ਇਤਿਹਾਸ ਮਹਾਰਾਣੀ ਜਿੰਦਾਂ

ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ ਬੁਧੀ ਦੀ ਮਾਲਕ, ਦਲੇਰ ਤੇ ਸਿੱਖ ਰਾਜ ਦੀ ਅਖ਼ੀਰ ਤਕ ਲੜਾਈ ਲੜਨ ਵਾਲੀ ਔਰਤ ਸੀ। ਇਹ ਮਹਾਰਾਜੇ ਦੀ ਸੱਭ ਤੋਂ ਛੋਟੀ ਰਾਣੀ ਸੀ।
ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਵਿਚ ਪੁੱਤਰ ਦਲੀਪ ਸਿੰਘ ਨੂੰ ਜਨਮ ਦਿਤਾ। ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ। ਮਹਾਰਾਣੀ ਜਿੰਦਾਂ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ।
ਦਲੀਪ ਸਿੰਘ ਨੂੰ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿੱਤਾ ਉਸ ਟਾਈਮ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾ ਦਿੱਤੀ। ਮਾਹਾਰਾਣੀ ਜਿੰਦਾ ਨੂੰ ਸਰਪ੍ਰਸਤ ਲਾ ਦਿੱਤਾ ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ । ਨਬਾਲਗ ਬੱਚੇ ਦੇ ਮੱਥੇ ਤੇ ਖੂਨ ਦਾ ਲਗਦਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਚਿੰਤਤ ਹੋ ਗਈ।
ਇਹ ਸਭ ਕੁਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉਪਰ ਫੌਜ਼ ਚਾੜ੍ਹ ਲਿਆਇਆ । ਫੌਜ਼ ਨੇ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿੱਤਾ। ਹੀਰਾ ਸਿੰਘ ਨੇ ਫਿਰ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾ ਕੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਖੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ। ਆਪ ਵਜ਼ੀਰ ਬਣ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ ਲਾਇਆ ਗਿਆ ।
ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ। ਉਹ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ ਜਦ ਸਾਜਿਸ਼ ਦਾ ਪਤਾ ਲੱਗਾ ਤਾਂ ਆ ਪਣੇ ਸਾਥੀਆ ਸਮੇਤ ਜੰਮੂ ਨੂੰ ਭੱਜ ਗਿਆ ਰਸਤੇ ਵਿਚ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿੱਤਾ। ਫਿਰ ਮਹਾਰਾਣੀ ਜਿੰਦ ਕੌਰ ਨੇ ਆਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿੱਤਾ।
30 ਅਗਸਤ1845 ਨੂੰ ਇਕ ਸਾਜਿਸ਼ ਤਹਿਤ ਕੰਵਲ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ । ਇਸ ਕਤਲ ਦਾ ਇਲਜ਼ਾਮ ਜਵਾਹਰ ਸਿੰਘ ਦੇ ਸਿਰ ਲਗ ਗਿਆ । ਭੜਕੇ ਹੋਏ ਲੋਕਾਂ ਦੇ ਇ ਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਟੁੱਟ ਗਿਆ ।
10 ਫ਼ਰਵਰੀ1846 ਨੂੰ ਸਭਰਾਵਾਂ ਵਿਚ ਹੋਈ ਸਿੱਖਾਂ ਅਤੇ ਅੰਗਰੇਜ਼ਾ ਦੀ ਆਖਰੀ ਜੰਗ ਸੀ। ਇਸ ਜੰਗ ਵਿਚ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਰਕੇ ਸਿੱਖ ਹਾਰ ਗਏ। ਇਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਸਦਾ ਲਈ ਡੁੱਬ ਗਿਆ । ਅੰਗਰੇਜ਼ਾ ਨੇ 12 ਦਸੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾਂ ਕਾਰਾਂ ਵਿਚ ਦਖ਼ਲ ਅੰਦਾਜ਼ੀ ਬੰਦ ਕਰ ਦਿੱਤੀ।
ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜਰਬੰਦ ਕਰ ਦਿੱਤਾ। 19 ਅਗਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿੱਤਾ। 29 ਮਾਰਚ1849 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
16 ਮਈ 1848 ਨੂੰ ਇ ਕ ਕੈਦੀ ਦੇ ਤੌਰ ਤੇ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਨਾਰਸ ਭੇਜ ਦਿੱਤਾ। ਉਥੇ ਉਸ ਦਾ ਸੰਪਰਕ ਮਹਾਰਾਜਾ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣ ਗਿਆ ਜਦ ਅੰਗਰੇਜ਼ਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਮਾਰਚ 1849 ਵਿਚ ਮਹਾਰਾਣੀ ਜਿੰਦਾ ਨੂੰ ਚਿਨਾਰ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਲੈ ਲਿਆ ।
4 ਅਪ੍ਰੈਲ 1849 ਨੂੰ ਭਾਰੀ ਫੋਰਸ ਦੀ ਸੁਰੱਖਿਆ ਹੇਠ ਮੇਜਰ ਮੈਕਗਰੈਗਰ ਦੀ ਅਗਵਾਈ ਵਿੱਚ ਯੂ.ਪੀ ਦੇ ਚਿਨਾਰ ਕਿਲ੍ਹੇ ਜਿਲ੍ਹਾ ਮਿਰਜ਼ਾਪੁਰ ਵਿਚ ਭੇਜ ਦਿੱਤਾ। ਉਥੋਂ ਨੌਕਰਾਣੀ ਦੇ ਸਹਿਯੋਗ ਨਾਲ ਨੌਕਰਾਣੀ ਵਾਲੇ ਕਪੜੇ ਪਾ ਕੇ ਅਤੇ ਨੌਕਰਾਣੀ ਵਾਲਾ ਭੇਸ ਬਣਾ ਕੇ ਮਹਾਰਾਣੀ ਕਿਲ੍ਹੇ ਵਿਚੋਂ ਬਾਹਰ ਨਿਕਲ ਗਈ।
ਜਿੰਦਗੀ ਨਾਲ ਸੰਘਰਸ਼ ਕਰਦੀ 29 ਅਪ੍ਰੈਲ 1849 ਨੂੰ ਨਿਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ। ਉਸ ਨੇ ਰਾਜੇ ਕੋਲ ਜਾ ਕੇ ਫ਼ਰਿਆਦ ਕੀਤੀ ਕੇ ਮੇਰੇ ਕਪੜੇ ਵੇਖ ਕੇ ਮੇਰਾ ਅੰਦਾਜਾ ਨਾ ਲਾਵੀ ਤੂੰ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦਾ ਨਾਮ ਸੁਣਿਆ ਹੈ ਤਾਂ ਜੰਗ ਬਹਾਦਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਫਿਰ ਜਿੰਦ ਕੌਰ ਨੇ ਕਿਹਾ, “ਮੈਂ ਉਸ ਮਹਾਰਾਜੇ ਦੀ ਰਾਣੀ ਹਾਂ ਮੇਰਾ ਅੰਗਰੇਜ਼ਾ ਨੇ ਰਾਜ ਭਾਗ ਖੋਹ ਲਿਆ ਹੈ ਮੇਰੇ ਨੌਂ ਸਾਲ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਮੇਰੇ ਕੋਲੋ ਵੱਖ ਕਰ ਦਿੱਤਾ ਹੈ।” ਮਹਾਰਾਣੀ ਦੇ ਦਖ ਸੁਣ ਕੇ ਨਿਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਕਿਹਾ,” ਮੈਂ ਤੇਰਾ ਦੁੱਖ ਤਾਂ ਨਹੀ ਵੰਡਾ ਸਕਦਾ ਨਾਂ ਹੀ ਮੈਂ ਫੌਜ਼ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ। ਪਰ ਤੈਨੂੰ ਸ਼ਰਨ ਦੇ ਸਕਦਾ ਹਾਂ।” ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨਿਪਾਲ ਵਿਚ ਸ਼ਰਨ ਦੇ ਕੇ ਕਠਮੰਡੂ ਵਿਚ ਰਹਿਣ ਦੀ ਆਗਿਆ ਦੇ ਦਿੱਤੀ।
ਪਰ ਅੰਗਰੇਜ਼ਾ ਨੂੰ ਮਹਾਰਾਣੀ ਦਾ ਪਤਾ ਲੱਗਾ ਅਤੇ ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਡ ਭੇਜ ਦਿੱਤਾ। ਉਥੇ ਮਹਾਰਾਜ਼ਾ ਦਲੀਪ ਸਿੰਘ ਨੂੰ ਇਸਾਈ ਬਣਾ ਦਿੱਤਾ।
ਨਿਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿੱਤੀ। ਅੰਗਰੇਜ਼ਾ ਨੇ ਮਿਲਣ ਦੀ ਆਗਿਆ ਦੇ ਦਿੱਤੀ ਪਰ ਸ਼ਰਤ ਰੱਖ ਦਿੱਤੀ ਇਹ ਕਲਕੱਤੇ ਵਿਚ ਮਿਲ ਸਕਦੇ ਹਨ। ਜਨਵਰੀ 1861ਵਿਚ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆ ਗਿਆ ਉਸ ਦੀ ਮਾਂ ਤੇਰਾਂ ਸਾਲ ਬਾਅਦ ਪੁੱਤ ਨੂੰ ਮਿਲਣ ਵਾਸਤੇ ਕਲਕੱਤੇ ਆ ਗਈ। ਕੱਲਕੱਤੇ ਸਪੈਨਿਸ਼ ਹੋਟਲ ਵਿਚ ਮਾਂ ਪੁੱਤ ਦਾ ਮਿਲਾਪ ਹੋਇਆ । ਮਹਾਰਾਣੀ ਜਿੰਦਾ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ। ਹੌਲੀ ਹੌਲੀ ਆਪਣੇ ਪੁੱਤਰ ਦੀ ਪਛਾਣ ਕਰਦੀ ਕਰਦੀ ਆਪਣਾ ਹੱਥ ਉਸ ਦੇ ਸਿਰ ਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਆਪਣੇ ਹੱਥੀ ਕਰਿਆ ਕਰਦੀ ਸੀ ਅੱਜ
ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਅਤੇ ਪੱਗ ਬੰਨੀ ਨੂੰ ਦੇਖਣਾ ਚਾਹੁੰਦੀ ਸੀ ਵਾਲ ਕੱਟੇ ਹੋਏ ਹੋਣ ਕਰਕੇ ਨਾ ਪੱਗ ਨਾ ਜੂੜਾ ਹੱਥ ਵਿਚ ਆਇਆ ਜਦ ਮੂੰਹ ਤੇ ਹੱਥ ਫੇਰਿਆ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ ਮਾਰ ਰੋਂਦੀ ਹੋਈ ਕਹਿਣ ਲੱਗੀ,
“ਮੇਰੀਏ ਕਿਸਮਤੇ ਤੂੰ ਇਹ ਕੀ ਕੀਤਾ ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ ਰਾਜ ਭਾਗ ਵੀ ਖੋਹ ਲਿਆ ਮੇਰਾ ਪੰਜਾਬ ਵੀ ਖੋਹ ਲਿਆ ਮੇਰਾ ਪੁੱਤ ਵੀ ਵਿਛੋੜ ਦਿੱਤਾ ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ ! ਮੈਂ ਲਾਹੌਰ ਕਿੱਲ੍ਹੇ ਦੇ ਬਾਹਰ ਖੜ੍ਹ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜਿੰਦਗੀ ਭੋਗ ਰਹੀ ਹਾਂ।”
#ਸਿੱਖ_ਸਾਮਰਾਜ ਗਦਾਰ ਡੋਗਰਿਆਂ ਕਰਕੇ ਅੰਗਰੇਜੀ ਹਕੂਮਤ ਦੇ ਅਧੀਨ ਹੋ ਗਿਆ।ਇਸ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਬਹੁਤ ਦੁੱਖ ਝੱਲੇ।ਅਖੀਰ ਮੌਤ ਨੂੰ ਵੀ ਮਹਾਰਾਣੀ ਤੇ ਤਰਸ ਆ ਗਿਆ।
ਕਹਿੰਦੇ ਹਨ ਬੁਝਣ ਲੱਗੇ ਦੀਵੇ ਦੀ ਜੋਤ ਜਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ।ਮਰਨ ਕਿਨਾਰੇ ਪਈ #ਮਹਾਰਾਣੀ_ਜਿੰਦਾਂ ਦੀ ਸੁਰਤ ਵੀ ਕੁਝ ਚਿਰ ਵਾਸਤੇ ਸੰਭਲ ਗਈ।ਦਲੀਪ ਸਿੰਘ ਉਸਦੀ ਛਾਤੀ ਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਜਿੰਦਾਂ ਨਿ- ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ- ” ਬੇਟੇ ਦਲੀਪ! ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਰੀਝਾਂ ਸਨ।ਰੱਬ ਸਾਖੀ ਏ ਜੋ ਮੈਂ ਤੇਰੇ ਵਾਸਤੇ ਜਫਰ ਜਾਲੇ ਨੇ,ਤੂੰ ਅਜੇ ਨੌਂ ਮਹੀਨੇ ਚੋਵੀ ਦਿਨ ਦਾ ਸੀ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸਲ ਦੇ ਗਏ।ਤੇਰੇ ਲਈ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ,ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ।…ਲਾਲ! ਪੰਜ ਸਾਲ ਤੇ ਯਾਰਾਂ ਦਿਨ ਦਾ ਸੈਂ ਤੂੰ ਜਦ ਕਿਸਮਤ ਨੇ ਤੈਨੂੰ #ਪੰਜਾਬ_ਦਾ_ਬਾਦਸ਼ਾਹ ਬਣਾ ਦਿੱਤਾ।ਮੈਂ ਆਪਣੇ ਹੱਥੀਂ ਤੇਰੇ ਸਿਰ ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖਤ ਉਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ।ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨਚਿਆ ਕਰਦੀਆਂ ਸਨ।”
ਮੈਂ ਸੋਚਿਆ ਕਰਦੀ ਸਾਂ ,” ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿਚ ਰਾਜ ਭਾਗ ਸੰਭਾਲੇਗਾ ਤਾਂ ਮੈਂ ਜਿੰਦਗੀ ਦਾ ਸਫਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ।ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾ ਦੀ ਮਡ਼ੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਮੋਤੀਆਂ ਨਾਲ ਮਡ਼ ਦੇਵੇਗਾ।ਪੰਜਾਬ ਦੀ ਉਸ ਸ਼ਾਨ ਨੂੰ ਦੇਖ ਕੇ ਲੋਕ ਆਗਰੇ ਦਾ ਤਾਜ ਵੀ ਭੁਲ ਜਾਣਗੇ।ਪਰ ਚੰਨ ਜਿਸ ਰੀਝ ਦੇ ਪੂਰੇ ਹੋਣ ਦਾ ਸਮਾਨ ਹੀ ਨੀ ਰਿਹਾ ਉਸ ਦਾ ਜੁਬਾਨ ਤੇ ਲਿਾਉਣ ਦਾ ਕੀ ਲਾਭ? ਪਰ ਇਕ ਸਧਰ ਹੈ ਜੋ ਮੈਂ ਅੰਦਰ ਲੈ ਕੇ ਨਹੀਂ ਮਰਨਾਂ ਚਾਹੁੰਦੀ ।ਇਹ ਪੰਜ ਸੇਰ ਮਿਟੀ ਪੰਜਾਬ ਦੀ ਅਮਾਨਤ ਹੈ।ਵੇਖੀਂ ਕਿਤੇ ਗੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ।ਮੇਰੇ ਸਵਾਸ ਪੂਰੇ ਹੋਣ ਤਕ ਮੇਰੀ ਅਰਥੀ ਨੂੰ ਏਥੋਂ ਚੁੱਕ ਲਈ।ਪੰਜਾਬ ਅੱਪਡ਼ੀਂ ਲਾਹੌਰ ਵਿੱਚ ਗੁਰਦਵਾਰਾ ਡੇਹਰਾ ਸਾਹਿਬ ਸਾਹਮਣੇ ਜਾ ਧਰੀਂ।”
…..”ਕੋਈ ਸਿੱਖ #ਸ਼ਹੀਦ_ਗੁਰੂ_ਅਰਜਨ_ਦੇਵ_ਜੀ ਨੂੰ ਮੱਥਾ ਟੇਕ ਕੇ ਮੁੜਦਾ ਵੇਖੇਂਗਾ ਤਾਂ ਉਸਦੀ ਚਰਨ ਧੂੜ ਮੱਥੇ ਤੇ ਲਾ ਦੇਈਂ।ਭਲਾ ਜੇ ਤੱਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ।…..ਜਿਸ ਵੇਲੇ ਤੂੰ ਮੇਰਾ ਸਿਰ #ਸ਼ੇਰੇ_ਏ_ਪੰਜਾਬ ਦੇ ਚਰਨਾਂ ‘ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ,ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ ਤੇ ਬਰਸ ਰਹੀਆਂ ਹੋਣਗੀਆਂ।”…..ਚੰਨ!ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ।ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ ,ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ।ਉਹ ਆਖਰੀ ਹੰਝੂ ਧਰਤੀ ਤੇ ਢਹਿ ਕੇ ਫਨਾਹ ਹੋ ਜਾਇਆ ਕਰਦੇ ਨੇ।ਪਰ ਮੇਰੇ ਲਾਲ!ਮੇਰੇ ਨਾਲ ਇਹ ਅਨਰਥ ਨਾ ਕਰੀਂ।ਮਤਾ ਮੋਈ ਜਿੰਦਾਂ ਦੇ ਹੰਝੂ ਇਸ ਬੇਗਾਨਿਆਂ ਦੀ ਧਰਤੀ ਤੇ ਢਹਿ ਕੇ ਉਸ ਨਿਰਦਈ ਅੰਗਰੇਜ ਅੱਗੇ ਫਰਿਆਦ ਕਰਨ,ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ।ਇਹ ਮੇਰੀ ਅੰਤਿਮ ਭੇਟਾ ਹੈ,ਮੇਰੇ ਸਿਰਤਾਜ ਵਾਸਤੇ ਲੈ ਜਾਈਂ।”
ਦੋ-ਚਾਰ ਹਟਕੋਰੇ ਆਏ ਤੇ ਜਿੰਦਾਂ ਪੂਰੀ ਹੋ ਗਈ।ਅੰਗਰੇਜ ਹਕੂਮਤ ਨੇ ਮਹਾਰਾਣੀ ਦੀ ਦੇਹ ਨੂੰ ਪੰਜਾਬ ਲੈ ਜਾਣ ਦੀ ਆਗਿਆ ਨਾ ਦਿੱਤੀ।ਬੰਬਈ ਦੇ ਨੇੜੇ, ਨਰਬਦਾ ਨਦੀ ਦੇ ਕੰਢੇ ਮਹਾਰਾਣੀ ਦਾ ਸਿਵਾ ਬਲ ਰਿਹਾ ਸੀ।#ਮਹਾਰਾਜਾ_ਦਲੀਪ_ਸਿੰਘ ਮਾਂ ਦੇ ਚਰਨਾਂ ਵਲ ਖੜਾ ਹੰਝੂ ਵਹਾ ਰਿਹਾ ਸੀ।ਉਹਦੇ ਅੰਗਰੇਜ ਰਖਵਾਲੇ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ।ਮਹਾਰਾਣੀ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਸੀ,ਜਾਂ ਦਲੀਪ ਸਿੰਘ ਨੂੰ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜਨ ਲੱਗਾ ਕੀ ਦੇਖਦਾ ।
ਮਹਾਰਾਣੀ ਦੀ ਵਿਭੂਤੀ ਨਰਮਦਾ ਨਦੀ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵਲ ਜਾ ਰਹੀ ਸੀ ਤੇ ਉਸਦੀ ਆਤਮਾ ਆਪਣੇ ਉਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉਡੀ ਜਾਂਦੀ ਸੀ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top