ਮਹਾਰਾਜਾ ਦਲੀਪ ਸਿੰਘ ਨੇ ਮੁੜ ਅੰਮ੍ਰਿਤ ਛਕਣਾ
25 ਮਈ 1886 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁਤਰ ਮਹਾਰਾਜਾ ਦਲੀਪ ਸਿੰਘ ਨੇ ਅਦਲ ਚ ਪੰਜ ਪਿਆਰਿਆਂ ਤੋ ਅੰਮ੍ਰਿਤ ਛਕ ਕੇ ਮੁੜ ਗੁਰਸਿੱਖੀ ਨੂੰ ਧਾਰਨ ਕੀਤਾ।
1849 ਵਿਚ ਜਦੋ ਅੰਗਰੇਜ ਨੇ ਧੋਖੇ ਨਾਲ ਪੰਜਾਬ ਤੇ ਕਬਜਾ ਕੀਤਾ ਤੇ ਨਾਲ ਹੀ ਡੂੰਘੀ ਸਾਜਿਸ਼ ਤਹਿਤ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਦਾ ਲਈ ਪੰਜਾਬ ਤੋ ਬਾਹਰ ਲੈ ਗਏ , ਤੇ ਬਾਲਪਣ ਚ ਉਸ ਨੂੰ 4 ਸਾਲ ਵਰਗਲਾ ਕੇ 1853 ਚ ਧੋਖੇ ਨਾਲ ਈਸਾਈ ਬਣਾ ਲਿਆ ਸੀ। ਫਿਰ ਕਈ ਸਾਲ ਬਾਦ 1861 ਚ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲਿਆ। ਕੈਦੀ ਚ ਪਈ ਮਾਂ , ਦੁਖਾਂ ਦੀ ਮਾਰੀ ਰੋ ਰੋ ਕੇ ਅੰਨੀ ਹੋ ਚੁਕੀ ਸੀ। ਇਸ ਲਈ ਪੁੱਤ ਦੀ ਸ਼ਕਲ ਤੇ ਨ ਦੇਖ ਸਕੀ। ਪਰ ਜਦੋਂ ਮਾਂ ਨੇ ਲਾਡ ਨਾਲ ਸਿਰ ਤੇ ਹੱਥ ਫੇਰਿਆ ਤਾਂ ਕੁਰਲਾ ਉੱਠੀ , ਕਹਿੰਦੇ , “ਹੇ ਤਕਦੀਰੇ ਤੂ ਮੇਰੇ ਸਿਰ ਦਾ ਸਾਈਂ , ਜਨਮ ਭੂਮੀ ਸੋਹਣਾ ਪੰਜਾਬ ਖੋਹਿਆ, ਰਾਜ ਭਾਗ ਖੋਹਿਆ , ਤੂ ਮੇਰੇ ਘਰੋ ਸਿੱਖੀ ਵੀ ਖੋਹ ਲਈ….. ਪੁੱਤ ਮੈਨੂੰ ਰਾਜ ਜਾਣ ਦਾ ਇੰਨਾ ਦੁਖ ਨਹੀਂ ਜਿਨ੍ਹਾਂ ਤੇਰੇ ਸਿੱਖੀ ਤੋਂ ਦੂਰ ਜਾਣ ਦਾ ਹੋਇਆ।
ਦਲੀਪ ਸਿੰਘ ਨੂੰ ਜਦੋ ਸਭ ਸੋਝੀ ਆਈ ਕੇ ਮੇਰੇ ਨਾਲ ਕੀ ਕੀ ਛਲ ਧੋਖੇ ਕੀਤਾ ਆ ਤਾਂ ਮਾਂ ਨਾਲ ਪ੍ਰਣ ਕੀਤਾ, ਮਾਂ ਮੈ ਏ ਵਾਅਦਾ ਤੇ ਨਹੀਂ ਕਰਦਾ ਕਿ ਤੇਰੀ ਉਝੜੀ ਦੁਨੀਆਂ ਵਸਾ ਸਕਾਂਗਾ ਜਾਂ ਖਾਲਸਾ ਰਾਜ ਵਾਪਸ ਲਿਆਵਾਂਗਾ ਪਰ ਤੇਰੇ ਘਰ ਚ ਸਿੱਖੀ ਜਰੂਰ ਵਾਪਸ ਆਵੇਗੀ। ਮਾਂ ਨਾਲ ਕੀਤਾ ਪ੍ਰਣ , 25 -5-1886 ਖੰਡੇ ਦੀ ਪਾਹੁਲ ਛਕ ਕੇ ਮਹਾਰਾਜਾ ਦਲੀਪ ਸਿੰਘ ਨੇ ਪੂਰਾ ਕੀਤਾ ਤੇ 23 ਸਾਲ ਬਾਦ ਮੁੜ ਗੁਰੂ ਦੇ ਲੜ ਲੱਗਾ। ਅੰਗਰੇਜ ਸਰਕਾਰ ਏ ਖਬਰ ਸੁਣ ਡਰ ਗਈ ਤੇ ਉਸੇ ਵੇਲੇ ਮਹਾਰਾਜੇ ਨੂੰ ਅਦਲ ਤੋ ਪੈਰਿਸ ਬੁਲਾ ਲਿਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ