ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ – ਹਿਮਾਚਲ
ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ। ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ। ਇਥੋਂ ਹੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਤੇ ਇਸ ਦਾ ਨਾਮਕਰਨ ਕੀਤਾ। ਗੁਰੂ ਮਹਾਰਾਜ ਦੇ ਨਿਵਾਸ ਅਸਥਾਨ ਦੇ ਅਗਲੇ ਪਾਸੇ ਦੀਵਾਨ ਅਸਥਾਨ ਬਣਾਇਆ ਜੀਤਹਿ ਰੋਜ਼ਾਨਾ ਸਵੇਰੇ ਆਸ ਦੀ ਵਾਰ ਦਾ ਕੀਰਤਨ , ਕਥਾ ਤੇ ਗੁਰਮਤ ਦੀ ਵਿਚਾਰ ਹੁੰਦੀ। ਗੁਰੂ ਮਹਾਰਾਜ ਆਪ ਸਾਢੇ ਚਾਰ ਸਾਲ ਸੰਗਤਾਂ ਨੂੰ ਅਧਿਆਤਮਕ ਗਿਆਨ ਬਖਸ਼ਦੇ ਰਹੇ। ਇਸੇ ਅਸਥਾਨ ਤੇ ਗੁਰਦੁਆਰੇ ਦਾ ਨਾਮ ਗੁ: ਹਰਿਮੰਦਰ ਸਾਹਿਬ ਪ੍ਰਚਲਤ ਕਰ ਲਿਆ। ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਸਨ ਜੋ ਪਿੱਛੋਂ ਅਲੋਪ ਕਰ ਲਈਆਂ ਗਈਆਂ ਪਰ ਕੁਝ ਨਿਸ਼ਾਨੀਆਂ ਅਤੇ ਤੱਕ ਵੀ ਮੌਜੂਦ ਹਨ। ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਹੈ।