ਗੁਰੂ ਕਾ ਲੰਗਰ
ਗੁਰੂ ਕਾ ਲੰਗਰ, ਸਾਖੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏
ਇੱਕ ਵਾਰ ਅਕਬਰ ਅਧਖੜ ਉਮਰੇ ਨੰਗੇ ਪੈਰੀਂ ਆਪਣੇ ਪੂਰੇ ਲਾਉ ਲਸ਼ਕਰ ਨਾਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਕੋਲ ਆਇਆ ,,
ਸਤਿਗੁਰੂ ਜੀ ਨੂੰ ਸੰਗਤਾਂ ਨੇ ਦੱਸਿਆ ਕੇ ਮੁਗਲੇਆਜਮ ਅਕਬਰ ਆਏ ਨੇ ,,
ਚੋਬਦਾਰ ਨੇ ਵੀ ਕਿਹਾ ਮਹਾਰਾਜ ਜੀ ,, ਮੁਗਲੇਆਜਮ ਅਕਬਰ ਆਏ ਨੇ ,,
ਗੁਰੂ ਅਮਰਦਾਸ ਜੀ ਕਹਿਣ ਲੱਗੇ ,,
ਅਕਬਰ ਨੂੰ ਕਹੋ ਕਿ ਅਸੀਂ ਇੱਕ ਮਰਿਆਦਾ ਬਣਾਈ ਆ ,, ਊਚ-ਨੀਚ ਨੂੰ ਖਤਮ ਕਰਨ ਵਾਸਤੇ ,, ਵੱਡੇ ਛੋਟੇ ਦੀ ਗੱਲ ਨੂੰ ਖਤਮ ਕਰਨ ਵਾਸਤੇ ,, ਪਹਿਲੇ ਪੰਗਤ ਪਾਛੈ ਸੰਗਤ ,,
ਪਹਿਲਾਂ ਅਕਬਰ ਨੂੰ ਕਹੋ ਕਿ ਉਹ ਇਸ਼ਨਾਨ -ਪਾਨ ਕਰਕੇ ਲੰਗਰ ਛਕੇ ,, ਫਿਰ ਸੰਗਤ ਵਿਚ ਆ ਜਾਣ ,,
ਅਕਬਰ ਪੰਗਤ ਵਿਚ ਬੈਠਾ ਹੈ ,, ਅਤੇ ਅਕਬਰ ਨੂੰ ਪਹਿਲੀ ਵਾਰ ਭੋਜਨ ਦਾ ਬਹੁਤ ਅਨੰਦੁ ਆਇਆ ,, ਸੋਚਦਾ ਕਿ ਦਸਤਰਖੁਵਾਨ ਤੇ ਬੈਠ ਕੇ ਮੈਂ ਛੱਤੀ ਪ੍ਰਕਾਰ ਦੇ ਭੋਜਨ ਖਾਧੇ ਨੇ ,, ਪਰ ਐਨਾ ਸੁਆਦ ਨਹੀਂ ਆਇਆ ,, ਜਿੰਨਾ ਇਸ ਪੰਗਤ ਵਿਚ ਬੈਠ ਕੇ ਗੁਰੂ ਦੇ ਰੁੱਖੇ ਸੁੱਖੇ ਲੰਗਰ ਦਾ ਆਇਆ ਹੈ ,,
ਅਕਬਰ ਅਖੀਰ ਚ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਜਾਣ ਲੱਗਿਆ ਤਾਂ ਅਕਬਰ ਲੰਗਰ ਵਾਸਤੇ ਆਪਣੀ ਕਾਫੀ ਜਾਗੀਰ ਲਿਖ ਕੇ ਦੇਣ ਲੱਗ ਪਿਆ ,, ਕਾਫੀ ਪਿੰਡ ਦੇਣ ਲੱਗ ਪਿਆ ,, ਮੈਂ ਪਿੰਡਾ ਦੀ ਜਮੀਨ ਦੇ ਦਿੰਨਾ ,, ਕਿ ਇਹ ਲੰਗਰ ਢੰਗ ਨਾਲ ਚੱਲੇ ਅਤੇ ਅਕਬਰ ਨੇ ਕਿਹਾ ਕਿ ਅੱਜ ਤੋਂ ਬਾਅਦ ਸਾਰੇ ਲੰਗਰ ਦਾ ਖਰਚਾ ਅਸੀਂ ਦੇਵਾਗੇ ,,
ਸਤਿਗੁਰੂ ਕਹਿਣ ਲੱਗੇ ਕਿ, ਨਹੀਂ ਅਕਬਰ ,, ਇਹ ਲੰਗਰ ਸੰਗਤਾਂ ਦੀ ਦਸਾਂ ਨਹੁਆਂ ਦੀ ਕਿਰਤ ਨਾਲ ਚੱਲਦਾ ,, ਇਹ ਲੰਗਰ ਸੰਗਤ ਦੀ ਸੇਵਾ ਨਾਲ ਚੱਲਦਾ ,,
ਇਥੇ ਸੰਗਤ ਆਪਣੇ ਤਨ ਮਨ ਧਨ ਨਾਲ ਦਸਵੰਧ ਨਾਲ ਲੰਗਰ ਨੂੰ ਚਲਾਉਂਦੀਆਂ ਹਨ ,, ਇਹ ਲੰਗਰ ਸਾਹਿਨਸ਼ਾਹਾਂ ਦੀ ਜਾਗੀਰ ਨਾਲ ਨਹੀਂ ਚਲਦਾ ,,
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥