ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)
ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)
8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਸਾਰੀ ਸਮਾਪਤੀ ਹੋਈ ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ ਗਰਜ ਕੇ ਕਿਹਾ ਖਾਲਸਾ ਜੀ ਸਵੇਰੇ ਪਹਿਲਾ ਜਥਾ ਅਸੀਂ ਲੈ ਕੇ ਜਾਵਾਂਗੇ। ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਓ ਵੈਰੀ ਨਾਲ ਅਸੀਂ ਆਪੇ ਨਜਿਠ ਲਾਵਾਂਗੇ। ਅਜੇ ਪੰਥ ਨੂੰ ਤੁਹਾਡੀ ਲੋੜ ਆ ਕਿਉਂਕਿ ਤੁਹਾਡਾ ਪਾਵਨ ਸਰੀਰ ਸਲਾਮ ਰਿਹਾ, ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਸਾਡੇ ਤੋ ਤੁਹਾਡੇ ਵਰਗਾ …..
ਮਹਾਰਾਜ ਆਪਣੀ ਗੱਲ ਤੇ ਦ੍ਰਿੜ ਰਹੇ ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ ਗੁਰਮਤਾ ਕੀਤਾ। ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ। ਗੁਰਮਤਾ ਕਰ ਸਿੰਘਾਂ ਨੇ ਪੰਜ ਪਿਆਰਿਆ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ ਅਕਾਲੀ ਰੂਪ ਦਿੱਤਾ “ਆਪੇ ਗੁਰ ਚੇਲੇ” ਦੀ ਬਖਸ਼ਿਸ਼ ਕੀਤੀ ਸੀ। ਅਸੀਂ ਤੁਹਾਨੂੰ ਹੁਕਮ ਕਰਦੇ ਆ ਤੁਹੀ ਏਥੇ ਜੰਗ ਨਹੀ ਕਰਨੀ ਤੁਸੀਂ ਹੁਣੇ ਗੜ੍ਹੀ ਚੋ ਨਿਕਲ ਕਿਸੇ ਸੁਰੱਖਿਅਤ ਥਾਂ ਚਲੇ ਜਾਓ , ਤੁਹਾਡੀ ਪੰਥ ਨੂੰ ਲੋੜ ਹੈ ਚੋਜੀ ਪ੍ਰੀਤਮ ਜੀ ਨੇ ਖਾਲਸੇ ਦਾ ਹੁਕਮ ਸਤਿ ਕਰ ਮੰਨਿਆ , ਪਰ ਕਿਆ ਅਸੀਂ ਕੱਲਿਆਂ ਨਹੀਂ ਜਾਣਾ ਤੇ ਚੁੱਪ ਕਰਕੇ ਨਹੀਂ ਜਾਣਾ ਏ ਗੱਲ ਖਾਲਸੇ ਨੇ ਮੰਨ ਲਈ।
ਗੜ੍ਹੀ ਛੱਡਣ ਤੋਂ ਪਹਿਲਾਂ ਗੁਰਦੇਵ ਨੇ ਹੋਰ ਬਖਸ਼ਿਸ਼ ਕੀਤੀ ਪੰਜਾਂ ਸਿੰਘਾਂ ਨੂੰ ਸਤਿਗੁਰ ਮਹਾਰਾਜੇ ਨੇ ਆਪਣਾ ਸਰੂਪ ਬਖਸ਼ਿਆ ਭਾਈ ਸੰਗਤ ਸਿੰਘ ਜਿੰਨਾ ਦਾ ਚੇਹਰਾ-ਮੋਹਰਾ ਉਮਰ ਕਲਗੀਧਰ ਨਾਲ ਮਿਲਦੀ ਸੀ , ਨੂੰ ਪਾਤਸ਼ਾਹ ਨੇ ਕਲਗੀ ਤੋੜਾ ਬਖਸ਼ਿਆ। ਖ਼ਾਲਸੇ ਨੂੰ ਆਪਣਾ ਸਰੂਪ ਵੀ ਬਲ ਵੀ ਬਖਸ਼ਿਆ ਕਲਗੀ ਲਗਾ ਸਿੰਘ ਤੇ ਗੁਰੂ (ਪਿਉ ਪੁੱਤ) ਇਕ ਰੂਪ ਹੀ ਹੋ ਗਏ , ਪਹਿਚਣ ਅਉਖੀ ਸੀ। ਨਾਲ ਬਚਨ ਕਹੇ ਸੰਗਤ ਸਿੰਘ ਜੀ ਤੁਸੀਂ ਉਪਰ ਅਟਾਰੀ ਤੇ ਬਹਿਣਾ , ਜਿਥੇ ਅਸੀਂ ਅੱਜ ਸਾਰਾ ਦਿਨ ਰਹੇ। ਆਖਰੀ ਸਾਹ ਤਕ ਧਰਮ ਯੁੱਧ ਕਰਨਾ , ਵਾਹਿਗੁਰੂ ਅੰਗ ਸੰਗ ਸਹਾਈ ਹੋਊ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਜਾਣ ਲਈ ਤਿਆਰ ਕੀਤਾ। ਗੜ੍ਹੀ ਚੋਂ ਬਾਹਰ ਸਾਰੇ ਸੁੰਨ ਸਾਨ ਸੀ , ਰਣ ਭੂਮੀ ਚ ਲੋਥਾਂ ਦੇ ਢੇਰ ਲੱਗੇ ਪਏ ਲਹੂ ਤੇ ਮਿੱਝ ਖਿਲਰਿਆ ਪਿਆ। ਕੁੱਤੇ ਗਿਦੜ ਇੱਲਾਂ ਹੋਰ ਮੁਰਦਾਖੋਰ ਜਨਵਰ ਮਾਸਹਾਰੀ ਪੰਛੀ ਬੋਟੀਆ ਨੋਚਣ ਦੇ ਚੀਕਦੇ ਸੀ ਕੋਈ ਕੋਈ ਪਹਿਰੇਦਾਰ ਜਾਗਦਾ ਸੀ ਪਾਤਸ਼ਾਹ ਨੇ ਜੋੜਾ ਲਾਹ ਦਿੱਤਾ ਤਾਰੇ ਦੀ ਸੇਤ ਤੇ ਮਾਛੀਵਾੜੇ ਮਿਲਣ ਦਾ ਸੰਕੇਤ ਕਰਕੇ ਗੜ੍ਹੀ ਤੋ ਸਿੰਘ ਤੇ ਪਾਤਸ਼ਾਹ ਵੱਖ ਵੱਖ ਦਿਸ਼ਾਵਾਂ ਚ ਹੋ ਗਏ ਗੜ੍ਹੀ ਤੋਂ ਥੋੜ੍ਹੀ ਦੂਰ ਜਾ ਕੇ ਨਿਰਭੈ ਗੁਰਦੇਵ ਨੇ ਜੋਰ ਨਾਲ ਤਾੜੀ ਮਾਰੀ ਤੇ ਉੱਚੀ ਅਵਾਜ ਚ ਕਿਆ ਪੀਰ-ਏ-ਹਿੰਦ ਰਵਦ ਭਾਵੇਂ ਗੁਰੂ ਗੋਬਿੰਦ ਸਿੰਘ ਜਾ ਰਿਆ ਹੈ (ਏਥੇ ਗੁ: ਤਾੜੀ ਸਾਹਿਬ ਬਣਿਆ ਹੋਇਆ )
ਅਵਾਜ਼ ਸੁਣ ਪਹਿਰੇਦਾਰ ਨੇ ਰੌਲਾ ਪਾਇਆ ਭਗਦੜ ਮੱਚ ਗਈ ਇਕ ਸਿਪਾਹੀ ਦੇ ਹੱਥ ਮਿਸ਼ਾਲ ਸੀ ਪਾਤਸ਼ਾਹ ਨੇ ਸਿੰਨ ਕੇ ਹੱਥ ਤੇ ਤੀਰ ਮਾਰਿਆ ਮਿਸ਼ਾਲ ਡਿੱਗ ਕੇ ਬੁਝਗੀ ਹਨੇਰੇ ਚ ਬਹੁਤ ਸਾਰੀ ਫੌਜ ਆਪਸ ਚ ਲੜ-ਲੜ ਕੇ ਮਰਗੀ ਸਿੰਘ ਤੇ ਸਤਿਗੁਰੂ ਸਹੀ ਸਲਾਮਤ ਦੂਰ ਨਿਕਲ ਨੀਤੀ ਤਹਿਤ ਸਾਰੀ ਰਾਤ ਗੜ੍ਹੀ ਚ ਰੁਖ ਰੁਖ ਨਗਾਰਾ ਵੱਜਦਾ ਰਿਆ ਸਵੇਰ ਹੋਈ ਸਿੰਘਾਂ ਨੇ ਗੜ੍ਹੀ ਦਾ ਦਰਵਾਜਾ ਖੋਲਿਆ ਬੜਾ ਗਹਿਗਚ ਜੰਗ ਹੋਇਆ ਸਾਰੇ ਸਿੰਘ ਸ਼ਹੀਦੀਆ ਪਾ ਪਏ ਭਾਈ ਸੰਗਤ ਸਿੰਘ ਸਭ ਤੋ ਅਖੀਰ ਤੇ ਸ਼ਹੀਦ ਹੋਏ ਕਲਗੀ ਵੇਖ ਉਨ੍ਹਾਂ ਦਾ ਸਿਰ ਵੱਢਿਆ ਸਾਰੀ ਫੌਜ ਨੇ ਖੁਸ਼ੀ ਮਨਾਈ ਗੁਰੂ ਮਾਰਲਿਆ ਗੁਰੂ ਮਾਰਲਿਆ ਵਾਹਵਾ ਚਿਰ ਏ ਭੁਲੇਖਾ ਰਿਆ ਪਰ ਜਦੋ ਸਚਾਈ ਦਾ ਪਤਾ ਲੱਗਾ ਵਜੀਦੇ ਸਮੇਤ ਸਭ ਦੀ ਮਾਂ ਈ ਮਰਗੀ ਪਹਿਲਾਂ ਵੀ ਕਈ ਮੀਨਿਆ ਦਾ ਘੇਰਾ ਹੁਣ ਵੀ ਕਸਮਾਂ ਤੋੜੀਆ ਦੀਨ ਤੋ ਹਾਰੇ ਦਸ ਲੱਖ ਦਾ ਘੇਰਾ ਲੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਾ ਵੀ ਗੁਰੂ ਜਿਉਦਾ/ਮੁਰਦਾ ਹੱਥ ਨੀ ਆਇਆ ਸਿਰ ਫੜ ਬਹਿ ਗਏ ਧਰਤੀ ਥਾਂ ਨ ਦੇਵੇ ਖੜਣ ਨੂੰ ….
ਕਲਗੀਧਰ ਪਿਤਾ ਜਫਰਨਾਮੇ ਚ ਲਿਖਦੇ ਆ ਐਬਾਦਸ਼ਾਹ ਲਾਹਨਤ ਤੇਰੇ ਜਰਨੈਲਾਂ ਤੇ ਲੱਖਾਂ ਦੀ ਫੌਜ ਹੁੰਦਾ ਵੀ ਮੇਰਾ ਵਾਲ ਤੱਕ ਵੀ ਵਿੰਗਾ ਨੀ ਕਰ ਸਕੇ ਖੈਰ
9 ਤਰੀਕ ਦੇ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਤੇ ਨਾਲ ਆਪ ਵੀ ਗੁਰੂ ਚਰਨਾਂ ਤੋਂ ਪ੍ਰਾਣ ਨਿਸ਼ਾਵਰ ਕਰਗੀ
ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਨਮਸਕਾਰਾਂ🙏🙏🙏🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਸੱਤਵੀਂ ਪੋਸਟ
Waheguru Ji Mehar Kara Sade Te Dukh Door Karo Sade Dhan Guru Nanak Dev Ji 🙏🙏🙏🙏🙏
waheguru ji ka khalsa Waheguru ji ki Fateh ji 🙏🏻