ਰੂਮ ਦਾ ਵਕੀਲ ਸਤਵੇਂ ਪਾਤਸ਼ਾਹ ਨੂੰ ਮਿਲਿਆ
ਰੂਮ ਦੇ ਬਾਦਸ਼ਾਹ ਨੇ ਕਿਸੇ ਖਾਸ ਕੰਮ ਲਈ ਇਕ ਵਕੀਲ ਦਿੱਲੀ ਭੇਜਿਆ ਵਕੀਲ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਵਾਪਸ ਮੁੜਦਿਆਂ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੀਰਤਪੁਰ ਸਾਹਿਬ ਆਇਆ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ ਬੜਾ ਪ੍ਰਭਾਵਿਤ ਹੋਇਆ ਮਨ ਦੀਆਂ ਗੁੰਝਲਾਂ ਖੋਲ੍ਹਦਿਆਂ ਹੋਇਆਂ ਪੁੱਛਿਆ ਜੀ ਕੁਝ ਲੋਕ ਆਪਣੇ ਪੈਗੰਬਰ ਈਸਾ, ਮੂਸਾ, ਮੁਹੰਮਦ ਸਾਹਿਬ ਤੇ ਯਕੀਨ ਕਰਦੇ ਨੇ ਹਿੰਦੂ ਆਪਣੇ ਅਵਤਾਰ ਰਾਮ, ਕ੍ਰਿਸ਼ਨ, ਸ਼ਿਵ ਤੇ ਭਰੋਸਾ ਕਰਦੇ ਨੇ
ਤੁਸੀਂ ਦੋਨਾਂ ਤੋਂ ਅਲੱਗ ਹੋ ਇਸ ਕਰਕੇ ਆਪ ਜੀ ਦੱਸੋ ਇਨ੍ਹਾਂ ਚੋ ਕਿਹੜਾ ਅਵਤਾਰ ਜਾਂ ਪੈਗੰਬਰ ਦੋਜ਼ਖ਼ ਦੀ ਅੱਗ ਤੋਂ ਬਚਾ ਸਕਦਾ ਹੈ ?? ਮੌਤ ਤੋ ਬਾਦ ਅਗਲੀ ਦੁਨੀਆਂ ਚ ਕੌਣ ਸਹਾਈ ਹੋਵੇਗਾ
ਧੰਨ ਗੁਰੂ ਹਰਿਰਾਏ ਸਾਹਿਬ ਨੇ ਬਚਨ ਕਹੇ
ਅਗਲੀ ਦੁਨੀਆਂ ਚ ਸਿਫਾਰਸ਼ਾਂ ਨਹੀ ਚਲਦੀਆਂ
ਉਥੇ ਸੱਚ ਦਾ ਨਿਆਉ ਹੈ
( ਕਚ ਪਕਾਈ ਓਥੈ ਪਾਇ ॥)
ਇਸ ਲਈ ਉਥੇ ਨਾ ਤੇ ਕੋਈ ਅਵਤਾਰ ਸਹਾਇਕ ਹੋਊ
ਨਾ ਹੀ ਪੈਗੰਬਰ ਮੱਦਦਗਾਰ ਹੈ
ਉਥੇ ਸਿਰਫ ਕਰਮਾਂ ਦੀ ਵੀਚਾਰ ਹੋਵੇਗੀ
ਕਰਮੀ ਕਰਮੀ ਹੋਇ ਵੀਚਾਰੁ ॥
ਦੇਖਿਆ ਏ ਜਾਉ ਤੁਹਾਡੇ ਕਰਮ ਕੇਹੋ ਜਹੇ ਆ ਆਪਣੇ ਕੀਤੇ ਸ਼ੁਭ ਕਰਮ ਹੀ ਸਹਾਇਕ ਹੋਣਗੇ ਹੋਰ ਕੋਈ ਨਹੀ
ਜੇ ਕਰਮ ਮਾੜੇ ਨੇ ਤਾਂ ਕੋਈ ਪੈਗੰਬਰ ਤੇ ਅਵਤਾਰ ਉਥੇ ਛੁਡਾ ਨਹੀ ਸਕੇਗਾ
ਜੋ ਲੋਕ ਪੈਗੰਬਰਾਂ ਅਵਤਾਰਾਂ ਦੇ ਭਰੋਸੇ ਸ਼ੁੱਭ ਕੰਮਾਂ ਨੂੰ ਖ਼ੁਦਾ ਦੀ ਬੰਦਗੀ ਨੂੰ ਛੱਡ ਕੇ ਵਿਸ਼ੇ ਵਿਕਾਰ ਭੋਗਦੇ ਆ ਦੂਸਰਿਆਂ ਨੂੰ ਦੁੱਖ ਦਿੰਦੇ ਆ ਉ ਕਿਸੇ ਵੀ ਹਾਲਤ ਚ ਦੋਜ਼ਖ਼ ਦੀ ਅੱਗ ਤੋਂ ਬਚ ਨਹੀਂ ਸਕਦੇ
ਰੂਮ ਦਾ ਵਕੀਲ ਸਤਿਗੁਰੂ ਜੀ ਤੋ ਇਹ ਨਿਰਪੱਖ ਤੇ ਉੱਤਮ ਵਿਚਾਰ ਸੁਣ ਬੜਾ ਖੁਸ਼ ਹੋਇਆ ਗੁਰੂ ਚਰਨਾਂ ਤੇ ਸਿਰ ਝੁਕਾਇਆ ਅਸੀਸਾਂ ਲੈਂਦਾ ਹੋਇਆ ਵਾਪਸ ਚਲੇ ਗਏ
ਸਰੋਤ ਤਵਾਰੀਖ ਗੁਰੂ ਖ਼ਾਲਸਾ
ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਹਿਲੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਔ9872699652