ਭਾਈ ਗੁਜ਼ਰ ਜੀ
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ ਪੁੰਨ ਹੋਰ ਧਰਮ ਕਰਮ ਮੈ ਨਹੀ ਕਰ ਸਕਦਾ ਸਾਰਾ ਦਿਨ ਕੰਮਾਂ ਧੰਦਿਆਂ ਚ ਹੀ ਫਸਿਆ ਰਹਿੰਦਾ ਹਾਂ ਤੁਸੀ ਕਿਰਪਾ ਕਰਕੇ ਐਸਾ ਉਪਦੇਸ ਦਿਉ ਕੇ ਮੇਰਾ ਵੀ ਉਧਾਰ ਹੋਜੇ ਜਨਮ ਮਰਨ ਦੇ ਬੰਧਨ ਕਟੇ ਜਾਣ ਤੇ ਜੀਵਨ ਸਫਲਾ ਹੋਜੇ .
ਸਤਿਗੁਰਾਂ ਕਹਿਆ ਭਾਈ ਗੁਜ਼ਰ ਦੋ ਕੰਮ ਕਰ ਇੱਕ ਤਾਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਕਰ ਸਾਵਧਾਨ ਹੋਕੇ ਜਿੰਨੇ ਪਾਠ ਵੀ ਰੋਜ਼ ਕਰ ਸਕੇਂ ਵਧ ਤੋਂ ਵਧ ਨਾਲ ਅਰਥਾਂ ਨੂੰ ਵਿਚਾਰਿਆ ਕਰ ਤੇ ਦੂਸਰਾ ਜੇਕਰ ਕੋਈ ਲੋੜਵੰਦ ਗਰੀਬ ਦੁਖੀ ਆਵੇ ਤਾਂ ਉਸ ਦਾ ਕੰਮ ਕਰਦਿਆ ਕਰ ਤੇ ਉਸ ਤੋਂ ਪੈਸੇ ਨ ਲਏ ਉਸਨੂੰ ਗੁਰੂ ਨਮਿਤ ਸਮਝਿਆ ਕਰ ਬਾਕੀ ਤੂ ਆਪਣੀ ਕਿਰਤ ਕਰ ਇਮਾਨਦਾਰੀ ਨਾਲ
ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ
ਭਾਈ ਗੁਜ਼ਰ ਸਤਿ ਬਚਨ ਕਹਿ ਕੇ ਚਲੇ ਗਿਆ ਰੋਜ ਪਾਠ ਕਰਦਾ ਜਪੁਜੀ ਸਾਹਿਬ ਦੇ ਤੇ ਆਪਣੀ ਦਸਾਂ ਨੁੰਹਾਂ ਕਿਰਤ ਕਰਦਾ
ਇੱਕ ਰਾਤ ਕੁਝ ਬੰਦੇ ਭਾਈ ਗੁਜ਼ਰ ਜੀ ਦੇ ਘਰ ਆਏ ਜਿਨਾਂ ਦੇ ਹਥ ਸੰਗਲਾਂ ਨਾਲ ਬਧੇ ਸਨ ਉਨਾਂ ਬੇਨਤੀ ਕੀਤੀ ਕਿ ਕੇ ਸਾਨੂੰ ਕੁਝ ਵਿਰੋਧੀਆਂ ਨੇ ਝੂਠੀਆਂ ਤੁਹਮਤਾਂ ਲਾ ਕੇ ਕਾਜ਼ੀ ਨੂੰ ਰਿਸ਼ਵਤ ਦੇ ਕੇ ਰਾਜੇ ਕੋਲ ਕੈਦ ਕਰਵਾ ਦਿਤਾ ਸੀ ਅਸੀ ਕੋਈ ਗੁਨਾਹ ਨਹੀ ਕੀਤਾ ਹੁਣ ਅਸੀ ਬੜੀ ਮੁਸ਼ਕਲ ਨਾਲ ਕੈਦ ਚੋ ਨਿਕਲਕੇ ਆਏ ਹਾਂ ਪਰ ਸਾਡੇ ਹਥ ਬਧੇ ਨੇ ਰਬ ਦਾ ਵਾਸਤਾ ਸਾਡੇ ਬੰਧਣ ਖੋਲ ਦੇ ਅਸੀ ਬੜੀ ਆਸ ਨਾਲ ਤੇਰੇ ਕੋਲ ਆਏ ਹਾਂ
ਭਾਈ ਗੁਜ਼ਰ ਪਹਿਲਾ ਤੇ ਮੰਨਿਆ ਨ ਕਿਉਕਿ ਰਾਜੇ ਨੂੰ ਪਤਾ ਲਗਾ ਤਾਂ ਔਖਾ ਹੋ ਸਕਦਾ
ਪਰ ਫਿਰ ਸਤਿਗੁਰਾਂ ਦੇ ਬਚਨ ਚੇਤੇ ਆਏ ਤੇ ਗੁਰੂ ਨਮਿਤ ਬੰਧਣ ਖੋਲ ਦਿਤੇ ਉਹਨਾਂ ਨੇ ਬਹੁਤ ਅਸੀਸ਼ਾਂ ਦਿਤੀਆਂ ਤੇ ਚਲੇ ਗਏ
ਇਸ ਤਰਾਂ ਬਾਣੀ ਪੜਦਿਆਂ ਆਪਣੀ ਕਿਰਤ ਕਰਦਿਆਂ ਭਾਈ ਗੁਜ਼ਰ ਨੇ ਆਪਣਾ ਜੀਵਨ ਸਫਲ ਕੀਤਾ
ਗੁਰੂ ਅੰਗਦ ਦੇਵ ਜੀ ਨੇ ਬਹੁਤ ਕਿਰਪਾ ਕੀਤੀ
ਭਾਈ ਗੁਰਦਾਸ ਜੀ ਨੇ 11ਵੀਂ ਵਾਰ ਚ ਭਾਈ ਗੁਜਰ ਦਾ ਨਾਂ ਇਸ ਤਰਾਂ ਲਿਖਿਆ ਹੈ —
ਗੁਜਰ ਜਾਤਿ ਲੁਹਾਰ ਹੈ ਗੁਰਸਿਖੀ ਗੁਰ ਸਿਖ ਸੁਣਾਵੈ
ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੀ ਪਹਿਲੀ ਰਾਸ ਦੇ 11ਵੇਂ ਅਧਿਆਏ ਚ ਲਿਖਦੇ ਨੇ
ਗੁਜਰ ਨਾਮ ਸੁ ਜਾਤਿ ਲੁਹਾਰ।
ਚਲਿ ਆਯਹੁ ਗੁਰ ਕੇ ਦਰਬਾਰ
ਸੁਨਿ ਸਤਿਗੁਰ ਕੀਨਸ ਉਪਦੇਸ਼ ।
ਇੱਕ ਚਿਤ ਜਪੁਜੀ ਪੜਹੋ ਹਮੇਸ਼ ।
ਜੇਤਿਕ ਵਾਰ ਪਠਯੁ ਨਿਤ ਜਾਏ।
ਪਠਤ ਰਹੋ ਦੀਰਘ ਫਲ ਪਾਏ ।
ਸਰੋਤ:- ਸੂਰਜ ਪ੍ਰਕਾਸ਼ ,ਤਵਾਰੀਖ ਗੁਰੂ ਖਾਲਸਾ,
ਸਿਖਾਂ ਦੀ ਭਗਤ ਮਾਲਾ , ਮਹਾਨ ਕੋਸ਼
ਵਾਹਿਗੁਰੂ ਜੀ🙏