ਜਦੋਂ ਦਲ ਖਾਲਸਾ ਵਲੋਂ ਅਗਵਾਹ ਕੀਤਾ ਗਿਆ ਸੀ ਜਹਾਜ
29-9-1981
ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਚ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ , ਭਾਈ ਕਰਨ ਸਿੰਘ , ਭਾਈ ਤਜਿੰਦਰਪਾਲ ਸਿੰਘ , ਭਾਈ ਜਸਬੀਰ ਸਿੰਘ , ਭਾਈ ਸਤਨਾਮ ਸਿੰਘ ਨੇ 29 ਤਰੀਕ ਨੂੰ ਦਿੱਲੀ ਤੋਂ ਸ੍ਰੀਨਗਰ ਨੂੰ ਜਾ ਰਿਹਾ ਇੰਡੀਅਨ ਏਅਰ-ਲਾਈਨਜ਼ ਦਾ ਬੋਇੰਗ 737 ਹਵਾਈ ਜਹਾਜ਼ ਅਗਵਾ ਲਿਆ ਤੇ ਪਾਇਲਟ ਨੂੰ ਲਾਹੌਰ ਹਵਾਈ ਅੱਡੇ ਤੇ ਜਹਾਜ਼ ਉਤਾਰਨ ਲਈ ਮਜਬੂਰ ਕਰ ਦਿੱਤਾ। ਇਸ ਸਮੇਂ ਜਹਾਜ਼ ਵਿੱਚ 117 ਯਾਤਰੂ ਮੌਜੂਦ ਸੀ। ਕਿਸੇ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਦਲ ਖਾਲਸਾ ਸਿਰਫ ਭਾਰਤ ਸਰਕਾਰ ਦੇ ਬੇਈਮਾਨੀ ਨੂੰ ਦੁਨੀਆਂ ਦੇ ਸਾਹਮਣੇ ਲਿਅਉਣਾ ਚਹੁੰਦੇ ਸੀ।
ਇਧਰ 30 ਸਤੰਬਰ ਨੂੰ ਦਲ ਖ਼ਾਲਸਾ ਦੇ ਮੁੱਖ ਪੰਚ ਸਰਦਾਰ ਹਰਸਿਮਰਤ ਸਿੰਘ ਨੇ ਅੰਮ੍ਰਿਤਸਰ ਚ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਜਹਾਜ਼ ਅਗਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਤੇ ਜਹਾਜ਼ ਛੱਡਣ ਦੇ ਲਈ ਕੁਝ ਸ਼ਰਤਾਂ ਰੱਖੀਆਂ। ਸਭ ਤੋਂ ਪਹਿਲੀ ਸ਼ਰਤ ਸੀ ਸੰਤ ਜਰਨੈਲ ਸਿੰਘ ਖਾਲਸਾ ਨੂੰ ਬਿਨਾਂ ਸ਼ਰਤ ਅੱਜ ਹੀ (ਭਾਵ 30 ਸਤੰਬਰ 1981 ਨੂੰ ) ਰਿਹਾਅ ਕੀਤਾ ਜਾਵੇ। ਦੂਸਰਾ ਚੰਦੋ ਕਲਾਂ ਵਿਖੇ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ , 20 ਸਤੰਬਰ ਨੂੰ ਮਹਿਤਾ ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਿੱਤੀ ਜਾਵੇ ਤੇ ਉਨ੍ਹਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। 30 ਸਤੰਬਰ ਨੂੰ ਸਵੇਰੇ ਦੱਸ ਵਜੇ ਪਾਕਿਸਤਾਨ ਛਾਪਾ ਮਾਰ ਸੈਨਿਕਾਂ ਨੇ ਦਲ ਖ਼ਾਲਸਾ ਦੇ ਹੱਥੋਂ ਜਹਾਜ਼ ਛੁਡਾ ਲਿਆ। ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਹਾਜ਼ ਨੂੰ ਯਾਤਰੀਆਂ ਸਮੇਤ ਭਾਰਤ ਵਾਪਸ ਭੇਜ ਦਿੱਤਾ ਸੀ।
ਨੋਟ ਯਾਦ ਰਹੇ ਇੰਦਰਾ ਨੂੰ ਰਿਹਾ ਕਰਉਣ ਲਈ ਪਾਂਡੇ ਭਰਾਵਾਂ ਨੇ ਵੀ ਜਹਾਜ ਅਗਵਾ ਕੀਤਾ ਕੀਤਾ ਸੀ , ਓਨਾ ਨੂੰ ਸਨਮਾਨ ਵਜੋ ਪਾਰਟੀ ਨੇ ਟਿਕਟ ਦਿੱਤੀ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ