ਜੰਗ ਮੁਕਤਸਰ ਸਾਹਿਬ ਦਾ (1705)

ਜੰਗ ਮੁਕਤਸਰ ਸਾਹਿਬ ਦਾ (1705)
ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਖ਼ਬਰ ਦਿੱਤੀ , ਵਜ਼ੀਰ ਖਾਂ ਚੜ ਕੇ ਅਉਣ ਡਿਆ। ਸਤਿਗੁਰੂ ਜੀ ਕਪੂਰੇ ਨੂੰ ਮਿਲੇ, ਉਸ ਕੋਲੋਂ ਕੋਟ ( ਛੋਟਾ ਕਿਲ੍ਹਾ ) ਦਾ ਪੁੱਛਿਆ ਕਪੂਰੇ ਨੇ ਨਵਾਬ ਤੋਂ ਡਰਦਿਆਂ ਨਾਂਹ ਕਰ ਦਿੱਤੀ। ਪਰ ਕਪੂਰਾ ਸੇਵਾ ਕਰਨੀ ਚਾਹੁੰਦਾ ਸੀ। ਕਿਆ ਜੀ ਹੋਰ ਸੇਵਾ ਦੱਸੋ …. ਦਸਮੇਸ਼ ਜੀ ਨੇ ਕਿਆ ਫਿਰ ਸਾਨੂੰ ਖਿਦਰਾਣੇ ਦੀ ਢਾਬ ਤੱਕ ਰਾਹ ਦਾ ਜਾਣਕਾਰ ਬੰਦਾ ਦੇ। ਕਪੂਰੇ ਨੇ ਖਾਨੇ ਬਰਾੜ ਨੂੰ ਭੇਜਿਆ। ਨਾਲ ਏ ਵੀ ਕਿਹਾ ਜੇ ਹੋ ਸਕੇ ਤੇ ਸਤਿਗੁਰਾਂ ਨੂੰ ਜੰਗ ਵੱਲੋਂ ਰੋਕੀ ਚੱਲਦਿਆਂ ਹੋਇਆਂ। ਰਾਮੇਆਣੇ ਪਹੁੰਚੇ ਇੱਥੇ ਗੁਰੂ ਜੀ ਨੂੰ ਮਾਝੇ ਦੇ ਉ ਸਿੰਘ ਆਣ ਕੇ ਮਿਲੇ ਜੋ ਆਨੰਦਪੁਰ ਸਾਹਿਬ ਬੇਦਾਵਾ ਦੇ ਆਏ ਸੀ ਉਨ੍ਹਾਂ ਦੇ ਨਾਲ ਕੁਝ ਲਾਹੌਰ ਦੇ ਤੇ ਹੋਰ ਪਿੰਡਾਂ ਦੇ ਮੋਹਤਬਰ ਚੌਧਰੀ ਲੋਕ ਵੀ ਸਨ ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ) ਜੋ ਸਿੰਘਾਂ ਨੂੰ ਮੋੜਕੇ ਨਾਲ ਲੈ ਕੇ ਆਈ ਨਾਲ ਸੀ ਸਾਰੇ ਹੀ ਗੁਰਦੇਵ ਜੀ ਨੂੰ ਮਿਲੇ ਫ਼ਤਹਿ ਬੁਲਾਈ ਗੱਲਬਾਤ ਚੱਲੀ ਮਾਝੇ ਤੋਂ ਆਏ ਹੋਏ ਚੌਧਰੀਆਂ ਨੇ ਕਿਹਾ ਮਹਾਰਾਜ ਅਸੀ ਤਾਡੀ ਬਾਦਸ਼ਾਹ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ ਤੁਸੀਂ ਜੰਗ ਯੁਧ ਛੱਡ ਦਿਓ ਸਤਿਗੁਰਾਂ ਨੇ ਕਿਹਾ ਤੁਸੀ ਸਿੱਖ ਬਣ ਕੇ ਆਏ ਹੋ ਜਾਂ ਗੁਰੂ ਬਣ ਕੇ ਆਏ ਜੇ…..
ਜਦੋ ਜਾਲਮਾਂ ਨੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਚਮਕੌਰ ਤੇ ਸਰਹਿੰਦ ਦਾ ਸਾਕਾ ਵਾਪਰਿਆ ਜਦੋਂ ਸਰਸਾ ਦੇ ਕਿਨਾਰੇ ਸ਼ਹੀਦੀਆਂ ਹੋਈਆਂ ਉਦੋਂ ਕਿਉਂ ਨਾ ਸੁਲ੍ਹਾ ਕਰਵਾਈ ਉਦੋਂ ਤੁਸੀ ਕਿਥੇ ਸੀ …. ਬਾਕੀ ਹਾਡੀ ਲੜਾਈ ਸਿਰਫ਼ ਜ਼ਾਲਮ ਨਾਲ ਹੈ ਜਦੋਂ ਤਕ ਜ਼ੁਲਮ ਹੋਊ ਖੰਡਾ ਖੜਕਦਾ ਰਹੂ ਹਾਨੂੰ ਤਾਡੀਆਂ ਸਲਾਹਾਂ ਦੀ ਲੋੜ ਨਈਂ ਅਹੀ ਅਕਾਲ ਪੁਰਖ ਦੀ ਅਗਵਾਈ ਚ ਚੱਲਦੇ ਹਾਂ ਜਿਵੇਂ ਉਹਦਾ ਹੁਕਮ ਹੈ ਉਸੇ ਤਰ੍ਹਾਂ ਨਾਲ ਚੱਲਾਂਗੇ ਏਨੇ ਨੂੰ ਸਤਿਗੁਰਾਂ ਨੂੰ ਫਿਰ ਖ਼ਬਰ ਮਿਲੀ ਕਿ ਨਵਾਬ ਦੀ ਫ਼ੌਜ ਵਾਹਵਾ ਨੇੜੇ ਆ ਗਈ ਆ ਸਤਿਗੁਰੂ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਢਾਬ ਸੁੱਕੀ ਦੇਖ ਕੇ ਸਤਿਗੁਰੂ ਗਾੜੀ ਤੁਰ ਗਏ
ਮਗਰੋਂ ਮਾਝੇ ਦੇ ਸਿੰਘਾਂ ਚ ਗੱਲਬਾਤ ਹੋਈ ਕੇ ਪਹਿਲੀ ਗਲਤੀ ਹੁਣ ਨਹੀ ਕਰਨੀ ਚਾਹੇ ਸਿਰ ਦੇਣੇ ਪੈ ਜਾਣ ਭਾਈ ਮਹਾਂ ਸਿੰਘ ਜੀ ਨੇ ਲਕੀਰ ਖਿੱਚ ਕੇ ਬਚਨ ਕਹੇ ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ ਤੇ ਸਤਿਗੁਰੂ ਦੇ ਹੁਕਮ ਦਾ ਪਤਾ ਹਾਨੂੰ ਲੱਗ ਗਿਆ ਹੈ ਗੁਰੂ ਸਾਹਿਬ ਨੇ ਰਣ ਮੰਡਿਆ ਹੈ ਤੇ ਅਸੀ ਸ਼ਹੀਦੀਆਂ ਪਾਉਂਣੀਆ ਵਾ ਜਿਸ ਨੂੰ ਗੁਰੂ ਪਿਆਰਾ ਹੈ ਉਹ ਲਕੀਰ ਟੱਪ ਆਉਣ ਬਾਕੀ ਮੁੜ ਜਾਣ ਸੁਣਕੇ ਪੰਜ ਚਾਰ ਸਿੰਘ ਹੋਰ ਲਕੀਰ ਟੱਪੇ ਮਾਤਾ ਭਾਗੋ ਜੀ ਵੀ ਲਕੀਰ ਟੱਪੇ ਕਿਆ ਭੈਣ ਵੀ ਵੀਰਾਂ ਨਾਲ ਮਿਲਕੇ ਯੁਧ ਚ ਜੂਝੂ-ਗੀ ਫਿਰ ਹੋਰ ਸਿੰਘ ਲਕੀਰ ਟੱਪੇ ਏਦਾ ਵਾਹਵਾ ਸਿੰਘ ਕੱਤਰ ਹੋ ਗਏ ਭਾਈ ਵੀਰ ਸਿੰਘ ਜੀ ਲਿਖਦੇ ਨੇ ਸ਼ਾਇਦ ਹੀ ਕੋਈ ਮੁਡ਼ਿਆ ਹੋਵੇ ਸਾਰੇ ਮਰਜੀਵੜੇ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਦੇਖਿਆ ਢਾਬ ਸੁੱਕੀ ਹੈ ਸਲਾਹ ਬਣੀ ਏਹੀ ਸਹੀ ਥਾਂ ਹੈ ਵੈਰੀ ਨੂੰ ਰੋਕਣ ਦਾ ਜਦੋਂ ਤੱਕ ਸਵਾਸ ਚਲਦੇ ਆ ਵਜੀਦੇ ਨੂੰ ਅੱਗੇ ਨਹੀਂ ਜਾਣ ਦੇਣਾ ਰਣਨੀਤੀ ਵਰਤਦਿਆਂ ਸਿੰਘਾਂ ਨੇ ਇੱਥੇ ਬਹੁਤ ਸਾਰੀਆਂ ਬੇਰੀਆਂ ਦੇ ਰੁੱਖ ਦੇਖ ਆਪਨੇ ਕਪੜੇ ਚਾਦਰਾਂ ਉਨ੍ਹਾਂ ਉਪਰ ਪਾ ਦਿੱਤੀਆਂ ਵੇਖਣ ਨੂੰ ਲੱਗਦਾ ਸੀ ਜਿਵੇਂ ਤੰਬੂ ਲੱਗੇ ਹੋਣ ਇੱਥੇ ਹੀ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ
ਆਪ ਸਾਰੇ ਮੋਰਚੇ ਮੱਲ ਕੇ ਬੈਠ ਗਏ ਨਵਾਬ ਦੀ ਫ਼ੌਜ ਆਈ ਦੇਖ ਕੇ ਹੈਰਾਨ ਗੁਰੂ ਨਾਲ ਏਨੀ ਫ਼ੌਜ ਗੋਲੀ ਚੱਲੀ ਜੰਗ ਸ਼ੁਰੂ ਹੋਈ ਪਹਿਲੇ ਹੱਲੇ ਚ ਸਰਹਿੰਦ ਦੀ ਫ਼ੌਜ ਦੇ ਪੈਰ ਹਿੱਲ ਗਏ ਨਵਾਬ ਕੰਬ ਉੱਠਿਆ ਫਿਰ ਸਾਵਧਾਨ ਹੋ ਪੈਂਤੜਾ ਬਦਲਿਆ ਛੋਟੇ ਛੋਟੇ ਜਥੇ ਬਣਾ ਫ਼ੌਜ ਅੱਗੇ ਭੇਜੀ ਅੱਗੋਂ ਸਿੰਘ ਵੀ ਪਹਿਲਾਂ ਗੋਲੀ ਬੰਦੂਕ ਚਲਉਦੇ ਫਿਰ ਤੀਰ ਤੀਰ ਮੁੱਕਣ ਤੇ ਸਿੰਘਾਂ ਪੰਜ ਪੰਜ ਸੱਤ ਸੱਤ ਦੇ ਜਥੇ ਚ ਕਿਰਪਾਨਾਂ ਬਰਛੀਆਂ ਲੈ ਕੇ ਬਾਹਰ ਨਿਕਲ ਆਏ ਏਦਾ ਹੱਥੋਂ ਹੱਥੀ ਦੀ ਜੰਗ ਹੋਈ ਉਧਰ ਸਤਿਗੁਰੂ ਜੀ ਨੂੰ ਜੰਗ ਦੀ ਆਵਾਜ਼ ਤੋਂ ਪਤਾ ਚੱਲਿਆ ਤਾਂ ਟਿੱਬੀ ਤੇ ਚੜ ਬੀਰ ਆਸਣ ਲਾ ਕੇ ਸਾਰੀ ਜੰਗ ਵੇਖਣ ਲੱਗੇ ਨਾਲ ਹੀ ਕਦੇ ਕਦੇ ਤਾਣ ਤਾਣ ਕੇ ਤੀਰ ਛੱਡਦੇ ਇਸ ਤਰ੍ਹਾਂ ਸਾਰਾ ਦਿਨ ਜੰਗ ਹੋਈ ਸ਼ਾਮਾਂ ਪੈ ਗਈਆਂ ਸਾਰੇ ਸਿੰਘ ਗੁਰੂ ਚਰਣਾ ਤੋ ਨਿਛਾਵਰ ਹੋ ਗਏ ਨਵਾਬ ਜੰਗ ਦਾ ਹਾਲ ਵੇਖ ਵੇਖ ਦੁਖੀ ਹੋਣ ਡਿਆਸੀ ਸਿਪਾਹੀਆਂ ਨੂੰ ਕਹਿੰਦਾ ਤੁਰ ਫਿਰ ਕੇ ਦੇਖੋ ਗੁਰੂ ਮਾਰਿਆ ਗਿਆ ਹੈ ਜਾਂ ਨਹੀਂ….
ਬਚੀ ਹੋਈ ਫ਼ੌਜ ਪਾਣੀ ਤੋਂ ਬਿਨਾਂ ਜੰਗ ਤੋਂ ਵੀ ਵੱਧ ਦੁਖੀ ਸੀ ਅੱਗੇ ਹੋ ਕੇ ਦੇਖਿਆ ਤਾਂ ਢਾਬ ਸੁੱਕੀ ਸੀ ਨਵਾਬ ਨੂੰ ਸਮਝ ਨ ਆਵੇ ਕਿ ਸੁੱਕੀ ਢਾਬ ਦੇ ਕਿਨਾਰੇ ਸਿੰਘ ਲੜਕੇ ਕਿਉਂ ਮਰ ਗਏ ….ਸਮਝ ਆ ਵੀ ਨਹੀ ਸੀ ਸਕਦਾ
ਨਵਾਬ ਆਉਂਦਿਆਂ ਹੋਇਆਂ ਕਪੂਰੇ ਨੂੰ ਨਾਲ ਲੈ ਆਇਆ ਸੀ ਕਪੂਰੇ ਨੂੰ ਪੁੱਛਿਆ ਪਾਣੀ ਕਿੱਥੋਂ ਮਿਲੇਗਾ ? ਕਪੂਰੇ ਨੇ ਮੌਖਾ ਵੇਖ ਕਿਹਾ ਅੱਗੇ ਗਏ ਤਾਂ 30 ਮੀਲ ਤੇ ਪਿੱਛੇ ਗਏ ਤਾਂ 10 ਮੀਲ ਤੇ ਪਾਣੀ ਮਿਲ ਜੂ ਨਵਾਬ ਚਾਹੁੰਦਾ ਤਾਂ ਅੱਗੇ ਜਾਣਾ ਸੀ ਪਰ ਫੌਜ ਦੀ ਹਾਲਤ ਦੇਖ ਪਿੱਛੇ ਮੁੜਨਾ ਠੀਕ ਸਮਝਿਆ ਗੁਰੂ ਸਾਹਿਬ ਵੀ ਹੱਥ ਨ ਆਏ ਫ਼ੌਜ ਵੀ ਮਸਾਂ ਦੋ ਹਜਾਰ ਬਚੀ ਉਵੀ ਜ਼ਖ਼ਮੀ ਹਾਲਤ ਚ ਪਰ ਮਨ ਨੂੰ ਝੂਠੀ ਤਸੱਲੀ ਦਿੰਦਿਆਂ ਨਵਾਬ ਨਗਾਰੇ ਵਜਉਦਾ ਮੁੜ ਗਿਆ
ਉੱਧਰ ਕਲਗੀਧਰ ਪਿਤਾ ਟਿੱਬੀ ਤੋਂ ਉੱਤਰ ਰਣ ਭੂਮੀ ਚ ਆਏ ਕੱਲੇ ਕੱਲੇ ਸਿੰਘ ਨੂੰ ਦੇਖ ਕੇ ਗੋਦ ਚ ਲੈਂਦੇ ਰੁਮਾਲ ਨਾਲ ਮੂੰਹ ਸਾਫ਼ ਕਰਦੇ ਮਿਹਰ ਦੇ ਘਰ ਆਏ ਪਾਤਸ਼ਾਹ ਜੀ ਕਿਸੇ ਨੂੰ ਮੇਰਾ ਦੋ ਹਜਾਰੀ ਸੂਰਮਾ ਮੇਰਾ 3 ਹਜ਼ਾਰੀ ਸੂਰਮਾ ਮੇਰਾ ਪੰਜ ਹਜ਼ਾਰੀ ਸੂਰਮਾ ਮੇਰਾ 20 ਹਜਾਰੀ ਸੂਰਮਾ ਇਸ ਤਰ੍ਹਾਂ ਖ਼ਿਤਾਬ ਦਿੱਤੇ ਜਿੰਨੇ ਕਦਮ ਗਾੜੀ ਵੱਧ ਜੂਝਿਆ ਓਨੀ ਮਿਹਰ ਵੱਧ ਹੋਈ ਏਦਾ ਜਦੋ ਸਤਿਗੁਰੂ ਭਾਈ ਮਹਾਂ ਸਿੰਘ ਦੇ ਕੋਲ ਆਏ ਜੋ ਜ਼ਖ਼ਮੀ ਬੜਾ ਸੀ ਪਰ ਸਾਹ ਅਜੇ ਚੱਲਦੇ ਸੀ ਦਸਮੇਸ਼ ਜੀ ਨੇ ਆਪਣੇ ਹੱਥੀ ਰੁਮਾਲ ਨਾਲ ਸਿੰਘ ਦਾ ਮੁੰਹ ਸਾਫ਼ ਕੀਤਾ ਪਾਣੀ ਦੀਆਂ ਦੋ ਘੁੱਟਾਂ ਮੁੰਹ ਪਾਈਆਂ ਅੰਦਰ ਲੰਘ ਗਈਆਂ ਫਿਰ ਹੋਰ ਪਿਆਇਆ ਹੁਕਮ ਹੋਇਆ ਮਹਾਂ ਸਿੰਘਾਂ ਅੱਖਾਂ ਖੋਲ੍ਹ ਕੰਨੀਂ ਆਵਾਜ਼ ਪਈ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦਾ ਗੁਰੂ ਦੀ ਗੋਦ ਸਾਹਮਣੇ ਕਲਗੀਧਰ ਦਾ ਮੁਖੜਾ ਹੱਥ ਜੁੜ ਗਏ ਸਤਿਗੁਰਾਂ ਕਿਹਾ ਮਹਾਂ ਸਿੰਘ ਕੁਝ ਮੰਗ ਪੁੱਤਰਾਂ ਜੋ ਜੀਅ ਕਰੇ ਮੰਗ ਕੁਝ ਵੀ ਐਹੋ ਜਿਆ ਨਈ ਜੋ ਤੂੰ ਮੰਗੇ ਤੇ ਮੈ ਦਿਆਂ ਨ ਮਹਾਂ ਸਿੰਘ ਨੇ ਕਿਹਾ ਮਹਾਰਾਜ ਜੇ ਤਰੁੱਠੇ ਹੋ ਕ੍ਰਿਪਾ ਕਰੋ ਉਹ ਬੇਦਾਵੇ ਵਾਲਾ ਕਾਗਜ਼ ਉ ਪੈੜਾ ਕਾਗਜ਼ ਪਾੜ ਦਿਓ ਤੁਸੀ ਗਰੀਬ ਨਿਵਾਜ਼ ਹੋ ਜੀ ਬਖਸ਼ ਲਉ ਸਤਿਗੁਰਾਂ ਨੇ ਉਸ ਵੇਲੇ ਕਾਗਜ਼ ਕੱਢਿਆ ਭਾਈ ਮਹਾਂ ਸਿੰਘ ਜੀ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਕਾਗਜ਼ ਦੇ ਟੁਕੜੇ ਟੁਕੜੇ ਕਰਕੇ ਹਵਾ ਚ ਉਡਾ ਦਿੱਤਾ ਬਖਸ਼ੰਦ ਪਿਤਾ ਨੇ ਟੁੱਟੀ ਹੋਈ ਗੰਢ ਲਈ
ਟੂਟੀ ਗਾਢਣਹਾਰ ਗੋਪਾਲ (ਸੁਖਮਨੀ ਸਾਹਿਬ)
ਪਾਤਸ਼ਾਹ ਨੇ ਕਿਹਾ ਮਹਾਂ ਸਿੰਘਾਂ ਤੂੰ ਧੰਨ ਹੈਂ ਧੰਨ ਹੈ ਭਾਈ ਮਹਾਂ ਸਿੰਘ ਜੀ ਗੁਰੂ ਗੋਦ ਚ ਹੀ ਗੁਰੂ ਚਰਨਾਂ ਚ ਲੀਨ ਹੋ ਗਏ ਇਕ ਸਿੰਘ ਨੇ ਦੱਸਿਆ ਮਹਾਰਾਜ ਉ ਪਾਸੇ ਤੇ ਇਕ ਬੀਬੀ ਜਖਮੀ ਪਈ ਹੈ ਸਤਿਗੁਰੂ ਨੇਡ਼ੇ ਹੋਏ ਉ ਮਾਈ ਭਾਗੋ ਸੀ ਜੋ ਬਰਛੇ ਨਾਲ ਵੈਰੀਆਂ ਦੇ ਸੀਨੇ ਪਰੋੰਦੀ ਆਪ ਵੀ ਜ਼ਖ਼ਮੀ ਹਾਲਤ ਚ ਡਿੱਗੀ ਪਈ ਸੀ ਪਾਣੀ ਪਿਆ ਕੇ ਮੱਲ੍ਹਮ ਪੱਟੀ ਕੀਤੀ
ਸਾਰੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਕੱਠਿਆਂ ਕੀਤਾ ਵੱਡਾ ਅੰਗੀਠਾ ਤਿਆਰ ਕਰਕੇ ਆਪ ਹੱਥੀ ਸਸਕਾਰ ਕੀਤਾ ਚਾਰ ਕੁ ਦਿਨਾਂ ਬਾਅਦ ਅੰਗੀਠਾ ਇਕੱਠਾ ਕੀਤਾ ਤੇ ਬਚਨ ਕਹੇ ਸਾਰੇ ਸਿੰਘ ਮੁਕਤ ਹੋਏ ਇਸ ਥਾਂ ਨੂੰ ਜਗਤ ਚ ਮੁਕਤਸਰ ਦੇ ਨਾਮ ਨਾਲ ਜਾਣਿਆ ਜਾਵੇਗਾ ਇੱਥੇ ਅਸਥਾਨ ਬਣੇਗਾ ਸੰਗਤ ਦਰਸ਼ਨ ਕਰਨ ਆਇਆ ਕਰੂ
ਅਬ ਤੇ ਨਾਮ ਮੁਕਤਸਰ ਹੋਈ।
ਖਿਦਰਾਣਾ ਇਸ ਕਹੈ ਨਾ ਕੋਈ। (ਸੂਰਜ ਪ੍ਰਕਾਸ਼)
ਮਹਾਨ ਕੋਸ਼ ਅਨੁਸਾਰ ਇਹ ਜੰਗ 21 ਵੈਸਾਖ 1705 ਨੂੰ ਹੋਈ ਪਰ ਪਾਣੀ ਦੀ ਕਮੀ ਕਰਕੇ ਇਸ ਦਿਨ ਨੂੰ ਮਾਘੀ ਦੀ ਸੰਗਰਾਂਦ ਵਾਲੇ ਦਿਨ ਨਾਲ ਜੋੜ ਕੇ ਮਨਾਉਣਾ ਸ਼ੁਰੂ ਕੀਤਾ ਇਸ ਅਸਥਾਨ ਦੀ ਪਹਿਲੀ ਵਾਰ ਸੇਵਾ ਭਾਈ ਲੰਗਰ ਸਿੰਘ ਜੀ ਨੇ ਕਰਵਾਈ ਸੀ
ਮੁਕਤਸਰ ਸਾਹਿਬ ਅਸਥਾਨਾਂ ਦੇ ਨਾਮ
1) ਗੁ: ਟੁੱਟੀ ਗੰਢੀ ਸਾਹਿਬ ਜਿਥੇ ਬੇਦਾਵਾ ਪਾੜਿਆ
2) ਗੁ: ਟਿੱਬੀ ਸਾਹਿਬ ਜਿੱਥੋਂ ਸਤਿਗੁਰੂ ਤੀਰ ਚਲਾਉਦੇ
3) ਗੁ: ਤੰਬੂ ਸਾਹਿਬ ਜਿਥੇ ਸਿੰਘਾਂ ਨੇ ਬੇਰੀਆਂ ਤੇ ਚਾਦਰ ਪਾਕੇ ਮੋਰਚੇ ਲਾਏ ਸੀ (4) ਗੁ: ਰਕਾਬਸਰ ਸਾਹਿਬ
(5) ਗੁ: ਦਾਤਨਸਰ ਸਾਹਿਬ
(6) ਗੁ: ਮਾਤਾ ਭਾਗ ਕੌਰ ਜੀ
(7) ਗੁ: ਅੰਗੀਠਾ ਸਾਹਿਬ ਜਿਥੇ ਸਭ ਸਿੰਘਾਂ ਦਾ ਸਸਕਾਰ ਹੋਇਆ
ਸਰੋਤ ਸ੍ਰੀ ਕਲਗੀਧਰ ਚਮਤਕਾਰ (ਭਾਈ ਵੀਰ ਸਿੰਘ )
ਕੁਝ ਵਿਦਵਾਨਾਂ ਨੇ ਨਵਾਬ ਦੀ ਫੌਜ 10000 ਲਿਖੀ ਹੈ
ਭਾਈ ਮਹਾਂ ਸਿੰਘ ਤੇ ਸਮੂਹ ਸਿੰਘ ਜਿਨ੍ਹਾਂ ਗੁਰੂ ਚਰਨਾਂ ਤੋਂ ਆਪਾ ਵਾਰਿਆ ਨੂੰ ਕੋਟਾਨਿ ਕੋਟਿ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਤਰੀਕ ਦਾ ਮਤਿ ਭੇਦ ਆ ਕੁਝ ਲਿਖਤ‍ਾਂ ਜੰਗ ਸਿਆਲ ਚ ਹੋਈ ਮੰਨਦੇ ਆ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top