ਹੋਲੇ ਮਹੱਲੇ ਦਾ ਮਹੱਤਵ
ਸ਼੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ ਤੇ ਗਏ ਨਿਹੰਗ ਸਿੰਘ ਵੀਰ ਭਾਈ ਪਰਦੀਪ ਸਿੰਘ ਜੀ ਪ੍ਰਿੰਸ ਨੂੰ ਕੰਜਰਖਾਨਾ ਰੋਕਣ ਤੇ ਜਿਹੜੇ ਬੁੱਚੜਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ।
ਸ਼ਰਾਰਤੀ ਮੰਢੀਰ ਨੇ ਭਾਈ ਪਰਦੀਪ ਸਿੰਘ ਜੀ ਦੇ ਕੇਸ ਖੁੱਲ੍ਹ ਜਾਣ ਦਾ ਫ਼ਾਇਦਾ ਚੁੱਕਿਆ । ਭਾਈ ਪਰਦੀਪ ਸਿੰਘ ਆਪਣੇ ਕੇਸ ਸਾਂਭਦਾ ਰਹਿ ਗਿਆ ਤੇ ਸ਼ਰਾਰਤੀ ਅਨਸਰ ਵਾਰ ਤੇ ਵਾਰ ਕਰੀ ਗਏ ।
ਲਾਹਣਤ ਹੈ ਇਹੋ ਜਿਹਿਆਂ ਮਾਪਿਆਂ ਨੂੰ ਜੋ ਅੱਜ ਤੱਕ ਆਪਣੀ ਵਿਗੜੀ ਔਲਾਦ ਨੂੰ ਹੋਲੇ ਮਹੱਲੇ ਦਾ ਮਹੱਤਵ ਨੀ ਦੱਸ ਸਕੇ ।
ਉਹਨਾਂ ਪਾਪੀ ਬੁੱਚੜਾਂ ਨੇ ਬਾਦਸ਼ਾਹ-ਦਰਵੇਸ਼ ਦਸਮ-ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਦਾ ਲਈ ਕੁੱਲ-ਨਾਸ਼, ਵੰਸ਼-ਨਾਸ਼ ਦਾ ਸਰਾਪ ਲੈ ਲਿਆ ।
ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ ਵੇਖਣ ਲਈ ਪਹੁੰਚੇ ਸਨ ਨਿਹੰਗ ਸਿੰਘ ਭਾਈ ਪਰਦੀਪ ਸਿੰਘ ਜੀ । ਕੈਨੇਡਾ ਦੇ ਹੀ ਸਿਟੀਜਨ ਸਨ ।
ਸ਼ਰਾਰਤੀ ਮੰਢੀਰ ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਜੀ ਦੇ ਜੋੜ ਮੇਲਿਆਂ ਨੂੰ ਇਕ ਆਮ ਮੇਲੇ ਵਾਂਙ ਸਮਝਦੀ ਹੈ ।
ਸਿੰਘੂ ਬਾਰਡਰ ਤੇ ਪਿਛਲੇ ਸਾਲ ਕਿਸਾਨੀ ਮੋਰਚੇ ਵੇਲ਼ੇ ਬੇਅਦਬੀ ਕਰਨ ਆਏ ਇਕ ਦੋਸ਼ੀ ਨੂੰ ਨਿਹੰਗ ਸਿੰਘ ਫ਼ੌਜਾਂ ਨੇ ਖਾਲਸਾਈ ਰਵਾਇਤ ਅਨੁਸਾਰ ਸਜ਼ਾ ਦਿੱਤੀ ਤੇ ਸਾਰਾ ਮੀਡੀਆ ਇਕ ਮਹੀਨਾ ਖ਼ਬਰਾਂ ਦਿਖਾਈ ਗਿਆ ਸੀ ਉਸ ਵਿਸ਼ੇਸ ਤੇ ।
ਹੁਣ ਕੋਈ ਨੀ ਬੋਲ ਰਿਹਾ । ਸ਼ਰਾਰਤੀ ਮੰਢੀਰ ਨੂੰ ਕਾਬੂ ਕਰਨ ਵਿੱਚ ਪ੍ਰਸ਼ਾਸ਼ਨ ਤੇ ਸਾਡੀ ਸ਼੍ਰੋਮਣੀ ਕਮੇਟੀ ਦੋਵੇਂ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੇ ਹਨ ।
– ਗਿਆਨੀ ਦੀਪ ਸਿੰਘ ਪਾਉਂਟਾ ਸਾਹਿਬ