ਇਤਿਹਾਸ – ਗੁਰਦੁਆਰਾ ਲਾਲ ਖੂਹੀ ਪਾਕਿਸਤਾਨ
ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟਾ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ। ਆਪਣੀ ਨਜ਼ਰਬੰਦੀ ਦੇ ਸਮੇਂ, ਗੁਰੂ ਜੀ ਇਸ ਖੂਹ ਤੋਂ ਪਾਣੀ ਪੀਂਦੇ ਸਨ ਅਤੇ ਇਸ ਨੂੰ ਆਪਣੇ ਇਸ਼ਨਾਨ ਲਈ ਵੀ ਵਰਤਦੇ ਸਨ. ਇਹ ਉਹ ਸਥਾਨ ਵੀ ਹੈ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੱਖ ਵੱਖ ਤਸੀਹੇ ਦਿੱਤੇ ਗਏ ਸਨ।
ਸ਼ੁਰੂ ਵਿਚ ਇਹ ਪਵਿੱਤਰ ਅਸਥਾਨ ਇਕ ਛੋਟੀ ਜਿਹੀ ਜਗ੍ਹਾ ਸੀ ਪਰ ਬਾਅਦ ਵਿਚ ਸੰਗਤ ਨੇ ਪੈਸਾ ਖਰਚ ਕੇ ਨਾਲ ਲੱਗਦੇ ਮਕਾਨ ਖਰੀਦ ਲਏ ਅਤੇ ਇਮਾਰਤ ਉਸਾਰੀ। ਸ਼ਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1927 ਤੋਂ ਲੈ ਕੇ 1947 ਤੱਕ ਇਸਦੀ ਦੇਖ ਰੇਖ ਕੀਤੀ।
ਬਾਅਦ ਵਿੱਚ ਇਸ ਇਤਿਹਾਸਕ ਗੁਰਦੁਆਰਾ ‘ਲਾਲ ਖੂਹੀ’ ਨੂੰ ਮੁਸਲਿਮ ਧਰਮ ਅਸਥਾਨ ਵਿਚ ਬਦਲ ਦਿੱਤਾ ਗਿਆ।