17 ਸਤੰਬਰ – ਗੁਰਗੱਦੀ ਦਿਵਸ ਧੰਨ ਗੁਰੂ ਅਰਜਨ ਦੇਵ ਜੀ
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਸਨ ਵੱਡੇ ਬਾਬਾ ਪ੍ਰਿਥੀ ਚੰਦ ਉਨ੍ਹਾਂ ਤਾਂ ਛੋਟੇ ਬਾਬਾ ਮਹਾਂਦੇਵ ਸਭ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ। ਜਦੋਂ ਗੁਰੂ ਪਿਤਾ ਵਲੋੰ ਪਰਖ ਹੋਈ ਤਾ ਗੁਰੂ ਅਰਜਨ ਦੇਵ ਜੀ ਹੀ ਪੂਰੇ ਉਤਰੇ। ਹੋਇਆ ਏ ਕਿ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਬਾਬਾ ਸਹਾਰੀ ਮੱਲ ਜੀ ਦੇ ਪੁੱਤ ਦਾ ਵਿਆਹ ਸੀ ਉਨ੍ਹਾਂ ਕਿਆ ਮਹਾਰਾਜ ਆਪ ਜੀ ਲਾਹੌਰ ਆਕੇ ਵਿਆਹ ਚ ਦਰਸ਼ਨ ਦਿਓ ਤੇ ਹਾਡੀ ਸੋਭਾ ਦੂਣੀ ਹੋ ਜਾਊ ਗੁਰੂ ਰਾਮਦਾਸ ਜੀ ਨੇ ਮਜਬੂਰੀ ਦਸਦਿਆਂ ਕਿਹਾ ਸਰੋਵਰ ਦੀ ਸੇਵਾ ਚੱਲ ਰਹੀ ਹੈ ਹਜ਼ਾਰਾਂ ਸੰਗਤ ਅਉਦੀ ਜਾਂਦੀ ਹੈ ਸੋ ਹਾਡਾ ਜਾਣਾ ਸਹੀ ਨਹੀਂ , ਨਾਲੇ ਸਾਡੇ ਜਾਣ ਨਾਲ ਸੰਗਤ ਬਹੁਤ ਹੋ ਜਾਣੀ ਧੀ ਵਾਲਿਆਂ ਤੇ ਬੋਝ ਪਊ ਜੋ ਚੰਗਾ ਨਹੀਂ। ਸਹਾਰੀ ਮੱਲ ਜੀ ਨੇ ਕਿਆ ਫਿਰ ਆਪ ਜੀ ਕਿਸੇ ਪੁਤਰ ਨੂੰ ਭੇਜ ਦਿਓ ਸਤਿਗੁਰਾਂ ਕਿਹਾ ਠੀਕ ਹੈ।
ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਿਆ ਤੁਸੀਂ ਲਾਹੌਰ ਵਿਆ ਤੇ ਜਾਓ ਪ੍ਰਿਥੀ ਚੰਦ ਨੇ ਕਿਹਾ ਇੱਥੇ ਕੰਮਕਾਰ ਹੈ ਮੇਰੇ ਬਿਨਾਂ ਸਰਨਾ ਨਹੀਂ ਮੈਂ ਨਹੀਂ ਜਾਣਾ ਵਾਰ ਵਾਰ ਕਹਿਣ ਤੇ ਵੀ ਬਚਨ ਨ ਮੰਨਿਆ ਦੂਜੇ ਪੁੱਤ ਮਹਾਂਦੇਵ ਨੂੰ ਕਿਹਾ ਉਸ ਨੇ ਵੀ ਨਾਂਹ ਕਰ ਦਿੱਤੀ ਓ ਵਿਰੱਕਤ ਜੇਹਾ ਬੰਦਾ ਸੀ ਫਿਰ ਛੋਟੇ ਪੁਤਰ ਸ੍ਰੀ ਅਰਜਨ ਜੀ ਨੂੰ ਕਿਹਾ ਉਨ੍ਹਾਂ ਓਸੇ ਵੇਲੇ ਸੱਤ ਬਚਨ ਕਰਕੇ ਮੰਨ ਲਿਆ ਗੁਰੂ ਪਿਤਾ ਨੇ ਏ ਵੀ ਕਿਹਾ ਬਿਨਾਂ ਬੁਲਾਏ ਵਾਪਸ ਨਹੀਂ ਆਉਣਾ ਜਦੋਂ ਸੁਨੇਹਾ ਭੇਜਾਂਗੇ ਤਾਂ ਮੁੜਣਾ ਅਰਜਨ ਦੇਵ ਜੀ ਸਤਿ ਬਚਨ ਕਹਿ ਕੇ ਨਮਸਕਾਰ ਕਰਕੇ ਲਾਹੌਰ ਨੂੰ ਚਲੇ ਗਏ।
ਵਿਆਹ ਤੋਂ ਕਾਫੀ ਸਮਾਂ ਬਾਅਦ ਵੀ ਜਦੋ ਗੁਰੂ ਪਿਤਾ ਦਾ ਬੁਲਾਵਾ ਨ ਆਇਆ ਤੇ ਆਪਣੇ ਆਪ ਆ ਨਹੀ ਸਕਦੇ ਸੀ ਤਾਂ ਫਿਰ ਉਡੀਕ ਉਡੀਕ ਕੇ ਗੁਰੂ ਪਿਤਾ ਨੂੰ ਸਮੇ ਸਮੇ ਦੋ ਚਿੱਠੀਆਂ ਭੇਜੀਆਂ ਚਿੱਠੀਆਂ ਦੋਵੇ ਪ੍ਰਿਥੀ ਚੰਦ ਨੇ ਲੁਕਾ ਲਈਆਂ ਓ ਚਹੁੰਦਾ ਸੀ ਕੇ ਛੋਟਾ ਭਰਾ ਅਰਜਨ ਗੁਰੂ ਪਿਤਾ ਤੋ ਦੂਰ ਰਹੇ ਤੇ ਗੱਦੀ ਮੈਨੂੰ ਮਿਲੇ ਵਿਆਹ ਜਾਣ ਤੋ ਨਾਹ ਵੀ ਏਸੇ ਕਰਕੇ ਕੀਤੀ ਸੀ, ਦਿਲ ਚ ਖੋਟ ਸੀ ਸੋ ਚਿੱਠੀਆਂ ਸਤਿਗੁਰਾਂ ਤੱਕ ਪਹੁੰਚਣ ਨਾ ਦਿੱਤੀਆਂ ਫਿਰ ਸ੍ਰੀ ਅਰਜਨ ਦੇਵ ਜੀ ਨੇ ਤੀਜੀ ਚਿੱਠੀ ਸਿੱਖ ਦੇ ਹੱਥ ਭੇਜੀ ਨਾਲ ਕਿਹਾ ਇਹ ਚਿੱਠੀ ਸਤਿਗੁਰਾਂ ਨੂੰ ਹੀ ਦੇਣੀ ਹੋਰ ਕਿਸੇ ਨੂੰ ਨਹੀਂ।
ਜਦੋਂ ਤੀਜੀ ਚਿੱਠੀ ਆਈ ਗੁਰੂ ਰਾਮਦਾਸ ਜੀ ਨੇ ਪੜ੍ਹੀ ਤੇ ਸਿੱਖ ਤੋਂ ਪਤਾ ਲੱਗਾ ਕਿ ਪਹਿਲਾਂ ਵੀ ਦੋ ਚਿੱਠੀਆਂ ਆਈਆਂ ਜੋ ਪ੍ਰਿਥੀ ਚੰਦ ਦੇ ਕੋਲ ਆ। ਪ੍ਰਿਥੀ ਚੰਦ ਨੂੰ ਚਿੱਠੀਆਂ ਦੇ ਬਾਰੇ ਪੁੱਛਿਆ ਉਹ ਮੁੱਕਰ ਗਿਆ ਜਾਂ ਤਲਾਸ਼ੀ ਹੋਈ ਤਾਂ ਉਸ ਕੋਲੋਂ ਹੀ ਚਿੱਠੀਆਂ ਨਿਕਲ ਵੀ ਆਈਆਂ। ਪ੍ਰਿਥੀ ਚੰਦ ਦੀ ਖੋਟ ਸਾਰਿਆਂ ਚ ਪਰਗਟ ਹੋ ਗਈ , ਇਸ ਤਰਾਂ ਪਰਖ ਚੋ ਸ੍ਰੀ ਅਰਜਨ ਜੀ ਖਰੇ ਉਤਰੇ। ਕਮਾਲ ਆ ਗੁਰੂ ਦਾ ਕੌਤਕਾਂ ਦੀ ਕੇ ਵਿਆਹ ਤੇ ਜਾਣਾ ਵੀ ਪਰਖ ਸੀ ਕਿਸੇ ਨੇ ਸੁਪਨੇ ਚ ਵੀ ਨੀ ਸੋਚਿਆ ਹੋਣਾ ਏ।
ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜ ਕੇ ਪੁਤ ਅਰਜਨ ਨੂੰ ਲਾਹੌਰ ਤੋ ਬੁਲਾਇਆ। ਥੋੜ੍ਹੇ ਦਿਨਾਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਰੇ ਦਰਦਾਰ ਚ ਛੋਟੇ ਪੁੱਤ ਅਰਜਨ ਨੂੰ ਤਖ਼ਤ ਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ।
ਬਾਬਾ ਸੱਤਾ ਬਲਵੰਡ ਜੀ ਦੇ ਬਚਨ ਨੇ
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
ਚੌਥੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਅੱਜ ਤੋਂ ਬਾਅਦ ਇਹ ਗੁਰੂ ਹੋਣਗੇ ਇਨ੍ਹਾਂ ਨੂੰ ਹਾਡਾ ਹੀ ਰੂਪ ਕਰਕੇ ਜਾਨਣਾ
ਇਸ ਤਰ੍ਹਾਂ ਭਾਦੋਂ ਸੁਦੀ ਦੂਜ ਸੰਮਤ ੧੬੩੮ ( 1581ਈ:) ਨੂੰ ਅਜ ਦੇ ਦਿਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ
ਸਤਿਗੁਰਾਂ ਦੇ ਗੁਰਤਾਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈ
ਨੋਟ ਚਿੱਠੀਆਂ ਚ ਮਾਂਝ ਰਾਗ ਦਾ ਮੇਰਾ ਮਨ ਲੋਚੈ…. ਸ਼ਬਦ ਸੀ
ਪਹਿਲੀ ਚਿੱਠੀ ਚ
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥
ਦੂਜੀ ਚ
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਚਿਰੁ ਹੋਆ ਦੇਖੇ ਸਾਰਿੰਗਪਾਣੀ ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥
ਤੀਜੀ ਚ
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
ਫੇਰ ਜਦੋ ਤਖਤ ਤੇ ਸੁਭਾਏਮਾਨ ਹੋਏ ਗੁਰੂ ਪਿਤਾ ਦੇ ਦਰਸ਼ਨ ਕਰਦਿਆਂ ਗੁਰੂ ਹੁਕਮ ਨਾਲ ਚੌਥਾ ਪਦਾ “ਨਾਨਕ” ਛਾਪ ਚ ਸ਼ੁਕਰਾਨਾ ਕਰਦਿਆਂ ਉਚਾਰ ਸ਼ਬਦ ਪੂਰਾ ਕੀਤਾ
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥
ਮੇਜਰ ਸਿੰਘ
ਗੁਰੂ ਕਿਰਪਾ ਕਰੇ
Satnaam shree waheguru ji