ਹਥਿਆਰ ਕਿੰਨੇ ਆ ??
ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ ਪਛਾਣ ਕਰਉਦਿਆ ਕਿਆ
ਮਹਾਂਪੁਰਖੋ ਇਹ ਮੇਰਾ ਮਿੱਤਰ ਆ ਇਨ੍ਹਾਂ ਦੇ ਕਈ ਬਾਗ ਏ ਆੜੂ ਇਨ੍ਹਾਂ ਦੇ ਆਪਣੇ ਬਾਗ ਚੋ ਲਿਆਦੇ ਆ ਕਈ ਕਾਰਖਾਨਿਆਂ ਆ ਚੰਗੇ ਲੈਂਡਲਾਡ ਬੰਦੇ ਆ ਹੋਰ ਵੀ ਕਾਫੀ ਸਿਫ਼ਤ ਕੀਤੀ ਫਿਰ ਕਹਿਣ ਲੱਗਾ ਜੀ ਆਪ ਦੇ ਦਰਸ਼ਨ ਕਰਨ ਆਇਆ ਸੰਤ ਚੁਪ ਕਰਕੇ ਸਭ ਸੁਣਦੇ ਰਹੇ ਫੇਰ ਉਸ ਆੜੂਆਂ ਵਾਲੇ ਬੰਦੇ ਵੱਲ ਤੱਕ ਕੇ ਬੋਲੇ ਹਾਂ ਸਿੰਘ ਏ ਦੱਸ ਹਥਿਆਰ ਕਿੰਨੇ ਰੱਖੀਆ ?? ਉ ਸੁਣ ਕੇ ਕਹਿੰਦਾ ਜੀ ਹਥਿਆਰ ਤੇ ਕੋਈ ਨਹੀ ਰੱਖਿਆ ਸੰਤ ਹੱਸ ਕੇ ਕਹਿਣ ਲੱਗੇ ਉਹ ਭਾਈ ਕੋਈ ਸਾਡੇ ਅਰਗਾ ਸਿਰ ਫਿਰਿਆ ਤੇਰੀ ਜਇਦਾਦ ਨੂੰ ਕਿਰਤ ਕਮਾਈ ਨੂੰ ਲੁੱਟਣ ਪੈ ਜਾਵੇ ਫਿਰ ਉਨ੍ਹਾਂ ਦੇ ਮਸ਼ੀਨਾਂ ਚੁੱਕ ਚੱਕ ਮਾਰੋਗੇ ਜਾਂ ਆੜੂ ਮਾਰੋਗੇ ….
ਕਮਾਈ ਕਰਨੀ ਚੰਗੀ ਗੱਲ ਹੈ ਪਰ ਰੱਖਿਆ ਦੇ ਵਾਸਤੇ ਹਥਿਆਰ ਜ਼ਰੂਰੀ ਆ ਏ ਗੁਰੂ ਹੁਕਮ ਆ
ਉਸ ਭਾਈ ਨੇ ਕਿਹਾ ਜੀ ਸਤਿ ਬਚਨ ਜ਼ਰੂਰ ਮੈਂ ਸ਼ਸਤਰ ਰੱਖਾਂਗਾ
ਸਰੋਤ ਜਰਨੈਲਾ ਦਾ ਜਰਨੈਲ ਚੋ
ਮੇਜਰ ਸਿੰਘ
ਗੁਰੂ ਕਿਰਪਾ ਕਰੇ