ਸਿਮਰਨ ਤੋਂ ਬਿਨਾ ਸਭ ਜਪ ਤਪ ਫੋਕਟ

ਕਰਤਾਰਪੁਰ (ਬਿਆਸ) ਵਿਚ ਇਕ ਜਟੂ ਨਾਮ ਦਾ ਸਾਧੂ ਸੀ। ਉਹ ਪੰਜ ਧੂਣੀਆਂ ਬਾਲਕੇ ਤਪਸਿਆ ਕਰਦਾ ਸੀ, ਇਸ ਕਰਕੇ ਸਾਰੇ ਉਸਨੂੰ ਤਪਾ ਜੀ ਕਹਿ ਬਲਾਉਂਦੇ ਸਨ। ਉਸਨੂੰ ਤਪ ਕਰਦੇ ਖਪਦੀਆਂ ਕਈ ਸਾਲ ਹੋ ਗਏ ਸਨ ਪਰ ਉਸਦੀ ਆਤਮਾ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਈ ਸੰਤਾਂ ਭਗਤਾਂ ਨੇ ਸਮਝਾਇਆ ਕਿ ਤਪ ਦਾ ਝਜੰਟ ਛੱਡ ਕੇ ਵਾਹਿਗੁਰੂ ਦਾ ਭਜਨ ਕਰ ਤਾਂਕਿ ਤੇਰਾ ਕਲਿਆਣ ਹੋਵੇ ਤੇ ਮਨ ਵੀ ਸ਼ਾਂਤ ਹੋ ਜਾਵੇ। ਤਪੇ ਨੇ ਕਿਸੇ ਦੀ ਇਕ ਨ ਸੁਣੀ। ਉਹ ਆਪਣੇ ਹਠ ਉਪਰ ਕਾਇਮ ਰਿਹਾ।
ਇਕ ਦਿਨ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਿਰਾਂ ਦੇ ਘਰ ਵਿਚ ਆਕੇ ਸ਼ਿਕਾਰ ਖੇਡਣ ਤੇ ਭੁਲੇੇ ਭਟਕੇ ਪਾਪੀਆਂ ਨੂੰ ਤਾਰਨ ਵਾਸਤੇ ਦਰਿਆ ਬਿਆਸ ਤੋਂ ਪਾਰ ਚਲੇ ਗਏ। ਸਤਿਗੁਰਾਂ ਨੂੰ ਲੋਕਾਂ ਨੇ ਦਸਿਆ ਕਿ ਇਥੇ ਜਟੂ ਤਪ ਕਰਦਾ ਹੈ। ਤਪ ਕਰਦੇ ਨੂੰ ਕਈ ਸਾਲ ਬੀਤ ਗਏ ਹਨ, ਪਰ ਉਹਦਾ ਤਪ ਸੰਪੂਰਨ ਨਹੀਂ ਹੁੰਦਾ, ਉਹ ਖਪਿ ਜਾਂਦਾ ਹੈ, ਖਪਣ ਤੋਂ ਹਟਾ ਦੇਣਾ ਚਾਹੀਏ। ਦਿਆਲੂ ਤੇ ਕ੍ਰਿਪਾਲੂ ਸਚੇ ਸਤਿਗੁਰ ਤਪੇ ਕੋਲ ਪੁਜੇ। ਪੰਜ ਕੁ ਮਿੰਟ ਉਹਦੇ ਵਲ ਦੇਖਦੇ ਰਹੇ। ਨੈਣਾਂ ਦੀਯਾ ਪ੍ਰੇਮ ਕਿਰਨਾਂ ਸੁੱਟ ਸੁੱਟ ਕੇ ਉਹਦੇ ਤਪਦੇ ਹਿਰਦੇ ਨੂੰ ਠੰਡੀਆਂ ਕਰਦੇ ਰਹੇ। ਤੁੜਨ ਲਗਿਆਂ ਸਤਿਗੁਰਾਂ ਨੇ ਸਿਰਫ ਇਹੋ ਕਿਹਾ, ਤਪਿਆ! ਕਿਉ ਖਪਦਾ ਹੈ ਵਾਹਿਗੁਰੂ ਕਹੋ। ਇਹ ਬਚਨ ਕਰਕੇ ਅੱਗੇ ਚਲੇ ਗਏ।
ਇਹ ਸ਼ਬਦ ਸੁਣਕੇ ਤਪੇ ਨੇ ਅੱਖਾਂ ਪਟਕੇ ਦੇਖਿਆ ਤਾਂ ਉਸਨੂੰ ਝੋਲਾ ਜਿਹ ਪਿਆ ਕਿ ਘੋੜੇ ਵਾਲਾ ਅੱਗੇ ਲੰਘ ਗਿਆ ਹੈ, ਉਹਦਾ ਮਨ ਬੇਚੈਨ ਹੋ ਗਿਆ।
ਉਹਦੀਆਂ ਧੂਣੀਆਂ ਠੰਡੀਆਂ ਹੋ ਗਈਆਂ, ਉਸ ਵਿਚ ਐਨੀ ਹਿੰਮਤ ਨ ਰਹੀ ਕਿ ਉਹ ਫੂਕ ਮਾਰਕੇ ਅੱਗ ਬਾਲੇ, ਲਾਗੇ ਪਈਆਂ ਲੱਕੜਾਂ ਧੂਣੀ ਉਤੇ ਰੱਖੇ। ਉਹ ਖੁਦ ਹੈਰਾਨ ਸੀ ਕਿ ਜਾਂਦਾ ਹੋਇਆ ਰਾਹੀ ਉਹਦੇ ਹਿਰਦੇ ਵਿਚ ਨਵੀਂ ਪ੍ਰੇਮ ਚਵਾਤੀ ਬਾਲ ਗਿਆ ਹੈ। ਕੁਝ ਚਿਰ ਬੇਚੈਨ ਰਹਿਣ ਪਿੱਛੋਂ ਉਠਿਆ ਤੇ ਛਾਲਾਂ ਮਾਰ ਕੇ ਧੂਣੀਆਂ ਵਾਲੇ ਆਸਨ ਤੋਂ ਬਾਹਰ ਆ ਗਿਆ। ਬਾਹਰ ਆ ਕੇ ਵਾਹਿਗੁਰੂ ਕਹੋ ਵਾਹਿਗੁਰੂ ਮੂੰਹੋ ਰਟਨ ਲਗ ਪਿਆ ਜਿਵੇਂ ਕੋਈ ਪੰਛੀ ਕਿਸੇ ਮਨੁੱਖ ਕੋਲੋ ਬਚਣ ਸੁਣ ਕੇ ਰਟੀ ਜਾਂਦਾ ਹੈ। ਉਹ ਇਨ੍ਹਾਂ ਮਗਨ ਹੋ ਗਿਆ ਕਿ ਸ਼ੁਦਾਈ ਪ੍ਰਤੀਤ ਹੋਣ ਲਗਾ, ਬੱਚੇ ਤੇ ਬੇਸਮਝ ਉਸਦੇ ਦੁਵਾਲੇ ਇਕੱਠੇ ਹੋ ਜਾਂਦੇ। ਉਸਨੂੰ ਗੱਲਾਂ ਨਾਲ ਚੜ੍ਹਾਉਂਦੇ ਤਪਾ ਖਪਾ ਤਪਾ ਖਪਾ ਜਾਂ ਤਪਿਆ ਕਿਉ ਖਪਿਆ ਉਹ ਅਗੋ ਖਿਝਕੇ ਨ ਪੈਂਦਾ ਸਗੋਂ ਆਖੀ ਜਾਂਦਾ, ਵਾਹਿਗੁਰੂ ਕਹੋ ਉਸਨੂੰ ਖਾਣੇ, ਲੀੜੇ ਤੇ ਆਪਣੇ ਆਪਦੀ ਸੰਭਾਲ ਨ ਰਹੀ। ਉਹ ਸੱਚ ਮੁੱਚ ਸਦਾਈ ਹੋ ਗਿਆ। ਉਦਾਲੇ ਦੇ ਲੀੜੇ ਪਾਟ ਗਏ, ਕਦੀ ਟਾਕੀਆਂ ਨਾਲ ਅਧਰਵੰਜਾ ਲੈ ਲੈਂਦਾ, ਕਦੀ ਅਲਫ਼ ਨੰਗਾ ਹੀ ਤੁਰਿਆ ਫਿਰਦਾ ਰਹਿੰਦਾ। ਤਪੇ ਤੋਂ ਮਲੰਗ ਨਾਮ ਪੈ ਗਿਆ।
ਸਚੇ ਸਤਿਗੁਰਾਂ ਨੇ ਪ੍ਰੇਮ ਦੀ ਡੋਰ ਨਾਲ ਖਿਚਿਆ। ਡਾਢਾ ਖਿਚਿਆ, ਤਪਾ ਝਲਪੁਣੇ ਵਿਚ ਹੀ ਦਰਿਆ ਬਿਆਸ ਪਾਰ ਕਰਕੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਪਹੁੰਚ ਗਿਆ। ਉਸਦੀ ਚਰਚਾ ਹੋਣ ਲਗ ਗਈ ਕਿ ਇਕ ਨਿਰਾਲਾ ਹੀ ਪਾਗਲ ਆਇਆ ਹੈ ਜੋ ਵਾਹਿਗੁਰੂ ਕਹੋ ਤੋਂ ਉਪਰ ਕੁਝ ਬੋਲਦਾ ਹੀ ਨਹੀਂ। ਸਤਿਗੁਰਾਂ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਤਪੇ ਨੂੰ ਦੀਵਾਨ ਵਿਚ ਲੈ ਕੇ ਆਓ ਉਹ ਗੁਰਮੁਖ ਹੈ। ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸਦਾ ਹਿਰਦਾ ਪਵਿਤ੍ਰ ਹੈ।
ਸੇਵਾਦਾਰਾਂ ਨੇ ਭਾਈ ਜਟੂ ਤਪੇ ਨੂੰ ਗੁਰੂ ਸਾਹਿਬ ਦੇ ਹਜੂਰ ਵਿਚ ਲੈ ਆਏ। ਗੁਰੂ ਜੀ ਨੇ ਤਪੇ ਦੇ ਸਿਰ ਉਤੇ ਹੱਥ ਰਖਿਆ, ਹੱਥ ਰੱਖਣ ਦੀ ਢਿਲ ਸੀ ਤਪੇ ਦੇ ਕਪਾਟ ਖੁਲ ਗਏ, ਉਸਨੂੰ ਤਿੰਨ ਲੋਕ ਦੀ ਸੋਝੀ ਪੈ ਗਈ। ਉਸਦਾ ਪਾਗਲਪਨ ਦੂਰ ਹੋ ਗਿਆ। ਉਸਨੇ ਸਤਿਗੁਰਾਂ ਦੇ ਚਰਨਾਂ ਉਤੇ ਮੱਥਾ ਟੇਕਿਆ ਤੇ ਆਖਿਆ ਤਪੇ ਖੱਪੇ ਨੂੰ ਸ਼ਾਂਤ ਕਰਕੇ ਸਿਧੇ ਰਾਹ ਪਾਇਆ ਹੈ ਬਲਿਹਾਰ ਹੈ ਸਚੇ ਸਤਿਗੁਰੂ! ਮਹਿਰ ਦੇ ਦਾਤਿਆ! ਦੁਖੀਆ ਦੇ ਦੁਖ ਦੂਰ ਕਰਨ ਹਾਰ। ਬਾਕੀ ਦੀ ਉਮਰ ਸਿਮਰਨ ਤੇ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆ ਗੁਜਾਰੀ ਚੰਗੇ ਭਗਤਾ ਤੇ ਸੇਵਕਾਂ ਵਿਚ ਗਿਣਿਆ ਗਿਆ।
ਇਸ ਸਾਖੀ ਤੋਂ ਪਤਾ ਚਲਦਾ ਹੈ ਨਾਮ ਸਿਮਰਨ ਤੋਂ ਬਿਨਾ ਸਭ ਜਪ ਤਪ ਫੋਕਟ ਹੈ।


Related Posts

One thought on “ਸ਼ਹਾਦਤ ਭਾਈ ਹਕੀਕਤ ਰਾਏ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top