ਗੁ: ਸ਼੍ਰੀ ਜੰਡ ਸਾਹਿਬ ਲਹਿਲੀ ਕਲਾਂ ਪਾ: 7ਵੀਂ
ਗੁਰੂ ਰੂਪ ਸਾਧ ਸੰਗਤ ਜੀਓ ! ਉਹ ਪਾਵਨ ਸਥਾਨ ਹੈ, ਜਿਥੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 1651 ਈ: ਅਤੇ ਸੰਮਤ 1708 ਨੂੰ ਦੀਵਾਲੀ ਦੇ ਪੁਰਬ ਤੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ 2200 ਘੋੜ ਸਵਾਰਾਂ ਦੀ ਫੌਜ ਸਮੇਤ ਤਿੰਨ ਦਿਨ ਠਹਿਰੇ। ਜਿਸ ਜੰਡ ਦੇ ਰੁੱਖ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਸੀ , ਉਹ ਜੰਡ ਬਿਰਧ ਰੂਪ ਵਿੱਚ ਅੱਜ ਵੀ ਮੌਜੂਦ ਹੈ। ਇੱਥੇ ਹੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਦਾਰਾ ਸ਼ਿਕੋਹ , ਜਿਸਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਖਿਲਾਇਆ ਹੋਇਆ ਸੀ ਉਸਨੂੰ ਪੰਜ ਤੋਲੇ ਦੀ ਇੱਕ ਯੰਗ ਹਰੜ ਅਤੇ ਤਿੰਨ ਮਾਸੇ ਦਾ ਇੱਕ ਲੌਂਗ ਦੇ ਕੇ ਰਾਜੀ ਕੀਤਾ। ਇਥੇ ਦਾਰਾ ਸ਼ਿਕੋਹ ਨੇ ਖੁਸ਼ ਹੋ ਕੇ ਗੁਰੂ ਜੀ ਨੂੰ ਚਾਂਦੀ ਦੀ ਕਾਠੀ ਸਮੇਤ ਇੱਕ ਘੋੜਾ , ਕੀਮਤੀ ਦੁਸ਼ਾਲੇ ਅਤੇ ਕਈ ਹੋਰ ਭੇਟਾਵਾਂ ਅਰਪਨ ਕੀਤੀਆਂ ਤੇ ਸ਼ੁਕਰਾਨਾ ਕੀਤਾ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰੁਦਆਰਾ ਸੁਸ਼ੋਭਿਤ ਹੈ।