ਇਤਿਹਾਸ – ਭਾਈ ਜਿਊਣ ਜੀ ਗਏ ਗੁਰੂ ਗੋਬਿੰਦ ਸਾਹਿਬ ਜੀ ਦੇ ਮਗਰ ਮਾਛੀਵਾੜੇ ਨੂੰ
ਤਾੜੀ ਮਾਰਕੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰ ਤੁਰੇ ਜਾਂਦੇ ਨੇ , ਪੈਰਾਂ ਚੋਂ ਲਹੂ ਸਿੰਮਦਾ ਹੈ , ਇੱਕ ਹੱਥ ਚ ਨਗੀ ਕਿਰਪਾਨ ਹੈ , ਜਾਮਾ ਪੂਰਾ ਲੀਰੋ ਲੀਰ ਹੋਇਆ ਪਿਆ ਹੈ , ਅੰਤਾ ਦੀ ਠੰਡ ਪੈ ਰਹੀ ਸੀ ਤਾਂ ਜਾਂਦੇ ਜਾਂਦੇ ਤੜਕਸਾਰ ਇੱਕ ਪਿੰਡ ਚ ਪਹੁੰਚੇ ਜਿਸਦਾ ਨਾਂਅ ਇਤਿਹਾਸ ਵਿਚ ਬਹਿਲੋਲਪੁਰ ਆਉਂਦਾ ਹੈ । ਗੁਰੂ ਸਾਹਿਬ ਨੂੰ ਯਾਦ ਆਇਆ ਕਿ ਇਥੇ ਇੱਕ ਸਾਡਾ ਸੇਵਕ ਰਹਿੰਦਾ ਆ ਜਿਹੜਾ ਨਿੱਤ ਬੇਨਤੀਆਂ ਕਰਦਾ ਸੀ ਵੀ ਮਹਾਰਾਜ ਚਰਨ ਪਾਇਉ ਤਾਂ ਗੁਰੂ ਸਾਹਿਬ ਨੇ ਉਸਦੇ ਘਰ ਜਾਣਾ ਕੀਤਾ ,,,,,,,,,, ਸਵੇਰੇ ਤੜਕੇ ਚਾਰ ਬਜੇ ਦਾ ਸਮਾਂ ਹੋਣਾ ਗੁਰੂ ਸਾਹਿਬ ਨੇ ਦਰਵਾਜਾ ਖੜਕਾਇਆ ਤੇ ਅੰਦਰੋ ਨੌਕਰ ਨੇ ਪੁੱਛਿਆ ਕੌਣ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਭਾਈ ਅਪਣੇ ਮਾਲਕ ਨੂੰ ਕਹਿ ਅਨੰਦਪੁਰ ਆਲ਼ੇ ਗੁਰੂ ਆਏ ਨੇ ,,,,,,,,, ਇੰਨੀ ਗੱਲ ਸੁਣਕੇ ਪੂਰਨ ਮਸੰਦ ਦੇ ਭਾਈ ਜਿਊਣ ਨੇ ਬੂਹਾ ਖੋਲ ਦਿੱਤਾ ਤੇ ਗੁਰੂ ਸਾਹਿਬ ਨੂੰ ਆਪਣੇ ਹੀ ਆਸਨ ਤੇ ਬਿਠਾ ਦਿੱਤਾ ,,,,,,,, ਜਾਕੇ ਅਪਣੇ ਮਾਲਕ ਨੂੰ ਕਿਹਾ ਵੀ ਗੁਰੂ ਸਾਹਿਬ ਆਏ ਨੇ ਤਾਂ ਪੂਰਨ ਨੇ ਜਦੋਂ ਇੰਨੀ ਗੱਲ ਸੁਣੀ ਕਹਿੰਦਾ ਮਗਰ ਮੁਗਲ ਫੌਜਾਂ ਲੱਗੀਆਂ ਨੇ ਤੂੰ ਦਰਵਾਜਾ ਹੀ ਨਹੀਂ ਸੀ ਖੋਲ੍ਹਣਾ,,,,
ਜਾਕੇ ਕਹਿ ਦੇ ਸਾਨੂੰ ਦਰਸ਼ਨਾਂ ਦੀ ਲੋੜ ਨਹੀਂ ਜਦੋਂ ਹੋਈ ਅਸੀ ਆਪ ਅਨੰਦਪੁਰ ਆਕੇ ਕਰ ਲਵਾਂਗੇ ,,,,,,,,,,, ਜਦੋਂ ਇੰਨੀ ਗੱਲ ਭਾਈ ਜਿਊਣ ਨੇ ਸੁਣੀ ਤੇ ਉਸਦਾ ਮਨ ਬਹੁਤ ਦੁਖੀ ਹੋਇਆ ਓਹ ਰੋਂਦਾ ਹੋਇਆ ਥੱਲੇ ਆ ਗਿਆ ਗੁਰੂ ਸਾਹਿਬ ਸਾਰੀ ਗੱਲ ਸਮਝ ਗਏ ਕਹਿੰਦੇ ਤੂੰ ਰੋ ਨਾ ਕੋਈ ਗੱਲ ਨਹੀਂ ਪੂਰਨ ਨੂੰ ਕਹਿ ਦੇਈਂ ਵੱਸਦੇ ਰਹੋ ,,,,,,,
ਭਾਈ ਜਿਊਣ ਦੀ ਧਾਹਾਂ ਨਿੱਕਲ ਗਈਆਂ ਉਸਨੇ ਇੱਕ ਟਿੰਡ ਚ ਅੱਗ ਪਾਕੇ ਗੁਰੂ ਸਾਹਿਬ ਨੂੰ ਦਿੱਤੀ ਤੇ ਹੋਰ ਜਿੰਨੀ ਸੇਵਾ ਕਰ ਸਕਦਾ ਸੀ ਕੀਤੀ ਤੇ ਗੁਰੂ ਸਾਹਿਬ ਨਿੱਕਲ ਗਏ ਅੱਗੇ ਮਾਛੀਵਾੜੇ ਵੱਲ ਨੂੰ ,,,,, ਲੇਕਿਨ ਭਾਈ ਜਿਊਣ ਦਾ ਵੀ ਜੀ ਨਹੀਂ ਲੱਗਿਆ ਓਹ ਵੀ ਗੁਰੂ ਸਾਹਿਬ ਨੂੰ ਲੱਭਦਾ ਮਗਰ ਤੁਰ ਪਿਆ ਤੇਂ ਬਾਅਦ ਚ ਨਾਲ ਹੀ ਰਲ ਗਿਆ ਸੀ । ਇਤਿਹਾਸ ਮੁਤਾਬਕ ਭਾਈ ਜਿਊਣ ਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਜਿਉਣ ਸਿੰਘ ਬਣਿਆ ।