ਬਾਜਾਂ ਵਾਲੇ ਦਾ ਹੱਥ
ਆਹ ਜਿਹੜੀ ਫੋਟੋ ਮੈਂ ਸਾਂਝੀ ਕਰ ਰਿਹਾ ਹਾਂ ਇਸ ਵਿੱਚ ਦੋ ਇਨਸਾਨ ਹਨ ਜੋ ਦੁਨੀਆ ਵਿੱਚ ਸੁਪਰ ਹਿਊਮਨਜ਼ ਕਰਕੇ ਜਾਣੇ ਜਾਂਦੇ ਹਨ । ਇਹਨਾ ਵਿੱਚੋਂ ਪਹਿਲਾ ਇਨਸਾਨ ਚੀਨ ਤੋਂ ਹੈ ਜਿਸਦਾ ਨਾਮ ਹੈ ਸ਼ਿਫੂ ਸ਼ੀ ਯਾਨ ਜ਼ੀਊ। ਇਹ ਇਨਸਾਨ ਇੱਕ ਨਿੱਕੀ ਜਿਹੀ ਸੂਈ ਨੂੰ ਐਸੀ ਤਕਨੀਕ ਨਾਲ ਸੁੱਟਦਾ ਹੈ ਕਿ ਸੂਈ ਤਿੰਨ mm ਦੇ ਸ਼ੀਸ਼ੇ ਚੋਂ ਪਾਰ ਲੰਘ ਜਾਂਦੀ ਹੈ ।
ਦੂਸਰੀ ਤਸਵੀਰ ਵਿੱਚ ਨਜ਼ਰ ਆ ਰਿਹਾ ਨੌਜਵਾਨ ਜਪਾਨ ਤੋਂ ਹੈ ਜਿਸਦਾ ਨਾਮ ਹੈ ਇਸਾਓ ਮਾਚੀ । ਇਹ ਤਾਂ ਕਰਤੱਵ ਕਰਨ ਵਾਲੀ ਹੱਦ ਕਰ ਦਿੰਦਾ ਹੈ , ਬੰਦੂਕ ਚੋਂ ਨਿੱਕਲੀ ਗੋਲੀ ਨੂੰ ਇਹ 70 ਮੀਟਰ ਦੀ ਦੂਰੀ ਤੇ ਖੜ੍ਹਕੇ ਆਪਣੀ ਤਲਵਾਰ ਨਾਲ ਦੋ ਟੋਟੇ ਕਰ ਦਿੰਦਾ ਹੈ ।
ਇਹਨਾਂ ਦੋਹਾਂ ਇਨਸਾਨਾ ਬਾਰੇ ਜੇ ਕਿਸੇ ਨੂੰ ਪ੍ਰਮਾਣ ਚਾਹੀਦਾ ਹੈ ਤਾਂ ਉਹ ਗੂਗਲ ਅਤੇ ਯੂਟਿਊਬ ਤੇ ਇਹਨਾ ਬਾਰੇ ਪੜ੍ਹ ਸਕਦਾ ਅਤੇ ਇਹਨਾਂ ਦੇ ਕਰਤੱਬ ਵੇਖ ਸਕਦਾ ਹੈ ।
ਇਹਨਾਂ ਦਾ ਕਹਿਣਾ ਹੈ ਹੈ ਕਿ ਇਹ ਅਜਿਹਾ ਕਰਨ ਵਿਚ ਸਾਲਾਂ ਦੀ ਮਿਹਨਤ ਤੋਂ ਬਾਅਦ ਕਾਮਯਾਬ ਹੋਏ ਹਨ ਅਤੇ ਅਜਿਹੇ ਕਰਤੱਬਾਂ ਦਾ ਸਬੰਧ ਮਨ ਦੀ ਇਕਾਗਰਤਾ ਨਾਲ ਹੁੰਦਾ ਹੈ । ਹੁਣ ਗੱਲ ਕਰਦੇ ਹਾਂ ਭਾਈ ਬੱਚਿਤਰ ਸਿੰਘ ਜੀ ਦੇ ਕਰਤੱਬ ਬਾਰੇ ਜਿੰਨਾ ਨੇ ਦਸ਼ਮੇਸ਼ ਪਿਤਾਂ ਤੋਂ ਥਾਪੜਾ ਲੈਕੇ ਸਿਰ ਤੋਂ ਲੈਕੇ ਪੈਰਾਂ ਤੱਕ ਲੋਹੇ ਵਿੱਚ ਜੜੇ ਮਸਤੇ ਹਾਥੀ ਦਾ ਮੱਥਾ ਆਪਣੀ ਨਾਗਣੀ ਨਾਲ ਵਿੰਨਿਆ ਸੀ । ਕੁਝ ਤਰਕਵਾਦੀ ਪ੍ਰਚਾਰਕ ਤਰਕ ਕਰਦੇ ਹਨ ਕਿ ਨਾਗਣੀ ਲੋਹੇ ਦਾ ਤਵਾ ਨਹੀਂ ਪਾੜ ਸਕਦੀ ਇਸ ਲਈ ਭਾਈ ਬਚਿੱਤਰ ਸਿੰਘ ਨੇ ਨਾਗਣੀ ਹਾਥੀ ਦੀ ਅੱਖ ਚ ਮਾਰੀ ਸੀ । ਮੈਂ ਸਮਝਦਾ ਹਾਂ ਉਹਨਾ ਪ੍ਰਚਾਰਕਾਂ ਨੂੰ ਦਲੀਲ ਸਹਿਤ ਜਵਾਬ ਦੇਣ ਲਈ ਮੌਜੂਦਾ ਸਮੇਂ ਦੀਆਂ ਇਹ ਦੋ ਉਦਾਹਰਨਾਂ ਕਾਫੀ ਹਨ । ਜੇ ਉੱਪਰ ਦਰਸਾਏ ਦੋਨੋ ਇਨਸਾਨ ਮਨ ਦੀ ਇਕਾਗਰਤਾ ਅਤੇ ਸਖਤ ਮਿਹਨਤ ਸਦਕਾ ਅਦਭੁੱਤ ਅਤੇ ਲਗਪਗ ਨਾਮੁਮਕਿਨ ਕਾਰਨਾਮੇ ਕਰ ਸਕਦੇ ਹਨ ਤਾਂ ਭਾਈ ਬਚਿਤਰ ਸਿੰਘ ਨਾਗਣੀ ਨਾਲ ਲੋਹੇ ਦਾ ਤਵਾ ਕਿਉਂ ਨਹੀਂ ਪਾੜ ਸਕਦੇ ਉਹਨਾਂ ਦੇ ਸਿਰ ਤੇ ਤਾਂ ਸਮਰੱਥ ਗੁਰੂ ਬਾਜਾਂ ਵਾਲੇ ਦਾ ਹੱਥ ਵੀ ਸੀ ।
ਸੋ ਬੇਨਤੀ ਹੈ ਵੀਰੋ ਦੁਨੀਆ ਬੜੀ ਪਰ੍ਹੇ ਤੋਂ ਪਰ੍ਹੇ ਪਈ ਹੈ , ਐਵੇਂ ਆਪਣੇ ਹੀ ਇਤਿਹਾਸ ਤੇ ਸ਼ੰਕੇ ਕਰਕੇ ਤੇ ਭੁਲੇਖੇ ਪਾਕੇ ਕਿਸੇ ਦੀ ਨਫਰਤ ਦੇ ਪਾਤਰ ਨਾ ਬਣੋ । ਭੁੱਲ ਚੁੱਕ ਦੀ ਮੁਆਫੀ ।
(copied)