9 ਫਰਵਰੀ ਦਾ ਇਤਿਹਾਸ – ਵੱਡਾ ਘੱਲੂਘਾਰਾ (ਭਾਗ ਦੂਜਾ)
ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੀ,,, ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁਟਕੇ ਵਾਪਿਸ ਕਾਬਲ ਜਾਂਦਾ ਤਾਂ ਸਿੱਖ ਉਸਦੀ ਫੌਜ ਤੇ ਹਮਲੇ ਕਰ ਲੁਟਿਆ ਮਾਲ ਹਲਕਾ ਕਰ ਦਿੰਦੇ,,,, ਅਬਦਾਲੀ ਤੇ ਬਾਰ ਬਾਰ ਹਮਲੇ ਕਰ ੳੁਸਦੇ ਨੱਕ ਵਿੱਚ ਦਮ ਕਰਕੇ ਰੱਖਦੇ ਸਨ,,,,, ਅਬਦਾਲੀ ਨੇ ਇੱਕ ਇੱਕ ਕਰ ਆਪਣੇ ਸਾਰੇ ਦੁਸ਼ਮਣ ਮਰਾਠੇ,,ਜਾਟ ਮੁਗ਼ਲ ਹਰਾ ਦਿਤੇ ਸਨ ਪਰ ਸਿੱਖ ਉਸਦੀ ਈਨ ਨਹੀਂ ਮੰਨਦੇ ਸਨ,,,,
ਇਸੇ ਲਈ ਕੁਪ ਪਹੀੜ ਮਲੇਰਕੋਟਲੇ ਦੇ ਕੋਲ ਅੱਜ਼ ਅਬਦਾਲੀ ਭਾਰੀ ਫੌਜ ਲੈ ਸਿੱਖਾ ਨੂੰ ਖਤਮ ਕਰਨਾ ਚਾਹੁੰਦਾ,,,, ਪਿਛਲੇ ਦੋ-ਤਿੰਨ ਘੰਟਿਆਂ ਤੋਂ ਲਗਾਤਾਰ ਲੜਾਈ ਚੱਲ ਰਹੀ ਆ,,,, ਅਬਦਾਲੀ ਕਸਮ ਖਾ ਕੇ ਆਇਆਂ ਕਿ ਅੱਜ ਸਿੱਖਾਂ ਦਾ ਨਾਮੋਂ ਨਿਸ਼ਾਂਨ ਨਹੀਂ ਰਹਿਣ ਦੇਣਾ,,,,, ੳੁਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈਂ ਕਿ ਬੱਚੇ,, ਬਜ਼ੁਰਗ,, ਔਰਤਾਂ ਕੋਈ ਜਿਉਂਦਾ ਨਹੀਂ ਛੱਡਣਾ,,,,ਖਾਸ ਕਰ ਸਿੱਖ ਮਾਵਾਂ ਨੂੰ ਵੱਧ ਤੋਂ ਵੱਧ ਕਤਲ ਕਰੋ,,,,, ਅਬਦਾਲੀ ਦਾ ਮੰਨਣਾ ਕਿ ਇਹ ਮਾਵਾਂ ਈ ਸਿੱਖ ਬੱਚੇ ਪੈਦਾ ਕਰਦੀਆਂ,,,,
ਦੂਜੇ ਪਾਸੇ ਸਿੱਖ ਆਪਣੀ ਹੋਂਦ ਹਸਤੀ ਲਈ ਲੜ ਰਹੇ ਆ,,,, ਅਬਦਾਲੀ ਇਕ ਜ਼ੋਰਦਾਰ ਹਮਲਾ ਕਰ ਵਹੀਰ ਨੂੰ ਸਿੱਖ ਫੌਜ ਤੋ ਅਲੱਗ ਕਰ ਲੈਦਾ,,, ਅਬਦਾਲੀ ਦੇ ਗਿਲਜੀਆਂ ਦੀ ਫੌਜ ਵਹੀਰ ਦੇ ਵਿੱਚ ਘੁਸ ਕੇ ਅੰਨੇਵਾਹ ਬੱਚਿਆਂ,, ਅੌਰਤਾਂ ਤੇ ਬਜ਼ੁਰਗਾਂ ਨੂੰ ਕਤਲ ਕਰ ਲੱਗਦੀ ਆ,,,,, ਸਿੱਖ ਜਥੇਦਾਰ ਜੋਰ ਨਾਲ ਅਬਦਾਲੀ ਦੀ ਫੌਜ ਨੂੰ ਚੀਰ ਕੇ ਫਿਰ ਵਹੀਰ ਕੋਲ ਪਹੁੰਚ ਜਾਂਦੇ ਆ,,,, ਅਬਦਾਲੀ ਵਹੀਰ ਨੂੰ ਸਿੱਖ ਜਥੇਦਾਰਾਂ ਤੋਂ ਅਲੱਗ ਕਰਨਾ ਚਾਹੁੰਦਾ ਤੇ ਸਿੱਖ ਹਰ ਹਾਲਤ ਵਹੀਰ ਬਚਾਉਣਾ ਚਾਹੁੰਦੇ ਆ,,,,, ਹੁਣ ਕਿਤੇ ਵਹੀਰ ਅੱਡ ਹੋ ਜਾਦੀ ਆ ਤੇ ਕਿਤੇ ਫਿਰ ਸਿੱਖਾਂ ਨਾਲ ਆ ਜਾਂਦੇ ਆ,,,,
ਸਿੱਖ ਲੜ ਵੀ ਰਹੇ ਆ ਤੇ ਹੌਲੀ ਹੌਲੀ ਬਰਨਾਲੇ ਵੱਲ ਨੂੰ ਵੱਧ ਵੀ ਰਹੇ ਆ,,,, ਜਦੋਂ ਕਿ ਅਬਦਾਲੀ ਦੀ ਕੋਸ਼ਿਸ਼ ਆ ਕਿ ਇਹਨਾਂ ਨੂੰ ਇਕ ਥਾਂ ਰੋਕਕੇ ਘੇਰ ਲਿਆ ਜਾਵੇ ਤੇ ਸਾਰੀਆਂ ਨੂੰ ਕਤਲ ਕਰ ਦਿੱਤਾ ਜਾਵੇ,,,,,ਪਰ ਜੈਨ ਖਾਨ ਸਰਹਿੰਦ ਤੇ ਮਲੇਰਕੋਟਲੀਏ ਆਲੇ ਪਾਸਿੳ ਵਹੀਰ ਲਗਾਤਾਰ ਅੱਗੇ ਜਾ ਰਹੀ ਆ,,,
ਅਹਿਮਦ ਸ਼ਾਹ ਅਬਦਾਲੀ ਇੱਕ ਤਜਰਬੇਕਾਰ ਜਰਨੈਲ ਸੀ ਉਹ ਜਾਣਦਾ ਕਿ ਸਿੱਖਾਂ ਨੂੰ ਰੋਕੇ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ,,,,, ਅਬਦਾਲੀ ਜੈਨ ਖਾਨ ਤੇ ਬਹੁਤ ਗੁੱਸੇ ਹੁੰਦਾ,,,,ਤੇਜੀ ਨਾਲ ਆਪਣੇ ਹਲਕਾਰੇ ਜੈਨ ਖਾਨ ਵੱਲ ਭੇਜਦਾ ਕਿ ਕੁੱਝ ਘੜੀਆਂ ਸਿੱਖਾਂ ਨੂੰ ਰੋਕ ਲਾ,,,, ਫਿਰ ਮੈਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ,,,,, ਜਦੋਂ ਹਲਕਾਰੇ ਜਾਕੇ ਜੈਨ ਖਾਨ ਨੂੰ ਦੱਸਦੇ ਆ ਕਿ ਸ਼ਹਿਨਸ਼ਾਹ ਅਬਦਾਲੀ ਦਾ ਹੁਕਮ ਆ ਕਿ ਕੁੱਝ ਘੜੀਆਂ ਸਿੱਖਾਂ ਨੂੰ ਰੋਕ,,,, ਅੱਗੋਂ ਜੈਨ ਖਾਨ ਸਰਹਿੰਦ ਕਹਿੰਦਾ ਕਿ ਅਬਦਾਲੀ ਨੂੰ ਪਤਾਂ ਨਹੀ ਇੱਥੇ ਮੂਹਰੇ ਸਿੱਖਾ ਦਾ ਜਰਨੈਲ ਸਾਮ ਸਿੰਘ ਨਾਰਲੇਵਾਲਾ ਹੈ,,,,ਇਹ ਸਾਥੋਂ ਰੋਕਿਆਂ ਨਹੀਂ ਰੁਕਦਾ,,,, ਇਸਨੂੰ ਰੋਕਣਾ ਸਾਡੇ ਵਸ ਦੀ ਗੱਲ ਨਹੀਂ,,,,,
ਜਿਹੜੇ ਨਹੀਂ ਜਾਣਦੇ ਕਿ ਸਾਮ ਸਿੰਘ ਨਾਰਲੇਵਾਲਾ ਕੌਣ ਆ ਸੁਣੋਂ,,,,ਸਾਮ ਸਿੰਘ ਨਾਰਲੇਵਾਲਾ ਬੁਢਾ ਦਲ ਦਾ ਮੀਤ ਜਥੇਦਾਰ ਹੈ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੋਂ ਦੂਜੇ ਨੰਬਰ ਤੇ,,,ਇਹ ਮਹਿਤਾਬ ਸਿੰਘ ਮੀਰਾਂਕੋਟ ਜਿਸ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਉਸਦਾ ਕੁੜਮ ਹੈ ਤੇ ਪ੍ਰਚੀਨ ਪੰਥ ਪ੍ਰਕਾਸ਼ ਲਿਖਣ ਵਾਲੇ ਰਤਨ ਸਿੰਘ ਭੰਗੂ ਦਾ ਨਾਨਾ,,,,,ਸਾਮ ਸਿੰਘ ਨਾਰਲੇਵਾਲਾ ਖਾਲਸੇ ਦਾ ਬਹਾਦਰ ਜੰਗੀ ਜਰਨੈਲ ਆ,,,,ਦੋ ਅਸਵੇ ਪਠਾਣਾਂ ਨੂੰ ਗਿਚੀੳ ਫ਼ੜ ਲੈਦਾ ਐਡਾ ਬਲੀ ਯੋਧਾ ਹੈ,,,,,,ਇਹ ਆਪਣੇ ਦਲ ਨਾਲ ਜ਼ੈਨ ਖਾਂ ਸਰਹਿੰਦ ਤੇ ਮਲੇਰਕੋਟਲੀਏ ਨੂੰ ਪਿਛੇ ਧੱਕੀ ਆੳਂੁਦਾ ਤੇ ਵਹੀਰ ਲਈ ਰਾਸਤਾ ਬਣਾਈ ਜਾ ਰਿਹਾ,,,,
ਜੈਨ ਖਾਨ ਅਬਦਾਲੀ ਦੇ ਹਲਕਾਰਿਆਂ ਨੂੰ ਕਹਿੰਦਾ ਕਿ ਅਬਦਾਲੀ ਨੂੰ ਕਹੋ ਕਿ ਉਹ ਪਹਿਲਾਂ ਸਿੱਖਾਂ ਦੇ ਜਥੇਦਾਰਾਂ ਤੇ ਫੌਜ ਨੂੰ ਖਤਮ ਕਰੇ ਬਾਅਦ ਵਿੱਚ ਆਪਾ ਵਹੀਰ ਨੂੰ ਕਤਲ ਕਰ ਦੇਵਾਂਗੇ,,,,
ਹੁਣ ਅਬਦਾਲੀ ਆਪਣਾ ਸਾਰਾ ਜੋਰ ਸਿੱਖ ਫੌਜ ਨੂੰ ਖਤਮ ਕਰਨ ਤੇ ਲਾਉਂਦਾ,,,, ਬਾਬਾ ਜੱਸਾ ਸਿੰਘ ਆਹਲੂਵਾਲੀਆ ਬਾਕੀ ਮੋਢੀ ਸਿੰਘਾਂ ਨਾਲ ਮਿਲ ਅੜਕੇ ਅਬਦਾਲੀ ਦਾ ਮੁਕਾਬਲਾ ਕਰ ਰਹੇ ਆ,,,, ਸਿੱਖ ਜਰਨੈਲਾਂ ਦੇ ਘੋੜੇ ਵੀ ਜ਼ਖ਼ਮੀ ਨੇ ਤੇ ੳੁਹ ਆਪ ਵੀ,,,,
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਥੱਕ ਰਿਹਾ,,, ਘੋੜਾਂ ਜਖਮੀ ਆ ਤੇ ਸਿੰਘ ਵੀ,,,,ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ਗੋਲੀਆਂ,,,ਤੀਰਾ,, ਤਲਵਾਰਾਂ ਦੇ ਕਈ ਫੱਟ ਲੱਗੇ ਆ,,,,ਪਰ ਇਹ ਬੁੱਢੇ ਦਲ ਦਾ ਜਥੇਦਾਰ, ਸੁਲਤਾਨ ਉਲ ਕੌਮ,,ਦਲ ਖ਼ਾਲਸੇ ਦਾ ਪ੍ਰਧਾਨ ਸੈਨਾਪਤੀ ਥੱਕਣ ਵਾਲਾ ਨਹੀਂ,,,,ਇਸ ਜੰਗੀ ਜਰਨੈਲ ਦੀ ਤਲਵਾਰ ਵੈਰੀ ਤੇ ਕਹਿਰ ਬਣ ਟੁੱਟ ਰਹੀ ਆ ਤੇ ਲਾਸ਼ਾਂ ਦੇ ਢੇਰ ਲਾਈ ਜਾ ਰਹੀ ਆ,,,,
ਇੰਝ ਲੱਗ ਰਿਹਾ ਜਿਵੇਂ ਇਸਰਾਇਲ (ਯਮਦੂਤ, ਮੌਤ ਦਾ ਫਰਿਸ਼ਤਾ) ਅਬਦਾਲੀ ਦੀਆਂ ਫੌਜਾਂ ਤੇ ਆਣ ਪਿਆ,,,,
(ਬਾਕੀ ਅਗਲੀ ਪੋਸਟ ਵਿੱਚ)
✍️ਮਾਲਵਿੰਦਰ ਸਿੰਘ ਬਮਾਲ
9872699652