ਸੰਤੋਖਸਰ ਸਰੋਵਰ ਦਾ ਕੀ ਹੈ ਸੱਚ ?
ਅਸੀ ਛੋਟੇ ਹੁੰਦਿਆ ਬਜ਼ੁਰਗਾਂ ਤੋ ਇਹ ਸੁਣ ਦੇ ਆਏ ਹਾ ਤੇ ਕੁਝ ਕਿਤਾਬਾ ਵਿੱਚ ਪੜਿਆ ਹੈ , ਜਦੋ ਗੁਰੂ ਅਰਜਨ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ । ਉਸ ਸਮੇ ਖੁਦਾਈ ਦੌਰਾਨ ਇਕ ਮੱਟ ਨਿਕਲਿਆ ਜਿਸ ਵਿੱਚੋ ਸੰਤੋਖੇ ਨਾਮ ਦਾ ਸਾਧੂ ਨਿਕਲਿਆ ਜਿਸ ਨੇ ਦੱਸਿਆ ਕਿ ਮੈ ਸਤਿਯੁਗ ਦਾ ਏਥੇ ਬੈਠਾ ਤਪ ਕਰ ਰਿਹਾ ਹਾ । ਮੇਰੇ ਗੁਰੂ ਨੇ ਆਖਿਆ ਸੀ ਕਿ ਕਲਯੁੱਗ ਦੇ ਅੰਦਰ ਨਾਨਕ ਤਪਾ ਜੀ ਆਉਣਗੇ ਤੇ ਉਹਨਾ ਦੀ ਪੰਜਵੀ ਜੋਤ ਤੇਰਾ ਉਧਾਰ ਕਰਨਗੇ । ਤੇ ਫੇਰ ਗੁਰੂ ਜੀ ਨੇ ਉਸ ਸੰਤੋਖੇ ਰਿਸ਼ੀ ਦਾ ਉਧਾਰ ਕੀਤਾ ਤੇ ਉਸ ਦੇ ਨਾਮ ਤੇ ਹੀ ਸੰਤੋਖਸਰ ਸਰੋਵਰ ਦਾ ਦਾ ਨਾਮ ਰੱਖਿਆ , ਇਹ ਸੀ ਇਕ ਪੱਖ ।
ਹੁਣ ਗੱਲ ਕਰਦੇ ਹਾ ਕੁਝ ਪੁਰਾਤਨ ਗ੍ਰੰਥਾਂ ਤੇ ਕਿਤਾਬਾ ਦੀ ਤਵਾਰੀਖ ਖਾਲਸਾ ਦੱਸਦਾ ਹੈ ਪਸ਼ੌਰ ਦਾ ਇਕ ਧਨੀ ਵਿਅਕਤੀ ਜੋ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਸੀ ਤੇ ਗੁਰੂ ਜੀ ਤੇ ਅਥਾਹ ਸ਼ਰਧਾ ਰੱਖਦਾ ਸੀ । ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਸਰੋਵਰ ਪੱਕਿਆਂ ਕਰਨ ਵਾਸਤੇ ਮਾਇਆ ਦਿੱਤੀ ਜਿਸ ਦਾ ਵੇਰਵਾ ਢਾਈ ਸੌ ਮੋਹਰ ਦਾ ਮਿਲਦਾ ਹੈ , ਤੇ ਬੇਨਤੀ ਕੀਤੀ ਗੁਰੂ ਜੀ ਮੇਰਾ ਨਾਮ ਵੀ ਸੰਸਾਰ ਤੇ ਜਿਉਦਾ ਰਹੇਗਾ । ਗੁਰੂ ਜੀ ਨੇ ਸਿੱਖ ਦੀ ਸ਼ਰਧਾ ਦੇਖ ਕੇ ਉਸ ਸੰਤੋਖ ਸਿੱਖ ਦੇ ਨਾਮ ਤੇ ਸੰਤੋਖਸਰ ਰੱਖਿਆ। ਇਸ ਦੇ ਹਵਾਲੇ ਹੋਰ ਵੀ ਕਿਤਾਬਾ ਵਿੱਚ ਮਿਲਦੇ ਹਨ ਜਿਵੇ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਪਰਤਾਪ ਸਿੰਘ ਦੀ ਦਸ ਗੁਰੂਆਂ ਤੇ ਲਿਖੀ ਕਿਤਾਬ ਵਿੱਚ ਵੀ ਜਿਕਰ ਹੈ । ਹੋਰ ਨੈਟ ਤੇ ਵੀ ਪੜਿਆ ਜਾ ਸਕਦਾ ਹੈ ਕੁਝ ਤਸਵੀਰਾ ਮੈ ਨਾਲ ਪਾ ਰਿਹਾ ਹਾ । ਹੁਣ ਇਸ ਸੰਤੋਖਸਰ ਸਾਹਿਬ ਦੀਆਂ ਵੀ ਦੋ ਸਾਖੀਆਂ ਹਨ ਇਹਨਾ ਵਿਚੋ ਇਕ ਹੀ ਸਹੀ ਹੋ ਸਕਦੀ ਹੈ । ਇਸ ਲਈ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਇਸ ਭੁਲੇਖੇ ਨੂੰ ਵੀ ਦੂਰ ਕੀਤਾ ਜਾਵੇ ਜੀ ।
ਧੰਨਵਾਦ ਸਹਿਤ ਦਾਸ ਜੋਰਾਵਰ ਸਿੰਘ ਤਰਸਿੱਕਾ ।