ਬੇਨਾਮ ਸਿੱਖ ਸੇਵਕ

ਗੁਰੂ ਕੇ ਸਿੱਖਾਂ ਵਿੱਚ ਔਰੰਗਜ਼ੇਬ ਦੇ ਪ੍ਰਤੀ ; ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਕਰਕੇ ਰੋਹ ਮੌਜੂਦ ਸੀ। ਜਿਸਦੇ ਚਲਦਿਆਂ ਅਕਤੂਬਰ ੧੬੭੬ ਈਸਵੀ ਵਿੱਚ ਔਰੰਗਜ਼ੇਬ ਦਾ ਸੋਧਾ ਲਾਵਣ ਦੀ ਨੀਅਤ ਨਾਲ ਇਕ ਸਿੱਖ ਨੇ ਹਮਲਾ ਕੀਤਾ ।ਇਸ ਬਾਰੇ ਮੁਆਸਿਰੀ ਆਲਮਗੀਰੀ ਦਾ ਕਰਤਾ ਲਿਖਦਾ ਹੈ ਕਿ “ਵੀਰਵਾਰ 29 ਰਮਜ਼ਾਨ ਨੂੰ ਸ਼ਹਿਨਸ਼ਾਹ ਦੀ ਸਵਾਰੀ ਜਾਮਿ ਮਸਜਿਦ ਤੋਂ ਵਾਪਸ ਆ ਰਹੀ ਸੀ । ਜਦੋਂ ਸ਼ਹਿਨਸ਼ਾਹ ਕਿਸ਼ਤੀ ਵਿੱਚ ਤੋਂ ਉਤਰ ਕੇ ਤਖ਼ਤਿ ਰਵਾਂ ਤੇ ਸਵਾਰ ਹੋ ਰਹੇ ਸਨ ਤਾਂ ਇਕ ਬਦਕਿਸਮਤ ਸਿਰ ਫਿਰੇ ਨੇ ਜੋ ਗੁਰੂ ਤੇਗ ਸਿੰਘ (ਦਰਅਸਲ ਲੇਖਕ ਦਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਤੋਂ ਹੈ) ਦਾ ਚੇਲਾ ਸੀ , ਦੋ ਇੱਟਾਂ ਸੁਟੀਆਂ ਜਿਨ੍ਹਾਂ ਵਿਚੋਂ ਇਕ ਤਖ਼ਤ ਉੱਤੇ ਡਿੱਗੀ। ਜਲੌ ਦੇ ਪਿਆਦਿਆਂ ਨੇ ਉਸ ਮੰਦ ਭਾਗੇ ਨੂੰ ਫੜ ਕੇ ਕੋਤਵਾਲ ਦੇ ਹਵਾਲੇ ਕਰ ਦਿੱਤਾ।”
ਇਸਤੋਂ ਬਿਨਾਂ ਇਹਨਾਂ ਦਿਨਾਂ ਵਿੱਚ ਹੀ(ਭਾਵ ਅਕਤੂਬਰ) ਔਰੰਗਜ਼ੇਬ ਤੇ ਦੋ ਹੋਰ ਹਮਲੇ ਇਕ ਸੋਟੀ ਨਾਲ ਕਿਸੇ ਫਰਿਆਦੀ ਦੇ ਭੇਖ ਵਿੱਚ ਆਏ ਸੱਜਣ ਨੇ ਚੌਂਕ ਵਿੱਚ ਹੀ ਕੀਤਾ ; ਜੋ ਫੜ੍ਹਿਆ ਗਿਆ। ਦੂਜਾ ਇਕ ਹੋਰ ਹਮਲਾ ਜਾਮਿ ਮਸਜਿਦ ਤੋਂ ਨਮਾਜ਼ ਵਾਪਸ ਪੜ੍ਹ ਘੋੜੇ ਤੇ ਚੜ੍ਹਦਿਆਂ ਉਸ ਉਪਰ ਇਕ ਸੱਜਣ ਨੇ ਆਪਣੀ ਤਲਵਾਰ ਨਾਲ ਕੀਤਾ। ਪਿਆਦਿਆਂ ਨੇ ਉਸਨੂੰ ਫੜ੍ਹ ਲਿਆ ਤੇ ਇਸ ਵਕਤ ਮੁਕਰਮ ਖਾਂ ਦੀ ਇਕ ਉਂਗਲ ਵੀ ਜਾਇਆ ਹੋਈ। ਇਹਨਾਂ ਹਮਲਿਆਂ ਦਾ ਜ਼ਿਕਰ ਵੀ ਮੁਆਸਿਰੀ ਆਲਮਗੀਰੀ ਵਿਚ ਹੈ , ਚਾਹੇ ਬੰਦਿਆਂ ਦੀ ਪਹਿਚਾਣ ਨਹੀਂ ਦੱਸੀ । ਪਰ ਪ੍ਰਿੰਸੀਪਲ ਸਤਬੀਰ ਸਿੰਘ ਵਰਗੇ ਸੱਜਣਾਂ ਨੇ ਇਹਨਾਂ ਨੂੰ ਗੁਰੂ ਕਾ ਸਿੱਖ ਹੀ ਮੰਨਿਆ ਹੈ ਜੋ ਆਪਣੇ ਗੁਰੂ ਪ੍ਰਤੀ ਪ੍ਰੇਮ ਤੇ ਬਾਦਸ਼ਾਹ ਪ੍ਰਤੀ ਰੋਹ ਦਾ ਪ੍ਰਗਟਾਵਾ ਸਿਰ ਧੜ ਦੀ ਬਾਜੀ ਲਾ ਕੇ ਕਰਦੇ ਹਨ।
ਬਲਦੀਪ ਸਿੰਘ ਰਾਮੂੰਵਾਲੀਆ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top