ਇਤਿਹਾਸ – ਭਾਈ ਮਨੀ ਸਿੰਘ ਜੀ

ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਬੱਲੂ ਜੀ ਦੇ ਪੁਤਰ ਭਾਈ ਮਾਈ ਦਾਸ ਜੀ ਘਰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ’ਅਲੀਪੁਰ’ ਜਿ਼ਲ੍ਹਾ ਮਜ਼ੱਫਰਗੜ (ਪਾਕਿਸਤਾਨ) ਵਿਖੇ10 ਮਾਰਚ1644 ਈਸਵੀ ਨੂੰ ਹੋਇਆ।
ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ । ਜਿਨ੍ਹਾਂ ਵਿਚੋਂ ਇੱਕ ‘ਭਾਈ ਅਮਰ ਚੰਦ’ ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ,ਬਾਕੀ ਭਾਈ ਮਨੀ ਸਿੰਘ ਹੁਣਾ ਸਮੇਤ 11 ਭਰਾ ਗੁਰੂ ਘਰ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਭਾਈ ਮਨੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਤੇ ਸ਼ਹੀਦੀ:-
1.ਭਾਈ ਦਿਆਲਾ ਜੀ,
ਦਿੱਲੀ ,11 ਨਵੰਬਰ 1675 ਈਸਵੀ
2.ਭਾਈ ਹਠੀ ਚੰਦ ,
ਭੰਗਾਣੀ ਯੁਧ, ਸਤੰਬਰ 1688 ਈਸਵੀ
3.ਭਾਈ ਸੋਹਣ ਚੰਦ , ਨਦੌਣ ਯੁਧ ,
ਮਾਰਚ 1691 ਈਸਵੀ
4.ਭਾਈ ਲਹਿਣਾ ਜੀ,
ਗੁਲੇਰ ਯੁਧ, ਫਰਵਰੀ 1696ਈਸਵੀ
5.ਭਾਈ ਦਾਨ ਸਿੰਘ ,
ਚਮਕੌਰ ਯੁਧ,ਦਸੰਬਰ 1704 ਈਸਵੀ
6.ਭਾਈ ਰਾਇ ਸਿੰਘ,
ਖਿਦਰਾਣੇ ਦੀ ਢਾਬ, 1705 ਈਸਵੀ
7.ਭਾਈ ਮਾਨ ਸਿੰਘ ,
ਚਿਤੌੜਗੜ੍ਹ , ਅਪ੍ਰੈਲ 1708 ਈਸਵੀ
8.ਭਾਈ ਜੇਠਾ ਸਿੰਘ ,
ਆਲੋਵਾਲ,ਅਕਤੂਬਰ 1711ਈਸਵੀ
9.ਭਾਈ ਰੂਪ ਸਿੰਘ ,
ਆਲੋਵਾਲ ,ਅਕਤੂਬਰ 1711ਈਸਵੀ
10.ਭਾਈ ਮਨੀ ਸਿੰਘ , ਨੂੰ
ਲਾਹੌਰ, 1734 ਈਸਵੀ
11.ਭਾਈ ਜਗਤ ਸਿੰਘ ,
ਲਾਹੌਰ , 1734 ਈਸਵੀ ਨੂੰ
ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਵਿਚ ਗੁਰੂ ਹਰਿ ਰਾਇ ਸਾਹਿਬ ਜੀ ਦੀ ਖਿਦਮਤ ਵਿਚ ਆਏ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਦੋ ਸਾਲ ਤੱਕ ਮਨੀ ਰਾਮ (ਸਿੰਘ ਸ਼ਬਦ 1699 ਦੀ ਵੈਸਾਖੀ ਤੋਂ ਬਾਅਦ ਪਾਹੁਲ ਧਾਰੀ ਸਿੱਖਾਂ ਲਈ ਇਹ ਲਾਜ਼ਮ ਹੋਇਆ)ਜੀ ਸੇਵਾ ਕਰਦੇ ਰਹੇ।
15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਜੀ ਦਾ ਵਿਆਹ ਖ਼ੈਰਪੁਰ ਸਾਦਾਤ (ਪੱਛਮੀ ਪੰਜਾਬ)ਦੇ ਭਾਈ ਲਖੀਏ (ਭਾਈ ਲਖੀ ਸ਼ਾਹ ਵਣਜਾਰਾ,
ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ ,ਆਪਣੇ ਘਰ ਨੂੰ ਅੱਗ ਲਗਾ ,
ਜਿੱਥੇ ਅੱਜਕਲ ਗੁਰੂ ਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ)ਦੀ ਧੀ ਬੀਬੀ ਸੀਤੋ (ਪਾਹੁਲ ਲੈਣ ਤੋਂ ਬਾਅਦ ਬਸੰਤ ਕੌਰ) ਨਾਲ ਹੋਇਆ।
ਭਾਈ ਮਨੀ ਸਿੰਘ ਦੇ ਘਰ 10 ਪੁਤਰ ਪੈਦਾ ਹੋਏ,ਜਿਨ੍ਹਾਂ ਵਿਚੋਂ 6 ਪੁਤਰ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਮਤ ਕਰਦਿਆਂ ਸ਼ਹੀਦ ਹੋਏ।
ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਭਾਈ ਭਗਵਾਨ ਸਿੰਘ, ਫਤਹਗੜ੍ਹ, 1700
ਭਾਈ ਉਦੈ ਸਿੰਘ , ਸ਼ਾਹੀ ਟਿੱਬੀ, 1704
ਭਾਈ ਬਚਿੱਤਰ ਸਿੰਘ, ਕੋਟਲਾ ਨਿਹੰਗ ਖ਼ਾਂ, 1704
ਭਾਈ ਅਨਿਕ ਸਿੰਘ,ਚਮਕੌਰ ਦੀ ਗੜ੍ਹੀ, 1704
ਭਾਈ ਅਜਬ ਸਿੰਘ,ਚਮਕੌਰ ਦੀ ਗੜ੍ਹੀ,1704
ਭਾਈ ਅਜਾਇਬ ਸਿੰਘ, ਚਮਕੌਰ ਦੀ ਗੜ੍ਹੀ,1704
ਇਸ ਤੋਂ ਬਿਨਾਂ,ਹੋਰ ਦੋ ਪੁਤਰ ‘ਭਾਈ ਚਿਤ੍ਰ ਸਿੰਘ’ ਅਤੇ ‘ਭਾਈ ਗੁਰਬਖਸ਼ ਸਿੰਘ’ , ਭਾਈ ਮਨੀ ਸਿੰਘ ਹੁਣਾ ਨਾਲ ਹੀ ਨਖ਼ਾਸ ਚੌਂਕ , ਲਾਹੌਰ ਸ਼ਹੀਦ ਹੋਏ।
ਆਪ ਦੋ ਹੋਰ ਪੁਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ (ਕੁਝ ਦਾ ਮੰਨਣਾ ਇਹ ਰਹਿਤਨਾਮੇ ਵਾਲੇ ਦੇਸਾ ਸਿੰਘ ਹਨ) ਨੇ ਵੀ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਥਨ ਤੋਂ ਪਰ੍ਹੇ ਹੈ।
ਭਾਈ ਮਨੀ ਸਿੰਘ ਜੀ,ਗੁਰੂ ਹਰਿ ਰਾਏ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ,ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਰਹੇ ।
ਸੱਚੇ ਪਾਤਸ਼ਾਹ ਨਾਲ ਦਿੱਲੀ ਵੀ ਗਏ ।
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਖਿਦਮਤ ਵਿਚ ਆਪ ਜੁਟ ਗਏ।ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਨ ਦਾ ਸੁਭਾਗ ਆਪ ਨੂੰ ਮਿਲਿਆ ।
ਭਾਈ ਮਨੀ ਸਿੰਘ ਜੀ ਜਿੱਥੇ ਨਿਮਰ ਸੇਵਕ , ਉਤਮ ਜੰਗਜੂ, ਨਾਮ ਅਭਿਆਸੀ ਆਦਿ ਗੁਣਾਂ ਨਾਲ ਨਕਾ ਨਕ ਭਰੇ ਸਨ , ਉਥੇ ਹੀ ਉਤਮ ਵਕਤਾ ਤੇ ਲਿਖਾਰੀ ਵੀ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਵਿਖੇ ਹੀ ਸਿੰਘਾਸਣ ਦਮਦਮਾ ਦੇ ਸਥਾਨ ਉਪਰ ਭਾਈ ਮਨੀ ਸਿੰਘ ਹੁਣਾ ਦੁਆਰਾ ‘ਗੁਰੂ ਤੇਗ ਬਹਾਦਰ ਸਾਹਿਬ ‘ ਜੀ ਦੀ ਰਚਨਾ ਆਦਿ ਗ੍ਰੰਥ ਵਿਚ ਚੜ੍ਹਵਾਈ ਗਈ ।
ਇਹ ਉਦਮ 1678 ਤੋਂ ਪਹਿਲਾਂ ਹੀ ਸੰਪੂਰਨ ਹੋ ਗਿਆ। ਇਸੇ ਲਈ ਇਸਨੂੰ ਦਮਦਮੀ ਸਰੂਪ ਵੀ ਕਿਹਾ ਜਾਂਦਾ ਹੈ।ਜਦ ਭਾਈ ਮਨੀ ਸਿੰਘ ਜੀ ਰਾਮ ਰਾਇ ਦੀ ਪਹਿਲੀ ਬਰਸੀ ਤੇ ਖੁਰਵੱਧੀ ਗਏ ਤਾਂ ਸਮਾਪਤੀ ਤੇ ਮਸੰਦ ਗੁਰਬਖਸ਼ ,ਗੁਰੂ ਸਾਹਿਬ ਦੀ ਸ਼ਾਨ ਵਿਚ ਕੁਝ ਵਧ ਘੱਟ ਬੋਲ ਬੈਠਾ , ਭਾਈ ਮਨੀ ਸਿੰਘ ਨੇ ਤਾਬਿਆ ‘ਚੋਂ ਉੱਠਾ ਕੇ ਉਸਦੀ ਬਾਂਹ ਮਰੋੜ , ਉਸਨੂੰ ਥੱਲੇ ਸੁਟ ਲਿਆ ।
ਉਸਦੀ ਚੰਗੀ ਭੁਗਤ ਸਵਾਰੀ।
ਭਾਈ ਮਨੀ ਸਿੰਘ ਅੰਨਦਪੁਰ ,ਨਦੌਣ ਆਦਿ ਦੇ ਯੁਧਾਂ ਵਿਚ ਵੀ ਜੌਹਰ ਦਿਖਾਏ ।
1691 ਵਿਚ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਤੇ ਗੁਰੂ ਘਰ ਦਾ ਦੀਵਾਨ ਹੋਣ ਦੀ ਪਦਵੀ ਬਖਸ਼ੀ।
1699 ਦੀ ਵੈਸਾਖੀ ਉਪਰੰਤ ਭਾਈ ਮਨੀ ਸਿੰਘ ਪੰਜ ਸਿੰਘਾਂ ਭਾਈ ਭੂਪਤਿ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੋਇਰ ਸਿੰਘ,ਭਾਈ ਦਾਨ ਸਿੰਘ ਅਤੇ ਭਾਈ ਕੀਰਤ ਸਿੰਘ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਮੁਖ ਪੁਜਾਰੀ ਤੇ ਪ੍ਰਬੰਧਕ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭੇਜੇ ਗਏ।
ਆਪ ਨੇ ਦਰਬਾਰ ਸਾਹਿਬ ਪਹੁੰਚ ਕੇ ਮੀਣਿਆਂ ਦੁਆਰਾ ਖਰਾਬ ਕੀਤੀ ਗੁਰ ਮਰਿਆਦਾ ਨੂੰ ਦੁਬਾਰਾ ਬਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਸਨ ਤਾਂ ਭਾਈ ਮਨੀ ਸਿੰਘ ਵੀ ਹੋਰ ਗੁਰਸਿੱਖਾਂ ਸਮੇਤ ਉਥੇ ਦਰਸ਼ਨਾਂ ਲਈ ਆਏ ।
ਇਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਅਮੁੱਕ ਲੰਗਰ ਚਲਾਇਆ।
ਇਥੋਂ ਪਾਤਸ਼ਾਹ ਜਦ ਦਖੱਣ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਹੁਣਾ ਨੂੰ ਬਘੌਰ ਤੋਂ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਣ ਦੀ ਜਿੰਮੇਵਾਰੀ ਦਿੱਤੀ ਗਈ।ਭਾਈ ਮਨੀ ਸਿੰਘ ਹੁਣੀ ਵਾਪਸ ਸ੍ਰੀ ਦਰਬਾਰ ਸਾਹਿਬ ਆ ਗਏ।
1709 ਵਿੱਚ ਜਦ ਮੀਣੇ ਚੂਹੜ ਮੱਲ ਦੇ ਛੋਕਰਿਆਂ ਦੇ ਕਬੋਲਾਂ ਕਰਕੇ ਉਹਨਾਂ ਦੀ ਲਿੱਤਰਾਂ ਨਾਲ ਸੇਵਾ ਹੋਈ ਤਾਂ ਉਹ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਚੜਾ ਲਿਆਇਆ ।
ਇੱਧਰ ਭਾਈ ਮਨੀ ਸਿੰਘ ਨੇ ਵੀ ਭਾਈ ਤਾਰਾ ਸਿੰਘ ਵਾਂ ਵਰਗੇ ਸਿਰਲੱਥ ਧਰਮੀ ਜੋਧੇ ‘ਕੱਠੇ ਕਰ ਲਏ।
ਗੁਰੂ ਕੇ ਚੱਕ ਤੋਂ ਤਿੰਨ ਕੋਹ ਦੀ ਵਿੱਥ ਤੇ ਹੋਈ ਇਸ ਜੰਗ ਵਿਚ ਮੀਣਿਆਂ ਤੇ ਚੌਧਰੀ ਪੱਟੀ ਨੂੰ ਮੂੰਹ ਦੀ ਖਾਣੀ ਪਈ।ਭਾਈ ਮਨੀ ਸਿੰਘ ਦੀ ਅਗਵਾਈ ਹੇਠ ਜੂਝੇ ਖਾਲਸੇ ਦੀ ਫ਼ਤਹ ਹੋਈ।
ਜਦੋਂ ਬੰਦਈ ਖਾਲਸਾ ਤੇ ਤਤ ਖਾਲਸਾ ਦੇ ਸਿੰਘਾਂ ਵਿਚ ਆਪਸੀ ਮਤਭੇਦ ਪੈਦਾ ਹੋ ਗਏ ,ਜੋ ਭਾਈ ਭਾਰੂ ਹਲਾਤਾਂ ਨੂੰ ਜਨਮ ਦੇ ਸਕਦੇ ਸਨ ।
ਉਸ ਵਕਤ ਵੀ ਦੋਨਾਂ ਧੜਿਆਂ ਦਾ ਫੈਸਲਾ ਭਾਈ ਮਨੀ ਸਿੰਘ ਹੁਣਾ ਨੇ ਕਰਵਾਇਆ ਤੇ ਆਪਸੀ ਪ੍ਰੇਮ ਨੂੰ ਮੁੜ ਬਹਾਲ ਕੀਤਾ।
ਅਬਦੁਸ ਸਮਦ ਖਾਂ ਤੇ ਜ਼ਕਰੀਆ ਖ਼ਾਂ ਨੇ ਕ੍ਰਮਵਾਰ ਪੰਜਾਬ ਦੇ ਸੂਬੇਦਾਰ ਬਣਦਿਆਂ ਸਾਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕਈ ਵਾਰ ਯਤਨ ਕੀਤਾ ।
ਇਹਨਾਂ ਦੇ ਵਕਤ ਸਿੱਖਾਂ ਉਪਰ ਹਰ ਪਾਸਿਓਂ ਮੁਸੀਬਤ ਦੇ ਪਹਾੜ ਟੁੱਟ ਪਏ।
ਸਿੰਘ ਇੱਧਰ ਉਧਰ ਪਹਾੜਾਂ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਦੀ ਉਮਰ
ਇਸ ਸਮੇਂ 90 ਸਾਲ ਸੀ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top