ਕੰਧਾਰ ਦੀ ਸੰਗਤ
ਅਫ਼ਗਾਨਿਸਤਾਨ ਦੇ ਵੱਡੇ ਸ਼ਹਿਰਾਂ ਚੋਂ ਇੱਕ ਹੈ ਕੰਧਾਰ ਜੋ ਸਿਕੰਦਰ ਮਹਾਨ ਨੇ ਕਰੀਬ 2300 ਸਾਲ ਪਹਿਲਾ ਵਸਾਇਆ ਸੀ ਸਮੇ ਨਾਲ ਨਾਦਰ ਸ਼ਾਹ ਨੇ ਉਜਾੜ ਦਿੱਤਾ ਨਾਦਰ ਦੀ ਮੌਤ ਏਥੈ ਹੀ ਹੋਈ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਵਸਾਇਆ।
ਕਾਬਲ ਕੰਧਾਰ ਚ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੋਇਆ ਜੋ ਸਮੇਂ ਨਾਲ ਬੜਾ ਫੈਲਿਆ ਸੱਤਵੇਂ ਪਾਤਸ਼ਾਹ ਵੇਲੇ ਨੂੰ ਕਾਫ਼ੀ ਵਿਸਥਾਰ ਹੋ ਗਿਆ ਇਕ ਵਾਰ ਸੰਗਤ ਦਾ ਵੱਡਾ ਜਥਾ ਕੰਧਾਰ ਤੋਂ ਚੱਲਦਾ ਹੋਇਆ , ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾਂ ਨੂੰ ਕੀਰਤਪੁਰ ਸਾਹਿਬ ਪਹੁੰਚਿਆ ਮੁਖੀ ਸਿੱਖ ਨੇ ਜਾਕੇ ਗੁਰੂ ਚਰਨੀ ਸਿਰ ਝੁਕਾਉਂਦਿਆਂ ਕਿਹਾ।
“ਪਾਤਸ਼ਾਹ ਹਮ ਤੁਮ ਵਿਟਹੁ ਕੁਰਬਾਨ”
ਸੁਣ ਕੇ ਮਾਲਕ ਜੀ ਦਇਆ ਦੇ ਘਰ ਆਏ ਦਿਆਲੂ ਸਤਿਗੁਰੂ ਨੇ ਬਚਨਾ ਕਹੇ।
“ਭਾਈ ਸਿੱਖੋ ਹਉ ਵਾਰਿਆ ਤੁਮ ਵਿਟਹੁ”
ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਸਿੱਖ ਗੁਰੂ ਤੋਂ ਕੁਰਬਾਨ ਹੋਵੇ ਠੀਕ ਪਰ ਗੁਰੂ ਸਿੱਖ ਤੋ ਕੁਰਬਾਨ ਗੱਲ ਸਮਝੋਂ ਬਾਹਰ ਸੀ ਅਖੀਰ ਸਿੱਖ ਨੇ ਪੁੱਛ ਹੀ ਲਿਆ ਮਹਾਰਾਜ ਤੁਸੀਂ ਕਿਉਂ ….
ਪਾਤਸ਼ਾਹ ਕਹਿੰਦੇ ਨੇ ਘਰੇਲੂ ਕੰਮਾਂ ਚੋਂ ਵਕਤ ਕੱਢ ਸੈਂਕੜੇ ਹਜਾਰਾਂ ਮੀਲਾਂ ਦਾ ਸਫਰ ਤਹਿ ਕਰ ਰਸਤੇ ਦੀਆਂ ਔਕੜਾਂ ਨੂੰ ਨਾ ਮੰਨਦਿਆਂ ਲੋਕ ਲੱਜਾ ਪਿੱਛੇ ਛੱਡ ਭਰਮ ਭੁਲੇਖਿਆਂ ਨੂੰ ਤਿਆਗ ਵਹੀਰਾਂ ਘੱਤ ਘੱਤ ਆ ਰਹੇ ਹੋ ਇਸ ਲਈ ਮੇਰਾ ਵੀ ਜੀਅ ਕਰਦਾ ਇਹੋ ਜੇ ਗੁਰਸਿੱਖਾਂ ਤੋ ਕੁਰਬਾਨ ਹੋਣ ਨੂੰ।
ਏਹੋ ਜਹੀ ਗੁਰਸਿੱਖੀ ਦੀ ਦੁਬਾਰਾ ਫਿਰ ਤਸਵੀਰ ਦੇਖਣ ਨੂੰ ਮਿਲੀ ਜਦੋ ਕਾਬਲ ਹਮਲੇ ਚ ਗੁਰਸਿੱਖਾਂ ਨੇ ਵਰ੍ਹਦੀਆਂ ਗੋਲੀਆਂ ਚ ਜਾਨ ਦੀ ਪ੍ਰਵਾਹ ਨਾ ਕਰਦਿਆਂ ਨੰਗੇ ਪੈਰੀਂ ਚੱਲ ਗੁਰੂ ਸਰੂਪ ਨੂੰ ਆਪਣੇ ਘਰ ਚ ਲਿਆਂਦਾ।
ਧੰਨ ਸਿੱਖੀ ਧੰਨ ਸਿੱਖੀ
ਨੋਟ ਕੋਸ਼ਿਸ਼ ਕਰਾਂਗਾ ਕੁਝ ਪੋਸਟਾਂ ਅਫ਼ਗਾਨਿਸਤਾਨ ਦੀ ਸਿੱਖੀ ਨਾਲ ਸਬੰਧਕ ਹੋਣ
ਮੇਜਰ ਸਿੰਘ
ਗੁਰੁੂ ਕਿਰਪਾ ਕਰੇ