ਭਾਈ ਗੋਇੰਦਾ ਤੇ ਬਾਬਾ ਫੂਲ ਜੀ

ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਸੱਕੇ ਭਰਾ ਸਨ । ਇਹ ਵੀ ਬਾਬਾ ਅਲਮਸਤ ਤੇ ਬਾਲੂ ਹਸਨਾ ਵਾਂਗ ਸ੍ਰੀਨਗਰ ਦੇ ਹੀ ਜੰਮਪਲ ਸਨ । ਇਨ੍ਹਾਂ ਦੇ ਪਿਤਾ ਦਾ ਨਾਂ ਭਾਈ ਜੈ ਦੇਵ ਜੀ ਤੇ ਮਾਤਾ ਜੀ ਦਾ ਨਾਂ ਸੁੱਭਦਰਾ ਜੀ ਸੀ । ਜਦ ਗੁਰੂ ਹਰਿਗੋਬਿੰਦ ਜੀ ਸ੍ਰੀਨਗਰ ਭਾਗਭਰੀ ਦੀ ਆਸ ਪੁਜਾਉਣ ਲਈ ਗਏ ਤਾਂ ਉਹ ਉਨ੍ਹਾਂ ਦੀ ਚਰਨ ਸ਼ਰਨ ਵਿਚ ਆ ਗਏ । ਇਨ੍ਹਾਂ ਦੋਵਾਂ ਨੇ ਦੇਸ਼ ਦੇ ਉਨ੍ਹਾਂ ਭਾਗਾਂ ਵਿਚ ਸਿੱਖੀ ਫੈਲਾਈ ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ । ਇਨ੍ਹਾਂ ਦੇ ਦੋਵੇਂ ਧੂੰਏਂ ਬੜੇ ਪ੍ਰਸਿੱਧ ਹੋਏ । ਤਕਰੀਬਨ 317 ਅਸਥਾਨ ਇਨ੍ਹਾਂ ਦੇ ਪ੍ਰਸਿੱਧ ਹਨ ਜਿੱਥੇ ਕੇਂਦਰ ਬਣਾ ਕੇ ਇਨ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ ।
ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਡਰੋਲੀ ਤੋਂ ਚਾਰ ਕਿਲੋਮੀਟਰ ਦੂਰ ਸੁਲਤਾਨ ਪੁਰ ਵੱਲ , ਇਥੋਂ ਦਾ ਹੀ ਵਸਨੀਕ ਸੀ ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਦੋਵੇਂ ਗੁਰੂ ਹਰਿਗੋਬਿੰਦ ਜੀ ਦਾ ਆਉਣਾ ਜਦ ਆਪਣੇ ਆਸ – ਪਾਸ ਦੇ ਪਿੰਡਾਂ ਵਿਚ ਸੁਣਦੇ ਤਾਂ ਝੱਟ ਉਨ੍ਹਾਂ ਦੇ ਦਰਸ਼ਨ ਲਈ ਤਿਆਰ ਹੋ ਜਾਂਦੇ ਤੇ ਉੱਥੇ ਪਹੁੰਚ ਬੜੀ ਸੇਵਾ ਟਹਿਲ ਕਰਦੇ ਰਹਿੰਦੇ । ਝਿਲਮਨ ਜੀ ਸਦਾ ਪੱਖੇ ਝੱਲਣ ਦੀ ਸੇਵਾ ਕਰਦੇ ਨੇ ਸਾਰੀ ਸੰਗਤ ਜਦ ਬੜੇ ਧਿਆਨ ਨਾਲ ਗੁਰੂ ਜੀ ਦੇ ਮਿੱਠੇ ਬਚਨ ਸੁਣ ਰਹੀ ਹੁੰਦੀ , ਭਾਈ ਜੀ ਪੱਖੇ ਨਾਲ ਨਿੰਮੀ – ਨਿੰਮੀ ਠੰਡੀ ਹਵਾ ਝੱਲ ਰਹੇ ਹੁੰਦੇ । ਉਨ੍ਹਾਂ ਦਾ ਉਤਸ਼ਾਹ ਹੋਰ ਵਧਦਾ ਤੇ ਸੰਗਤ ਇਸ ਪਾਸੇ ਗੁਰੂ ਜੀ ਦੇ ਮਿੱਠੇ – ਠੰਡੇ ਬਚਨ ਸੁਣ ਕੇ ਨਿਹਾਲ ਹੁੰਦੀ ਪਰ ਭਾਈ ਜੀ ਦੀ ਸੇਵਾ ਵੀ ਅਨੋਖੀ ਹੀ ਸੀ ਜੋ ਚਾਰੇ ਪਾਸੇ ਠੰਡ ਵਰਸਾ ਰਹੀ ਸੀ । ਗੁਰੂ ਹਰਿਗੋਬਿੰਦ ਜੀ ਇਨ੍ਹਾਂ ਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਤੇ ਸਿੱਖੀ ਦਾਨ ਦਿੱਤੀ ਤੇ ਕਿਹਾ ਪੱਖੇ ਦੀ ਪੌਣ ਦੀ ਤਰ੍ਹਾਂ ਥਾਂ – ਥਾਂ ਸਿੱਖੀ ਦੀ ਖ਼ੁਸ਼ਬੂ ਫੈਲਾਓ । ਆਪਣਾ ਚੋਲਾ , ਕੰਘਾ ਤੇ ਜ਼ਰੀਦਾਰ ਪੋਠੋਹਾਰੀ ਜੁੱਤੀ ਪ੍ਰਸੰਨ ਹੋ ਕੇ ਆਪ ਜੀ ਨੂੰ ਦਿੱਤੀ ਤੇ ਥਾਂ – ਥਾਂ ‘ ਤੇ ਸਿੱਖੀ ਫੈਲਾਉਣ ਲਈ ਆਖਿਆ ਇਹ ਕੀਮਤੀ ਵਸਤਾਂ ਇਨ੍ਹਾਂ ਦੇ ਖ਼ਾਨਦਾਨ ਪਾਸ ਸਨ , ਪਰ ਹੁਣ ਪਤਾ ਕਰਨ ਤੇ ਬੜਾ ਅਫ਼ਸੋਸ ਹੋਇਆ ਕਿ ਉਹ ਕਿਧਰੇ ਗਵਾਚੀਆਂ ਹੋਈਆਂ ਹਨ । ਯਤਨ ਕਰਕੇ ਲੱਭਣੀਆਂ ਚਾਹੀਦੀਆਂ ਹਨ ।


Related Posts

2 thoughts on “ਕਕਾਰਾਂ ਦੀ ਲੋੜ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top