ਅੰਮ੍ਰਿਤ ਕਿਉਂ ਛੱਕਣਾ ?
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ ।
ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ ਕਹਿੰਦੇ ਹਨ ਸਭ ਕੁਝ ਮਨੁੱਖ ਦੇ ਅੰਦਰ ਹੈ । ਫੇਰ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ ਰੱਬ ਦਾ ਨਾਮ ਵੀ ਸਾਡੇ ਅੰਦਰ ਹੈ ਫੇਰ ਸਾਨੂੰ ਪੰਜਾ ਪਿਆਰਿਆਂ ਪਾਸੋ ਕਿਉ ਅੰਮ੍ਰਿਤ ਛੱਕਣਾ ਪੈਦਾਂ ਹੈ ਤੇ ਵਾਹਿਗੁਰੂ ਦਾ ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ । ਜਦੋ ਉਸ ਦੀ ਗੱਲ ਸਮਾਪਤ ਹੋਈ ਤਾ ਮੈ ਆਖਿਆ ਵੀਰ ਜੀ ਕਦੇ ਨਲਕਾ ਦੇਖਿਆ ਹੈ । ਬੋਰ ਕਰਕੇ ਧਰਤੀ ਵਿੱਚ ਜਦੋ ਨਲਕਾ ਲਾਉਦੇ ਹਾ ਤਾ ਧਰਤੀ ਤੇ ਪਾਣੀ ਨਾਲ ਭਰੀ ਪਈ ਹੈ ਤੁਸੀ ਜਦੋ ਨਵੇ ਨਲਕੇ ਨੂੰ ਭਾਵੇ ਸਾਰੀ ਉਮਰ ਗੇੜਦੇ ਰਹਿਉ ਉਸ ਵਿੱਚੋ ਕਦੇ ਵੀ ਪਾਣੀ ਨਹੀ ਆਵੇਗਾ । ਸਿਆਣੇ ਲੋਕ ਕੀ ਕਰਦੇ ਸਨ ਜਦੋ ਨਲਕਾ ਨਵਾ ਲਾਇਆ ਜਾਦਾ ਸੀ ਉਸ ਨਲਕੇ ਵਿਚ ਉਪਰ ਤੋ ਪਾਣੀ ਪਾਇਆ ਜਾਦਾ ਸੀ । ਤੇ ਕਾਫੀ ਵਾਰ ਨਲਕੇ ਨੂੰ ਗੇੜਿਆ ਜਾਦਾ ਸੀ ਪਾਣੀ ਪਾ ਕੇ ਤੇ ਵਾਰ ਵਾਰ ਨਲਕੇ ਨੂੰ ਗੇੜਨ ਤੋ ਬਾਅਦ ਨਲਕੇ ਵਿੱਚੋ ਉਹ ਪਾਣੀ ਨਿਕਲਣਾ ਸੁਰੂ ਹੋ ਜਾਦਾ ਸੀ ਜੋ ਧਰਤੀ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਦਾ ਹੈ । ਜੋ ਕਦੇ ਨਾ ਖਤਮ ਹੋਣ ਵਾਲਾ ਪਾਣੀ ਹੈ ਇਸੇ ਹੀ ਤਰਾ ਸਾਡੇ ਸਰੀਰ ਵਿੱਚ ਵੀ ਅੰਮ੍ਰਿਤ ਹੈ ਪਰ ਜਦੋ ਪੰਜ ਪਿਆਰੇ ਸਾਡੇ ਮੁਖ ਵਿੱਚ ਇਹ ਅੰਮ੍ਰਿਤ ਪਾਉਦੇ ਹਨ ਤੇ ਨਾਲ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹਨ । ਤਾ ਜਿਵੇ ਨਲਕੇ ਵਿੱਚ ਪਾਣੀ ਪਾਉਣ ਤੋ ਬਾਅਦ ਵਾਰ ਵਾਰ ਬੋਕੀਆਂ ਮਾਰੀਆ ਜਾਦੀਆ ਹਨ ਤੇ ਧਰਤੀ ਵਾਲਾ ਪਾਣੀ ਨਿਕਲਣਾ ਸੁਰੂ ਹੋ ਜਾਦਾ ਹੈ । ਉਸੇ ਤਰਾ ਹੀ ਅੰਮ੍ਰਿਤ ਛਕ ਕੇ ਜਦੋ ਬਾਣੀ ਦਾ ਅਭਿਆਸ ਵਾਰ ਵਾਰ ਕਰੀ ਦਾ ਹੈ ਤੇ ਸਾਡੇ ਸਰੀਰ ਅੰਦਰ ਜੋ ਅੰਮ੍ਰਿਤ ਹੈ ਉਹ ਬਾਹਰ ਨਿਕਲਣਾ ਸੁਰੂ ਹੋ ਜਾਦਾ ਹੈ ਤੇ ਸਾਨੂੰ ਸਾਰੇ ਪਾਸੇ ਤੇ ਹਰ ਇਕ ਵਿੱਚ ਉਸ ਅਕਾਲ ਪੁਰਖ ਦੀ ਹੀ ਜੋਤ ਨਜਰ ਆਉਦੀ ਹੈ । ਜਿਵੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਨੰਦ ਸਾਹਿਬ ਵਿੱਚ ਫਰਮਾਉਦੇ ਹਨ ।
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਇਹ ਸੁਣ ਕੇ ਉਹ ਵੀਰ ਕਹਿਣ ਲੱਗਾ ਵੀਰ ਜੀ ਧੰਨਵਾਦ ਜੋ ਆਪ ਜੀ ਨੇ ਵਿਸਥਾਰ ਨਾਲ ਦੱਸਿਆ ਮੈ ਆਖਿਆ ਵੀਰ ਜੀ ਧੰਨਵਾਦ ਉਸ ਰੱਬ ਦਾ ਜਿਸ ਨੇ ਮਿਹਰ ਕਰਕੇ ਸਾਨੂੰ ਇਨਸਾਨ ਬਣਾਇਆ ਤੇ ਦਿਮਾਗ ਦਿੱਤਾ ਸੋਚਣ ਲਈ । ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨਾ ਨੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਹਾਨ ਗਿਆਨ ਬਖਸ਼ਿਸ਼ ਕੀਤਾ । ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਨਾ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਬਾਣੀ ਬਾਣੇ ਨਾਲ ਜੋੜਿਆ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ