ਸਾਖੀ – ਕੋਹੜੀ ਦਾ ਕੋੜ ਦੂਰ ਕਰਨਾ
ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ।
ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ।
ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ ਉਹ ਦਰਿਆ ਦੇ ਕੰਢੇ ਬੈਠਾ ਸੀ, ਧੱਕਾ ਦੇ ਕੇ ਪਾਣੀ ਵਿਚ ਸੁੱਟ ਦਿੱਤਾ।
ਉਹ ਰੋਇਆ, ਕੁਰਲਾਇਆ ਅਤੇ ਬੱਚਿਆਂ ਨੂੰ ਕੋਸਣ ਲੱਗਾ। ਬਾਲਾ ਪ੍ਰੀਤਮ ਅਤੇ ਹੋਰ ਬੱਚੇ ਬਾਹਰ ਖੜੇ ਤਾੜੀਆਂ ਮਾਰ ਹੱਸਦੇ ਰਹੇ।
ਪਰ ਜਦ ਉਹ ਕੋਹੜੀ ਜ਼ੋਰ ਲਾ ਕੇ ਦਰਿਆ ਵਿਚੋਂ ਬਾਹਰ ਨਿਕਲਿਆ ਤਾਂ ਆਪਣੇ ਸਰੀਰ ਨੂੰ ਨਵਾਂ ਨਰੋਆ ਵੇਖ ਕੇ ਬਹੁਤ ਹੈਰਾਨ ਹੋਇਆ।
ਉਸ ਦਾ ਕੋਹੜ ਹਟ ਗਿਆ ਸੀ। ਉਹ ਬਾਲਾ ਪ੍ਰੀਤਮ ਦੇ ਪੈਰੀਂ ਆ ਪਿਆ।
ਇਸ ਤਰ੍ਹਾਂ ਗੁਰੂ ਜੀ ਕਿਸੇ ਦੁਖੀ ਵੀ ਕਰਦੇ ਸਨ ਤਾਂ ਉਸ ਦੇ ਲਾਭ ਲਈ।
👉ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ . . .