ਇਤਿਹਾਸ – ਸ਼ਹੀਦੀ ਭਾਈ ਦਿਆਲਾ ਦਾਸ ਜੀ
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਂ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜਿਲਾ ਮੁਜ਼ੱਫਰਗੜ ਹੋਇਆ ਬਾਬਾ ਮਾਈਦਾਸ ਜੀ ਗੁਰੂ ਕਾ ਸਿੱਖ ਸੀ ਉਨ੍ਹਾਂ ਦੇ ਦੋ ਵਿਆਹ ਹੋਏ ਸੀ ਮਾਤਾ ਮਾਧੁਰੀ ਜੀ ਤੋਂ ਭਾਈ ਜੇਠਾ, ਭਾਈ ਦਿਆਲਾ, ਭਾਈ ਮਨੀ ਰਾਮ (ਮਨੀ ਸਿੰਘ ਜੀ) , ਦਾਨਾ ਜੀ, ਮਾਨਾ ਜੀ, ਆਲਮ ਚੰਦ ਤੇ ਰੂਪਾ ਜੀ
ਦੂਸਰੇ ਵਿਆਹ ਤੇ ਮਾਤਾ ਲਾਡੁਕੀ ਜੀ ਦੀ ਕੁੱਖੋਂ ਭਾਈ ਜਗਤੂ, ਸੋਹਣਾ ਜੀ , ਲਹਿਣਾ ਜੀ, ਰਾਏਚੰਦ ਜੀ ਤੇ ਹਰੀਚੰਦ ਜੀ 12 ਪੁੱਤਰਾਂ ਨੇ ਜਨਮ ਲਿਆ
ਏਨਾ ਚੋ ਆਲਮ ਚੰਦ ਨੂੰ ਛੱਡ ਬਾਕੀ ਸਾਰੇ ਭਰਾ ਸਿੱਖੀ ਲਈ ਸ਼ਹੀਦ ਹੋਇਆ ਭਾਈ ਮਨੀ ਸਿੰਘ ਜੀ ਜਿੰਨਾ ਦਾ ਬੰਦ ਬੰਦ ਕਟਿਆ ਉ ਭਾਈ ਦਿਆਲਾ ਜੀ ਦੇ ਛੋਟੇ ਭਰਾ ਨੇ ਪੂਰਬ ਯਾਤਰਾ ਸਮੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਨ ਜਦੋ ਗੁਰੂ ਸਾਹਿਬ ਅਸਾਮ ਵੱਲ ਗਏ ਤਾਂ ਦਿਆਲਾ ਜੀ ਨੂੰ ਪਟਨੇ ਪਰਿਵਾਰ ਕੋਲ ਛੱਡ ਗਏ ਦਸ਼ਮੇਸ਼ ਦੇ ਪ੍ਰਕਾਸ਼ ਧਾਰਨ ਸਮੇਂ ਭਾਈ ਜੀ ਪਟਨੇ ਹੀ ਗੁਰੂ ਪਰਿਵਾਰ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਇੱਕ ਹੁਕਮਨਾਮੇ ਚ ਲਿਖਦੇ ਨੇ
ਜੋ ਭਾਈ ਦਯਾਲ ਦਾਸ ਕਹੇ ,
ਸੰਗਤ , ਗੁਰੂ ਕਾ ਹੁਕਮ ਕਰਿ ਮੰਨੇ
ਏਥੋ ਪਤਾ ਲੱਗਦਾ ਭਾਈ ਦਯਾਲਾ ਜੀ ਨੇ ਸਿੱਖੀ ਦੀ ਕਿੰਨੀ ਕਮਾਈ ਕੀਤੀ ਸੀ ਗੁਰੂ ਸਾਹਿਬ ਭਾਈ ਜੀ ਨੂੰ ਕਿੰਨਾ ਪਿਆਰਾ ਕਰਦੇ ਸਨ
ਭਾਈ ਮਤੀਦਾਸ ਜੀ ਨੂੰ ਸ਼ਹੀਦ ਕਰਨ ਤੋ ਬਾਦ ਕਾਜੀ ਨੇ ਭਾਈ ਦਿਆਲਾ ਜੀ ਨੂੰ ਦੀਨ ਚ ਲਿਆਣਾ ਚਾਹਿਆ ਤਾਂ ਦਯਾਲ ਜੀ ਨੇ ਵੀ ਮਤੀਦਾਸ ਜੀ ਵਾਂਗ ਜਵਾਬ ਦਿੱਤਾ
ਕਾਜੀ ਨੇ ਕਿਆ ਇਸ ਕਾਫਰ ਨੂੰ ਦੇਗ ਚ ਉਬਾਲਿਆ ਜਾਵੇ ਚਾਂਦਨੀ ਚੌਕ ਚ ਵੱਡਾ ਚੁਲਾ ਬਣਾਕੇ ਇੱਕ ਦੇਗ ਚ ਪਾਣੀ ਪਾ ਭਾਈ ਦਯਾਲਾ ਜੀ ਨੂੰ ਦੇਗ ਚ ਬਿਠਾ ਦਿੱਤਾ ਥਲੇ ਅੱਗ ਬਾਲੀ ਭਾਈ ਦਯਾਲਾ ਜੀ ਨੇ ਗੁਰੂ ਚਰਨਾਂ ਚ ਬੇਨਤੀ ਕੀਤੀ
ਹੇ ਸੱਚੇ ਪਾਤਸ਼ਾਹ ਆਪ ਜੀ ਗੁਰੂ ਅਰਜਨ ਦੇਵ ਜੀ ਦੇ ਰੂਪ ਚ ਲਾਹੌਰ ਦੇਗ ਚ ਉਬਲੇ ਸੀ ਅਜ ਆਪ ਦੇ ਸਿੱਖ ਨੂੰ ਉਬਾਲਣ ਲੱਗੇ ਨੇ ਕਿਰਪਾ ਕਰਨੀ ਸਿੱਖ ਦੀ ਲਾਜ ਰੱਖਣੀ ਉਦੋ ਵੀ ਆਪ ਹੀ ਉਬਲੇ ਸੀ ਲੋਕ ਚਾਹੀ ਕੁਝ ਸਮਝਣ ਪਰ ਅਜ ਚਾਂਦਨੀ ਚੌਕ ਚ ਵੀ ਆਪ ਹੀ ਸਿੱਖ ਦੇ ਰੂਪ ਚ ਉਬਲਣ ਲੱਗੇ ਹੋ
ਭਾਈ ਦਯਾਲਾ ਜੀ ਨੇ ਪਾਠ ਸ਼ੁਰੂ ਕਰਦਿੱਤਾ ਪਾਣੀ ਗਰਮ ਹੋਇਆ ਭਾਫ ਬਣੀ ਫਿਰ ਉਬਲਣ ਲੱਗਾ ਸਰੀਰ ਤੇ ਹੌਲੀ ਛਾਲੇ ਪਏ ਗਏ ਭਾਈ ਦਿਆਲਾ ਜੀ ਬਾਣੀ ਪੜ੍ਹਦੇ ਰਹੇ ਇਸ ਤਰ੍ਹਾਂ ਚਾਂਦਨੀ ਚੌਕ ਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸਤਿਗੁਰਾਂ ਦੇ ਦੂਸਰੇ ਪਰਮ ਸੇਵਕ ਗੁਰੂ ਕੇ ਲਾਲ ਭਾਈ ਦਿਆਲਾ ਜੀ ਨੂੰ ਦੇਗ ਚ ਉਬਾਲ ਉਬਾਲ ਕੇ ਸ਼ਹੀਦ ਕਰ ਦਿੱਤਾ
ਧੰਨ ਧੰਨ ਦਯਾਲ ਦਾਸ ਜੱਸ ਤਉ ਕਾ
ਰਿਧ ਚੁਗੱਤੇ ਦੇਗੇ ਭੀਤਰ ਧਰਿਆ (ਭੱਟ ਵਹੀ)
ਬਾਕੀ ਅਗਲੀ ਪੋਸਟ ਚ
ਧੰਨ ਭਾਈ ਦਯਾਲ ਦਾਸ ਜੀ
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ
ਚੌਥੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਵਾਹਿਗੁਰੂ ਜੀ🙏