ਸਿੱਖਾਂ ਵੱਲੋ ਔਰੰਗਜੇਬ ਤੇ ਤਿੰਨ ਹਮਲੇ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨਾਲ ਕੌਮ ਚ ਇੱਕ ਨਵੀ ਜਾਨ ਆ ਗਈ ਬੁਜਦਿਲ ਵੀ ਸ਼ੇਰਦਿਲ ਹੋ ਗਏ
ਜਿਸ ਔਰੰਗਜ਼ੇਬ ਦੇ ਸਾਹਮਣੇ ਕੋਈ ਸਿਰ ਨਹੀ ਸੀ ਚੁੱਕ ਸਕਦਾ ਉੱਚੀ ਬੋਲ ਨਹੀ ਸੀ ਸਕਦਾ ਉਸ ਬਾਦਸ਼ਾਹ ਔਰੰਗਜੇਬ ਤੇ ਦਿੱਲੀ ਰਾਜਧਾਨੀ ਵਿਚ ਹੀ ਕਈ ਵਾਰ ਹਮਲੇ ਹੋਏ …..
1) ਇੱਕ ਵਾਰ ਜਾਮਾ ਮਸਜਿਦ ਚ ਨਮਾਜ਼ ਪੜ੍ਹਨ ਤੋਂ ਬਾਅਦ ਔਰੰਗਜੇਬ ਜਦੋਂ ਘੋੜੇ ਤੇ ਸਵਾਰ ਹੋਣ ਲੱਗਾ ਤਾਂ ਇਕ ਸਿੱਖ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਸਿਪਾਹੀਆ ਫੜ ਲਿਆ ਨਹੀ ਤੇ ਪਾਪੀ ਦਾ ਉਥੇ ਕੰਮ ਨਿਬੜ ਜਾਣਾ ਸੀ ਇਕ ਅਹਿਲਕਾਰ ਦੀ ਉਂਗਲ ਕੱਟੀ ਗਈ ਸੀ
2) ਇੱਕ ਦਿਨ ਬਾਦਸ਼ਾਹ ਦੀ ਸਵਾਰੀ ਚਾਂਦਨੀ ਚੌਕ ਚੋਂ ਲੰਘ ਰਹੀ ਸੀ ਤਾਂ ਇਕ ਸਿੱਖ ਵੱਲੋਂ ਦੂਰੋਂ ਵਗਾਤਾ ਡੰਡਾ ਮਾਰਿਆ ਜੋ ਬਾਦਸ਼ਾਹੀ ਛਤਰ ਨੂੰ ਜਾ ਕੇ ਵੱਜਾ ਸਿੱਖ ਨੂੰ ਸਿਪਾਹੀਆਂ ਨੇ ਕੈਦ ਕਰ ਲਿਆ
3) ਇੱਕ ਦਿਨ ਫਿਰ ਬਾਦਸ਼ਾਹ ਸੈਰ ਕਰਦਿਆ ਕਿਸ਼ਤੀ ਤੋਂ ਉਤਰ ਰਿਆ ਸੀ ਤਾਂ ਇਕ ਸਿੱਖ ਵੱਲੋਂ ਦੋ ਇੱਟਾਂ ਮਾਰੀਆਂ ਇੱਕ ਬਿਲਕੁਲ ਨੇੜੇ ਵੱਜੀ ਪਰ ਨਿਸ਼ਾਨਾ ਚੁੱਕਣ ਕਰਕੇ ਪਾਪੀ ਫਿਰ ਬਚ ਗਿਆ ਸਿੱਖ ਨੂੰ ਕੋਤਵਾਲ ਦੇ ਹਵਾਲੇ ਕਰ ਦਿੱਤਾ
ਏਨਾ ਹਮਲਿਆ ਤੋ ਔਰੰਗਾ ਏਨਾ ਡਰ ਗਿਆ ਕੇ ਉਸ ਨੂੰ ਰਾਤ ਸਮੇ ਸੌਣਾ ਵੀ ਔਖਾ ਹੋ ਗਿਆ ਅਕਸਰ ਰਾਤ ਨੂੰ ਬੁੜ ਬੁੜਉਦਾ ਘਬਰਾਇਆ ਕੇ ਉਠ ਪੈੰਦਾ
ਨੌਰੰਗ ਜਬ ਮਹਿਲ ਮੈ ਸੌਵੈ।
ਡਰਿ ਡਰਿ ਉਠੇ ਬਯਾਕੁਲ ਹੋਵੈ। (ਪ੍ਰਚੀਨ ਪੰਥ ਪ੍ਰਕਾਸ਼)
ਇਹ ਵੀ ਲਿਖਿਆ ਮਿਲਦਾ ਹੈ ਕਿ ਜਿਸ ਕਾਜ਼ੀ ਨੇ ਤਿੰਨਾਂ ਸਿੱਖਾਂ ਭਾਈ ਮਤੀਦਾਸ ਸਤੀਦਾਸ ਤੇ ਦਿਆਲਾ ਜੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵਿਰੁੱਧ ਫਤਵੇ ਜਾਰੀ ਕੀਤੇ ਸੀ ਉ ਕਾਜ਼ੀ ਅਬਦੁਲਾ ਬਿਮਾਰ ਹੋ ਗਿਆ 15/16 ਦਿਨਾਂ ਬਾਅਦ ਤੜਫ ਤੜਫ ਕੇ ਨਰਕਾਂ ਨੂੰ ਤੁਰ ਗਿਆ
ਉਰਦੂ ਦਾ ਕਵੀ ਸਹੀ ਕਹਿੰਦਾ ਹੈ ਸ਼ਹੀਦਾਂ ਦੀ ਸ਼ਹਾਦਤ ਕੌਮ ਨੂੰ ਜਿੰਦਗੀ ਦਿੰਦੀ ਹੈ ਜਿਊਣਾ ਸਖਉਦੀ ਹੈ
ਸ਼ਹੀਦ ਕੀ ਜੋ ਮੌਤ ਹੈ ਵੋ ਕੌਮਕੀ ਹਯਾਤ ਹੈ
ਹਯਾਤ ਤੋ ਹਯਾਤ ਹੈ ਵੋ ਮੌਤ ਬੀ ਹਯਾਤ ਹੈ
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾਡ਼ੇ ਨੂੰ ਮੁੱਖ ਰੱਖਦਿਆ ਗਿਆਰ੍ਹਵੀਂ ਤੇ ਆਖ਼ਰੀ ਪੋਸਟ
ਤੇਗ ਬਹਾਦਰ ਸੀ ਕ੍ਰਿਆ
ਕਰੀ ਨ ਕਿਨਹੂੰ ਆਨ ॥੧੫॥
ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਧੰਨ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਜੈਤਾ ਜੀ ਭਾਈ ਲੱਖੀ ਸ਼ਾਹ ਜੀ ਆਦਿਕ ਸਭ ਗੁਰੂ ਪਿਆਰਿਆਂ ਨੂੰ
ਕੋਟਾਨਿ ਕੋਟਿ ਪ੍ਰਣਾਮ ਨਮਸਕਾਰ ਸਜਦੇ
ਸਮਾਪਤ
ਮੇਜਰ ਸਿੰਘ
ਗੁਰੂ ਕਿਰਪਾ ਕਰੇ