ਭਾਗੀ ਪਰਾਗਾ ਜੀ – ਬਾਰੇ ਜਾਣਕਾਰੀ

ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ ਦਾ ਦਰ ਉਹ ਛੱਡਦੇ ਨਹੀਂ ਸਗੋਂ ਹੋਰਨਾਂ ਨੂੰ ਵੀ ਉਸੇ ਰਾਹ ‘ ਤੇ ਚੱਲਣ ਲਈ ਪ੍ਰੇਰਦੇ ਹਨ । ਕਈ ਤਸੀਹੇ ਝੱਲੇ , ਬੰਦ ਬੰਦ ਕਟਵਾਏ ਪਰ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਿਆ । ਦਾਦਾ , ਪੁੱਤਰ , ਪੋਤਰਾ ਸਭ ਗੁਰੂ ਦੇ ਸੇਵਕ ਬਣੇ ਰਹੇ । ਭਾਈ ਪਰਾਗਾ ਜੀ ਹੀ ਸਨ ਜੋ ਗੁਰੂ ਘਰ ਨਾਲ ਆਪ ਵੀ ਜੁੜੇ , ਪੁੱਤਰ ਨੂੰ ਵੀ ਇਹੀ ਸਿੱਖਿਆ ਦਿੱਤੀ । ਪੁੱਤਰ ਮਤੀਦਾਸ ਜੀ ਨੇ ਐਸੀ ਸਿੱਖੀ ਨਿਭਾਈ ਕਿ ਜਿਸ ਦੀ ਮਿਸਾਲ ਹੋਰ ਕਿਧਰੇ ਮਿਲਣੀ ਮੁਸ਼ਕਲ ਹੈ । ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਬੰਦੀ ਵਿਚ ਪਾਏ ਗਏ , ਕੈਦ ਰਹੇ ਤੇ ਆਰੇ ਨਾਲ ਚੀਰੇ ਜਾਣ ਦਾ ਉਚੇਚਾ ਹੁਕਮ ਬਾਦਸ਼ਾਹ ਨੇ ਸੁਣਾਇਆ ਸੀ । ਆਪ ਜੀ ਨੇ ਤਨ ਚਿਰਵਾ ਲਿਆ ਪਰ ਰਤਾ ਭਰ ਨਾ ਡੋਲੇ । ਕਮਾਲ ਇਹ ਸੀ ਭਾਈ ਮਤੀਦਾਸ ਦਾ ਕਿ ਦੋਵੇਂ ਤਨ ਚੀਰੇ ਤੇ ਦੋਵੇਂ ਹੀ ਜਪੁ ਜੀ ਸਾਹਿਬ ਪੜ੍ਹ ਰਹੇ ਸਨ । ਇਹ ਜੁਰੱਅਤ ਉਨ੍ਹਾਂ ਆਪਣੇ ਪਿਤਾ ਜੀ ਕੋਲੋਂ ਹੀ ਲਈ ਸੀ । ਸਭ ਪਰਿਵਾਰ ਨੇ ਬੜੀ ਸਿੱਖੀ ਨਿਭਾਈ । ਭਤੀਜਾ ਗੁਰਬਖ਼ਸ਼ ਸਿੰਘ ਵੀ ਦਸਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਰਹੇ । ਭਾਈ ਪਰਾਗਾ ਜੀ ਸਦਾ ਨਿਮਰਤਾ ਵਿਚ ਟਿੱਕ ਰਜ਼ਾ ਵਿਚ ਰਹੇ । ਭਾਈ ਪਰਾਗਾ ਜੀ ਜ਼ਿਲ੍ਹਾ ਜੇਹਲਮ ਦੇ ਕੜਿਆਲ ਪਿੰਡ ਦੇ ਵਸਨੀਕ ਸਨ । ਆਪ ਜੀ ਦੇ ਪਿਤਾ ਛਿਬਰ ਬ੍ਰਾਹਮਣ ਸਨ ਜੋ ਮਹਾਤਮਾ ਗੌਤਮ ਦੇ ਪੁੱਤਰ ਸਨ । ਉਨ੍ਹਾਂ ਨੇ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਹੋਰਨਾਂ ਲਈ ਨਮੂਨਾ ਬਣਾਇਆ । ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮ ਜੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਚੜ੍ਹਦੀ ਕਲਾ ਪ੍ਰਾਪਤ ਕੀਤੀ । ਭਾਈ ਗੁਰਦਾਸ ਜੀ ਨੇ ਭਾਈ ਪਰਾਗਾ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਸੂਚੀ ਵਿਚ ਕੀਤਾ ਹੈ : “ ਪੁਰਖ ਪਿਰਾਗਾ ਸ਼ਬਦ ਆਧਾਰਾ ? ” ਗੁਰੂ ਹਰਿਗੋਬਿੰਦ ਜੀ ਨੇ ਯੁੱਧ ਵਿਚ ਹੋਈ ਸਫ਼ਲਤਾ ਪਿੱਛੋਂ ਭਾਈ ਪਰਾਗਾ ਨੂੰ ਬੜਾ ਆਦਰ ਦਿੱਤਾ : ਜੈਤ ਸੌ ਪਰਾਗਾ ਧੀਰ ਪੈੜਾ ਸੰਗ ਆਯੋ ਹੋ ।
ਪੰਜਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ ਉਪਦੇਸ਼ ਦੇਂ ਕੇ ਕਿਹਾ ਸੀ ਕਿ ਇੰਦਰੀਆਂ ਸੰਕੋਚ ਕੇ ਸਵਾਸ – ਸਵਾਸ ਵਾਹਿਗੁਰੂ ਦਾ ਜਾਪ ਕਰਨਾ । ਉਹ ਇਤਨੇ ਬੇਬਾਕ ਹੋ ਗਏ ਸਨ ਕਿ ਜਦ ਪੰਡਤਾਂ ਕਿਹਾ ਕਿ ਤੁਸੀਂ ਕਰਮ ਧਰਮ ਛੱਡ ਦਿੱਤਾ ਹੈ ਤਾਂ ਭਾਈ ਪਰਾਗਾ ਜੀ ਨੇ ਕਿਹਾ : “ ਤੁਸੀਂ ਤਾਂ ਕਹਿੰਦੇ ਹੋ ਕਿ ਜਿਸ ਘਰ ਸੂਤਕ ਜਾਂ ਮ੍ਰਿਤਕ ਹੋਵੇ ਉੱਥੇ ਕਰਮ ਕੀਤੇ ਕੰਮ ਨਹੀਂ ਆਉਂਦੇ । ਸਾਡਾ ਅਗਿਆਨ ਪਿਤਾ ਮਰ ਗਿਆ ਹੈ ਅਤੇ ਗਿਆਨ ਪੁੱਤਰ ਜਨਮਿਆ ਹੈ । ਇਸ ਲਈ ਕਰਮ ਨਹੀਂ ਕਰਦੇ । ਭੱਟ ਵਹੀ ਮੁਲਤਾਨੀ ਸਿੰਧੀ ਵਿਚ ਭਾਈ ਮਤੀਦਾਸ ਜੀ ਦੀ ਬੰਸ ਬਾਰੇ ਇਸ ਤਰ੍ਹਾਂ ਲਿਖਿਆ ਹੈ : ਗੈਲੇ ਮਤੀ ਦਾਸ , ਸਤੀ ਦਾਸ ਬੇਟੇ ਹੀਰਾ ਨੰਦ ਕੇ , ਪੋਤੇ ਲਖੀ ਦਾਲਕੇ , ਪੜਪੋਤੇ ਪਿਰਾਗਾ ਕੇ , ਬੰਸ ਗੌਤਮ ਕਾ , ਸਾਰਸੂਤੀ ਭਾਗਵਤ ਗੋਤਰੇ ਛੱਬਰ ਬਾਹਮਣ ਮਾਰੇ ਗਏ । ਇਸ ਆਤਮ ਗਿਆਨੀ ਤੇ ਧਰਮਵੀਰ ਮਹਾਤਮਾ ਦੇ ਚਾਰ ਪੁੱਤਰ ਹੋਏ । ਭਾਈ ਸਤੀਦਾਸ , ਭਾਈ ਮਤੀਦਾਸ , ਭਾਈ ਜਤੀਦਾਸ ਅਤੇ ਭਾਈ ਸਖੀਦਾਸ । ਗੁਰੂ ਹਰਿਗੋਬਿੰਦ ਜੀ ਨੂੰ ਸ਼ਸਤਰ ਵਿੱਦਿਆ ਸਖੌਮ ਵਿੱਚ ਵੀ ਭਾਈ ਪਰਾਗਾ ਜੀ ਦਾ ਅਹਿਮ ਰੋਲ ਰਿਹਾ ਸੀ । ਐਸੇ ਸਨ ਗੁਰੂ ਦੇ ਅਨਿਨ ਸਿੱਖ ਜਿਨ੍ਹਾਂ ਸਤਿਗੁਰੂ ਦੇ ਚਰਨੀਂ ਲੱਗ ਆਪਾ ਗਵਾ ਲਿਆ । ਗੁਰੂ ਨੂੰ ਸਭ ਕੁਝ ਜਾਣ ਕੇ ਸ਼ਬਦ ਦਾ ਅਭਿਆਸ ਕੀਤਾ । ਵਕਤ ਆਉਣ ਤੋਂ ਜਾਨ ਤੱਕ ਵਾਰ ਦਿੱਤੀ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top