ਇਤਿਹਾਸ – ਭਗਤ ਜੈ ਦੇਵ ਜੀ

ਭਗਤ ਜੈ ਦੇਵ ਇੱਕ ਵੈਸ਼ਣਵ ਭਗਤ ਅਤੇ ਸੰਤ ਦੇ ਰੂਪ ਵਿੱਚ ਸਨਮਾਨਿਤ ਸੀ। ਇਨ੍ਹਾ ਦਾ ਜਨਮ ਦਖਣੀ ਬੰਗਾਲ ਦੇ ਬੀਰ -ਭੂਮ ਜ਼ਿਲੇ ਕਿੰਦੂ ਵਿਲਵ ਨਾਂ ਦੇ ਪਿੰਡ ਹੋਇਆ ਦਸਿਆ ਜਾਂਦਾ ਹੈ । ਇਥੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਇਕੱਠ ਹੁੰਦਾ ਹੈ ਤੇ ਗੀਤ ਗੋਬਿੰਦ ਦੇ ਪਦ ਗਾਏ ਜਾਂਦੇ ਹਨ ਕੁਝ ਵਿਦਵਾਨ ਉਨ੍ਹਾ ਨੂੰ ਉੜੀਸਾ ਦੇ ਨੇੜੇ ਪੁਰੀ ਦੇ ਕਿਸੇ ਪਿੰਡ ਦਾ ਨਿਵਾਸੀ ਮੰਨਦੇ ਹਨ ਤੇ ਉਸ ਪਿੰਡ ਵਿਚ ਉਨ੍ਹਾ ਦੀ ਬੜੀ ਮਾਨਤਾ ਦਸਦੇ ਹਨ । ਇਹ ਹੋ ਸਕਦਾ ਹੈ ਕੀ ਉਹ ਉੜੀਸਾ ਤੋਂ ਬੰਗਾਲ ਚਲੇ ਗਏ ਹੋਣ ਜਾਂ ਬੰਗਾਲ ਤੋ ਉੜੀਸਾ ਆ ਗਏ ਹੋਣ ਦਸਿਆਂ ਜਾਂਦਾ ਹੈ ਕਿ ਉਹ ਕਨੋਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। ਪਰ ਗੀਤ ਗੋਬਿੰਦ ਦੇ ਅੰਤ ਵਿਚ ਉਹ ਆਪਣੇ ਪਿਤਾ ਦਾ ਨਾਂ ਤਾਂ ਭੋਜ ਦੇਵ ਤੇ ਮਾਤਾ ਦਾ ਨਾਂ ਰਾਧਾ ਦੇਵੀ ਲਿਖਦੇ ਹਨ ਇਨ੍ਹਾ ਦਾ ਜੀਵਨ ਕਾਲ ਬਾਰਵੀਂ -ਤੇਰਵੀਂ ਸਦੀ ਦਾ ਅੰਕਿਤ ਹੈ ।
ਉਹ ਜਾਤ ਦੇ ਬ੍ਰਾਹਮਣ ਸਨ ਪਰ ਉਨ੍ਹਾਂ ਵਿੱਚ ਜਾਤੀ ਅਭਿਮਾਨ ਬਿਲਕੁਲ ਹੀ ਨਹੀਂ ਸੀ। ਆਪ ਬੰਗਾਲ ਦੇ ਰਾਜਾ ਲਛਮਣ ਸੈਨ ਦੇ ਪੰਜ ਰਤਨਾਂ ਵਿਚੋਂ ਇਕ ਸਨ। ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਆਪ ਸੰਸਕ੍ਰਿਤ ਦੇ ਮਹਾਕਵੀ ਸੀ ਜਿਸ ਨੇ ਗੀਤ ਗੋਬਿੰਦ ਅਤੇ ਰਤੀਮੰਜਰੀ ਦੀ ਰਚਨਾ ਕੀਤੀ। ਨਾਭਦਾਸ ਨੇ ਆਪਣੀ ;ਭਗਤਮਾਲ’ ਜਿਸ ਜੈਦੇਵ ਦਾ ਪ੍ਰਸੰਗ ਦਿਤਾ ਹੈ ਉਹ ਗੀਤ-ਗੋਬਿੰਦ ਨਾਲ ਮੇਲ ਖਾਂਦੇ ਹਨ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਗਲ ਵਲ ਸੰਕੇਤ ਕੀਤਾ ਹੈ। ਸੰਸਕ੍ਰਿਤ ਕਵੀਆਂ ਦੀ ਪਰੰਪਰਾ ਵਿੱਚ ਵੀ ਉਹ ਅੰਤਮ ਕਵੀ ਸੀ, ਜਿਸ ਨੇ ‘ਗੀਤ ਗੋਵਿੰਦ’ ਦੇ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਮਧੁਰਤਮ ਗੀਤਾਂ ਦੀ ਰਚਨਾ ਕੀਤੀ।
ਉਹ ਪਿੰਡ ਦੇ ਬਾਹਰ ਕਖਾਂ ਦੀ ਕੁਲੀ ਵਿਚ ਰਹਿੰਦੇ ਸੀ ਇਕ ਸ਼ਰਧਾਲੂ ਆਪਣੀ ਕੰਨਿਆ ਪਦਮਾਵਤੀ ਨੂੰ ਜੈਦੇਵ ਜੀ ਕੋਲ ਲੈ ਕੇ ਆਇਆ ਤੇ ਵਿਆਹ ਵਾਸਤੇ ਬਹੁਤ ਬੇਨਤੀਆਂ ਕੀਤੀਆ ਤੇ ਬਹੁਤ ਜੋਰ ਪਾਇਆ ਜਿਸ ਤੇ ਭਗਤ ਜੀ ਮੰਨ ਗਏ ਬਾਅਦ ਵਿਚ ਭਗਤ ਜੈਦੇਵ ਨੇ ਉਸ ਨਾਲ ਵਿਆਹ ਕਰਵਾ ਲਿਆ ਦੋਨੋ ਦੀ ਜਿੰਦਗੀ ਸੁਖਮਈ ਗੁਜਰੀ ਇਨ੍ਹਾ ਦਿਨਾਂ ਵਿਚ ਹੀ ਉਨ੍ਹਾ ਨੇ ਗੀਤ ਗੋਬਿੰਦ ਦੀ ਰਚਨਾ ਕੀਤੀ ‘ਗੀਤ ਗੋਵਿੰਦ` ਆਪ ਜੀ ਦੁਆਰਾ ਸੰਸਕਿਤ ਵਿੱਚ ਰਚੀ ਗਈ ਪ੍ਰਸਿੱਧ ਰਚਨਾ ਹੈ। ਕੁਝ ਇਤਿਹਾਸਕਾਰ ਇਨ੍ਹਾ ਨੂੰ ਗੀਤ-ਗੋਬਿੰਦ ਦਾ ਰਚੈਤਾ ਮੰਨਦੇ ਹਨ ਤੇ ਕੁਝ ਇਨ੍ਹਾ ਨੂੰ ਕੋਈ ਹੋਰ ਸਾਧ ਦਸਦੇ ਹਨ ਪਰ ਨਾਭ ਦਾਸ ਨੇ ਆਪਣੀ ਭਗਤਮਾਲਾ ਜਿਸ ਜੈਦੇਵ ਦਾ ਜ਼ਿਕਰ ਕੀਤਾ ਹੈ ਉਹ ਭਗਤ ਜੈਦੇਵ ਨਾਲ ਮੇਲ ਖਾਂਦਾ ਹੈ । ਸਿਖ ਧਰਮ ਸਬੰਧੀ ਜਿਨ੍ਹਾ ਰਚਨਾਵਾਂ ਦਾ ਜ਼ਿਕਰ ਆਉਦਾ ਹੈ ਉਹ ਵੀ ਇਸੀ ਜੈਦੇਵ ਨਾਲ ਮੇਲ ਖਾਂਦੀਆਂ ਹਨ ਇਸ ਕਰਕੇ ਇਹ ਸਪਸ਼ਟ ਹੈ ਕਿ ਜਿਸ ਜੈਦੇਵ ਦੇ ਦੋ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ ਉਹ ਗੀਤ ਗੋਬਿੰਦ ਦਾ ਹੀ ਰਚੈਤਾ ਹੈ । ਇਸ ਵਿਚ ਸ਼ਬਦਾਂ ਦੀ ਚੋਣ, ਅਲੰਕਾਰ ਦੀ ਸਜਾਵਟ, ਸੰਗੀਤ ਦੀ ਮਧੁਰਤਾ,ਅਤੇ ਭਾਵਾਂ ਦੀ ਤੀਬਰਤਾ ਅਦੁਤੀ ਹੈ ਇਸ ਲੇਖਣੀ ਦਾ ਪ੍ਰਚਾਰ ਇਸ ਕਦਰ ਹੋਇਆ ਹੈ ਕਿ ਉੜੀਸਾ ਦੇ ਰਾਜਾ ਨੇ ਆਦੇਸ਼ ਜਾਰੀ ਕਰ ਦਿਤਾ ਕਿ ਰਘੁਨਾਥ ਦੇ ਮੰਦਰਾ ਵਿਚ ਸ਼ਾਮ ਨੂੰ ਗੀਤ ਗੋਬਿੰਦ ਦੇ ਪੜ੍ਹੇ ਜਾਣ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਨ੍ਹਾ ਦੇ ਦੋ ਪਦ ਅੰਕਿਤ ਹਨ ਇਕ ਰਾਗ ਗੂਜਰੀ ਤੇ ਦੂਸਰਾ ਰਾਗ ਮਾਰੂ ਵਿਚ ਪਹਿਲਾ ਪਦ ਰਾਗ ਗੂਜਰੀ ਦੇ ਅੰਤ ਵਿਚ ਆਉਂਦਾ ਹੈ । ਇਹ ਦੋਵੇਂ ਸ਼ਬਦ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਵੀ ਦਰਜ਼ ਹਨ ਇਸ ਤੋ ਪਤਾ ਚਲਦਾ ਹੈ ਕਿ ਇਹ ਸ਼ਬਦ ਉਦਾਸੀਆਂ ਵਕਤ ਗੁਰੂ ਨਾਨਕ ਸਾਹਿਬ ਨੇ ਇੱਕਠੀਆਂ ਕੀਤੀਆਂ ਸਨ ਇਹ ਰਚਨਾ ਨਿਰਗੁਣ ਭਗਤੀ ਦੀਆਂ ਸਿਧਾਂਤਕ ਰੁਚੀਆਂ ਨਾਲ ਸੁਮੇਲ ਰੱਖਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦਾ ਅਨਿਖੜਵਾਂ ਅੰਗ ਹੈ।
ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਬਣਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚਨ ਕਰਮ ਦੀ ਸ਼ੁੱਧਤਾ ਹੈ।
ਭਗਤ ਜੈਦੇਉ ਕਰਿ ਗੀਤ ਗੋਬਿੰਦ ਸਹਜੁ ਧੁਨਿ ਗਾਵੈ,
ਲੀਲਾ ਚਲਿਤ ਵਖਾਣਦਾ ਅੰਤਰਿਜਮੀ ਠਾਕੁਰ ਭਾਵੈ !!
ਸੰਤ ਕਬੀਰ ਨੇ ਮਨ ਨੂੰ ਖੋਜਣ ਵਿਚ ਭਗਤ ਜੈਦੇਵ ਨੂੰ ਨਿਪੁੰਨ ਦ੍ਸਿਆ
ਇਸ ਮਨ ਕਉ ਖੋਜਹੁ ਭਾਈ, ਤਨ ਛੂਟੇ ਮਨੁ ਕਹਾ ਸਮਾਈ,
ਗੁਰਪਰਸਾਦੀ ਜੈਦੇਉ ਨਾਮਾ, ਭਗਤਿ ਕੇ ਪ੍ਰੇਮਿ ਇਨ ਹੀ ਹੈ ਜਾਨਾ !!
ਇਸ ਵਿਚ ਜੈਦੇਵ ਨੇ ਪ੍ਰਮਾਤਮਾ ਦੇ ਨਾਮ ਸਿਮਰਨ ਤੇ ਜੋਰ ਦਿਤਾ ਹੈ ਜਿਸ ਨਾਲ ਇਨਸਾਨ ਨੂੰ ਬੁਢੇਪੇ ਦਾ ਦੁਖ,ਮਰਨ ਦਾ ਭੈ, ਕਰਮਕਾਂਡਾਂ ਦੀ ਜਰੂਰਤ ਤੇ ਲੋਭ-ਲਾਲਚ ਨਹੀਂ ਸਤਾਂਉਦੇ ਰਾਮ ਨਾਮ ਦੇ ਸਿਮਰਨ ਤੇ ਸਦਾਚਾਰ ਦੇ ਨਾਲ ਨਾਲ ਪ੍ਰਮਾਤਮਾ ਦਾ ਜਾਪ, ਗੁਣ-ਗਾਨ ਤੇ ਭਜਨ ਸਾਰੀਆਂ ਸਿਧੀਆਂ ਦਾ ਖਜਾਨਾ ਹੈ। ਦੂਸਰੇ ਪਦ ਵਿਚ ਉਨ੍ਹਾ ਨੇ ਯੋਗ ਤਪ ,ਹਠ-ਸਾਧਨਾ ਤੋਂ ਹਟਾਕੇ ਨਾਮ ਸਿਮਰਨ ਵਿਚ ਮੰਨ ਦੀ ਇਕਾਗਰਤਾ ਦੀ ਗਲ ਕਹੀ ਹੈ।
ਆਰੰਭ ਵਿੱਚ ਆਪ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸਨ ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅਨਿੰਨ ਸੇਵਕ ਹੋ ਗਏ । ਇਨ੍ਹਾ ਦੀ ਬਾਣੀ ਵਿਚ ਵਿਕਾਸ ਹੁੰਦਾ ਗਿਆ ਤੇ ਸਾਰੀ ਸ਼੍ਰਿਸ਼ਟੀ ਵਿਚ ਵਿਆਪਕ ਪ੍ਰਮਾਤਮਾ ਦੀ ਭਗਤੀ ਵਲ ਉਨ੍ਹਾ ਦਾ ਮੰਨ ਲੀਨ ਹੋ ਗਿਆ ।
ਭਗਤ ਜੈਦੇਵ ਜੀ ਦੀ ਬਾਣੀ ਅਤੇ ਉਸਦੇ ਅਰਥ:
ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥(੫੨੬)
ਅਰਥ:
(ਹੇ ਭਾਈ, ਕੇਵਲ ਈਸ਼ਵਰ (ਵਾਹਿਗੁਰੂ) ਦਾ ਸੁੰਦਰ ਨਾਮ ਸਿਮਰ, ਜੋ ਅਮ੍ਰਿਤ ਭਰਪੂਰ ਹੈ, ਜੋ ਅਸਲੀਅਤ ਰੂਪ ਹੈ ਅਤੇ ਜਿਸਦੇ ਸਿਮਰਨ ਵਲੋਂ ਜਨਮ-ਮਰਣ, ਬੁਢੇਪਾ, ਚਿੰਤਾ, ਫਿਕਰ ਅਤੇ ਮੌਤ ਦਾ ਡਰ ਆਦਿ ਦੁੱਖ ਨਹੀਂ ਹੁੰਦੇ ॥ਰਹਾਉ। ਉਹ ਈਸ਼ਵਰ ਸਭਤੋਂ ਉੱਚੀ ਹਸਤੀ ਹੈ, ਸੱਬਦਾ ਮੂਲ ਹੈ, ਸਾਰਿਆਂ ਵਿੱਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਵੀ ਨਹੀਂ, ਉਸ ਵਿੱਚ ਸਾਰੇ ਗੁਣ ਮੌਜੂਦ ਹਨ। ਉਹ ਪ੍ਰਭੂ ਬਹੁਤ ਅਸਮਰਜ ਹੈ, ਮਾਇਆ ਵਲੋਂ ਪਰੇ ਹੈ, ਉਸਦਾ ਮੁਕੰਮਲ ਸਵਰੂਪ ਸੋਚ ਮੰਡਲ ਵਿੱਚ ਨਹੀਂ ਆ ਸਕਦਾ ਅਤੇ ਉਹ ਹਰ ਸਥਾਨ ਉੱਤੇ ਮੌਜੂਦ ਹੈ ॥1॥ ਹੇ ਭਾਈ ! ਜੇਕਰ ਤੂੰ ਯਮਦੂਤਾਂ ਆਦਿ ਨੂੰ ਜਿੱਤਣਾ ਚਾਹੁੰਦਾ ਹੈ, ਜੇਕਰ ਤੂੰ ਸ਼ੋਭਾ ਅਤੇ ਸੁਖ ਚਾਹੁੰਦਾ ਹੈ ਤਾਂ ਲੋਭ ਆਦਿ ਵਿਕਾਰ ਛੱਡ ਦੇ। ਪਰਾਐ ਘਰਾਂ ਵਿੱਚ ਝਾਂਕਣਾ ਛੱਡ ਦੇ ਅਤੇ ਉਸ ਪ੍ਰਭੂ ਦੀ ਸ਼ਰਣ ਵਿੱਚ ਜਾ, ਜੋ ਸਾਰੇ ਪ੍ਰਕਾਰ ਦੇ ਵਿਕਾਰਾਂ ਦਾ ਨਾਸ਼ ਕਰਣ ਵਿੱਚ ਸਮਰਥ ਹੈ, ਉਹ ਸਭਤੋਂ ਉੱਚੀ ਹਸਤੀ ਹੈ ਅਤੇ ਹਮੇਸ਼ਾ ਖੁਸ਼ ਹੀ ਰਹਿੰਦਾ ਹੈ ॥2, 3॥ ਈਸ਼ਵਰ ਦੇ ਪਿਆਰੇ ਭਗਤ ਮਨ, ਵਚਨ ਅਤੇ ਕ੍ਰਮ ਵਲੋਂ ਪਵਿਤਰ ਹੁੰਦੇ ਹਨ। ਭਾਵ, ਭਕਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕਾਰਜ ਵੀ ਪਵਿਤ੍ਰ ਹੁੰਦੇ ਹਨ, ਉਨ੍ਹਾਂ ਦਾ ਯੋਗ ਆਦਿ ਵਲੋਂ ਕੀ ਸਬੰਧ ? ਉਨ੍ਹਾਂਨੂੰ ਯੱਗ ਵਲੋਂ ਕੀ ਵਰਤੋਂ ? ਉਨ੍ਹਾਂਨੂੰ ਦਾਨ ਅਤੇ ਤਪ ਵਲੋਂ ਕੀ ? ਭਾਵ ਭਗਤ ਜਾਣਦੇ ਹਨ ਕਿ ਯੋਗ ਸਾਧਨ, ਯੱਗ, ਦਾਨ ਅਤੇ ਤਪ ਕਰਣ ਵਲੋਂ ਕੋਈ ਆਤਮਕ ਮੁਨਾਫ਼ਾ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ ॥4॥ ਹੇ ਭਾਈ ! ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹ ਹੀ ਸਾਰੀ ਸਿੱਧੀਆਂ ਦਾ ਖਜਾਨਾ ਹੈ। ਜੈਦੇਵ ਵੀ ਹੋਰ ਸਾਰੇ ਆਸਰੇ ਛੱਡਕੇ ਉਸੀ ਈਸ਼ਵਰ (ਵਾਹਿਗੁਰੂ) ਦੀ ਸ਼ਰਣ ਵਿੱਚ ਆਇਆ ਹੈ, ਉਹ ਹੁਣ ਵੀ, ਪਿਛਲੇ ਸਮੇ ਵੀ ਅਤੇ ਅੱਗੇ ਵੀ ਹਰ ਸਥਾਨ ਉੱਤੇ ਮੌਜੂਦ ਹੈ ॥5॥॥)
ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥(੧੧੦੬)
ਅਰਥ:
ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ।੧।ਰਹਾਉ।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ ‘ਓਂ’ ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ) । (ਇਸ ਦਾ ਸਦਕਾ)
ਕਮਜ਼ੋਰ (ਹੋਏ) ਮਨ ਦਾ (‘ਦੁਬਿਧਾ ਦ੍ਰਿਸਟਿ’ ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ।੧।
ਜੈਦੇਉ ਆਖਦਾ ਹੈ—ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ। ਜੈਦੇਵ – ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ।੨।੧।
ਜੋਰਾਵਰ ਸਿੰਘ ਤਰਸਿੱਕਾ ।
ਭੁੱਲ ਚੁੱਕ ਦੀ ਮੁਆਫੀ ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top