ਹੱਥ ਲਿਖਤ ਦੇ ਦਰਸ਼ਨ ਅਤੇ ਇਤਿਹਾਸ
ਹੱਥ ਲਿਖਤ ਦੇ ਦਰਸ਼ਨ
ਇਹ ਉਸ ਪਾਵਨ ਸਰੂਪ ਦਾ ਪਹਿਲਾ ਅੰਗ ਹੈ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ। ਏਸੇ ਪਾਵਨ ਸਰੂਪ ਦਾ 1604 ਨੂੰ 28 ਅਗਸਤ ਦੇ ਦਿਨ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਦਰਬਾਰ ਸਾਹਿਬ ਚ ਪ੍ਰਕਾਸ਼ ਕੀਤਾ , ਹੁਕਮਨਾਮਾ ਲਿਆ ਸੀ। ਏ ਸਰੂਪ ਹੁਣ ਕਰਤਾਰਪੁਰ ਸਾਹਿਬ (ਨੇੜੇ ਜਲੰਧਰ ) ਹੈ। ਦੂਜੀ ਫੋਟੋ ਚ ਭਾਈ ਗੁਰਦਾਸ ਜੀ ਦੀ ਹੱਥੀ ਲਿਖੀ ਰਾਗਮਾਲਾ ਬਾਣੀ ਦਾ ਆਖਰੀ ਭਾਗ ਹੈ ਜਿਸ ਨਾਲ ਰਾਗਮਾਲਾ ਦਾ ਰੌਲਾ ਨਿਬੜਦਾ ਪਰ ਮੈ ਨ ਮਾਨੂੰ …….
ਜਿਵੇਂ ਪੰਜਵੇਂ ਪਾਤਸ਼ਾਹ ਦਸਦੇ ਆ ਭਾਈ ਜੀ ਨਾਲੋ ਨਾਲ ਹਵਾ ਦੀ ਰਫਤਾਰ ਚ ਲਗਾਤਾਰ ਲਿਖਦੇ ਆ , ਬਿਨਾਂ ਅੱਟਕੇ ਸਬਦ ਦੇ ਆਸ਼ੇ ਨੂੰ ਸਮਝ ਸਮਝ ਲਿਖਦੇ ਆ, …
ਜੇ ਕੋਈ ਕਿਧਰੇ ਦਿੱਕਤ ਲੱਗੇ ਗੁਰਦੇਵ ਜੀ ਨੂੰ ਪੱਛਦੇ ਆ। ਕਵੀ ਸੰਤੋਖ ਸਿੰਘ ਜੀ ਏ ਵੀ ਲਿਖਦੇ ਆ. ਜਦੋ ਭਗਤ ਬਾਣੀ ਲਿਖਵਾਈ ਜਾ ਰਹੀ ਸੀ ਭਾਈ ਗੁਰਦਾਸ ਜੀ ਨੂੰ ਉਹਨਾਂ ਸਾਰੇ ਭਗਤਾਂ ਦੇ ਦਰਸ਼ਨ ਵੀ ਹੋਏ ਜੋ ਉਦੋ ਸਰੀਰਿਕ ਰੂਪ ਚ ਨਹੀਂ ਸੀ। ਜਿਵੇ ਭਗਤ ਕਬੀਰ ਜੀ ,ਨਾਮਦੇਵ ਜੀ ,ਰਵਿਦਾਸ ਜੀ, ਫਰੀਦ ਜੀ ,ਪੀਪਾ ਜੀ ਆਦਿਕ ਸਭ ਦੇ।
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
🌹🌹
ਸ਼ਬਦ ਗੁਰੂ ਕਰਨ ਕਾਰਨ ਸਮਰੱਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆ 🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ