9 ਫਰਵਰੀ ਦਾ ਇਤਿਹਾਸ – ਵੱਡਾ ਘੱਲੂਘਾਰਾ (ਭਾਗ ਤੀਜਾ)
ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ੨੨ ਜ਼ਖ਼ਮ ਤਲਵਾਰਾਂ, ਗੋਲੀਆਂ, ਤੀਰਾਂ,, ਦੇ ਲੱਗੇ ਹੋਏ ਸੀ ਸਾਰੀ ਪੁਸ਼ਾਕ ਖੂਨ ਨਾਲ ਭਿੱਜੀ ਹੋਈ ਆ,, ਫਿਰ ਵੀ ਪੂਰੇ ਜੋਸ ਨਾਲ ਲੜ੍ਹ ਰਹੇ ਸੀ,,,,,, ਜਦੋਂ ਮਿਸਲਾਂ ਦੇ ਸਰਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਜਖਮੀ ਹਨ ਤਾਂ ਤੇਜੀ ਨਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਲਈ ਆ ਗਏ,,,,ਉਹ ਜਾਣਦੇ ਆ ਕਿ ਇਹ ਬਹਾਦਰ ਜਰਨੈਲ ਮਰਨੀ ਮਰ ਜਾਵੇਗਾ ਪਰ ਇਸਦੀ ਕਿਰਪਾਨ ਰੁਕਣ ਵਾਲੀ ਨਹੀਂ,,ਪਰ ਇਹ ਕੀਮਤੀ ਜਰਨੈਲ ਹੈ ਖਾਲਸੇ ਦਾ,,,,ਇਸ ਦਾ ਜਿਉਂਦਾ ਰਹਿਣਾ ਪੰਥ ਲਈ ਬਹੁਤ ਜ਼ਰੂਰੀ ਆ,,,,,
ਕਹਿੰਦੇ ਆ ਕਿਸੇ ਸਿੰਘ ਨੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਬੋਲੀ ਮਾਰ ਦਿੱਤੀ,,,,, ਸਿੰਘ ਦੀ ਬੋਲੀ ਸੁਣ ਚੜ੍ਹਤ ਸਿੰਘ ਗੁਸੇ ਵਿਚ ਆਕੇ ਅਬਦਾਲੀ ਦੀ ਫੌਜ ਦੇ ਡਕਰੇ ਕਰਨ ਲੱਗਾ,,,, ਚੜ੍ਹਤ ਸਿੰਘ ਇਹਨੇ ਗੁੱਸੇ ਵਿੱਚ ਕਿਰਪਾਨ ਦਾ ਵਾਰ ਕਰ ਰਿਹਾ ਕਿ ਇਕੋ ਵਾਰ ਨਾਲ ਅਬਦਾਲੀ ਦੇ ਗਿਲਜੀਆਂ ਨੂੰ ਚੀਰ ਕੇ ਛੁੱਟੀ ਜਾ ਰਿਹਾ,,,,,, ਚੜ੍ਹਤ ਸਿੰਘ ਬਹੁਤ ਫੁਰਤੀਲਾ ਸੀ ਤੇਜੀ ਨਾਲ ਅਬਦਾਲੀ ਦੀਆਂ ਫੌਜਾਂ ਦੇ ਵਿਚ ਜਾ ਘੁਸਦਾ ਤੇ ਸਿਪਾਹੀਆਂ ਨੂੰ ਮਾਰ ਘੋੜੇ ਵੀ ਖੋਹ ਲੈਦਾ ਜਦੋਂ ਫੌਜ ਦਾ ਜੋਰ ਪੈਣ ਲੱਗਦਾ ਫੁਰਤੀ ਨਾਲ ਪਿਛੇ ਮੁੜ ਆਉਦਾ,,,,,
ਕਿਰਪਾਨ ਤੋਂ ਬਾਅਦ ਚੜ੍ਹਤ ਸਿੰਘ ਨੇਜ਼ਾ ਫੜ੍ਹ ਅਬਦਾਲੀ ਦੀ ਫੌਜ ਨੂੰ ਜਾਂ ਪੈਂਦਾ,,, ਸਿੰਘਾਂ ਦੇ ਨੇਜ਼ੇ ਤੋ ਤਾਂ ਕੋਹ ਕਾਫ਼ ਦੇ ਪਹਾੜ ਵੀ ਕੰਬਦੇ ਆ,,,ਕਾਜੀ ਨੂਰ ਮੁਹੰਮਦ ਲਿਖਦਾ,,,
ਸਰੇ ਨੇਜਾ ਬਾਜੀ ਦਰ ਅਹੰਦੇ ਦਸਤ
ਅਗਰ ਕੋਹ ਕਾਫ਼ ਅਸਤ ਜਹਮ ਬੁਰਦੰਦ
ਚੜ੍ਹਤ ਸਿੰਘ ਬਹੁਤ ਗੁੱਸੇ ਨਾਲ ਨੇਜ਼ੇ ਦੇ ਬਾਰ ਕਰ ਰਿਹਾ ਕੀ ਨੇਜ਼ਾ ਸਿਪਾਹੀਆਂ ਦੇ ਸਰੀਰ ਦੇ ਆਰ ਪਾਰ ਹੋ ਰਿਹਾ,,, ਨੇਜ਼ੇ ਦਾ ਫਾਲਾ ਟੁੱਟਣ ਤੋਂ ਬਾਅਦ ਚੜ੍ਹਤ ਸਿੰਘ ਬੰਦੂਕ ਨਾਲ ਅਬਦਾਲੀ ਦੀ ਫੌਜ ਤੇ ਨਿਸ਼ਾਨੇ ਲਾਉਂਦਾ,,,, ਸਿੰਘਾਂ ਦਾ ਨਿਸ਼ਾਨਾ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ,,, ਦੁਸ਼ਮਣ ਵੀ ਸਿੰਘਾਂ ਦੀ ਬੰਦੂਕ ਦੇ ਨਿਸ਼ਾਨੇ ਨੂੰ ਮੰਨਦਾਂ ਸੀ,,, ਸਿੰਘਾਂ ਬਾਰੇ ਮਸ਼ਹੂਰ ਸੀ ਕਿ ਇਹ ਹਨੇਰੇ ਵਿੱਚ ਵੀ ਨਿਸ਼ਾਨੇ ਤੇ ਗੋਲੀ ਮਾਰਦੇ ਆ,,,, ਚੜ੍ਹਤ ਸਿੰਘ ਤਾਂ ਪੱਕਾ ਬਦੂੰਕਖਚੀ ਸੀ,,,ਦੋ ਤਿੰਨ ਸਿੰਘ ਚੜ੍ਹਤ ਸਿੰਘ ਦੀਆਂ ਬੰਦੂਕਾਂ ਭਰਦੇ ਸਨ ਤੇ ਉਹ ਖਾਲੀ ਕਰੀ ਜਾ ਰਿਹਾ ਸੀ ਤੇ ਅਬਦਾਲੀ ਦੀਆਂ ਫੌਜਾਂ ਨੂੰ ਬਿਨ ਬਿਨ ਸੁਟੀ ਜਾ ਰਿਹਾ ਸੀ,,,,
ਸਿੱਖ ਲੜਦੇ ਲੜਦੇ ੧੨ ਕੋਹ ਦੂਰ ਕੁਤਬਾ ਬਾਹਮਣੀਆਂ ਦੇ ਕੋਲ ਆ ਗਏ,,,, ਕੁੱਝ ਵਹੀਰ ਕੁਤਬਾ ਬਾਹਮਣੀਆਂ ਪਿੰਡ ਦੇ ਘਰਾਂ ਵਿੱਚ ਜਾ ਲੁਕੀ,,,ਪਰ ਇਹ ਪਿੰਡ ਰੰਗੜਾ ਦਾ ਸੀ ਤੇ ਮਲੇਰਕੋਟਲੇ ਵਾਲੀਆ ਦੀ ਹੱਦ ਵਿਚ ਆਉਂਦਾ ਸੀ,,, ਮਲੇਰਕੋਟਲੀਏ ਨੇ ਜਾ ਪਿੰਡ ਵਾਲਿਆਂ ਨੂੰ ਕਿਹਾ ਕਿ ਸਿੱਖ ਹਕੂਮਤ ਦੇ ਬਾਗੀ ਆ,,, ਇਹਨਾਂ ਨੂੰ ਲੁਟ ਲਵੋਂ ਤੇ ਕਤਲ ਕਰ ਦੇਵੋ,,,,ਰੰਗੜ ਵਹੀਰ ਨੂੰ ਕਤਲ ਕਰਨ ਲੱਗੇ,,,, ਜਦੋਂ ਚੜ੍ਹਤ ਸਿੰਘ ਨੂੰ ਪਤਾ ਲੱਗਾ ਤਾਂ ਗੁੱਸੇ ਵਿੱਚ ਆ ਚੜ੍ਹਤ ਸਿੰਘ ਨੇ ਰੰਗੜ ਸੋਧ ਦਿੱਤੇ ਤੇ ਵਹੀਰ ਨੂੰ ਬਚਾ ਲਿਆ,,,,
ਕੁਤਬਾ ਬਾਹਮਣੀਆਂ ਦੇ ਕੋਲ ਈ ਪਾਣੀ ਦੀ ਢਾਬ ਸੀ,,,, ਸਵੇਰ ਤੋਂ ਯੁੱਧ ਚੱਲ ਰਿਹਾ,,,, ਹੁਣ ਦੁਪਹਿਰ ਹੋ ਗਿਆ ਅਬਦਾਲੀ ਦੀਆਂ ਫੌਜਾਂ ਵੀ ਪਿਆਸਿਆਂ ਤੇ ਸਿੱਖ ਵੀ,,, ਸਿੱਖਾਂ ਨੇ ਪਹਿਲਾਂ ਜਾ ਢਾਬ ਤੇ ਕਬਜਾ ਕਰ ਲਿਆ ਤੇ ਬਾਰੋ ਬਾਰੀ ਪਾਣੀ ਪੀਣ ਲੱਗੇ,,,,, ਅਬਦਾਲੀ ਦੀਆਂ ਫੌਜਾਂ ਦੇ ਬੁਲਾਂ ਤੇ ਵੀ ਸਿਕਰੀ ਆਈ ਪਈ ਸੀ,,,, ਉਹ ਪਾਣੀ ਪੀਣ ਨੂੰ ਕਾਹਲੇ ਪੈ ਗਏ,,, ਪਰ ਸਿੰਘ ਉਨ੍ਹਾਂ ਨੂੰ ਕੋਲ ਨਹੀਂ ਲੱਗਣ ਦੇ ਰਹੇ,,,, ਸਿੰਘਾਂ ਆਪ ਪਾਣੀ ਪੀਤਾ ਫਿਰ ਵਹੀਰ ਨੂੰ ਪਾਣੀ ਪਿਲਾ ਕੇ ਅੱਗੇ ਜਾਣ ਲੱਗੇ,,,,
ਅਬਦਾਲੀ ਦੀ ਫੌਜ ਦੇ ਸਿਪਾਹੀਆਂ ਤੇ ਘੋੜਿਆਂ ਦਾ ਪਾਣੀ ਬਿਨਾਂ ਬੁਰਾ ਹਾਲ ਸੀ,,,,, ਲੰਮੇਂ ਸਫਰ ਤੋ ਆੳੁਣ ਕਾਰਨ ਫੌਜ ਹੁਣ ਥੱਕ ਚੁਕੀ ਆ,,,, ਉਹ ਸਮੇਤ ਘੋੜੇ ਪਾਣੀ ਤੇ ਜਾ ਪਏ,,,,
ਸਿੰਘਾਂ ਨੇ ਇਥੋਂ ਸੱਤ ਅੱਠ ਕੋਹ ਦੂਰ ਜਾ ਕੇ ਪੜਾਅ ਕੀਤਾ,,, ਜੰਗ ਦੇ ਮੈਦਾਨ ਵਿੱਚ ਕਈ ਕੋਹਾਂ ਤੱਕ ਲਾਸ਼ਾਂ ਦੇ ਢੇਰ ਲੱਗੇ ਪਏ ਸੀ,,,, ਬੱਚੇ,ਬੁਢੇ,, ਨੌਜਵਾਨ,, ਅੌਰਤਾਂ ,, ਅਬਦਾਲੀ ਦੀ ਫੌਜ ਦੇ ਸਿਪਾਹੀ,,,, ਘੋੜੇ ਊਠ ਮਰੇ ਹੋਏ ਸੀ,,,,,
ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਲਿਖਦੇ ਆ ਕਿ ਇਸ ਘੱਲੂਘਾਰੇ ਬਾਰੇ ਲੋਕੀ ਗੱਲਾਂ ਕਰਦੇ ਆ ਕਿ ਅੱਧਾ ਖਾਲਸਾ ਈ ਜਿਉਂਦਾ ਬੱਚ ਸਕੀਆਂ ਬਾਕੀ ਅੱਧਾ ਖੱਪ ਗਿਆ,,,, ਰਤਨ ਸਿੰਘ ਭੰਗੂ ਲਿਖਦਾ ਕਿ ਉਸਦੇ ਪਿਤਾ ਰਾਏ ਸਿੰਘ ਦੱਸਦੇ ਆ ਕਿ ਤਕਰੀਬਨ ੩੦ ਹਜ਼ਾਰ ਸਿੰਘ ਸਮੇਤ ਵਹੀਰ ਸ਼ਹੀਦ ਹੋ ਗਏ ਸੀ,,,,
ਇਸ ਘੱਲੂਘਾਰੇ ਸਮੇਂ ਅਕਾਲੀ ਫੂਲਾ ਸਿੰਘ ਇੱਕ ਸਾਲ ਦੇ ਸਨ,, ਉਹਨਾ ਦੇ ਪਿਤਾ ਬਾਬਾ ਈਸ਼ਰ ਸਿੰਘ ਵੀ ਸ਼ਹੀਦ ਹੋ ਗਏ ਸੀ,,,
੧੦ ਹਜਾਰ ਦੇ ਲੱਗਪਗ ਅਬਦਾਲੀ ਦੀ ਫੌਜ ਮਾਰੀ ਗਈ,,,, ਸਿੱਖਾਂ ਨਾਲ ਵਹੀਰ ਹੋਣ ਕਾਰਨ ਸਿੰਘਾਂ ਦਾ ਨੁਕਸਾਨ ਜ਼ਿਆਦਾ ਹੋਇਆਂ,,,,,
ਸਿੰਘਾਂ ਦੇ ਡੇਰੇ ਕੋਈ ਅਜਿਹਾ ਸਿੱਖ ਸਿਪਾਹੀ ਨਹੀਂ ਜਿਸ ਦੇ ਫੱਟ ਨਾ ਲੱਗੇ ਹੋਏ,,,, ਚੜ੍ਹਤ ਸਿੰਘ ਸ਼ੁਕਰਚੱਕੀਏ ਦੇ ੧੯ ਫੱਟ ਲੱਗੇ ਸੀ,,, ਸਾਰੀਆਂ ਮਿਸਲਾਂ ਦੇ ਸਰਦਾਰਾਂ ਦੇ ਫੱਟ ਲੱਗੇ ਹੋਏ ਸੀ,,,,
ਕਹਿੰਦੇ ਆ ਕਿ ਰਾਤ ਨੂੰ ਸਿੰਘਾਂ ਦੇ ਡੇਰੇ ਇੱਕ ਬੁਢਾ ਨਿਹੰਗ ਸਿੰਘ ਜੈਕਾਰੇ ਛੱਡ ਰਿਹਾ ਸੀ,,, ਕਿਸੇ ਨੇ ਪੁਛਿਆ ਬਾਬਾ ਜੀ ਜੈਕਾਰੇ ਕਿੳੁ ਛੱਡ ਰਹੇ ਹੋ,,,, ਨਿਹੰਗ ਸਿੰਘ ਕਹਿੰਦਾ ਕੀ ਤੱਤ ਖਾਲਸਾ ਬੱਚ ਗਿਆ ਖੋਟ ਨਿਕਲ ਗਿਆ,,, ਹੁਣ ਅਬਦਾਲੀ ਨੂੰ ਸੇਤੀ ਟੱਕਰਾਂਗੇ,,,
( ਘੱਲੂਘਾਰੇ ਦਾ ਆਖਰੀ ਭਾਗ ਇਥੇ ਸਮਾਪਤ,,,)
✍️ਮਾਲਵਿੰਦਰ ਸਿੰਘ ਬਮਾਲ