ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ ਜੀ – ਅਮ੍ਰਿਤਸਰ
ਗੁਰਤਾਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤੇ ਇਸ ਜਗ੍ਹਾ ਬੇਰੀ ਦੇ ਰੁੱਖ ਹੇਠ ਥੜ੍ਹੇ ਤੇ ਬਿਰਾਜਮਾਨ ਹੋਏ |
ਉਸ ਸਮੇਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਉੱਤੇ ਬਾਬੇ ਧੀਰ ਮੱਲੀਏ ਦਾ ਕਬਜ਼ਾ ਸੀ | ਉਸ ਕੋਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਥੇ ਆਉਣਾ ਬਰਦਾਸ਼ਤ ਨਾ ਹੋਇਆ ਤੇ ਉਹ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਜੰਦਰੇ ਮਾਰ ਕੇ ਚਲਾ ਗਿਆ | ਸਤਿਗੁਰ ਜੀ ਦਰਸ਼ਨੀ ਡਿਉੜੀ ਤੋਂ ਹੀ ਨਮਸਕਾਰ ਕਰਕੇ ਦਮਦਮਾ ਸਾਹਿਬ ਤੇ ਦਮ ਲੈ ਕੇ ਪਿੰਡ ਵੱਲ ਚਲ ਪਏ | ਜਿਸ ਥੜੇ ਤੇ ਨੌਂਵੇ ਪਾਤਸ਼ਾਹ ਜੀ ਬੈਠੇ , ਉਹ ਹਜੂਰ ਦੀ ਪਾਵਨ ਛੋਹ ਕਰਕੇ ਥੜ੍ਹਾ ਸਾਹਿਬ ਨਾਲ ਜਾਣਿਆ ਜਾਣ ਲੱਗਾ |