ਇਤਿਹਾਸ – ਗੁਰਦੁਆਰਾ ਛੱਲਾ ਸਾਹਿਬ
ਗੁਰਦੁਆਰਾ ਛੱਲਾ ਸਾਹਿਬ ( ਮੋਹੀ)
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ। ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ। ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ। ਸੋਜ ਕਰਕੇ ਗੁਲਸ਼ਤ੍ਰਾਣ ਉਂਗਲ ਚ ਫਸ ਗਿਆ ਤੇ ਉਤਰਦਾ ਨਹੀਂ ਸੀ।
ਕਲਗੀਧਰ ਪਿਤਾ ਜੀ ਮਾਛੀਵਾੜੇ ਤੋ ਚਲਦਿਆ ਚਲਦਿਆ ਜਦੋ ਮੋਹੀ ਪਿੰਡ (ਜਿਲ੍ਹਾ ਲੁਧਿਆਣਾ )ਪਹੁੰਚੇ ਤਾਂ ਪਿੰਡ ਦੇ ਬਾਹਰ ਸੰਘਣੀ ਝਿੱੜੀ ਦੇ ਕੋਲ ਰੁਕੇ। ਇੱਥੇ ਨਾਲ ਹੀ ਪਾਣੀ ਦੀ ਢਾਬ ਸੀ। ਪਿੰਡ ਵਾਸੀਆਂ ਨੂੰ ਪਤਾ ਲੱਗਾ ਉਹ ਦਰਸ਼ਨ ਕਰਨ ਆਏ। ਦੁੱਧ ਪਾਣੀ ਛਕਾਇਆ ਫਿਰ ਪੁੱਛਿਆ ਮਹਾਰਾਜ ਸਾਡੇ ਲਾਇਕ ਕੋਈ ਹੋਰ ਸੇਵਾ ? ਪਾਤਸ਼ਾਹ ਨੇ ਕਿਹਾ ਕੋਈ ਲੁਹਾਰ ਬੁਲਾਉ। ਅਸੀ ਆ ਛੱਲਾ ਕਟਾਉਣਾ। ਉਸੇ ਵੇਲੇ ਭਾਈ ਜੁਵਾਲਾ ਜੀ ਜੋ ਲੁਹਾਰ ਸੀ ਨੂੰ ਬੁਲਾਇਆ।
ਭਾਈ ਜੁਵਾਲੇ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਛੱਲਾ ਕੱਟਿਆ। ਜ਼ਰਾ ਜਿੰਨੀ ਤਕਲੀਫ਼ ਨਹੀਂ ਹੋਣ ਦਿੱਤੀ। ਦਸਮੇਸ਼ ਜੀ ਭਾਈ ਜਵਾਲਾ ਤੇ ਬੜੇ ਪ੍ਰਸੰਨ ਹੋਏ। ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲੇ ਨੂੰ ਦੇ ਦਿੱਤਾ। ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ ਤੁਹਾਡੀ ਕੁਲ ਵਧੇ ਫੁੱਲੇਗੀ। ਛੱਲੇ ਨਾਲ ਓਦੀ ਚੁਰਾਸੀ ਕੱਟਤੀ। ਜਿੱਥੇ ਸਤਿਗੁਰੂ ਰੁਕੇ ਤੇ ਛੱਲਾ ਕਟਾਇਆ ਸੀ।
ਉਥੇ ਸਥਾਨ ਬਣਿਆ ਹੋਇਆ ਹੈ ਗੁ: ਛੱਲਾ ਸਾਹਿਬ ਪਾ:ਦਸਵੀਂ ਪਿੰਡ ਮੋਹੀ , ਪਾਣੀ ਦੀ ਢਾਬ ਸਰੋਵਰ ਚ ਬਦਲ ਦਿੱਤੀ।
ਸਤਿਗੁਰਾਂ ਦਾ ਉਹ ਕੱਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕੱਟਿਆ ਸੀ ਉਹ ਰੇਤੀ ਅੱਜ ਵੀ ਭਾਈ ਜੁਵਾਲਾ ਜੀ ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜਗਰਾਉ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਆ।
ਨੋਟ ਕਲਗੀਧਰ ਪਿਤਾ ਜੀ ਦੇ ਇਸ ਪਿੰਡ ਅਉਣ ਦੀ ਯਾਦ ਚ ਹਰ ਸਾਲ 31 ਜਨਵਰੀ ਨੂੰ ਨਗਰ ਕੀਰਤਨ ਨਿਕਲਦਾ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ