ਇਤਿਹਾਸ – ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ – ਦਿੱਲੀ
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ (suffring with Small Pox ) ਆਪਣੇ ਉਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਅਸਥਾਨ ਤੇ (ਗੁ: ਬਾਲਾ ਸਾਹਿਬ ) ਲਿਆਂਦਾ ਗਿਆ। ਖੁੱਲ੍ਹੇ ਮੈਦਾਨ ਵਿਚ ਤੰਬੂ ਲਗਾ ਦਿਤੇ ਗਏ। ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਪੰਜ ਪੈਸੇ ਅਤੇ ਇਕ ਨਾਰੀਅਲ ਲੈ ਆਓ , ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ” . ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੈ। ਗੁਰੂ ਜੀ ਦੀ ਦੇਹਿ ਦਾ ਅੰਤਿਮ ਸੰਸਕਾਰ ਇਸੇ ਅਸਥਾਨ ਤੇ ਕੀਤਾ ਗਿਆ ਤੇ ਫੁੱਲ ਦਿੱਲੀ ਤੋਂ ਬਾਹਰ ਕੀਰਤਪੁਰ ਵਿਖੇ ਲੈ ਜਾ ਕੇ ਪਤਾਲਪੁਰੀ ਗੁਰਦੁਆਰੇ ਵਿਚ ਰਾਖੇ ਗਏ।