( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ

( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ ਜੀ ਬਹੁਤ ਮਿਹਨਤ ਨਾਲ ਲੱਭ ਕੇ ਸੰਗਤ ਵਾਸਤੇ ਲੈ ਕੇ ਆਉਦੇ ਆ ਜੀ ।
ਇਕ ਵਾਰੀ ਡੇਰੇ ਦੇ ਜੱਥੇਦਾਰ ਨੇ ਇਕ ਨਿਹੰਗ ਸਿੰਘ ਨੂੰ ਕਿਤੇ ਘੱਲਿਆ ਸਮਾਨ ਲਿਓਣ ਲਈ ਤੇ ਉਹ ਦੇਰ ਰਾਤ ਨੂੰ ਪਹੁੰਚਿਆ , ਤੇ ਜੱਥੇਦਾਰ ਦੇ ਪੁੱਛਣ ਤੇ ਨਿਹੰਗ ਸਿੰਘ ਦੱਸਣ ਲੱਗਾ ਕਿ ਕਿਉਂ ਆਇਆ ਲੇਟ..।
ਨਿਹੰਗ ਸਿੰਘ ਕਹਿਣ ਲੱਗਾ “ਫੌਜਾਂ ਸੰਧਿਆ ਦਾ ਪਾਠ ਸੋਧ ਕੇ ਸ਼ੈਤਾਨੀ ਚਰਖੇ ਸਵਾਰ ਹੋ ਕੇ ਗੋਬਿੰਦੀਆ, ਬਟੇਰਾ,ਸਿਰ ਖਿੰਡੀ, ਕਰਾੜੀ ,ਰੂਪੇ ਤੇ ਹੋਰ ਰਸਤਾ ਬਸਤਾ ਲੈ ਕਰਕੇ ਪ੍ਰਸਥਾਨ ਕਰਦੀਆਂ ਸੀ ,ਇੰਦ੍ਰਾਣੀ ਜੋਰਾ ਤੇ ਸਵਾ ਲੱਖ ਕੋਲ ਅਕਲਦਾਨ , ਫੌਜਾ ਦੇਖਿਆ ਕੁਝ ਸਿਰਘਸੇ ਲੈ ਅਕਾਸ਼ਪੁਰੀ, ਖੋਤੀ ਚੁੰਘਦੇ ਤੇ ਸ਼ਾਹ-ਜਹਾਨ ਖਾਂਦੇ ਆਣ ਦੱਸ ਨੰਬਰੀਏ ਕੋਲ ਮਸਤਾਨੇ ਨੂੰ ਮਸ਼ਕਰੀ ਕੀਤੀ. ਫੌਜਾ ਹਟਾਇਆ ਤੇ ਅਣਥੱਕੀ ਸਵਾਰੀ ਦੇ ਦਰਸ਼ਨ ਵੀ ਕਰਾਏ, ਚੁਬਾਰੇ ਚੜੇ , ਗੁਪਤੇ ਮੁਗਲ ਮਾਰਨੋ ਨਾ ਟੱਲੇ. ਫੌਜਾ ਫਿਰ ਸਰਬਰਸ ਦੇਣ ਦਾ ਹੁਕਮ ਮਿਥਿਆ ,ਫ਼ਤਿਹ ਗਜਾਈ ਸਲੋਤਰ ਨਾਲ ਚਾਟਾ ਛਾਕਾ ਦਿੱਤਾ .ਇਕ ਕਲਗੇ ਦਾ ਘੁਲਾੜੀ ਖੋਲ ਤਾਂ ਤੇ ਇਕ ਬਟੇਰੇ ਆਗੂ ਖਿਲਾਰ ਤਾਂ ਬਾਕੀ ਗਿੱਦੜ ਹਿਰਨ ਹੋਗੇ, ਮਗਰੋਂ ਚੀਤਾ ਭਜਾਇਆ, ਕਾਲੀ ਦੇਵੀ ਕਾਰਨ ਕੜਾਕਾ ਵਜਿਆ ਤੇ ਫੌਜਾ ਬੋਹੜ ਆਈਆ “
ਜੱਥੇਦਾਰ ਦੀ ਸਾਬਾਸ਼ ਮਗਰੋਂ “ ਫੌਜਾ ਸਮੁੰਦਰ ਤੇ ਸਬਜ ਪਲਾਉ ਛੱਕ, ਧਰਮਰਾਜ ਦੀ ਧੀ ਕਾਰਨ ਅਫਲਤੂਨੀ ਲੈ ਅੜਿੰਗ ਬੜਿੰਗ ਹੋ ਗਈਆ”
ਪੁਰਾਤਨ ਸਿੱਖ ਬੋਲੇ
***************
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ – ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ – ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ – ਸਮੁੰਦਰ
ਲੂਣ – ਸਰਬਰਸ
ਸੋਟਾ – ਸਲੋਤਰ
ਥੋੜਾ – ਸਵਾਇਆ
ਇੱਕ- ਸਵਾ ਲੱਖ
ਸਿਰ ਮੁਨਿਆ -ਸਿਰਘਸਾ
ਮੂਲੀ- ਕਰਾੜੀ
ਭੁੱਖ – ਕੜਾਕਾ
ਚਾਕੂ- ਕੋਤਵਾਲ
ਲੱਸੀ – ਖਾਰਾ ਸਮੁੰਦਰ
ਬੀੜੀ ਪੀਣਾ – ਗਧੀ ਚੁੰਘਣਾ
ਡਰਾਕਲ – ਗਿੱਦੜ
ਗੂੰਗਾ – ਗੁਪਤਾ
ਸੂਈ – ਚਲਾਕਣ
ਪਿਸ਼ਾਬ ਕਰਨਾ – ਚੀਤਾ ਭਜਾਉਣਾ
ਸ਼ੀਸ਼ਾ – ਚੁਗਲ
ਗਧਾ – ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ – ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ – ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ – ਭੂਤਨੀ
ਬੱਸ – ਨੱਕ ਵੱਢੀ
ਮੱਛੀ – ਜਲ ਤੋਰੀ
ਮੁਰਗਾ – ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ – ਸ਼ੈਤਾਨੀ ਚਰਖਾ
ਨਲਕਾ – ਦਸ ਨੰਬਰੀਆ
ਧੌਲੇ – ਹੀਰੇ
ਮਿਰਚ – ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਆ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦ ਪਿਆ ਹੋਵੇ = ਮੁਗਲ ਮਰਿਆ ਪਿਆ
ਨਾਲਾ ਬਦਲਣਾ = ਛਾਉਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਆਉਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਆਉਲਾ = ਰੋੜੂ ਪ੍ਰਸ਼ਾਦ ,,,,,,,,,,,
ਜਦੋਂ ਫੌਜ ਜੰਗ ‘ਚ ਟੱਕਰ ਲੈਂਦੀ ਆ,
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ,,
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ,
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ,,
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ,
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ,,
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ,
ਸਵਾ ਲੱਖ ਆਖਦੇ ਸਿਰਫ ਇੱਕ ਨੂੰ,,
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ,
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ,,
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ,
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ,,
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ,
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ,,
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ,
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ,,
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ,
ਉਹਨੂੰ ਕਹਿੰਦੇ ਕੀਤੀ ਤਬਦੀਲ ਛਾਉਣੀ ਆ,,
ਦਾਤਣ…

ਨੂੰ ਮੁੱਖ ਮੰਜਣ ਅਲਾਪਦੇ,
ਵਿਗੜੇ ਵਏ ਯਾਰ ਨਾ ਏਹ ਸਕੇ ਬਾਪ ਦੇ,,
ਸਾਉਣ ਤਾਂਈ ਕਹਿੰਦੇ ਇੰਗ ਤੇ ਵੜਿੰਗ ਹੈ,
ਆਉਂਦੇ ਨਾਂਹੀ ਸੂਤ ਹੁੰਦੇ ਜੇ ਤੜਿੰਗ ਹੈ,,
ਗੱਡੇ ਨੂੰ ਜ਼ਹਾਜ਼ ਰੇਲ ਤਾਂਈ ਭੂਤਨੀ,
ਚਾਦਰੇ ਨੂੰ ਤੰਬਾ ਜਾਂਘੀਏ ਨੂੰ ਸੂਤਣੀ,,
ਕਾਰ ਤਾਂਈ ਰੰਡੀ ਸਾਇਕਲ ਨੂੰ ਚਰਖਾ,
ਮੁੜ੍ਹਕੇ ਆਏ ਨੂੰ ਕਹਿੰਦੇ ਆਗੀ ਵਰਖਾ,,
ਭੋਇੰ ਸੂਰ ਗੋਗਲੂ ਤੇ ਮੂਲੀ ਸੂਰੀ ਆ,
ਆਲੂਆਂ ਨੂੰ ਆਂਡੇ ਗੱਲਬਾਤ ਪੂਰੀ ਆ,,
ਦਾਤੀ ਬਘਿਆੜੀ ਤੇ ਖੁਰਪੇ ਨੂੰ ਸ਼ੇਤਰਾ,
ਕਾਣੇ ਨੂੰ ਕਹਿਣ ਸਵਾ ਲੱਖ ਨੇਤਰਾ,,
ਗੂੰਗੇ ਨੂੰ ਕਵੀਸ਼ਰ ਸੁਚੱਲ ਡੁੱਡੇ ਨੂੰ,
ਗਧਾ ਠਾਣੇਦਾਰ ਜਵਾਨ ਬੁੱਢੇ ਨੂੰ,,
ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ,
ਕਹਿਣ ਦੇਣ ਚੱਲੇ ਆ ਰਸਦ ਕਾਜ਼ੀ ਨੂੰ,,
ਮਾਰਕੇ ਭੰਨਣ ਜੇ ਕਿਸੇ ਦਾ ਗਾਟਾ ਜੀ,
ਉਹਨੂੰ ਕਹਿੰਦੇ ਗਰਮ ਛਕਾਤਾ ਚਾਹਟਾ ਜੀ,,
ਪਤਾਲਪੁਰੀ ਕਹਿੰਦੇ ਆ ਨਰੋਈ ਕਹੀ ਨੂੰ,
ਸ਼ੀਸ਼ ਮਹਿਲ ਕਹਿਣ ਸਾਰੀ ਛੱਤ ਢਹੀ ਨੂੰ,,
ਬਾਹਲੀ ਫੌਜ ਵੇਖ ਆਪ ਜੇ ਡਰਨ ਤਾਂ,
ਉਹਨੂੰ ਕਹਿੰਦੇ ਖਾਲਸਾ ਹੋ ਗਿਆ ਹਰਨ ਤਾਂ,,
ਗੂੜ੍ਹੀ ਨੀਂਦ ਸੌਣਾ ਜੱਗ ਨੂੰ ਵਿਸਾਰਨਾ,
ਅਨਹਦ ਸ਼ਬਦ ਘਰਾੜੇ ਮਾਰਨਾ,,
ਹੰਕਾਰਿਆ ਹੋਇਆ ਆਖਣ ਕਛਿਹਰੇ ਪਾਟੇ ਨੂੰ,
ਕਹਿੰਦੇ ਕੁੰਭਕਰਨ ਨਰੋਏ ਬਾਟੇ ਨੂੰ,,
ਅਕਾਸ਼ਪਰੀ ਬੱਕਰੀ ‘ਚਟੰਗਾ ਬੱਕਰਾ,
ਭੇਡ ਤਾਂਈ ਪਰੀ ਤੇ ਦਿਓਤ ਛੱਤਰਾ,,
ਅਕਾਸ਼ ਦੀਵੇ ਕਹਿੰਦੇ ਸੂਰਜ ਤੇ ਚੰਦ ਨੂੰ,
ਸਿਆਣਾ ਸੋਥਾ ਕਹਿੰਦੇ ਆ ਅਕਲਮੰਦ ਨੂੰ,,
ਆਕੀ ਹੋਇਆ ਕਹਿੰਦੇ ਜੇਹੜਾ ਜੇਲ੍ਹ ਜਾ ਵੜਿਆ,
ਆਕੜਭੰਨ ਆਗਿਆ ਬੁਖਾਰ ਜੇ ਚੜ੍ਹਿਆ,,
ਐਰਾਪਾਤਾ ਝੋਟਾ ਮਹਿਖਾਸੁਰ ਸਾਨ੍ਹ ਨੂੰ,
ਮੁਸਲਾ ਤੁਰਕ ਕਹਿੰਦੇ ਆ ਪਠਾਣ ਨੂੰ,,
ਮਿਰਚਾਂ ਲੜਾਕੀਆਂ ਨਿਸ਼ਾਨ ਝੰਡੇ ਨੂੰ,
ਲੂਣ ਨੂੰ ਸਰਬਰਸ ਰੂਪਾ ਗੰਢੇ ਨੂੰ,,
ਚਾਲੇ ਪਾ ਗਿਆ ਕਹਿੰਦੇ ਮਰ ਮੁੱਕ ਪੈਣ ਨੂੰ,
ਆਹਦੇ ਆ ਚੰਨਣ ਕੁਰ ਲਾਲਟੈਣ ਨੂੰ,,
ਮੁੱਠੀ ਚਾਪੀ ਕਹਿਣ ਕੁੱਟਕੇ ਪਿੰਜਣ ਨੂੰ,
ਤੇਜਾ ਸਿੰਘ ਕਹਿੰਦੇ ਰੇਲ ਦੇ ਇੰਜਣ ਨੂੰ,,
ਜਦੋਂ ਮੁੱਕ ਜਾਂਦੀ ਖਾਣ ਦੀ ਰਸਦ ਜੀ,
ਓਦੋਂ ਕਹਿੰਦੇ ਹੋਗਿਆ ਲੰਗਰ ਮਸਤ ਜੀ,,
ਘਰ ਘਰ ਮੰਗ ਗਲੀ ਗਲੀ ਗਾਹੀ ਆ,
ਅੱਜ ਕਹਿਣ ਕੀਤੀ ਖੂਬ ਉਗਰਾਹੀ ਆ,,
ਸੱਜਣ ਕਹਿਣ ਚੋਰ ਡਾਕੂ ਠੱਗ ਨੂੰ,
ਹਜ਼ੂਰੀਆ ਰੁਮਾਲਾ ਦਸਤਾਰ ਪੱਗ ਨੂੰ,,
ਇੰਦਰ ਰਾਣੀ ਕਹਿੰਦੇ ਆ ਸ਼ਰਦ ਪਾਉਣ ਨੂੰ,
ਮੁਹੰਮਦੀ ਗੁਸਲ ਕਹਿਣ ਨੰਗਾ ਨਹਾਉਣ ਨੂੰ,,
ਰੂਪ ਕੌਰ ਕਣਕ ਬਦਾਮ ਛੋਲੇਆਂ ਨੂੰ,
ਲਾਚੀਦਾਣਾ ਬਾਜਰਾ ਪਛਾਣੋਂ ਬੋਲੇਆਂ ਨੂੰ,,
ਸਣ ਦੀ ਸੂਬੀ ਨੂੰ ਨਾਲਾ ਕਹਿਣ ਰੇਸ਼ਮੀ,
ਸਾਧਣੀ ਨੂੰ ਆਖਣ ਗਿੱਦੜ ਭੇਸਮੀਂ,,
ਗਿੱਦੜਰੰਗਾ ਆਖਣ ਉਦਾਸੀ ਸਾਧ ਨੂੰ,
ਬਰਮਰਸ ਕਹਿਕੇ ਚੂਪਣ ਕਮਾਦ ਨੂੰ,,
ਮਾਰੂ ਗੌਣ ਕਹਿਣ ਰੋਣ ਤੇ ਪਿੱਟਣ ਨੂੰ,
ਟੀਟ ਬਹੁਟੀ ਕਹਿੰਦੇ ਟਿੱਬੇ ਦੀ ਟਿੱਟਣ ਨੂੰ,,
ਖਧੀ ਨੀਲ ਬਰਫੀ ਬਿੱਲੀ ਨੂੰ ਮਲਕਾ,
ਲੂੰਬੜ ਨੂੰ ਕਹਿੰਦੇ ਆ ਵਕੀਲ ਝੱਲ ਕਾ,,
ਘੱਗਰੇ ਦਾ ਨਾਮ ਧੂੜਕੋਟ ਲੈਂਦੇ ਆ,
ਸੁੱਥਣ ਨੂੰ ਰਫਲ ਦੁਨਾਲੀ ਕਹਿੰਦੇ ਆ,,
ਜਦੋਂ ਆਉਂਦੀ ਆਟਾ ਪੀਸਣੇ ਦੀ ਵਾਰੀ ਆ,
ਅੱਜ ਕਹਿਣ ਕੀਤੀ ਫਿਰਨੀ ਦੀ ਸਵਾਰੀ ਆ,,
ਮੱਛੀ ਜਲ ਤੋਰੀ ਭੇਜੀ ਆਗੀ ਹਰ ਦੀ,
ਪਸ ਤੋਂ ਬਣਾਲੀ ਆ ਸਿੰਘਾਂ ਨੇ ਕਰਦੀ,,
ਰਹਿੰਦੀ ਜੀਹਨੂੰ ਪੀਕੇ ਤੇ ਟਿਕਾਣੇ ਮੱਤ ਨੀਂ,
ਆਖਦੇ ਸ਼ਰਾਬ ਤਾਂਈ ਪੰਜ ਰਤਨੀਂ,,
ਹੋਲਾਂ ਨੂੰ ਅਲੈਚੀਆਂ ਸਮੁੰਦ ਸ਼ੀਰ ਨੂੰ,
ਕੁਣਕਾ ਕੜਾਹ ਨੂੰ ਤਸ਼ਮਾਹੀ ਖੀਰ ਨੂੰ,,
ਹਜ਼ਾਰ ਮੇਖੀ ਆਖਣ ਫਟੀ ਵਈ ਜੁੱਲੀ ਨੂੰ,
ਟੱਪ ਨੂੰ ਮਹੱਲ ਦਰਵਾਜ਼ਾ ਕੁੱਲੀ ਨੂੰ,,
ਬਸ ਸਿੰਘਾਂ ਮੁਕਾਦੇ ਛੇੜੇ ਨੂੰ,
ਨਹੀਂ ਮੁੱਕਣ ਵਾਲਾ ਛੇੜ ਲਿਆ ਤੂੰ ਜੇਹੜੇ ਨੂੰ,,
ਬਾਬੂ, ਮਾਘੀ ਚੰਦ ਲਿਖ ਲਿਖ ਥੱਕਗੇ,
ਬੋਲੇ ਨਾ ਮੁੱਕਣ ਸੂਬੇਦਾਰ ਥੱਕਗੇ,,,
ਜੋਰਾਵਰ ਸਿੰਘ ਤਰਸਿੱਕਾ ।


Related Posts

2 thoughts on “30 ਅਪ੍ਰੈਲ – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ

  1. ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਾਹਾਰਾਜ ਜੀ 🙏🙏🙏🙏🙏🙏🙏

  2. ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top