ਇਤਿਹਾਸ – ਘੋੜੇ ਨੂੰ ਚਾਬਕ ਨ ਮਾਰੀੰ
ਵੱਡੇ ਘੱਲੂਘਾਰੇ ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਬੜਾ ਜ਼ਖ਼ਮੀ ਹੋ ਗਿਆ। ਖੂਨ ਨੁਚੜਣ ਕਰਕੇ ਇਨ੍ਹਾਂ ਕਮਜ਼ੋਰ ਕੇ ਤੁਰਿਆ ਨ ਜਾਵੇ। ਸਰਦਾਰ ਜੀ ਅੱਡੀ ਲਉਦੇ ਨੇ ਪਰ ਘੋੜਾ ਤੁਰਦਾ ਨੀ। ਨੇਡ਼ਿਓਂ ਗੁਰਮੁਖ ਸਿੰਘ ਨੇ ਕਿਅਾ ਸਰਦਾਰ ਜੀ ਇੱਥੇ ਨ ਖੜੋ ਏਥੇ ਰੁਕੇ ਤਾਂ ਦੁਰਾਨੀ ਫ਼ੌਜ ਨੇ ਘੇਰ ਲੈਣਾ ਬਚਾ ਨੀ ਹੋਣਾ ਅੱਗੇ ਤੁਰੋ ਵਹੀਰ ਦੇ ਨਾਲ।
ਸੁਣ ਕੇ ਆਹਲੂਵਾਲੀਆ ਜੀ ਨੇ ਕਿਆ ਮੇਰਾ ਘੋੜਾ ਥੱਕ ਗਿਆ, ਤੁਰਦਾ ਨੀ। ਗੁਰਮੁਖ ਸਿੰਘ ਨੇ ਆਪਣਾ ਚਾਬਕ ਚੁਕਿਆ ਤੇ ਸਰਦਾਰ ਜੀ ਦੇ ਘੋੜੇ ਦੇ ਮਾਰਨ ਲੱਗਾ।
ਸਰਦਾਰ ਜੱਸਾ ਸਿੰਘ ਨੇ ਇਕ ਦਮ ਗੁਰਮੁਖ ਸਿੰਘ ਨੂੰ ਵਰਜਿਆ ਬੋਲ ਕਹੇ।
ਨ ਸਿੰਘਾ ਚਾਬਕ ਨ ਮਾਰੀ ਘੋੜੇ ਨੂੰ , ਤੂੰ ਘੋੜੇ ਨੂੰ ਚਾਬਕ ਨਹੀਂ ਮੈਨੂੰ ਚਟਕ ਲਾਉਣੀ ਚਾਹੁੰਣਾ।
ਜਦੋਂ ਬਾਕੀ ਸਿੰਘ ਸੁਨਣ ਗੇ ਜੱਸਾ ਸਿੰਘ ਘੋੜਾ ਭਜਾ ਕੇ ਲੈ ਆਇਆ। ਸਾਰੇ ਮਜ਼ਾਕ ਕਰਨਗੇ ਮੈਂ ਕੀ ਮੂੰਹ ਲੈ ਕੇ ਖਾਲਸੇ ਦੇ ਦਿਵਾਨ ਚ ਬੈਠਾਗਾ। ਪੰਥ ਨੇ ਮੈਨੂੰ ਪਾਤਸ਼ਾਹ ਬਣਾਇਆ , ਤੂੰ ਮੈਨੂੰ ਗਿੱਦੜ ਕਾਇਰ ਬਣਾਉਣਾ ਚਾਹੁੰਣਾ।
ਏਦਾ ਨ ਕਰ ਸਿੰਘਾਂ ਇੱਥੋਂ ਭੱਜ ਕੇ ਜਿਉਣ ਨਾਲੋਂ ਮਰ ਜਾਣਾ ਕਈ ਗੁਣਾ ਚੰਗਾ ਸਿੰਘ ਕਹਿਣ ਗੇ ਜੱਸਾ ਸਿੰਘ ਜੰਗ ਚ ਜੂਝ ਗਿਆ ਪਰ ਮੈਦਾਨ ਨੀ ਛੱਡਿਆ।
ਇੰਨਾ ਕਹਿ ਕੇ ਸਰਦਾਰ ਜੀ ਨੇ ਅਬਦਾਲੀ ਦੀ ਫੌਜ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ।
ਕਯਾ ਮੁੱਖ ਲੈ ਮੈਂ ਬਹੋੰ ਦੀਵਾਨ ।
ਕਰੇ ਮਸ਼ਕਰੀ ਹਮ ਕੋ ਆਨ।
ਮੈ ਖਾਲਸੇ ਪਤਸ਼ਾਹ ਬਣਾਯੋ।
ਤੁਮ ਚਾਹਤ ਹਮ ਗੀਦੀ ਬਣਾਯੋ ।
ਇਸ ਜੀਵਨ ਤੇ ਮਰਨੋ ਬੇਸ਼। (ਪ੍ਰਚੀਨ ਪੰਥ ਪ੍ਰਕਾਸ਼)
ਗੁਰੂ ਬਚਨ ਨੇ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਮੇਜਰ ਸਿੰਘ
ਗੁਰੂ ਕਿਰਪਾ ਕਰੇ