ਹੱਕ ਪਰਾਇਆ ਨਾਨਕਾ, ਉਸ ਸੂਰ, ਉਸ ਗਾਉ

**ਹੱਕ ਪਰਾਇਆ ਨਾਨਕਾ, ਉਸ ਸੂਰ, ਉਸ ਗਾਉ 💙💙**
🌷🌷 (ਪਰਾਇਆ ਹੱਕ ਖਾਣਾ ਘੋਰ ਅਪਰਾਧ ਹੈ।) 🌷🌷
ਇੱਕ ਗਰੀਬ ਇੱਕ ਦਿਨ ਇੱਕ ਗੁਰਮੁਖ ਦੇ ਕੋਲ ਆਪਣੀ ਜ਼ਮੀਨ ਵੇਚਣ ਗਿਆ ਅਤੇ ਕਿਹਾ, **”ਸਾਹਿਬ ਜੀ, ਮੇਰੀ 2 ਏਕੜ ਜ਼ਮੀਨ ਤੁਸੀਂ ਰੱਖ ਲਓ।”**
ਗੁਰਮੁਖ ਨੇ ਪੁੱਛਿਆ, **”ਕੀ ਕੀਮਤ ਹੈ?”**
ਗਰੀਬ ਨੇ ਕਿਹਾ, **”2 ਲੱਖ ਰੁਪਏ।”**
ਗੁਰਮੁਖ ਨੇ ਥੋੜਾ ਸੋਚਿਆ ਅਤੇ ਪੁੱਛਿਆ, **”ਉਹੀ ਖੇਤ ਜਿਸ ਵਿੱਚ ਟਿਊਬਵੈੱਲ ਲੱਗਾ ਹੈ?”**
ਗਰੀਬ ਨੇ ਉੱਤਰ ਦਿੱਤਾ, **”ਜੀ, ਤੁਸੀਂ ਮੈਨੂੰ 2 ਲੱਖ ਤੋਂ ਘੱਟ ਵੀ ਦੇਵੋਗੇ ਤਾਂ ਵੀ ਮੈਂ ਦੇ ਦੇਵਾਂਗਾ।”**

ਗੁਰਮੁਖ ਨੇ ਅੱਖਾਂ ਬੰਦ ਕੀਤੀਆਂ, 5 ਮਿੰਟ ਸੋਚਿਆ, ਫਿਰ ਕਿਹਾ, **”ਨਹੀਂ, ਮੈਂ ਇਸਦੀ ਕੀਮਤ 5 ਲੱਖ ਰੁਪਏ ਦਿਆਂਗਾ।”**
ਗਰੀਬ ਹੈਰਾਨ ਹੋਇਆ, **”ਪਰ ਮੈਂ ਤਾਂ 2 ਲੱਖ ਹੀ ਮੰਗ ਰਿਹਾ ਹਾਂ, ਤੁਸੀਂ 5 ਲੱਖ ਕਿਉਂ ਦੇ ਰਹੇ ਹੋ?”**
ਗੁਰਮੁਖ ਨੇ ਪੁੱਛਿਆ, **”ਤੂੰ ਜ਼ਮੀਨ ਕਿਉਂ ਵੇਚ ਰਹਾ ਹੈ?”**

ਗਰੀਬ ਨੇ ਨਿਮਰਤਾ ਨਾਲ ਜਵਾਬ ਦਿੱਤਾ, **”ਬੇਟੀ ਦੀ ਸ਼ਾਦੀ ਕਰਨੀ ਹੈ, ਬੱਚਿਆਂ ਦੀ ਪੜ੍ਹਾਈ ਦੀ ਫੀਸ ਭਰਨੀ ਹੈ, ਬਹੁਤ ਕਰਜ਼ਾ ਹੈ, ਮਜਬੂਰੀ ਹੈ, ਇਸ ਕਰਕੇ ਵੇਚਣੀ ਪੈ ਰਹੀ ਹੈ। ਪਰ ਤੁਸੀਂ 5 ਲੱਖ ਕਿਉਂ ਦੇ ਰਹੇ ਹੋ?”**

ਗੁਰਮੁਖ ਨੇ ਪ੍ਰੇਮ ਭਰੀ ਆਵਾਜ਼ ਵਿੱਚ ਕਿਹਾ, **”ਮੈਨੂੰ ਜ਼ਮੀਨ ਖਰੀਦਣੀ ਹੈ, ਕਿਸੇ ਦੀ ਮਜਬੂਰੀ ਨਹੀਂ। ਜੇਕਰ ਮੈਨੂੰ ਇਸ ਜ਼ਮੀਨ ਦੀ ਅਸਲ ਕੀਮਤ ਪਤਾ ਹੈ, ਤਾਂ ਮੈਨੂੰ ਤੇਰੀ ਮਜਬੂਰੀ, ਤੇਰਾ ਕਰਜ਼ਾ ਜਾਂ ਤੇਰੀ ਲਾਚਾਰੀ ਖਰੀਦਣ ਦਾ ਹੱਕ ਨਹੀਂ। ਮੇਰੇ ਸਤਿਗੁਰੂ ਕਦੇ ਵੀ ਖੁਸ਼ ਨਹੀਂ ਹੋਣਗੇ।”**

**”ਅਜਿਹੀ ਜ਼ਮੀਨ ਜਾਂ ਕੋਈ ਵੀ ਵਸਤੂ ਜੋ ਕਿਸੇ ਦੀ ਮਜਬੂਰੀ ਵੇਖ ਕੇ ਖਰੀਦੀ ਜਾਵੇ, ਉਹ ਕਦੇ ਵੀ ਸੁੱਖ ਨਹੀਂ ਦਿੰਦੀ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਹੋ ਜਾਂਦੀਆਂ ਹਨ।”**

**”ਮੇਰੇ ਮਿੱਤਰ, ਤੂੰ ਖੁਸ਼ ਹੋਕੇ ਆਪਣੀ ਬੇਟੀ ਦੀ ਸ਼ਾਦੀ ਦੀ ਤਿਆਰੀ ਕਰ। 2 ਲੱਖ ਰੁਪਏ ਦੀ ਵਿਵਸਥਾ ਪੂਰਾ ਪਿੰਡ ਕਰੇਗਾ, ਕਿਉਂਕਿ ਉਹ ਕੇਵਲ ਤੇਰੀ ਬੇਟੀ ਨਹੀਂ, ਪੂਰੇ ਪਿੰਡ ਦੀ ਬੇਟੀ ਹੈ। ਉਸ ਦੀ ਸ਼ਾਦੀ ਨਾਲ ਸਾਡੀ ਪਿੰਡ ਦੀ ਇੱਜ਼ਤ ਜੁੜੀ ਹੋਈ ਹੈ, ਅਤੇ ਤੇਰੀ ਜ਼ਮੀਨ ਵੀ ਤੇਰੀ ਹੀ ਰਹੇਗੀ।”**

**ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਇਹੀ ਹੁਕਮ ਦਿੱਤਾ ਹੈ।**
ਗਰੀਬ ਨੇ ਹੱਥ ਜੋੜ ਕੇ, ਅੱਖਾਂ ਵਿੱਚ ਅੰਸੂ ਭਰ ਕੇ, ਦਿਲੋਂ ਦੁਆਵਾਂ ਦਿੰਦਿਆਂ ਉਹਥੋਂ ਚਲਾ ਗਿਆ।

**ਕੀ ਅਸੀਂ ਵੀ ਕਿਸੇ ਦਾ ਜੀਵਨ ਇਸ ਤਰ੍ਹਾਂ ਬਣਾ ਸਕਦੇ ਹਾਂ?**
**ਕਦੇ ਕਿਸੇ ਦੀ ਮਜਬੂਰੀ ਨਾ ਖਰੀਦੋ। ਕਿਸੇ ਦੇ ਦਰਦ, ਮਜਬੂਰੀ ਨੂੰ ਸਮਝ ਕੇ ਉਨ੍ਹਾਂ ਦੀ ਸਹਾਇਤਾ ਕਰਨੀ ਹੀ ਅਸਲ ਤੀਰਥ ਹੈ!!** 🙏🌿


Related Posts

One thought on “ਸਿਰ ਦੇਣਾ ਕੇ ਸਿਰ ਵਰਤਣਾ ??

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top