ਇੱਕ ਮੁਸਲਮਾਨ ਮੂਲ ਮੰਤਰ ਪੜ੍ਹ ਕੇ ਕਿਵੇਂ ਬਣਿਆ ਪਾਕਿਸਤਾਨ ਦਾ ਰਾਸ਼ਟਰਪਤੀ
ਭਾਈ ਮਿਹਰਬਾਨ ਸਿੰਘ ਜੋ ਕੇ ਸਿੰਗਾਪੁਰ ਦੇ ਇੱਕ ਮਹਾਨ ਸਖਸ਼ੀਅਤ ਸੀ , ਜੀ ਇੱਕ ਵਾਰ ਪਾਕਿਸਤਾਨ ਵਿੱਚ ਗੁਰਦੁਆਰਾ ਦੇਖਣ ਗਏ , ਉਦੋਂ ਜਨਰਲ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ , ਉਹਨਾਂ ਕਿਹਾ ਕੇ ਅਯੂਬ ਖਾਨ ਨੇ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਇਆ , ਜਦੋਂ ਭਾਈ ਮਿਹਰਬਾਨ ਜੀ ਉਹਨਾਂ ਦੇ ਡਰਾਇੰਗ ਰੂਮ ਵਿਚ ਗਏ ਤਾਂ ਦੇਖ ਕੇ ਹੈਰਾਨ ਰਹਿ ਗਏ ਕੇ ਸਾਹਮਣੇ ਦੀਵਾਰ ਤੇ ਉਰਦੂ ਅਤੇ ਪੰਜਾਬੀ ਵਿਚ ਲਿਖੇ ਮੂਲ ਮੰਤਰ ਦੀ ਤਸਵੀਰ ਟੰਗੀ ਹੋਈ ਸੀ ,
ਤਾਂ ਭਾਈ ਸਾਹਿਬ ਨੇ ਅਯੂਬ ਖਾਨ ਨੂੰ ਕਿਹਾ ਕੇ , ਜਨਰਲ ਮੈਂ ਤੁਹਾਨੂੰ ਪੁੱਛ ਸਕਦਾ ਕਿ ਇਹ ਮੂਲ ਮੰਤਰ ਤੁਸੀਂ ਕਿਉ ਟੰਗਿਆ ਹੈ ? ਤੁਸੀਂ ਤਾ ਮੁਸਲਮਾਨ ਹੋ , ਥੋੜੇ ਚਿਰ ਲਈ ਅਯੂਬ ਖਾਨ ਚੁੱਪ ਥੇ ਫਿਰ ਉਹਨਾਂ ਕਿਹਾ “ਗੁਰੂ ਨਾਨਕ ਦੇਵ ਜੀ ਦੇ ਇਸ ਕਲਾਮ (ਪਾਠ) ਦਾ ਕਰਕੇ ਹੀ ਮੈਂ ਦੇਸ਼ ਦਾ ਰਾਸ਼ਟਰਪਤੀ ਬਣ ਸਕਿਆ ਹਾਂ। ਇਹ ਮੂਲ ਮੰਤਰ ਹੀ ਮੇਰੀ ਸਫਲਤਾ ਦਾ ਰਾਜ ਹੈ।
ਤੇ ਉਹਨਾਂ ਨੇ ਆਪਣੀ ਕਹਾਣੀ ਦੱਸੀ
ਮੈਂ ਐਬਟਾਬਾਦ ਚ ਪੜ੍ਹਦਾ ਹੁੰਦਾ ਸੀ , ਮੈਨੂੰ ਮੇਰੀ ਟੀਚਰ (ਮੌਲਵੀ) ਤੋਂ ਰੋਜ਼ ਕੁੱਟ ਪੈਂਦੀ ਸੀ ਕਿਉਂਕਿ ਮੈਂ ਪੜ੍ਹਾਈ ਚ ਬਹੁਤ ਕਮਜ਼ੋਰ ਸੀ। ਇੱਕ ਦਿਨ ਮੈਂ ਸੋਚਿਆ ਕੇ ਮੈਂ ਹੁਣ ਸਕੂਲ ਨਹੀਂ ਜਾਵਾਂਗਾ , ਸਕੂਲ ਦੇ ਰਸਤੇ ਵਿਚ ਇੱਕ ਗੁਰਦੁਆਰਾ ਆਉਂਦਾ ਸੀ , ਮੈਂ ਗੁਰਦੁਆਰੇ ਚਲ ਜਾਂਦਾ ਤੇ ਛਿਪ ਜਾਂਦਾ। ਗੁਰੁਦਵਾਰੇ ਦੇ ਬਾਬਾ ਜੀ (ਸੇਵਾਦਾਰ) ਮੈਨੂੰ ਚੰਗੀ ਤਰਾਂ ਜਾਣਦੇ ਸਨ ਉਹਨਾਂ ਕਿਹਾ , ” ਓਹ ਅਯੂਬਿਆ ਤੇਰਾ ਸਕੂਲ ਦਾ ਸਮਾਂ ਨਹੀਂ ਆ ? ਤੂੰ ਇਥੇ ਕੀ ਕਰ ਰਿਹਾ ? ਮੈਂ ਕਿਹਾ , “ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਟੀਚਰ ਰੋਜ਼ ਮੈਨੂੰ ਡਾਂਟਦੀ ਅਤੇ ਕੁਟਦੇ ਹਨ , ਮੈਂ ਹੋਰ ਨਹੀਂ ਸਹਿ ਸਕਦਾ ਹੁਣ ਮੈਂ ਸਕੂਲ ਨਹੀਂ ਜਾਵਾਂਗਾ”। ਉਹਨਾਂ ਮੈਨੂੰ ਆਪਣੀ ਗੋਦ ਵਿਚ ਲਿਆ ਤੇ ਕਿਹਾ , “ਅਯੂਬਿਆ ਮੈਂ ਤੈਨੂੰ ਵਿਸ਼ਵਾਸ਼ ਦਿਵਾਉਂਦਾ ਅੱਜ ਤੋਂ ਬਾਅਦ ਤੈਨੂੰ ਟੀਚਰ ਕਦੇ ਨਹੀਂ ਕੁੱਟਣਗੇ , ਪਰ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ।
ਉਹਨਾਂ ਮੈਨੂੰ ਕਿਹਾ ਕੇ ਜਦੋਂ ਵੀ ਮੈਂ ਸਕੂਲ ਨੂੰ ਜਾਵਾਂ ਤਾਂ ਪਵਿੱਤਰ “ਮੂਲ ਮੰਤਰ” ਦਾ ਜਾਪ ਕਰਾਂ। ਮੈਂ ਉਸੇ ਤਰਾਂ ਹੀ ਕੀਤਾ , ਮੈਂ ਸਕੂਲ ਗਿਆ ਤੇ “ਮੂਲ ਮੰਤਰ” ਦਾ ਜਾਪ ਕਰਦਾ ਰਿਹਾ , ਉਹ ਸਕੂਲ ਦਾ ਪਹਿਲਾ ਦਿਨ ਸੀ ਜਿਸ ਦਿਨ ਮੈਨੂੰ ਡਾਂਟ ਜਾਂ ਕੁੱਟ ਨਹੀਂ ਪਈ। ਫਿਰ ਟੀਚਰ ਨੇ ਮੈਨੂੰ ਜੋ ਵੀ ਸਵਾਲ ਪੁੱਛਣੇ ਮੇਰੇ ਸਭ ਤੇ ਉੱਤਰ ਦੱਸ ਦੇਣੇ , ਤੇ ਮੈਂ ਪੇਪਰਾਂ ਚ ਵੀ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ , ਤੇ ਮੈਂ ਮੰਨਦਾ ਕੇ ਇਹ ਸਿਰਫ ਮੂਲ ਮੰਤਰ ਦਾ ਕਰਕੇ ਹੀ ਸੀ ਜੋ ਅੱਜ ਮੈਂ ਦੇਸ਼ ਦਾ ਰਾਸ਼ਟਰਪਤੀ ਬਣਿਆ।
ਇਸ ਬਾਰੇ ਅਯੂਬ ਖਾਨ ਨੇ ਆਪਣੀ ਜ਼ਿੰਦਗੀ ਤੇ ਲਿਖੀ ਹੋਈ ਕਿਤਾਬ “FRIENDS, NOT MASTERS” ਵਿੱਚ ਵੀ ਜ਼ਿਕਰ ਕੀਤਾ ਹੈ
waheguru ji ka khalsa Waheguru ji ki Fateh ji