ਗ੍ਰੰਥੀ ਦੀ ਪਦਵੀ ਦਾ ਜਨਮ
ਭਾਦੋਂ ਮਹੀਨੇ 1604 ਨੂੰ 28 ਅਗਸਤ ਦੇ ਦਿਨ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨਾਲ ਹੀ ਗ੍ਰੰਥੀ ਦੀ ਪਦਵੀ ਦਾ ਵੀ ਜਨਮ ਹੋਇਆ। ਅਜ ਤੋਂ ਪਹਿਲਾਂ ਸਿੱਖ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਕਥਾ ਵੀ ਕਰਦੇ ਭਾਈ ਗੁਰਦਾਸ ਜੀ ਹੋਣੀ , ਪਰ ਗ੍ਰੰਥੀ ਦੀ ਪਦਵੀ ਨਹੀਂ ਸੀ। ਕਿਉਂਕਿ ਗ੍ਰੰਥ ਹੀ ਪਹਿਲੀ ਵਾਰ ਤਿਆਰ ਹੋਇਆ। ਉਸ ਤੋਂ ਪਹਿਲਾਂ ਪੋਥੀਆਂ ਸੀ। ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਆ।
ਆਮ ਅਹੀ ਇੰਨੀ ਗੱਲ ਕਹਿ ਸੁਣ ਨੰਘ ਜਾਈਦਾ ਬਾਬਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ , ਪਰ ਏਨੂ ਜਰਾ ਗਹੁ ਨਾਲ ਵੇਖੋ।
ਗੁਰਬਾਣੀ ਅਨੁਸਾਰ ਸਧਾਰਨ ਬੰਦਾ 70 ਕ ਸਾਲ ਚ ਅਕਲ ਤੋਂ ਹੀਣਾ ਤੇ 80 ਵੇ ਚ ਕੰਮਕਾਰ ਜੋਗਾ ਨਹੀ ਰਹਿ ਜਾਂਦਾ ਪਰ ਬਾਬਾ ਜੀ ਦੀ 98 ਸਾਲ ਉਮਰ ਆ। ਜਦੋਂ ਉਨ੍ਹਾਂ ਨੂੰ ਏਡੀ ਵੱਡੀ ਸੇਵਾ ਸੌਂਪੀ ਗਈ। ਜਿਸ ਉਮਰੇ ਬੰਦੇ ਨੂੰ ਮੰਜੇ ਤੋਂ ਉੱਠਣਾ ਔਖਾ , ਉਸ ਉਮਰੇ ਸਰੂਪ ਸੀਸ ਤੇ ਬਿਰਾਜਮਾਨ ਕਰ ਕੇ ਬਿਨਾਂ ਕਿਸੇ ਸਹਾਰੇ ਰਾਮਸਰ (ਬਾਬੇ ਸ਼ਹੀਦਾਂ ) ਤੋਂ ਚਲ ਦਰਬਾਰ ਸਾਹਿਬ ਤੁਰਕੇ ਅਉਣਾ। ਸਰੂਪ ਵੀ ਹੱਥ ਲਿਖਤ , ਪੁਰਾਣਾ ਮੋਟੀ ਜਿਲਦ , ਵਾਹਵਾ ਭਾਰਾ। ਫਿਰ ਪ੍ਰਕਾਸ਼ ਕੀਤਾ ਚੌਂਕੜਾ ਮਾਰ ਕੇ ਅਦਬ ਨਾਲ ਤਾਬਿਆ ਬੈਠੇ ਕੋਈ ਸਪੀਕਰ ਨੀ , ਉੱਚੀ ਵਾਕ ਲਿਆ , ਕੋਈ ਛੋਟੀ ਜਹੀ ਗੱਲ ਆ। ਏ ਉਮਰੇ ਤੇ ਗਲੇ ਚੋ ਬਲਗਮ ਹੀ ਨੀ ਰੁਕਦੀ। ਅੱਜਕੱਲ੍ਹ 40 ਸਾਲਾਂ ਦੇ ਚੰਗੇ ਭਲੇ ਵੀ ਗੁਰੂ ਘਰਾਂ ਚ ਬਹਿਣ ਨੂੰ ਕੁਰਸੀ ਭਾਲਦੇ ਹੁੰਦੇ।
ਹੋਰ ਦੇਖੋ ਗ੍ਰੰਥੀ ਦੀ ਸਾਰੀ ਸੇਵਾ ਸ਼ਾਮ ਨੂੰ ਸੁਖ ਆਸਣ ਕਰਨਾ ਕੋਠਾ ਸਾਹਿਬ (ਅਕਾਲ ਤਖਤ ਤੇ)ਲੈ ਕੇ ਜਾਣਾ। ਸਵੇਰੇ ਇਸ਼ਨਾਨ ਕਰਕੇ ਪ੍ਰਕਾਸ਼ ਕਰਨਾ। ਸਾਰਾ ਦਿਨ ਬਾਕੀ ਸੇਵਾ , ਬਸਤਰ ਧੋਣੇ , ਚੰਦੋਆ ਬਦਲਣਾ ਆਦਿਕ। ਕਿੰਨਾ ਕੁਝ ਆ ਕਿਉਂਕਿ ਕੋਈ ਲਿਖਤੀ ਮਰਿਆਦਾ ਨਹੀਂ ਸੀ। ਪਹਿਲਾਂ ਦਾ ਰੁਝਾਨ ਨਹੀਂ ਸੀ। ਪਹਿਲੀ ਵਾਰ ਮਰਿਆਦਾ ਸ਼ੁਰੂ ਹੋਈ। ਬਾਕੀ ਸਿੱਖਾਂ ਨੂੰ ਏਨਾ ਅਭਿਆਸ ਨਹੀਂ। ਸਭ ਕੁਝ ਕਹਿ ਕਹਿ ਕੇ ਕਰਵਾਉਣਾ ਜਾਂ ਆਪ ਕਰਨਾ , ਕਰਕੇ ਦਸਣਾ ਏਡੀ ਵੱਡੀ ਜ਼ਿੰਮੇਵਾਰੀ , ਜਰਾ ਸੋਚ ਕੇ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਚ ਕਿੰਨੀ ਤਾਕਤ ਹੋਊ…. ਕਿੰਨਾ ਤਕੜਾ ਤੇ ਕਰੜਾ ਸਰੀਰ ਹੋਊ ਬਾਬਾ ਜੀ ਦਾ….?
ਫਿਰ ਇਹ ਸੇਵਾ ਲੰਮਾ ਸਮਾਂ ਨਿਭਾਈ ਆ 1606 ਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਦ ਪਾਠ ਵੀ ਬਾਬਾ ਜੀ ਨੇ ਕੀਤਾ। ਜਦ ਕਿ ਸਰੀਰ ਪਲ ਪਲ ਹੋਰ ਬਜ਼ੁਰਗ ਹੋਣ ਡਿਆ। ਬਾਬਾ ਬੁੱਢਾ ਸਾਹਿਬ ਦਾ ਜੀਵਨ ਵੈਹੇ ਬਹੁ ਪੱਖੀ ਆ ਪਰ ਆ ਇਕ ਪਾਸਾ ਵੇਖ ਕੇ ਈ ਧੰਨ ਗੁਰੂ ਅਮਰ ਦਾਸ ਮਹਾਰਾਜ ਜੀ ਦੇ ਬਚਨ ਚੇਤੇ ਆ ਜਾਂਦੇ ਕੇ ਗੁਰੂ ਵਾਲੇ ਕਦੇ ਬੁਢੇ ਨਹੀ ਹੁੰਦੇ।
ਗੁਰਮੁਖਿ ਬੁਢੇ ਕਦੇ ਨਾਹੀ
ਜਿਨਾੑ ਅੰਤਰਿ ਸੁਰਤਿ ਗਿਆਨੁ ॥
ਇਹੀ ਜੀਵਨ ਬਾਬਾ ਨੌਧ ਸਿੰਘ ਬਾਬਾ ਦੀਪ ਸਿੰਘ ਜੀ ਹੋਣਾ ਦਾ ਬੁੱਢੇ ਵਾਰੇ ਅਠਾਰਾਂ ਸੇਰ ਦਾ ਖੰਡਾ ਫੇਰਦੇ ਆ
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ