ਦਸਮੇਸ਼ ਜੀ ਦੀਆਂ ਦੋ ਮਾਵਾਂ
ਰਾਜਾ ਫ਼ਤਹਿ ਚੰਦ ਮੈਣੀ ਪਟਨੇ ਦਾ ਵਾਸੀ ਉਸ ਦੀ ਰਾਣੀ ਦਾ ਨਾਮ ਸੀ ਵਸੁੰਧਰਾ। ਮੈਂਣੀ ਇਨ੍ਹਾਂ ਦਾ ਗੋਤ ਸੀ , ਧਨ ਦੌਲਤ ਜ਼ਮੀਨ ਜਾਇਦਾਦ ਏਨਾ ਸੀ ਕੇ ਲੋਕ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸੀ। ਪਰ ਘਰ ਚ ਕੋਈ ਔਲਾਦ ਨਹੀਂ , ਬੜੇ ਯਤਨ ਕੀਤੇ ਪਰ ਸਫਲ ਨ ਹੋਏ , ਇੱਕ ਦਿਨ ਰਾਜੇ ਰਾਣੀ ਨੇ ਮਿਲ ਕੇ ਪੰਡਿਤ ਸ਼ਿਵਦੱਤ ਜੀ ਨੂੰ ਬੇਨਤੀ ਕੀਤੀ ਤੁਸੀਂ ਰੱਬ ਦੇ ਪਿਆਰੇ ਹੋ ਸਾਡੇ ਲਈ ਬੇਨਤੀ ਕਰੋ ਸ਼ਿਵਦੱਤ ਜੀ ਨੇ ਕਿਹਾ ਪ੍ਰਮਾਤਮਾ ਤੇ ਆਪ “ਬਾਲਾ ਪ੍ਰੀਤਮ” ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਰਾਣੀ ਮੈਣੀ ਨੇ ਕਿਹਾ ਕੌਣ ਹੈ ?? ਕਿਥੇ ਹੈ?? ਸ਼ਿਵਦੱਤ ਜੀ ਨੇ ਕਿਹਾ ਉਹ ਬਾਲਾ ਪ੍ਰੀਤਮ ਹੈ ਤੁਸੀਂ ਉਸ ਦੀ ਯਾਦ ਵਿੱਚ ਬੈਠੋ ਤੁਹਾਨੂੰ ਆਪ ਦਰਸ਼ਨ ਦੇਣਗੇ ਫਿਰ ਪਤਾ ਚੱਲੇਗਾ ਉਹ ਕੌਣ ਨੇ …
ਦੋਨੋਂ ਘਰ ਚਲੇ ਗਏ ਸ਼ਿਵਦੱਤ ਦੇ ਦੱਸੇ ਅਨੁਸਾਰ ਬਾਲਾ ਪ੍ਰੀਤਮ ਨੂੰ ਚੇਤੇ ਕਰਦੇ ਨੇ ਉਨ੍ਹਾਂ ਦੀ ਯਾਦ ਵਿੱਚ ਜੁੜਦੇ ਇੱਕ ਦਿਨ ਖੇਡਦਿਆਂ ਖੇਡਦਿਆਂ ਸਤਿਗੁਰੂ ਰਾਣੀ ਦੇ ਮਹਿਲਾਂ ਅੰਦਰ ਚਲੇ ਗਏ ,ਰਾਣੀ ਵਸੁੰਧਰਾ ਬਾਲਾ ਪ੍ਰੀਤਮ ਦੀ ਯਾਦ ਵਿੱਚ ਬੈਠੀ ਸੀ , ਚੋਜੀ ਪ੍ਰੀਤਮ ਜੀ ਹੋਲੀ ਹੋਲੀ ਚਲਦੇ ਰਾਣੀ ਦੀ ਗੋਦ ਚ ਜਾ ਬੈਠੇ ਬਚਨ ਕਹਿ “ਮਾਂ” ਰਾਣੀ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ , ਕੰਨਾਂ ਨੂੰ ਯਕੀਨ ਨ ਆਵੈ ਮੈਨੂੰ “ਮਾਂ” ਕਿਆ …. ਰਾਣੀ ਦੇ ਕੰਨ ਤਰਸੇ ਪਏ ਸੀ ਇਹ ਸ਼ਬਦ ਸੁਣਨ ਨੂੰ ਕੋਈ ਕਹੇ “ਮਾਂ” ਫਿਰ ਬੋਲੇ “ਮਾਂ” ਰਾਣੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦੀ ਹੈ , ਜਿਸ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਸੀ, ਉਹ ਗੋਦ ਚ ਬੈਠਾ ਉਹੀ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਨ ਆਈ ਕੀ ਕਰਾਂ… ਫਿਰ ਦਾਸੀ ਨੂੰ ਆਵਾਜ਼ ਮਾਰੀ ਆਖਿਆ ਛੇਤੀ ਨਾਲ ਖਾਣਾ ਤਿਆਰ ਕਰੋ ਮਿੱਠੀ ਆਵਾਜ਼ ਵਿੱਚ ਸਤਿਗੁਰੂ ਬੋਲੇ “ਮਾਂ” ਕੁਝ ਹੋਰ ਨਹੀਂ ਖਾਣਾ , ਜੋ ਅੰਦਰ ਤਲੇ ਹੋਏ ਛੋਲੇ ਪੂੜੀਆਂ ਤਿਆਰ ਨੇ ਉਹੀ ਖਾਣੇ ਆ , ਰਾਣੀ ਬੜੀ ਹੈਰਾਨ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ… ਪਰ ਫਿਰ ਮਾਂ ਵਾਲੀ ਮਮਤਾ ਜਾਗੀ ਸੋਚਾਂ ਭੁਲੀਆਂ ਉਸੇ ਵੇਲੇ ਛੋਲੇ ਪੂੜੀਆਂ ਆਪ ਲਿਆਂਦੇ ਬਾਲ ਗੋਬਿੰਦ ਜੀ ਨੂੰ ਨਾਲ ਦੀ ਸਾਰੀ ਬਾਲ ਸੈਨਾ ਸਮੇਤ ਛਕਾਏ। ਸਾਰਾ ਦਿਨ ਉੱਥੇ ਖੇਡਦੇ ਰਹੇ ਜਾਣ ਲੱਗਿਆਂ ਕਹਿ ਗਏ, ਅਸੀਂ ਕੱਲ੍ਹ ਫਿਰ ਆਵਾਂਗੇ ਛੋਲੇ ਪੂਡ਼ੀਆਂ ਤਿਆਰ ਰੱਖਣਾ। ਇਸ ਤਰ੍ਹਾਂ ਰੋਜ਼ ਅਉਣ ਲੱਗੇ ਇੱਕ ਦਿਨ ਰਾਣੀ ਦੀ ਦਾਸੀ ਨੇ ਕਿਆ ਗੁਰੂ ਕੇ ਲਾਲ ਜੀ ਸਾਡੀ ਰਾਣੀ ਨੂੰ ਪੁੱਤਰ ਦੀ ਦਾਤ ਬਖਸ਼ੋ , ਕਲਗੀਆਂ ਵਾਲੇ ਪਾਤਸ਼ਾਹ ਨੇ ਕਿਆ ਰਾਣੀ ਸਾਨੂੰ ਹੀ ਪੁੱਤ ਮੰਨ ਲਵੈ ,ਦਾਸੀ ਨੇ ਕਿਹਾ ਤੁਸੀਂ ਤੇ ਮਾਂ ਗੁਜਰੀ ਦੇ ਲਾਲ ਹੋ ਫਿਰ ਇੱਕ ਪੁੱਤ ਦੋ ਮਾਂ ਕਿਵੇ ?? ਕਲਗੀਧਰ ਜੀ ਕਹਿੰਦੇ ਜਿਵੇ ਦੋ ਅੱਖਾਂ ਚ ਇੱਕੋ ਜੋਤ ਦਾਸੀ ਨੇ ਸਾਰੀ ਗੱਲ ਰਾਣੀ ਨੂੰ ਦੱਸੀ ਰਾਣੀ ਦਾ ਹਿਰਦਾ ਇੰਨਾ ਮਮਤਾ ਨਾਲ ਭਰਿਆ ਕੇ ਅੱਖਾਂ ਰਾਹੀ ਉਛਲ ਪਿਆ। ਫਿਰ ਉਹਨੇ ਕਦੇ ਪੁੱਤ ਦੀ ਇੱਛਾ ਨਹੀ ਕੀਤੀ , ਰੋਜ਼ ਮਹਿਲਾਂ ਚ ਖੇਡਣਾ ਛੋਲੇ ਪੂੜੀਆਂ ਛਕਣੇ ਛਕਉਣੇ, ਹਨੇਰੇ ਹੋਏ ਵਾਪਸ ਜਾਣਾ ਇਸ ਕਰ ਕੇ ਰਹਿਰਾਸ ਸਾਹਿਬ ਦਾ ਪਾਠ ਵੀ ਸੰਧਿਆ ਤੋਂ ਕੁਝ ਸਮਾਂ ਲੇਟ ਹੋ ਜਾਂਦਾ , ਏਸੇ ਕਰਕੇ ਹੁਣ ਵੀ ਤਖਤ ਪਟਨਾ ਸਾਹਿਬ ਤੇ ਸੰਧਿਆ ਤੋਂ ਕੁਝ ਸਮਾਂ ਲੇਟ ਰਹਿਰਾਸ ਸ਼ੁਰੂ ਹੁੰਦੀ ਹੈ।
ਦਸਮੇਸ਼ ਪਿਤਾ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਚੱਲਣ ਲੱਗੇ ਤਾਂ ਰਾਣੀ ਨੇ ਬੇਨਤੀ ਕੀਤੀ ਲਾਲ ਜੀ ਮੈਂ ਕੀ ਕਰਾਂਗਈ ਤੁਹਾਡੇ ਬਿਨਾ …. ਸਤਿਗੁਰਾਂ ਕਿਹਾ ਮਾਂ ਜੀ ਤੁਸੀਂ ਰੋਜ਼ ਦੀ ਤਰ੍ਹਾਂ ਛੋਲੇ ਪੂੜੀਆਂ ਤਿਆਰ ਕਰਕੇ ਮੇਰੇ ਸਾਥੀਆਂ ਨੂੰ ਛਕਉਣੇ , ਉਨ੍ਹਾਂ ਚੋਂ ਹੀ ਤੁਹਾਨੂੰ ਮੇਰੇ ਦਰਸ਼ਨ ਹੋਣਗੇ , ਰਾਜੇ ਰਾਣੀ ਨੇ ਮਿਲ ਕੇ ਰੋਜ ਛੋਲੇ ਪੂੜੀਆਂ ਛਕਉਣੇ। ਉਹਨਾਂ ਘਰ ਨੂੰ “ਗੁਰੂ ਘਰ” ਬਣਾ ਦਿੱਤਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਹੁਣ ਵੀ ਓਥੇ ਛੋਲੇ ਪੂੜੀਆਂ ਵਰਤਦੇ ਨੇ।
ਏਥੇ ਹੀ ਇੱਕ ਵਾਰ ਦਸਮੇਸ਼ ਪਿਤਾ ਜੀ ਨੇ ਦਾਤਣ ਕਰਦਿਆਂ ਹੋਈਆਂ ਦਾਤਣ ਕਰਕੇ ਜ਼ਮੀਨ ਤੇ ਗੱਡ ਦਿੱਤੀ ਜੋ ਸਮੇਂ ਦੇ ਨਾਲ ਹਰੀ ਹੋ ਗਈ ਉਹ ਕਰੌਦੇ” ਦਾ ਰੁੱਖ ਬਣ ਗਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਹੋਰ ਕਿਤੇ ਕਰੌਦਾ ਬਾਰਾਂ ਮਹੀਨੇ ਨਹੀਂ ਫਲਦਾ ਪਰ ਏ ਬੂਟਾ ਫੈਲਦਾ ਹੈ।
ਗੁਰੂ ਬਚਨ ਨੇ
ਗੁਰਿ ਵਣੁ ਤਿਣੁ ਹਰਿਆ ਕੀਤਿਆ
ਨਾਨਕ ਕਿਆ ਮਨੁਖ ॥੨॥
ਭਾਈ ਵੀਰ ਸਿੰਘ ਜੀ ਲਿਖਦੇ ਨੇ ਰਾਜਾ ਰਾਣੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਪੰਡਿਤ ਸ਼ਿਵਦੱਤ ਸਮੇਤ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਵੀ ਆਏ ਸੀ
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜਵੇਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ