15 ਮਾਰਚ ਦਾ ਇਤਿਹਾਸ – ਸ. ਬਘੇਲ ਸਿੰਘ ਵੱਲੋਂ ਦਿੱਲੀ ਫਤਿਹ

ਇਹ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਦੇ ਨੇੜੇ ਤੇੜੇ ਦਾ ਸਮਾਂ ਸੀ,,, ਇੱਕ ਬਾਲ ਬਾਬੇ ਨਾਲ ਅੰਮ੍ਰਿਤਸਰ ਸਾਹਿਬ ਆਇਆਂ,,,ਪਹਿਰੇ ਹਰ ਪਾਸੇ ਸਖ਼ਤ ਹੋਣ ਕਾਰਨ ਬਾਬਾ ਤੇ ਬਾਲ ਬਚਦੇ ਬਚਾਉਂਦੇ ਹਰਮਿੰਦਰ ਸਾਹਿਬ ਪਹੁੰਚੇ,, ਪਰਕਰਮਾ ਵਿੱਚ ਦਾਖਲ ਹੁੰਦਿਆਂ ਬਾਲ ਨੇ ਪੁੱਛਿਆ ਮੁਗਲਾਂ ਦੇ ਪਹਿਰੇ ਰਾਹ ਵਿੱਚ ਇਹਨੇ ਸਖ਼ਤ ਹਨ ਬਾਬਾ ਜੀ ਕੀ ਉਹ ਦਰਬਾਰ ਸਾਹਿਬ ਤੇ ਨਜ਼ਰ ਨਹੀਂ ਰਖਦੇ,,,,
ਰੱਖਦੇ ਸਨ ਭਾਈ,,,ਪੂਰੀਆ ਚੌਕੀਆਂ ਬਿਠਾ ਦਿਤੀਆਂ ਸਨ ਉਹਨਾਂ ਨੇ ਏਥੇ ਪਰਕਰਮਾ ਵਿੱਚ,,,ਸਭ ਪਾਸੇ,, ਕਿਸੇ ਪਰਿੰਦੇ ਨੂੰ ਪਰ ਨਹੀਂ ਮਾਰਨ ਦਿੱਤਾ ਜਾਦਾ ਸੀ,,,
“”ਫੇਰ,,,ਉਹ ਪਹਿਰੇ ਚੱਕੇ ਕਿਵੇਂ ਗਏ,,,,
“””ਆਪ ਕਿਥੇ ਚੱਕੇ ਆ,,ਚੱਕਵਾਏ ਆ ਗੁਰੂ ਕੇ ਲਾਲਾ ਨੇ”””
,,,,,ਕਿਹਨਾ ਨੇ,,,,,,
ਕੌਣ ਸਿੰਘ ਨੇ ਜਿਹਨਾਂ ਮੁਗਲ ਏਥੋਂ ਭਜਾਏ???
“””ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ,,, ਗੁਰੂ ਕੇ ਦੋ ਲਾਲ,,,ਬੁਢੇ ਜੌਹੜ ਤੋਂ ਆਏ,,, ਤੇ ਮੱਸੇ ਦਾ ਸਿਰ ਵੱਢ ਕੇ ਦਲ ਖਾਲਸੇ ਕੋਲ ਲੈ ਗਏ,,,,
ਵਾਹ,,, ਧੰਨ ਨੇ ਉਹ ਸਿੰਘ,,,
ਬਾਲ ਮੁਸਕਰਾਉਂਦਾ ਹੋਇਆ ਬੋਲਿਆ,,,,
ਸੰਧਿਆ ਦਾ ਦੀਵਾਨ ਸ਼ੁਰੂ ਹੋ ਗਿਆ ਸੀ,, ਦਰਬਾਰ ਸਾਹਿਬ ਚੋ ਆਵਾਜ ਆਈ
“””ਸੋ ਦਰੁ ਤੇਰਾ ਕੇਹਾ”””ਬਾਬੇ ਦੀ ਓਗਲ ਖਿਚਦਾ ਹੋਇਆ ਬੋਲਿਆ,,,ਸੋ ਦਰੁ ਤੇਰਾ ਕੇਹਾ,,,ਬਾਬਾ ਜੀ??
ਦਰਬਾਰ ਸਾਹਿਬ ਹਰਿਮੰਦਰ ਜਿਹਾ,, ਜਵਾਬ ਦਿੰਦਿਆਂ ਬਾਂਬੇ ਨੇਂ ਹੱਥ ਹਰਮਿੰਦਰ ਸਾਹਿਬ ਵੱਲ ਕੀਤਾ,,,
ਬਾਲ ਨੇਂ ਐਤਕੀ ਗਹੁ ਨਾਲ ਹਰਮਿੰਦਰ ਸਾਹਿਬ ਵੱਲ ਦੇਖਿਆ,, ਤਾਂ ਉਸ ਨੂੰ ਇਹ ਅਕਾਲ ਜੀ ਦਾ ਰੂਹਾਨੀ ਦਰਬਾਰ ਹੀ ਜਾਪਿਆ,,,
ਸੱਚਮੁੱਚ,,,, ਹਰਮਿੰਦਰ ਸਾਹਿਬ ਦੇ ਦਰ ਮੱਥਾ ਛੁਹਾਉਦਿਆ ਬਾਲ ਬੋਲਿਆ,,,
ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਲ ਬਾਹਰ ਆ ਗਿਆ ਤੇ ਹਰਮਿੰਦਰ ਸਾਹਿਬ ਦੀ ਪਰਕਰਮਾ ਕਰਨ ਲੱਗਾ,,
“””””ਸੱਚਮੁੱਚ ਕਿਆ ਕਮਾਲ ਦਰਬਾਰ ਹੈ,,,ਹਰਿ ਮੰਦਰ ਤਾ ਫਿਰ ਐਸਾ ਹੀ ਹੋਣਾ ਚਾਹੀਦਾ ਹੈ,,ਐਸਾ ਦਰਬਾਰ ਜਿਹਨਾਂ ਦੇ ਭਾਗਾਂ ਦੇ ਵਿੱਚ ਹੈ,, ਉਹ ਹੋਰ ਕਿਸੇ ਨੂੰ””ਆਂਖ ਤਰੇ”””ਲਿਆ ਹੀ ਨਹੀ ਸਕਦਾ,,,ਬਾਲ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ,,,,
ਇਹ ਗੱਲਾਂ ਉਸਦੀ ਉਮਰ ਤੋਂ ਵੱਧ ਸਿਆਣੀਆਂ ਸਨ,,,
,,ਆਨ ਨਾ ਮਾਨੈ ਆਨ ਕੀ,,,
,,ਇਕ ਸੱਚੇ ਬਿਨ ਪਾਤਸਾਹਿ,,।
ਕੋਲ ਦੀ ਲੱਗਦਾ ਇਕ ਬਜ਼ੁਰਗ ਬਾਬਾ ਬੋਲਿਆ,,,
ਬਾਲ ਨੇਂ ਬਾਬੇ ਦੀ ਓਗਲ ਫਿਰ ਫ਼ੜ ਲਈ ਤੇ ਦਰਬਾਰ ਸਾਹਿਬ ਦੀ ਪਰਕਰਮਾ ਕਰਨ ਲੱਗੇ,,,
,,,, ਖਾਲਸਾ ਜੀ ਇਹ ਤਾਂ ਆਪਣੇ ਉਪਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜਿਸ ਨਾਲ ਸਾਨੂੰ ਹਰਿਮੰਦਰ ਸਾਹਿਬ, ਆਨੰਦਪੁਰ ਸਾਹਿਬ,ਜਹੇ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ,,,
,,,,, ਬੇਸ਼ੱਕ ਖਾਲਸਾ ਜੀ,,ਪਰ ਖ਼ਾਲਸੇ ਸਿਰ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕੀ ਉਹ ਗੁਰੂ ਸਾਹਿਬ ਦੇ ਉਹਨਾਂ ਅਸਥਾਨਾਂ ਨੂੰ ਪ੍ਰਗਟ ਕਰਨ ਜੋ ਮੁਗਲਾਂ ਦੇ ਕਬਜ਼ੇ ਵਿਚ ਹਨ,,,
ਇੱਕ ਹੋਰ ਸਿੰਘ ਬੋਲੇ,,
ਕੀ ਆਪ ਦਾ ਇਸ਼ਾਰਾ ਦਿੱਲੀ ਦੇ ਅਸਥਾਨਾਂ ਵੱਲ ਹੈ,,?
ਮਹਾਰਾਜ ਪੰਥ ਨੂੰ ਤਾਕਤ ਬਖਸਣ ਤੇ ਕਿਸੇ ਸਿੰਘ ਦੇ ਸਿਰ ਮਿਹਰ ਭਰਿਆ ਹੱਥ ਰੱਖ ਇਹ ਸੇਵਾ ਕਰਵਾ ਲੈਣ,,,
ਹਜੇ ਇੱਕ ਸਿੰਘ ਇਹ ਬੋਲ ਹੀ ਰਿਹਾ ਸੀ ਕੀ ਬਾਲ ਬਾਬੇ ਦੀ ਉਗਲ ਛੱਡ ਅਕਾਲ ਬੁੰਗੇ ਵੱਲ ਭੱਜਿਆ,,,,
ਅਗਲੇ ਹੀ ਪਲ ਅਕਾਲ ਬੁੰਗੇ ਦੇ ਵਿਹੜੇ ਵਿਚ ਖਲੋਤਾ ਅਰਦਾਸ ਕਰ ਰਿਹਾ ਸੀ,,,
ਹੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪ ਜੀ ਦਾ ਨਿਮਾਣਾ ਬਾਲ ਆਪ ਜੀ ਦੇ ਅੱਗੇ ਅਰਦਾਸ ਕਰਦਾ ਹੈ ਕਿ ਆਪ ਜੀ ਸਮਰੱਥਾ ਬਖਸ਼ੋ ਤਾ ਕਿ ਮੈਂ ਦਿੱਲੀ ਵਿਚ ਆਪ ਜੀਆ ਦੇ ਪਾਵਨ ਅਸਥਾਨਾਂ ਨੂੰ ਦੁਸ਼ਟਾ ਕੋਲੋਂ ਮੁਕਤ ਕਰਵਾਵਾ ਤੇ ਮੁੜ ਉਸਾਰ ਕੇ ਪੰਥ ਖਾਲਸੇ ਦੀਆ ਖੁਸ਼ੀਆ ਹਾਸਿਲ ਕਰ ਸਕਾਂ,,, ਤਾਕਤ ਬਖਸ਼ੋ ਸਤਿਗੁਰੂ ਜੀਓ,,,
ਹੇ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਓ ਆਪ ਜੀ ਇਹ ਸੇਵਾ ਮੇਰੀ ਝੋਲੀ ਪਾਓ,,,
,,ਏਨੇ ਨੂੰ ਨਵਾਬ ਕਪੂਰ ਸਿੰਘ ਅਕਾਲ ਬੁੰਗੇ ਤੋਂ ਬਾਹਰ ਆਏ,,,,
,,, ਹੋਰ ਭਾਈ ਝਬਾਲੀਓ,,ਕੀ ਹਾਲ ਆ ਤੁਹਾਡੇ,,,
ਚੜ੍ਹਦੀ ਕਲਾ ਜੀ,,,,
ਬਾਬਾ ਬੋਲਿਆ ਤੇ ਬਾਲ ਨੇ,,, ਨਵਾਬ ਸਾਹਬ ਦੇ ਚਰਨ ਛੂਹੇ,,,,,,,
,,,,ਇਹ ਬਾਲ ਤਾਂ ਪੂਰਾ ਜੰਗੀ ਹੈ ਭਾਈ,,,
ਕੀ ਨਾਓ ਹੈ ਯੋਧੇ ਦਾ,,, ਨਵਾਬ ਕਪੂਰ ਸਿੰਘ ਜੀ ਨੇ ਬਾਲ ਨੂੰ ਪੁਛਿਆ,,,,
,,,ਜੀ ਬਘੇਲ ਸਿੰਘ,,,,,ਬਾਲ ਨੇ ਨਾਂ ਦੱਸਿਆ,,
ਨਵਾਬ ਕਪੂਰ ਸਿੰਘ ਨੇ ਬਾਲ ਦੀਆਂ ਅੱਖਾਂ ਵਿਚ ਦੇਖਕੇ ਕਿਹਾ,,,
,,,,, ਸਰਦਾਰ ਬਘੇਲ ਸਿੰਘ ਰਣਾ ਦਾ ਜੇਤੂ ਬਣੇਗਾ।ਪੰਥ ਖਾਲਸੇ ਦੀ ਵੱਡੀ ਸੇਵਾ ਕਰੇਗਾ,,,ਇਹ ਨਾਮ,, ਸਰਦਾਰ ਬਘੇਲ ਸਿੰਘ,, ਆਉਣ ਵਾਲੀਆਂ ਨਸਲਾਂ ਮਾਂਣ ਨਾਲ ਲਿਆ ਕਰਨਗੀਆਂ,,
(ਸਰੋਤ,,,, ਬੇਲਿਓ ਨਿਕਲਦੇ ਸ਼ੇਰ,,,,)
#ਮਾਲਵਿੰਦਰ ਸਿੰਘ ਬਮਾਲ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top