ਜੋੜ ਮੇਲਾ ਛੇਹਾਟਾ ਸਾਹਿਬ
ਜੋੜ ਮੇਲਾ ਛੇਹਾਟਾ ਸਾਹਿਬ (ਬਸੰਤ ਪੰਚਵੀ)
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰਤਾਗੱਦੀ ਲਈ ਕਈ ਪਾਪੜ ਵੇਲੇ , ਪਰ ਗੱਲ ਨਾ ਬਣੀ। ਆਖੀਰ ਫੌਜਦਾਰ ਸੁਲਹੀ ਖਾਨ ਨੂੰ ਪੈਸੇ ਦੇਣੇ ਕਰਕੇ ਟੈਕਸ ਵਸੂਲਣ ਦੇ ਬਹਾਨੇ ਅੰਬਰਸਰ ਤੇ ਚੜਾ ਲਿਆਇਆ।
ਇਹਨਾਂ ਦਿਨਾਂ ਚ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਦੇ ਨਾਲ ਗੁਰੂ ਕਿਰਪਾ ਸਦਕਾ, ਮਾਤਾ ਗੰਗਾ ਜੀ ਦੀ ਕੁਖ ਸੁਲੱਖਣੀ ਹੋਈ ਸੀ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਸ਼ਾਤੀ ਦੇ ਪੁੰਝ ਗੁਰੂ ਅਰਜਨ ਦੇਵ ਮਹਾਰਾਜ ਨੇ ਲੜਾਈ ਝਗੜੇ ਤੋ ਪਾਸਾ ਵੱਟਦਿਆ , 10 km ਪਿੱਛੇ ਪਿੰਡ ਵਡਾਲੀ ਜਾਣ ਦਾ ਫੈਸਲਾ ਕੀਤਾ। ਵਡਾਲੀ ਦੀ ਸੰਗਤ ਨੇ ਬੜੇ ਪਿਆਰ ਨਾਲ ਗੁਰੂ ਪਰਿਵਾਰ ਦੀ ਮਾਤਾ ਜੀ ਦੀ ਹਰ ਤਰਾਂ ਦੀ ਸੇਵਾ ਨਿਭਾਈ। ਏ ਇਲਾਕਾ ਭਾਈ ਭਾਗੂ ਭਾਈ ਖਾਨ ਤੇ ਭਾਈ ਢੋਲ ਕੋਲ ਸੀ। ਸਾਰੇ ਸਿਖ ਸੀ। ਪਾਣੀ ਦੀ ਘਾਟ ਕਰਕੇ ਜਿਆਦਾ ਜਮੀਨ ਬਰਾਨੀ ਸੀ। ਏਨਾ ਸਿਖਾਂ ਨੇ ਤੇ ਹੋਰ ਇਲਾਕੇ ਦੀ ਸੰਗਤ ਨੇ ਪਾਣੀ ਲਈ ਬੇਨਤੀ ਕੀਤੀ। ਮਾਤਾ ਜੀ ਦੀ ਕੁਖੋ (ਹਾੜ ਵਦੀ ਏਕਮ) 21 ਹਾੜ 1595 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪੰਜਵੇ ਪਾਤਸ਼ਾਹ ਮਿਹਰਾਂ ਦੇ ਘਰ ਆਏ। ਖੂਹ ਲਵਉਣੇ ਸ਼ੁਰੂ ਕੀਤੇ , 6 ਖੂਹ ਲਵਾਏ ਜਿੰਨਾ ਚ 21 ਹਲਟਾਂ ਚਲਦੀਆ ਸੀ , 1 ਹਲਟਾ , 2 ਹਲਟਾ, 3 ਹਲਟਾ, 4 ਹਲਟਾ , 5 ਹਲਟਾ ਤੇ 6 ਹਲਟਾ। ਏਦਾ 6 ਖੂਹਾਂ ਚ 21 ਹਲਟਾਂ ਚਲਾਕੇ ਸਾਰਾ ਲਾਕਾ ਸਿੰਜਕੇ ਗੁਰੂ ਕਿਰਪਾ ਨਾਲ ਹਰਿਆ ਭਰਿਆ ਹੋ ਗਿਆ।
6 ਹਲਟਾ ਵੱਡਾ ਖੂਹ 1597 ਮਾਘ ਮਹੀਨੇ ਬਣ ਕੇ ਤਿਆਰ ਹੋਇਆ ਗੁਰੂ ਚਰਨਾ ਚ ਅਰਦਾਸ ਬੇਨਤੀ ਕਰ ਕੇ ਬਸੰਤ ਪੰਚਵੀ ਵਾਲੇ ਦਿਨ ਪਹਿਲੀ ਵਾਰ ਛੇਹਰਟਾ ਖੂਹ ਚਾਲੂ ਕੀਤਾ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ 6 ਖੂਹ ਲੱਗੇ , 6 ਹਲਟੇ ਖੂਹ ਤੋ ਇਸ ਅਸਥਾਨ ਦਾ ਨਾਮ ਛੇਹਰਟਾ ਸਾਹਿਬ ਪਿਆ ( ਛੇਹਾਟਾ)
ਏਥੇ ਹਰ ਸਾਲ ਬਸੰਤ ਪੰਚਮੀ ਨੂੰ ਮੇਲਾ ਲਗਦਾ ਵੈਸੇ ਹਰ ਮਹੀਨੇ ਪੰਚਮੀ ਭਰਦੀ ਆ ਪਰ “ਬਸੰਤ ਪੰਚਮੀ” ਤੇ ਖਾਸ ਵਡਾ ਗੁਰਮਤਿ ਸਮਾਗਮਾ ਹੁੰਦਾ ਲਗਭਗ ਸਾਰਾ ਮਾਝਾ ਦਰਸ਼ਨ ਕਰਨ ਪਹੁੰਚਦਾ ਹੋਰ ਵੀ ਦੂਰ ਦੂਰ ਤੋ ਸੰਗਤ ਅਉਦੀ ਖਾਸ ਕਰਕੇ ਜਿਨ੍ਹਾਂ ਦੀ ਕੁੱਖ ਸੁਲੱਖਣੀ ਹੋਈ ਹੈ ਓ ਜਰੂਰ ਗੁਰੂ ਚਰਨਾ ਚ ਹਾਜਰੀ ਭਰਦੇ ਆ ਖੁਸ਼ੀ ਦੀ ਗੱਲਹੈ ਕੇ ਛੇ ਦੇ ਛੇ ਖੂਹ ਹੁਣ ਵੀ ਮੌਜੂਦ ਆ 😍😊
ਜੋੜ ਮੇਲਾ ਛੇਹਾਟਾ ਸਾਹਿਬ ਨੋਟ ਅੱਜ ਦੇ ਪ੍ਰਚਾਰਕ ਬਹੁਤੇ ਸੁਣੀਦੇ ਅਖੇ ਸਿੱਖੀ ਦਾ ਪੁੰਨਿਆ ਮੱਸਿਆ ਸੰਗਰਾਦ ਪੰਚਮੀ ਨਾਲ ਕੋਈ ਸੰਬੰਧ ਨਹੀ ਉਹ ਜ਼ਰੂਰ ਧਿਆਨ ਦੇਣਾ ਏ ਦੂਜੀ ਪੋਸਟਰ ਇਕ ਅੱਗੇ ਹੋਰ ਲਿਖੂੰ
ਮੇਜਰ ਸਿੰਘ
ਗੁਰੂ ਕਿਰਪਾ ਕਰੇ