ਇਤਿਹਾਸ – ਭਾਈ ਕਿਦਾਰੀ ਜੀ
ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਜ਼ੂਰ ਇਕ ਜਗਿਆਸੂ ਨੇ ਆ ਸਿਰ ਝੁਕਾਇਆ।
ਗੁਰਦੇਵ ਨੇ ਪੁੱਛਿਆ ਕੀ ਨਾਮ ਐ ?
ਜੀ ਮੇਰਾ ਨਾਮ ਕਿਦਾਰੀ ਹੈ।
ਕਿਵੇ ਆਏ ਹੋ ?
ਪਾਤਸ਼ਾਹ ਮੈਂ ਦੇਖਦਾ ਸਾਰਾ ਜਗਤ ਵਿਕਾਰਾਂ ਦੀ ਅੱਗ ਚ ਐ ਸੜ ਰਿਹਾ , ਜਿਵੇ ਚੇਤ ਵਸਾਖ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ। ਏਸ ਵਿਸ਼ੇ ਅਗਨੀ ਤੋਂ ਬਚਣ ਲਈ ਆਪ ਦੇ ਦਰ ਆਇਆ ਕਿਰਪਾ ਕਰੋ
ਕਿਦਾਰੂ ਜੰਗਲ ਦੀ ਅੱਗ ਤੋਂ ਬਚਣ ਜੰਗਲ ਦੇ ਜੀਵ ਕੀ ਕਰਦੇ ਨੇ ?
ਜੀ ਉ ਨਦੀ ਜਾਂ ਕਿਸੇ ਤਲਾ ਟੋਭੇ ਨੂੰ ਲੱਭ ਦੇ ਆ ਜਿਧਰ ਸੀਤਲ ਪਾਣੀ ਹੋਵੇ ਉਧਰ ਦੌੜ ਦੇ ਆ
ਕਿਦਾਰੂ ਬਸ ਇਹੀ ਹੱਲ ਹੈ ਵਿਸ਼ੇ ਵਿਕਾਰਾਂ ਦੀ ਇਸ ਅੱਗ ਤੋ ਬਚਾ ਲਈ ਸੰਗਤ ਰੂਪੀ ਨਦੀ ਚ ਡੁੱਬਕੀ ਲਾ ਸੰਗਤ ਚ ਸੱਚੇ ਦੀਆਂ ਵਡਿਆਈਆਂ ਹੁੰਦੀਆਂ ਨੇ। ਜੀਵਨ ਨੂੰ ਸੇਧ ਮਿਲਦੀ ਆ। ਗੁਰਬਾਨੀ ਦੀ ਵਿਚਾਰ ਹੁੰਦੀ ਆ। ਏਸ ਸੰਗਤ ਰੂਪ ਜਲ ਚ ਇਸਨਾਨ ਕਰ ਜੇ ਵਿਕਾਰਾਂ ਦੀ ਅੱਗ ਤੋ ਬਚਣਾ ਹੈ।
ਨਾਲ ਤੁਰਦਿਆਂ ਫਿਰਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ .
ਗੁਰੂ ਬਾਬੇ ਦੇ ਬਚਨ ਆ
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥
ਦੁਨੀਆਂ ਬਲਦੀ ਅੱਗ ਹੈ ਤੇ ਖੁਦਾ ਦਾ ਨਾਮ ਪਾਣੀ
ਅੱਗ ਪਾਣੀ ਨਾਲ ਹੀ ਬੁਝਦੀ ਆ।
ਸੁਣ ਕੇ ਕਿਦਾਰੂ ਨੇ ਸਿਰ ਝੁਕਾ ਬੇਨਤੀ ਕੀਤੀ , ਹੇ ਦੀਨ ਦਿਆਲ ਮੈ ਅਣਜਾਣ ਮੂਰਖ ਨੂੰ ਰੱਖ ਲਓ।
ਗਰੀਬ ਨਿਵਾਜ ਨੇ ਨਾਮ ਦੀ ਦਾਤ ਬਖਸ਼ੀ ਨਾਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਕਿਦਾਰੂ ਨਿਹਾਲ ਹੋ ਗਿਆ।
ਸਵੇਰੇ ਸ਼ਾਮ ਦੀ ਸੰਗਤ ਕਰਨ ਲੱਗ ਪਿਆ ਨਾਮ ਦਾ ਰੰਗ ਚੜਿਆ ਉੱਚ ਪਦਵੀ ਨੂੰ ਪਹੁੰਚਿਆ।
ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੀ ਪਹਿਲੀ ਰਾਸ ਚ ਜਿਕਰ ਕਰਦੇ ਨੇ।
ਸੁਨਿ ਕਰ ਗੁਰ ਉਪਦੇਸ਼ ਕਿਦਾਰੀ
ਦ੍ਰਿੜ ਕੀਨਸ ਉਰ ਬਹੁ ਨਿਰਧਾਰੀ
(ਸੂਰਜ ਪ੍ਰਕਾਸ਼)
ਭਾਈ ਗੁਰਦਾਸ ਜੀ ਨੇ ਭਾਈ ਕਿਦਾਰੀ ਜੀ ਨੂੰ ਵੱਡਾ ਭਗਤ ਕਹਿ ਸਲਾਹਿਆ ਹੈ
ਮਲੂਸਾਹੀ ਸੂਰਮਾ ਵਡਾ ਭਗਤੁ ਭਾਈ ਕੇਦਾਰੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ