ਪ੍ਰਸਾਦੀ ਹਾਥੀ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਸ਼ਾਦੀ ਹਾਥੀ ਬਾਰੇ ਕੁਝ ਇਤਿਹਾਸਕ ਸਾਂਝ ਪਾਉਣ ਦਾ ਯਤਨ ਕਰਨ ਲੱਗਾ ਹਾ ਜੀ ਬੜੇ ਧਿਆਨ ਨਾਲ ਪੜੋ ਜੀ । ਅਸਾਮ ਦਾ ਰਾਜਾ ਰਤਨ ਰਾਏ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਰਾਜਾ ਰਾਮ ਰਾਏ ਦੇ ਘਰ ਪੈਦਾ ਹੋਇਆ ਸੀ । ਰਤਨ ਰਾਏ ਦੀ ਸ਼ੁਰੂ ਤੋ ਹੀ ਗੁਰੂ ਘਰ ਉਤੇ ਅਥਾਹ ਸ਼ਰਧਾ ਸੀ ਜਦੋ ਰਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਇਆ ਤਾ ਬਹੁਤ ਕੀਮਤੀ ਤੋਹਫੇ ਗੁਰੂ ਘਰ ਵਾਸਤੇ ਲੈ ਕੇ ਆਇਆ । ਜਿਨਾ ਵਿੱਚ ਪੰਜ ਕਲਾ ਸ਼ਸਤਰ, ਚੰਦਨ ਦੀ ਚੌਕੀ , ਹੀਰਿਆਂ ਜੜਿਆ ਚੰਦੋਆ , ਪ੍ਰਸਾਦੀ ਹਾਥੀ , ਘੋੜੇ ਤੇ ਹੋਰ ਵੀ ਬਹੁਤ ਦੁਰਲੱਭ ਵਸਤੂਆਂ ਸਨ । ਇਹਨਾ ਸਾਰਿਆ ਵਿੱਚੋ ਅੱਜ ਗੱਲ ਕਰਨ ਜਾ ਰਹੇ ਹਾ ਪ੍ਰਸਾਦੀ ਹਾਥੀ ਦੀ ਇਸ ਹਾਥੀ ਦਾ ਨਾਮ ਪ੍ਰਸਾਦੀ ਕਿਉ ਪਿਆ ? ਇਸ ਹਾਥੀ ਦੇ ਸਿਰ ਉੱਤੇ ਇਕ ਚਿੱਟੇ ਰੰਗ ਦਾ ਰੋਟੀ ਦੇ ਅਕਾਰ ਦਾ ਗੋਲ ਨਿਸ਼ਾਨ ਸੀ ਰੋਟੀ ਨੂੰ ਗੁਰੂ ਘਰ ਵਿੱਚ ਪ੍ਰਸਾਦਾ ਕਿਹਾ ਜਾਦਾ ਹੈ । ਇਸ ਕਰਕੇ ਇਸ ਹਾਥੀ ਦਾ ਨਾਮ ਪ੍ਰਸਾਦੀ ਹਾਥੀ ਪੈ ਗਿਆ । ਇਹ ਹਾਥੀ ਛੋਟੇ ਅਕਾਰ ਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅੰਦਰ ਆ ਕੇ ਗੁਰੂ ਗੋਬਿੰਦ ਸਿੰਘ ਉਪਰ ਚੌਰ ਵੀ ਕਰਿਆ ਕਰਦਾ ਸੀ । ਪ੍ਰਸਾਦੀ ਹਾਥੀ ਦਾ ਰੰਗ ਕਾਲਾ ਸੀ ਇਸ ਦੇ ਮੱਥੇ ਉਤੇ ਜਿਹੜਾ ਪ੍ਰਸਾਦੇ ਦੇ ਅਕਾਰ ਦਾ ਗੋਲ ਚਿੱਟਾ ਨਿਸ਼ਾਨ ਸੀ ਉਸ ਵਿੱਚੋ ਇਕ ਧਾਰੀ ਸਿੱਧੀ ਹਾਥੀ ਦੀ ਸੁੰਡ ਤੱਕ ਜਾਦੀ ਸੀ ਦੂਸਰੀ ਧਾਰੀ ਹਾਥੀ ਦੀ ਪੂਛ ਤੱਕ ਜਾਦੀ ਸੀ । ਉਸ ਹਾਥੀ ਦੇ ਮੱਥੇ ਦੇ ਨਿਸ਼ਾਨ ਵਿੱਚੋ ਚਾਰ ਧਾਰੀਆਂ ਉਸ ਦੇ ਪੈਰਾ ਵੱਲ ਜਾਦੀਆਂ ਸਨ । ਇਹ ਹਾਥੀ ਏਨਾ ਸਿਖਾਇਆ ਹੋਇਆ ਸੀ ਤੇ ਇਸ ਹਾਥੀ ਦੇ ਚੰਗੇ ਭਾਗ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਾ ਮੌਕਾਂ ਮਿਲਿਆ ਇਹ ਹਾਥੀ ਸੁੰਡ ਵਿੱਚ ਸਾਫ ਪਾਣੀ ਭਰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਧੋਦਾ ਤੇ ਬਾਅਦ ਸੁੰਡ ਵਿੱਚ ਸੁੱਕੇ ਕੱਪੜੇ ਨੂੰ ਲੈ ਕੇ ਮਹਾਰਾਜ ਦੇ ਚਰਨ ਸਾਫ ਕਰਦਾ । ਜਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰਦੇ ਇਹ ਹਾਥੀ ਨਾਲ ਨਾਲ ਤੁਰਦਾ ਜਦੋ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਏ ਤੀਰ ਸਿੰਘਾ ਦੇ ਚਲੇ ਤੀਰਾ ਵਿੱਚੋ ਵੀ ਲੱਭ ਕੇ ਲੈ ਆਉਦਾ ਸੀ । ਪਰ ਜਦੋ ਅਨੰਦਪੁਰ ਸਾਹਿਬ ਨੂੰ ਮੁਗ਼ਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਸਾਰੇ ਪਾਸਿਆ ਤੋ ਖਾਣ ਪੀਣ ਦਾ ਪ੍ਰਬੰਧ ਬੰਦ ਕਰ ਦਿੱਤਾ ਤਾ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਪ੍ਰਸਾਦੀ ਹਾਥੀ ਕਈ ਮਹੀਨੇ ਭੁੱਖੇ ਰਹਿ ਕੇ ਆਖਰ ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਪਣੇ ਪ੍ਰਾਣ ਤਿਆਗ ਗਿਆ ।
ਜੋਰਾਵਰ ਸਿੰਘ ਤਰਸਿੱਕਾ ।
🙏🙏Satnam Sri Waheguru Ji🙏🙏