ਜਦੋ ਦਯਾਨੰਦ ਨੇ ਪੰਥ ਨੂੰ ਵੰਗਾਰਿਆ
ਆਰੀਆ ਸਮਾਜੀ ਦਯਾਨੰਦ ਨੇ ਇਕ ਵਾਰ ਅੰਮ੍ਰਿਤਸਰ ਸਾਹਿਬ ਚ ਬੜੇ ਹੰਕਾਰ ਨਾਲ ਕਿਹਾ, ਜੇ ਸਿਖ ਆਪਣੇ ਆਪ ਕੋ “ਖਾਲਸਾ” ਕਹਿਤੇ ਹੈਂ , ਪਰ ਕਿਸੇ ਨੂੰ ਵੀ ਖਾਲਸੇ ਦੇ ਯਥਾਰਥ (ਅਸਲ ) ਅਰਥ ਪਤਾ ਨਹੀ। ਜੇ ਕੋਈ ਸਿਖ “ਖਾਲਸਾ” ਸ਼ਬਦ ਦੀ ਅਰਥ ਵਿਆਖਿਆ ਕਰ ਦੇਵੇ ਤਾਂ ਦਸੋ ਕਲ੍ਹ ਤੱਕ ਦਾ ਸਮਾਂ ਹੈ, ਮੈ ਕੱਲ੍ਹ ਨੂੰ ਇਸੇ ਥਾਂ ਉਸ ਨਾਲ ਵਿਚਾਰ ਕਰਾਂਗਾ ਪਰ ਮੈਨੂੰ ਨਿਸ਼ਚੇ ਹੈ ਕੋਈ ਅਰਥ ਕਰਨ ਨਹੀ ਅਉਣਾ ਵਾਲਾ।
ਇਸ ਸਮੇ ਨਿਰਮਲੇ ਮਹਾਤਮਾ ਪੰਡਿਤ ਨਿਹਾਲ ਸਿੰਘ ਥੋਹਾ ਖਾਲਸਾ (ਰਾਵਲਪਿੰਡੀ) ਵਾਲੇ ਵੀ ਸਭਾ ਚ ਬੈਠੇ ਸੀ। ਪੰਡਿਤ ਜੀ ਨੇ ਸੋਚਿਆ ਏ ਹੰਕਾਰੀ ਦਯਾਨੰਦ ਗੁਰੂ ਨਗਰੀ ਚ ਆਕੇ ਸਾਰੇ ਗੁਰੂ ਪੰਥ ਨੂੰ ਵੰਗਾਰਣ ਡਿਆ। ਏਦਾ ਗਰੂਰ ਤੋੜਣਾ ਚਾਹੀਦਾ….
ਗੁਰੂ ਚਰਣ ਚ ਅਰਦਾਸ ਕੀਤੀ ਤੇ ਆਪ ਨੇ ਰਾਤੋ ਰਾਤ ਸੰਸਕ੍ਰਿਤੀ ਦੇ 100 ਸਲੋਕਾਂ ਵਿਚ ਖਾਲਸਾ ਸ਼ਬਦ ਦੀ ਵਿਆਖਿਆ ਅਰਥ ਮਹਾਨਤਾ ਬਿਆਨ ਕਰਦਾ ਗ੍ਰੰਥ ਲਿਖ ਮਾਰਿਆ।
ਅਗਲੇ ਦਿਨ ਸਮੇ ਸਿਰ ਪੰਡਿਤ ਜੀ ਦਇਆਨੰਦ ਦੇ ਕੱਠ ਚ ਗਏ ਕਿਹਾ ਮੈ ਤੁਹਾਡੇ ਕਹਿ ਅਨੁਸਾਰ ਖਾਲਸਾ ਸ਼ਬਦ ਦੀ ਅਰਥ ਵਿਆਖਿਆ ਕਰਨ ਆਇਆ।
ਦਯਾਨੰਦ ਬੜਾ ਹੈਰਾਨ ਹੋਇਆ ਉਨ੍ਹਾਂ ਉਮੀਦ ਨਹੀ ਸੀ ਏਦਾ ਕੋਈ ਆਊ ਫੇਰ ਬਾਬਾ ਜੀ ਦਾ ਸਿਧਾ ਜਿਆ ਲਿਬਾਸ ਵੇਖ ਸੋਚਿਆ ਪੰਜਾਬੀ ਚ ਦੋ ਚਾਰ ਉਹੀ ਆਮ ਗੱਲਾਂ ਕਰੂ ਮੈ ਨਿਰੁਤਰ ਕਰ ਦੇਣਾ ਐ ਸੋਚ ਫੇਰ ਮਜਾਕੀਆ ਜਹੇ ਲਹਿਜੇ ਚ ਮੁਸਕਾ ਕੇ ਕਿਹਾ ਤੋ ਕਰੇਂ ਅਰਥ ….
ਬੱਸ ਫੇਰ ਦਸਾਂ ਪਾਤਸ਼ਾਹੀਆਂ ਦਾ ਇਕੋ ਸਲੋਕ ਚ ਮੰਗਲ ਕਰਕੇ ਬਾਬਾ ਜੀ ਨੇ ਸਾਰਾ ਗ੍ਰੰਥ ਪੜਤਾ ਜਿਸ ਚ ਸੌ ਸਲੋਕ ਸੀ ਖਾਲਸੇ ਦੀ ਉਤਪਤੀ ਮਹਿਮਾ ਪ੍ਰਮਾਣ ਦ੍ਰਿਸ਼ਟਾਂਤ ਦਾ-ਦ੍ਰਿਸ਼ਟਾਂਤ ਦੇ ਦੇ ਕੇ ਦਸਿਆ। ਸੁਣ ਕੇ ਦਯਾਨੰਦ ਵੇਖੇ ਤਾਂ ਠਾਂ ਏ ਕੀ ਬਣਿਆ। ਆਖਿਰ ਦਯਾਨੰਦ ਨੇ ਗੁਰੁ ਕੇ ਲਾਲ ਪੰਡਿਤ ਨਿਹਾਲ ਸਿੰਘ ਦੇ ਚਰਣੀ ਹੱਥ ਜੋੜ ਨਮਸਕਾਰ ਕੀਤੀ। ਸਾਰੇ ਪਾਸੇ ਗੁਰੂ ਕੇ ਸਿਖ ਦੀ ਜੈ ਜੈ ਕਾਰ ਹੋਈ। ਦਯਾਨੰਦ ਆਪਣੇ ਹੰਕਾਰ ਕਰਕੇ ਬੜਾ ਸ਼ਰਮਿੰਦਾ ਹੋਇਆ। ਕਿਹਾ ਮੈਨੂੰ ਨਹੀ ਸੀ ਪਤਾ ਸਿਖਾਂ ਚ ਏਦਾਂ ਦੇ ਸੰਸਕ੍ਰਿਤ ਦੇ ਵਿਦਵਾਨ ਵੀ ਹੈਗੇ ਆ।
ਏਦਾਂ ਪੰਡਿਤ ਨਿਹਾਲ ਸਿੰਘ ਜੀ ਵਲੋ ਇਕੋ ਰਾਤ ਚ ਖਾਲਸਾ ਸ਼ਤਕ ਗ੍ਰੰਥ ਹੋੰਦ ਚ ਆਇਆ ਜਿਸ ਚ 100 ਸਲੋਕ ਆ ਜਿਸਨੂੰ ਬਾਦ ਚ ਅਨੁਵਾਦ ਕੀਤਾ ਗਿਆ।
ਨਮੂਨੇ ਦੇ ਤੌਰ ਤੇ ਜਿਵੇ…
ਉਠ ਪ੍ਰਭਾਤੇ ਨਾਮ ਜਪ ਕਰ ਦਾਤਨ ਇਸ਼ਨਾਨ।
ਸ੍ਰੀ ਜਪੁਜੀ ਮੰਤ੍ਰ ਪੜ੍ਹੇ ਸੋ ਖਾਲਸਾ ਪ੍ਰਮਾਣ।
ਨੋਟ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੇ ਦਯਾਨੰਦ ਨੂੰ ਹਰਾਇਆ ਏ ਤੇ ਆਮ ਜਾਣਦੇ ਆ ਪਰ ਨਿਰਮਲੇ ਮਹਾਤਮਾ ਬਾਬਾ ਨਿਹਾਲ ਸਿੰਘ ਜੀ ਨੇ ਵੀ ਚਰਣੀ ਹਥ ਲਵਾਏ ਸੀ ਦਇਅਨੰਦ ਤੋ ਬਹੁਤਿਆ ਨੂੰ ਪਤਾ ਨੀ ਪਰ ਕਮਾਲ ਆ ਹਾਰਣਵਾਲੇ ਦੇ ਨਾਮ ਤੇ ਕੀ ਕੁਝ ਆ ਜਿਵੇ ਅਜ ਲੁਧਿਆਣੇ ਦਾ DMC ਪਰ ਵਿਜੈਤਾ ਪੰਡਿਤ ਨਿਹਾਲ ਸਿੰਘ ਜੀ ਦਾ ਨਾਮ ਵੀ ਨੀ ਪਤਾ ਹੋਣਾ ਬਹੁਤਿਆ ਨੂੰ ਐਹੋ ਜਹੇ ਗੁਰੂ ਪੰਥ ਦੇ ਹੀਰੇ ਹੋਏ ਜਿੰਨਾਂ ਨਿਰਮਲਿਆ ਨੂੰ ਅਜ ਦੇ ਪ੍ਰਚਾਰਕ ਬਾਮਣ ਕਹਿ ਔ ਜਾਂਦੇ
ਮੇਜਰ ਸਿੰਘ