ਪੰਜ ਕਲਾ ਸ਼ਸਤਰ
ਸੰਗਤ ਜੀ ਕਲ ਆਪਾ ਪ੍ਰਸਾਦੀ ਹਾਥੀ ਬਾਰੇ ਸਾਂਝ ਪਾਈ ਸੀ ਅੱਜ ਉਹਨਾ ਹੋਰ ਕੁਝ ਵਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾ ਜੋ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰਨ ਆਇਆ ਸੀ । ਰਾਜਾ ਰਤਨ ਰਾਏ ਗੁਰੂ ਜੀ ਵਾਸਤੇ ਉੱਚ ਕੋਟੀ ਨਸਲ ਦੇ 500 ਘੋੜੇ ਲੈ ਕੇ ਆਇਆ ਸੀ ਜਿਨਾ ਵਿੱਚ ਕੁਝ ਅਰਬੀ ਘੋੜੇ ਜੋ ਬਹੁਤ ਤੇਜ ਰਫਤਾਰ ਵਾਲੇ ਤੇ ਫੁਰਤੀਲੇ ਸਨ । ਤੇ ਕੁਝ ਏਨੇ ਜਿਆਦਾ ਸੁੰਦਰ ਤੇ ਨਸਲ ਵਾਲੇ ਸਨ ਜਿਨਾ ਨੂੰ ਬਹੁਤ ਜਿਆਦਾ ਸਿਖਾਇਆ ਹੋਇਆ ਸੀ ਕਿ ਜੰਗ ਵਿੱਚੋ ਕਿਵੇ ਆਪਣੇ ਮਾਲਿਕ ਨੂੰ ਬਚਾ ਕੇ ਸੁਰਖਿਅਤ ਅਸਥਾਨ ਤੇ ਲੈ ਕੇ ਆਉਣਾ ਹੈ । ਇਕ ਬਹੁਤ ਹੀ ਫੁਲਾਦੀ ਢਾਲ ਜਿਸ ਵਿੱਚੋ ਤਲਵਾਰ ਤੇ ਕੀ ਗੋਲੀ ਵੀ ਆਰ ਪਾਰ ਨਹੀ ਹੋ ਸਕਦੀ ਸੀ । ਇਕ ਬੜੀ ਹੀ ਭਾਰੀ ਸੰਜੋਅ ਜੋ ਜੰਗ ਵੇਲੇ ਸਰੀਰ ਉਪਰ ਪਾਈ ਜਾਂਦੀ ਸੀ ਜਿਸ ਵਿੱਚ ਨਾ ਤਲਵਾਰ ਤੇ ਨਾ ਹੀ ਕੋਈ ਤੀਰ ਪਾਰ ਹੋ ਸਕਦਾ ਸੀ । ਇਕ ਬਹੁਤ ਹੀ ਅਨਮੋਲ ਮੋਤੀਆਂ ਦੀ ਮਾਲਾ ਜੋ ਕਈ ਰਾਜਿਆ ਨੇ ਵੀ ਨਹੀ ਦੇਖੀ ਹੋਣੀ । ਇਕ ਹੀਰਿਆਂ ਜੜੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਲੈ ਕੇ ਆਇਆ ਸੀ ਜਿਸ ਦੀ ਕੀਮਤ ਉਸ ਸਮੇ ਲੱਖਾਂ ਵਿੱਚ ਸੀ । ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਦਨ ਦੀ ਇਕ ਐਸੀ ਚੌਕੀ ਭੇਟ ਕੀਤੀ ਸੀ ਜਿਸ ਤੇ ਲਗੇ ਬਟਨ ਜਿਸ ਨੂੰ ਕਲਾ ਕਹਿੰਦੇ ਸਨ । ਉਸ ਨੂੰ ਦਬਾਉਣ ਨਾਲ ਉਸ ਚੌਕੀ ਵਿੱਚੋ ਪੰਜ ਪੁਤਲੀਆਂ ਨਿਕਲਦੀਆਂ ਸਨ ਤੇ ਆਪਣੇ ਆਪ ਹੀ ਸਤਰੰਜ ਵਿਛ ਜਾਇਆ ਕਰਦੀ ਸੀ ਇਹ ਉਸ ਸਮੇ ਦਾ ਬਹੁਤ ਵੱਡਾ ਕਲਾ ਦਾ ਨਮੂਨਾਂ ਸੀ ਜੋ ਬਹੁਤ ਮਹਿਗਾ ਤੋਹਫਾ ਸੀ । ਰਾਜਾ ਰਤਨ ਰਾਏ ਨੇ ਇਕ ਪੰਜ ਕਲਾ ਸ਼ਸਤਰ ਭੇਟ ਕੀਤਾ ਸੀ ਜਿਸ ਦਾ ਅਕਾਰ ਨਲਕੇ ਦੀ ਹੱਥੀ ਵਰਗਾ ਸੀ ਜਿਸ ਦੇ ਹੱਥ ਤੇ ਢਾਲ ਲੱਗੀ ਹੋਈ ਸੀ । ਇਸ ਸ਼ਸਤਰ ਨੂੰ ਜਿਥੋ ਫੜਦੇ ਸਨ ਉਥੇ ਢਾਲ ਦੇ ਥੱਲੇ ਇਕ ਬਟਨ ਲੱਗਾ ਹੋਇਆ ਸੀ ਜਿਸ ਨੂੰ ਦਬਾਉਣ ਨਾਲ ਉਸ ਵਿੱਚੋ ਵੱਖ ਵੱਖ ਤਰਾਂ ਦੇ ਪੰਜ ਸ਼ਸਤਰ ਨਿਕਲਦੇ ਸਨ । ਜਿਵੇ ਪਹਿਲੀ ਵਾਰ ਬਟਨ ਦਬਣ ਨਾਲ ਉਸ ਵਿੱਚੋ ਤਲਵਾਰ ਨਿਕਲਦੀ ਸੀ ਦੂਸਰੀ ਵਾਰ ਦਬਾਉਣ ਨਾਲ ਜਦੋ ਇਹ ਤਲਵਾਰ ਢਾਲ ਦੇ ਨਾਲ ਬੰਦ ਹੁੰਦੀ ਸੀ ਤਾ ਇਹ ਖੰਡੇ ਦਾ ਕੰਮ ਕਰਦੀ ਸੀ ਤੀਸਰੀ ਵਾਰ ਦਬਾਉਣ ਨਾਲ ਉਹ ਤਲਵਾਰ ਸਿੱਧੀ ਨਿਕਲਦੀ ਸੀ ਤੇ ਬਰਸ਼ੇ ਦਾ ਕੰਮ ਦੇਂਦੀ ਸੀ ਚੌਥੀ ਵਾਰ ਦਬਾਉਣ ਨਾਲ ਇਹ ਸ਼ਸਤਰ ਗੁਰਜ ਦਾ ਕੰਮ ਦੇਦਾਂ ਸੀ ਤੇ ਪੰਜਵੀ ਢਾਲ ਉਸ ਦੇ ਹੱਥ ਤੇ ਬਣੀ ਹੋਈ ਸੀ ਇਸ ਲਈ ਉਸ ਨੂੰ ਪੰਜ ਕਲਾ ਸ਼ਸਤਰ ਆਖਿਆ ਜਾਦਾ ਸੀ । ਇਹ ਸ਼ਸਤਰ ਉਸ ਸਮੇ ਦਾ ਸੱਭ ਤੋ ਵੱਡਾ ਖਜਾਨਾ ਸੀ ਇਹ ਪੰਜ ਕਲਾ ਸ਼ਸਤਰ ਅੱਜ ਵੀ ਗੁਜਰਾਤ ਦੇ ਗੁਰਦੁਵਾਰਾ ਨਾਨਕ ਵਾੜੀ ਵਿੱਚ ਰੱਖਿਆ ਹੋਇਆ ਹੈ । ਇਹ ਹੈ ਮੇਰੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦੀ ਸੋਭਾ ਕਦੇ ਤੇ ਮੇਰੇ ਸਤਿਗੁਰੂ ਦੇ ਕੋਲ ਅਨੰਦਪੁਰ ਸਾਹਿਬ ਵਿੱਚ ਏਨੇ ਪੱਕੇ ਕਿਲੇ ਕਿ ਦੁਸ਼ਮਨ ਵੀ ਥੜ ਥੜ ਕੰਬਦਾ ਸੀ । ਗੁਰੂ ਜੀ ਦੇ ਕੋਲ ਐਸੇ ਸ਼ਸਤਰ ਤੇ ਖਜਾਨੇ ਸਨ ਜੋ ਰਾਜਿਆ ਦੇ ਕੋਲ ਵੀ ਨਹੀ ਸਨ ਮੇਰੇ ਸਤਿਗੁਰੂ ਜੀ ਬਾਦਸ਼ਾਹ ਦੇ ਬਾਦਸ਼ਾਹ ਲੱਗਦੇ ਤੇ ਜਦੋ ਸਭ ਕੁਝ ਛੱਡ ਕੇ ਪਰਿਵਾਰ ਦੇਸ਼ ਕੌਮ ਤੋ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆ ਦੀ ਸੇਜ਼ ਦੇ ਸੁੱਤਾ ਏਦਾਂ ਲਗਦਾ ਜਿਵੇ ਪ੍ਰਮਾਤਮਾ ਸਭ ਪਾਸੇ ਤੋ ਵੇਹਲਾ ਹੋ ਕਿ ਆਪਣੇ ਆਪ ਵਿੱਚ ਹੀ ਮਸਤ ਹੋ ਗਿਆ ਹੋਵੇ ।
ਦਾਸ ਜੋਰਾਵਰ ਸਿੰਘ ਤਰਸਿੱਕਾ ।