ਇਤਿਹਾਸ – ਦੁਨੀਆ ਦੀ ਇਕੋ ਇਕ ਕਬਰ ਜਿਸ ਨੂੰ ਹਰ ਰੋਜ ਵੱਜਦੇ ਹਨ ਛਿੱਤਰ
ਦੁਨੀਆ ਦੀ ਇਕੋ ਇਕ ਕਬਰ ਜਿਸ ਨੂੰ ਹਰ ਰੋਜ ਛਿੱਤਰ ਵੱਜਦੇ ਹਨ , ਇਹ ਕਬਰ ਹੈ ਮੁਗਲ ਫੌਜੀ ਨੂਰਦੀਨ ਦੀ , ਜਿਸ ਨੇ ਮੁਕਤਸਰ ਸਾਹਿਬ ਦੀ ਧਰਤੀ ਤੇ ਗੁਰਦੁਵਾਰਾ ਟਿੱਬੀ ਸਾਹਿਬ ਦੇ ਨੇੜੇ , ਅੰਮ੍ਰਿਤ ਵੇਲੇ ਦਾਤਨ ਕਰਦੇ ਸਮੇਂ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕੀਤਾ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਹੀ ਫੁਰਤੀ ਨਾਲ ਸਰਬਲੋਹ ਦਾ ਬਣਿਆ ਪਾਣੀ ਵਾਲਾ ਗੜਵਾ ਤਲਵਾਰ ਅੱਗੇ ਕਰ ਕੇ ਨੂਰਦੀਨ ਦਾ ਵਾਰ ਰੋਕ ਦਿੱਤਾ । ਤੇ ਉਸੇ ਹੀ ਫੁਰਤੀ ਨਾਲ ਗੁਰੂ ਜੀ ਨੇ ਉਹ ਗੜਵਾ ਨੂਰਦੀਨ ਦੇ ਸਿਰ ਵਿੱਚ ਮਾਰ ਕੇ ਉਸ ਮੁਗ਼ਲ ਫੌਜੀ ਨੂੰ ਮਾਰ ਦਿੱਤਾ । ਬਾਅਦ ਵਿੱਚ ਸਿੰਘਾਂ ਨੇ ਉਸ ਨੂੰ ਉਥੇ ਹੀ ਦਫਨਾ ਕੇ ਉਸ ਦੀ ਕਬਰ ਬਣਾ ਦਿੱਤੀ , ਗੁਰੂ ਗੋਬਿੰਦ ਸਿੰਘ ਜੀ ਨੇ ਨੂਰਦੀਨ ਦੀ ਕਬਰ ਵੱਲ ਵੇਖ ਕੇ ਆਖਿਆ ਇਸ ਨੇ ਧੋਖੇ ਨਾਲ ਗੁਰੂ ਤੇ ਹਮਲਾ ਕੀਤਾ ਹੈ । ਜੋ ਵੀ ਮੇਰਾ ਸਿੱਖ ਏਥੇ ਆਵੇ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਮਾਰ ਕੇ ਜਾਵੇ । ਉਸ ਸਮੇ ਤੋ ਲੈ ਕੇ ਰਹਿੰਦੀ ਦੁਨੀਆਂ ਤੱਕ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਵੱਜਦੇ ਆਏ ਤੇ ਵੱਜਦੇ ਰਹਿਣਗੇ। ਨੂਰਦੀਨ ਦੀ ਇਹ ਵੱਡੀ ਗਲਤੀ ਸੀ ਉਸ ਨੇ ਨਿਹੱਥੇ ਗੁਰੂ ਸਾਹਿਬ ਤੇ ਥੋਖੇ ਨਾਲ ਵਾਰ ਕੀਤਾ ਸੀ । ਪਰ ਜਿਹੜੇ ਅੱਜ ਨੂਰਦੀਨ ਦੀਆਂ ਉਲਾਦਾ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰ ਰਹੇ ਹਨ ਤੇ ਜੋ ਹਮਲੇ ਕਰਵਾਂ ਰਹੇ ਹਨ ਉਹਨਾ ਦਾ ਹਾਲ ਕੀ ਹੋਵੇਗਾ। ਨਾ ਤੇ ਉਹਨਾ ਦਾ ਇਸ ਮਾਤਲੋਕ ਤੇ ਹੀ ਕੋਈ ਵਜੂਦ ਰਹਿ ਜਾਵੇਗਾ ਤੇ ਜਦ ਉਹ ਧਰਮਰਾਜ ਦੇ ਕੋਲ ਪਹੁੰਚਣਗੇ ਉਸ ਸਮੇਂ ਦੀ ਸਜਾਂ ਉਹਨਾਂ ਨੂੰ ਅਲੱਗ ਮਿਲੇਗੀ । ਥੋੜਾ ਸਮਾਂ ਪਹਿਲਾ ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਘਟਨਾਂ ਵੱਲ ਹੀ ਵੇਖਿਆ ਜਾਵੇ ਤਾ ਉਸ ਇਨਸਾਨ ਦਾ ਸਿੰਘਾਂ ਨੇ ਕੀ ਹਾਲ ਕੀਤਾ ਸੀ । ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਵਾਉਦੇ ਜਾ ਕਰਦੇ ਹਨ ਇਕ ਵਾਰ ਨੂਰਦੀਨ ਦੀ ਕਬਰ ਵੇਖ ਆਇਉ । ਜਿਉਦੇ ਜੀਅ ਤੇ ਉਸ ਨੂਰਦੀਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛੇਤੀ ਹੀ ਖਤਮ ਕਰ ਦਿੱਤਾ ਸੀ , ਪਰ ਰਹਿੰਦੀ ਦੁਨੀਆ ਤੱਕ ਉਸ ਨੂੰ ਯਾਦ ਕਰਕੇ ਛਿੱਤਰ ਪੈਦੇਂ ਰਹਿਣਗੇ । ਏਹੋ ਹਾਲ ਹੀ ਬੇਅਦਬੀਆਂ ਕਰਨ ਤੇ ਕਰਵਾਉਣ ਵਾਲਿਆ ਦਾ ਹੋਣਾਂ ਹੈ ਭਾਵੇ ਅੱਜ ਹੋ ਜਾਵੇ ਭਾਵੇ ਕੁਝ ਸਮਾਂ ਰੁਕ ਕੇ ਹੋਵੇ ਹੋਊ ਜਰੂਰ ।
ਜੋਰਾਵਰ ਸਿੰਘ ਤਰਸਿੱਕਾ ।