮਕੌਰ।
ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ ।
ਬਸੋ ਮਧਿ ਚਮਕੌਰ ਕੈ ਅਪਣੀ ਕਿਰਪਾ ਧਾਰ।
ਸਤਿਗੁਰੂ ਉੱਠ ਕੇ ਗੜ੍ਹੀ ਵੱਲ ਨੂੰ ਤੁਰ ਪਏ ਪਾਤਸ਼ਾਹ ਦੇ ਨਾਲ ਸਿਰਫ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਆ ਸਾਰੇ ਭੁੱਖੇ ਤੇ ਪਿਆਸੇ ਗੜ੍ਹੀ ਅੰਦਰ ਵੜਕੇ ਚੰਗੀ ਤਰਾਂ ਇੱਧਰ-ਉੱਧਰ ਨਿਹਾਰਿਆ। ਗੜ੍ਹੀ ਤੱਕ ਕੇ ਦਸਮੇਸ਼ ਜੀ ਦੇ ਦਿਲ ਜੋ ਖਿਆਲ ਆਇਆ ਉ ਜੋਗੀ ਜੀ ਐ ਬਿਆਨ ਦੇ।
ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ ।
ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।
ਸਾਰੇ ਨਿਗਾਹ ਮਾਰ ਅਕਾਲੀ ਸੈਨਾਪਤੀ ਨੇ ਮੋਰਚੇਬੰਦੀ ਕੀਤੀ ਥਾਂ-ਥਾਂ ਸਿੰਘਾਂ ਨੂੰ ਤੈਨਾਤ ਕਰਤਾ ਕੁਝ ਸਿੰਘ ਅਰਾਮ ਕਰਨ ਲੱਗ ਪਏ , ਪਰ ਸਾਵਧਾਨ ਰਹੇ ਕਿਉਂਕਿ ਪਤਾ ਸੀ ਮੁਗਲ ਫੌਜ ਪੈੜ ਨੱਪਦਿਆ ਕਿਸੇ ਵੇਲੇ ਵੀ ਪਹੁੰਚ ਸਕਦੀ।
ਵੀਰਵਾਰ ਦੀ ਰਾਤ ਲੰਘੀ 8 ਪੋਹ ਸ਼ੁਕਰਵਾਰ ਦੀ ਸਵੇਰੇ ਹੋਈ ਦਿਨ ਚੜ੍ਹਦਿਆਂ ਨੂੰ ਚਮਕੌਰ ਦੀ ਗੜ੍ਹੀ ਦੇ ਆਲੇ-ਦੁਆਲੇ ਵੈਰੀ ਦਲ ਭੌੰ ਘੇਰੇ ਕੀੜਿਆਂ ਵਾਂਗ ਕੁਰਬਲ ਕੁਰਬਲ ਕਰਦਾ ਫਿਰਦਾ ਸੀ। ਜਿੱਧਰ ਵੇਖੋ ਫੋਜ ਈ ਫੌਜ ਕਲਗੀਧਰ ਦੇ ਆਪਣੇ ਕਹੇ ਅਨੁਸਾਰ 10 ਲੱਖ ਦੀ ਫੌਜ ਤੇ ਗੜ੍ਹੀ ਚ ਸਿਰਫ 40 ਭੁੱਖੇ-ਪਿਆਸੇ ਸਿੰਘ।
ਪਾਤਸ਼ਾਹ ਨੇ ਵਿਉਂਤ ਬੰਦੀ ਅਨੁਸਾਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ (ਕੋਠਾ ਸਿੰਘ ) ਦਰਵਾਜ਼ੇ ਦੇ ਲਾਏ ਬਾਕੀ 8-8 ਸਿੰਘ ਚਾਰੇ ਪਾਸੇ ਤੈਨਾਤ ਕਰਤੇ। ਭਾਈ ਦਇਆ ਸਿੰਘ ਤੇ ਭਾਈ ਆਲਮ ਸਿੰਘ ਸਾਰੀ ਨਿਗਰਾਨੀ ਤੇ ਲਾਏ। ਦੋਵੇ ਸਾਹਿਬਜ਼ਾਦੇ ਨਾਲ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ , ਹਿੰਮਤ ਸਿੰਘ ਹੁਣਾ ਨੂੰ ਨਾਲ ਲੈ ਆਪ ਸਤਿਗੁਰੂ ਅਟਾਰੀ ਤੇ ਚੜ ਗਏ। ਉਥੋਂ ਬਾਹਰ ਦਾ ਸਾਰਾ ਨਜ਼ਾਰਾ ਦੁਸ਼ਮਣ ਦੀ ਹਰ ਹਰਕਤ ਨਜਰ ਪੈਦੀ ਸੀ।
ਵਜ਼ੀਰ ਖ਼ਾਂ ਨੇ ਅਉਦਿਆ ਘੇਰਾ ਪਾ ਢੰਡੋਰਾ ਪਿੱਟਿਆ ਜੇ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ , ਜਾਨ ਬਖਸ਼ੀ ਜਾਉ ਨਹੀ ਤੇ ਮੌਤ ਲਈ ਤਿਆਰ ਰਵੇ , ਬਚਣ ਦਾ ਕੋਈ ਰਾਹ ਨੀ ਇਸ ਦਾ ਜਵਾਬ ਅਟਾਰੀ ਤੋ ਤੀਰ ਨਾਲ ਦਿੱਤਾ ਗਿਆ। ਮੁਗਲ ਫੌਜ ਨੇ ਤੀਰਾਂ ਦੀ ਵਰਖਾ ਕੀਤੀ ਅੰਦਰੋ ਜਵਾਬੀ ਕਾਰਵਾਈ ਹੋਈ। ਪਰ ਗੜ੍ਹੀ ਦੇ ਨੇੜੇ ਕੋਈ ਨਹੀਂ ਆਇਆ। ਆਖਰ ਮੁਗਲ ਜਰਨੈਲ ਮਲੇਰ ਕੋਟਲੇ ਵਾਲਾ ਨਾਹਰ ਖਾਂ ਲੁਕ ਕੇ ਗੜ੍ਹੀ ਕੋਲ ਆਇਆ ਕੰਧ ਨਾਲ ਪਉੜੀ ਲਾ ਚੜ੍ਹਿਆ। ਜਦੋਂ ਕੰਧ ਤੋਂ ਸਿਰ ਉੱਤੇ ਕੀਤਾ , ਅਟਾਰੀ ਬੈਠੇ ਪਾਤਸ਼ਾਹ ਨੇ ਇਕ ਤੀਰ ਬਖਸਿਆ , ਖਾਂ ਦਾ ਸਰੀਰ ਥੱਲੇ ਤੇ ਰੂਹ ਅਸਮਾਂ ਨੂੰ ਤੁਰਗੀ ਮਗਰੇ ਗੁਲਸ਼ੇਰ ਖਾਂ ਚੜਿਆ , ਉਦੇ ਸਿਰ ਗੁਰਜ ਮਾਰਿਆ ਤੇ ਘੜੇ ਵਾਂਗ ਭੰਨਤਾ।
ਦੋਹਾਂ ਭਰਾਵਾਂ ਦੀ ਏ ਹਾਲਤ ਵੇਖ ਖਵਾਜਾ ਮਹਿਦੂਦ ਖਾਂ ਕੰਧ ਦੇ ਉਹਲੇ ਲੁਕ ਗਿਆ ਜਫਰਨਾਮਾ ਚ ਗੁਰਦੇਵ ਲਿਖਦੇ ਆ ਐ ਔਰੰਗਜ਼ੇਬ ਤੇਰਾ ਉ ਸੂਰਮਾ ਮੈਨੂੰ ਦਿਸਿਆ ਨੀ ਜੇ ਮੇਰੀ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਜ਼ਰੂਰ ਬਖਸ਼ ਦੇਣਾ ਸੀ।
ਇੱਕ ਹੋਰ ਪਠਾਣ ਦਾ ਜਿਕਰ ਕਰਦਿਆਂ ਪਾਤਸ਼ਾਹ ਕਹਿੰਦੇ ਤੇਰੇ ਇਕ ਹੋਰ ਸੂਰਮੇ ਨੇ ਬੜੇ ਹਮਲੇ ਕੀਤੇ। ਕੁਝ ਸਿਆਣਪ ਨਾਲ ਕੁਝ ਬੇਅਕਲੀ ਨਾਲ ਉਹਨੇ ਮੇਰੇ 2 ਸਿੰਘ ਮਾਰੇ। ਪਰ ਫੇਰ ਉਹ ਵੀ ਆਪਣੀ ਜਾਨ ਮੈਨੂੰ ਦੇ ਗਿਆ।
ਐ ਜਰਨੈਲ ਮਰਦੇ ਵੇਖ ਨਵਾਬ ਵਜੀਦੇ ਨੇ ਇੱਕੋ ਵਾਰ ਹਮਲਾ ਕੀਤਾ ਗੜ੍ਹੀ ਅੰਦਰ ਤੈਨਾਤ ਸਿੰਘਾਂ ਨੇ ਚਾਰੇ ਪਾਸੇ ਬਰਾਬਰ ਤੀਰਾਂ ਦੀ ਵਾਛੜ ਕੀਤੀ। ਜਿਸ ਕਰਕੇ ਸਭ ਨੂੰ ਜਾਨ ਬਚਾ ਪਿੱਛੇ ਭੱਜਣਾ ਪਿਆ। ਅੰਦਰ ਗੋਲੀ ਸਿੱਕਾ ਬਿਲਕੁਲ ਸੀਮਤ ਸੀ। ਅਨੰਦਪੁਰ ਵਾਂਗ ਅੰਦਰ ਬਹਿ ਰਹਿਣਾ ਵੀ ਸਹੀ ਨਹੀ ਸੀ। ਸੋ ਸਲਾਹ ਕਰਕੇ ਗੁਰੂ ਹੁਕਮ ਨਾਲ ਪੰਜ ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋ ਬਾਹਰ ਜਾਣ ਦੀ ਨੀਤੀ ਬਣੀ। ਪਿਆਰੇ ਭਾਈ ਹਿੰਮਤ ਸਿੰਘ ਦੀ ਪਹਿਲਾ ਜਥਾ ਲੈ ਗੜ੍ਹੀ ਚੋ ਬਾਹਰ ਨਿਕਲੇ। ਉੱਤੋ ਪਾਤਸ਼ਾਹ ਤੀਰਾਂ ਦਾ ਮੀਹ ਪਉਣ ਡਏ। ਇਕ ਇਕ ਤੀਰ ਕਈ ਚੋ ਪਾਰ ਹੁੰਦਾ ਏਧਰ ਸੈਕੜਿਆ ਨੂੰ ਨਰਕ ਤੋਰਦਾ। ਆਖਿਰ ਸਾਰਾ ਜਥਾ ਗੁਰੂ ਚਰਣ ਚ ਲੀਣ ਹੋ ਗਿਆ। ਦੂਜਾ ਜਥਾ ਗਿਆ ਉਵੀ ਪਹਿਲੇ ਵਾਗ ਜੂਝਦਿਆ ਵੈਰੀ ਦੇ ਆਹੂ ਲਾਉਂਦਾ ਸ਼ਹੀਦੀ ਪਾ ਗਿਆ।
…..ਚਲਦਾ……
ਨੋਟ ਉੱਪਰ ਜ਼ਿਆਦਾਤਰ ਹਾਲ ਜਫਰਨਾਮੇ ਚੋ ਲਿਆ ਗਿਆ
ਆਹ ਫੋਟੋ ਅਸਲੀ ਕੱਚੀ ਗੜ੍ਹੀ ਦੀ ਆ ਜਿਸ ਨੂੰ ਲੱਖਾਂ ਦੀ ਫ਼ੌਜ ਨਾ ਢਾਹ ਸਕੀ ਉਸ ਗੜ੍ਹੀ ਨੂੰ 1960 ਤੋ ਬਾਅਦ ਕਾਰ ਸੇਵਾ ਵਾਲੇ ਬਾਬਿਆਂ ਢਾਹਤਾ ਗੁਰੂ ਸੁਮਤਿ ਬਖਸ਼ੇ 😢
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਚੌਥੀ ਪੋਸਟ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top