ਮੀਂਹ , ਅਕਾਲ ਪੁਰਖ ਦੇ ਹੱਥ
ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ??
ਸੁਣ ਕੇ ਤੀਸਰੇ ਗੁਰੂਦੇਵ ਜੀ ਨੇ ਬਚਨ ਕਹੇ ਭਾਈ ਇਨ੍ਹਾਂ ਬੱਦਲਾਂ ਵੱਲ ਉੱਠ ਉੱਠ ਕੇ ਕੀ ਵੇਖਣਾ , ਏਨ੍ਹਾਂ ਬਦਲਾਂ ਹੱਥ ਕੁਝ ਵੀ ਨਹੀਂ ਮੀਂਹ ਦੀ ਲੋੜ ਹੈ ਤਾਂ ਉਸ ਅਕਾਲ ਪੁਰਖ ਨੂੰ ਚੇਤੇ ਕਰੋ , ਉਸ ਦੇ ਅੱਗੇ ਅਰਦਾਸ ਬੇਨਤੀ ਕਰੋ ਜੋ ਇਨ੍ਹਾਂ ਬੱਦਲਾਂ ਨੂੰ ਭੇਜਦਾ ਆ ਜਿਸ ਦੇ ਹੁਕਮ ਵਿੱਚ ਏ ਚੱਲਦੇ ਨੇ।
ਗੁਰੂ ਬੋਲ ਨੇ
ਮ ੩॥
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
(ਅੰਗ-੧੨੮੦) 1280
💦💦💦💦💦💦💦💦⛈️🌩️🌧️
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜੇ ਨੂੰ ਵੀ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਬਹੁਤ ਗਰਮੀ ਸੀ, ਅੱਜ ਮੀਂਹ ਪਿਆ ਤੇ ਸੁੱਖ ਦਾ ਸਾਹ ਆਇਆ। ਹਵਾ ਵੀ ਬੜੀ ਠੰਢੀ ਚੱਲ ਰਹੀ ਹੈ।
ਸਤਿਗੁਰੂ ਕਹਿੰਦੇ ਨੇ ਸਭ ਸੁੱਖਾਂ ਦਾ ਦਾਤਾ ਓ ਮਾਲਕ ਹੈ ਜੋ ਮੀਂਹ ਪਿਆ…
ਹੈ , ਉਸੇ ਦੀ ਕਿਰਪਾ ਨਾਲ ਪਿਆ ਹੈ। ਉਸ ਦਾ ਧੰਨਵਾਦ ਕਰੋ ਉਸੇ ਦੀ ਮਿਹਰ ਨਾਲ ਅੱਜ ਸਭ ਜੀਅ ਜੰਤ ਪ੍ਰਸੰਨ ਨੇ ਖੁਸ਼ੀ ਨੇ।
ਮਾਝ ਮਹਲਾ ੫ ॥
ਮੀਹੁ ਪਇਆ ਪਰਮੇਸਰਿ ਪਾਇਆ ॥
ਜੀਅ ਜੰਤ ਸਭਿ ਸੁਖੀ ਵਸਾਇਆ ॥ (ਅੰਗ-੧੦੫) 105
💦💦💦💦💦💦💦💦⛈️🌩️🌧️
ਨੋਟ ਪੰਜਾਬ ਵਿੱਚ ਵੀ ਪੁਰਾਣੀ ਰੀਤ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ ਕੋਈ ਗੁੱਡੀਆਂ ਪਟੋਲਿਆਂ ਦੇ ਵਿਆਹ ਕਰਾ ਰਿਹਾ ਹੈ , ਕੋਈ ਸਾੜਦਾ ਹੈ ਕੋਈ ਡੱਡੂ ਡੱਡੀ ਦਾ ਵਿਆਹ ਕਰਵਾਉਂਦਾ ਹੈ ਕੋਈ ਇੰਦਰਦੇਵ ਦੀ ਅਰਾਧਨਾ ਕਰਦਾ , ਕੋਈ ਪੀਰਾਂ ਦੇ ਚੌਲ ਚੜ੍ਹਾਉਂਦਾ ਹੈ ਏਦਾ ਹੋਰ ਬਹੁਤ ਕੁਝ ਆ ਜੋ ਮੀਂਹ ਵਾਸਤੇ ਲੋਕ ਕਰਦੇ ਨੇ।
ਪਰ ਗੁਰਮਤਿ ਅਨੁਸਾਰ ਕੇਵਲ ਗੁਰੂ ਚਰਨਾਂ ਚ ਅਰਦਾਸ ਹੈ ਨਾ ਡੱਡੂਆਂ ਹੱਥ ਕੁਝ ਹੈ ਨਾ ਗੁੱਡੀਆਂ ਦੇ, ਨਾ ਇੰਦਰ ਦੇ ਹੱਥ, ਨ ਮੜ੍ਹੀਆਂ ਤੇ ਚੌਲ ਚੜ੍ਹਾਉਣ ਨਾਲ ਕੁਝ ਮਿਲਣਾ।
ਇਹ ਤਾਂ ਅਕਾਲ ਪੁਰਖ ਦੇ ਹੱਥ ਹੈ।
ਮੀਂਹੁ ਪਿਆ ਪਰਮੇਸਰਿ ਪਾਇਆ
💦💦💦💦💦💦💦💦⛈️🌩️🌧️
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ